Share on Facebook

Main News Page

ਨਮੋ ਨਮੋ ...
-: ਆਤਮਜੀਤ ਸਿੰਘ, ਕਾਨਪੁਰ
08 Jul 2018

ਅਖੌਤੀ ਦਸਮ ਗ੍ਰੰਥ ਦੀ ਰਚਨਾ 'ਜਾਪ’ ਵਿਚ ਨਮੋ ਨਮੋ ਇਕ ਆਦਿ ਵਾਰ ਨਹੀਂ ਬਹੁਤਾਤ ਵਾਰੀ ਆਇਆ ਹੈ, ਰੋਜ ਸਵੇਰੇ ਗੁਰੂ ਦਾ ਅੱਖਵਾਣ ਵਾਲ ਸਿੱਖ ਬੜੇ ਚਾਉ ਨਾਲ ਇਸ ਰਚਨਾ ਨੂੰ ਬਿਨਾ ਵਿਚਾਰੇ ਅੱਖਾਂ ਮੀਚ ਕੇ ਪੜ੍ਹਦਾ ਹੈ ਅਤੇ ਨਮੋ ਨਮੋ ਦਾ ਰਟਨ ਕਰ ਰਿਹਾ ਹੈ। ਕਿਤਨੀ ਚੰਗੀ ਗੱਲ ਹੁੰਦੀ ਜੇਕਰ ਗੁਰੂ ਦਾ ਅੱਖਵਾਣ ਵਾਲਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ੧੨੪੦-੧੨੪੧ ਅਤੇ ਭਾਈ ਗੁਰਦਾਸ ਜੀ ਦੀ ੧੬ ਵੀਂ ਵਾਰ ਦੀ ਚੌਦਵੀਂ ਪਉੜੀ ਦੀਆਂ ਹੇਠ ਲਿਖੀਆਂ ਸਤਰਾਂ ਹੀ ਸਮਝ ਲੈਂਦਾ ...।

ਬ੍ਰਹਮਾਦਿਕ ਵੇਦਾਂ ਸਣੈ ਨੇਤਿ ਨੇਤਿ ਕਰਿ ਭੇਦੁ ਨ ਪਾਇਆ।
ਮਹਾਦੇਵ ਅਵਧੂਤ ਹੋਇ ਨਮੋ ਨਮੋ ਕਰਿ ਧਿਆਨਿ ਨ ਆਇਆ।
ਦਸ ਅਵਤਾਰ ਅਕਾਰੁ ਕਰਿ ਏਕੰਕਾਰੁ ਨ ਅਲਖੁ ਲਖਾਇਆ।

ਬ੍ਰਹਮਾ ਅਤੇ ਹੋਰ ਦੇਵਤੇ ਵੀ ਪਰਮਾਤਮਾ ਦਾ ਭੇਦ ਨਹੀਂ ਪਾ ਸਕੇ। ਸ਼ਿਵਜੀ ਨਮੋ ਨਮੋ ਕਰਨ ਦੇ ਬਾਵਜੂਦ ਵੀ ਪਰਮਾਤਮਾ ਦਾ ਧਿਆਨ ਨਹੀਂ ਧਰ ਸਕਿਆ।

ਹੁਣ ਸਵਾਲ ਖੜਾ ਹੁੰਦਾ ਹੈ ਕਿ ਅਸੀਂ ਲੋਕ ਬਾਰ ਬਾਰ ਨਮੋ ਨਮੋ ਕਿਉਂ ਕਰੀ ਜਾ ਰਹੇ ਹਾਂ। ਅਸੀਂ ਕਿਤੇ ਗਲਤ ਰਾਹ ਤਾਂ ਨਹੀਂ ਤੁਰ ਚੱਲੇ ...?

ਸਲੋਕ ਮਃ ੧ ॥
ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ ॥ ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ ॥
ਕਿਸੁ ਉਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ ॥ ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇਇ ॥ ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥
੧॥ {ਪੰਨਾ ੧੨੪੧}

ਐ ਬੰਦੇ {ਮਨੁੱਖ} ! ਜੇਕਰ ਤੂੰ ਸਾਰੀਆਂ ਧਰਤੀਆਂ ਦਾ ਰਟਨ ਸਿਰ ਪਰਨੇ ਹੋ ਕੇ ਕਰੇਂ, ਇਕ ਪੈਰ ਤੇ ਖਲੋ ਕੇ ਪਰਮਾਤਮਾ ਨੂੰ ਧਿਆਉਣ ਦਾ ਯਤਨ ਕਰੇਂ ਜਾਂ ਸਿਮਰਨ ਕਰਨ ਦਾ ਉਦਮ ਵੀ ਕਰੇਂ, ਸਾਹ ਰੋਕ ਕੇ ਸਿਮਰਨ ਕਰੇਂ, ਜਾਂ ਸ਼ੀਰਸ਼ ਆਸਨ (ਸਿਰ ਥੱਲੇ ਤੇ ਪੈਰ ਉਪਰ) ਕਰੇਂ ਭਾਵ ਜਿਹੜਾ ਮਰਜੀ ਯਤਨ ਕਰੇਂ। ਕੁੱਝ ਨਹੀਂ ਕਿਹਾ ਜਾ ਸਕਦਾ ਕਿ ਕਰਤੇ ਨੂੰ ਕੀ ਭਾਉਂਦਾ ਹੈ। ਐਨੀ ਮਿਹਨਤ ਦੇ ਬਾਅਦ ਕਰਤਾ ਕਿਸ ਤੇ ਖੁਸ਼ ਹੁੰਦਾ ਹੈ ? ਪਰਮਾਤਮਾ ਦਾ ਆਪਣਾ ਨਿਯਮ ਸੱਭ ਥਾਵੇਂ ਵਰਤ ਰਿਹਾ ਹੈ ਪਰ ਮੂਰਖ ਮਨੁੱਖ ਆਖ ਰਿਹਾ ਹੈ ਕਿ ਮੈਂ ਕਰ ਰਿਹਾ ਹਾਂ।

ਮਃ ੧ ॥ ਹੈ ਹੈ ਆਖਾਂ ਕੋਟਿ ਕੋਟਿ ਕੋਟੀ ਹੂ ਕੋਟਿ ਕੋਟਿ ॥ ਆਖੂੰ ਆਖਾਂ ਸਦਾ ਸਦਾ ਕਹਣਿ ਨ ਆਵੈ ਤੋਟਿ ॥
ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ ॥ ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ ॥
੨॥ {ਪੰਨਾ ੧੨੪੧}

ਇਸ ਸਲੋਕ ਵਿਚ ਵੀ ਗੁਰੂ ਨਾਨਕ ਸਾਹਿਬ ਪਰਮਾਤਮਾ ਨੂੰ ਸਾਡੇ ਵਲੋਂ ਦਿੱਤੇ ਹੋਏ ਨਾਮ ਦਾ ਰਟਨ ਕਰਨ ਦੀ ਨਿਖੇਦੀ ਕਰਦੇ ਹਨ। ਐ ਬੰਦੇ {ਮਨੁੱਖ} ! ਭਾਂਵੇਂ ਤੂੰ ਸਾਰੀ ਉਮਰ ਇਕੋ ਅੱਖਰ {ਨਮੋ ਨਮੋ} ਦਾ ਜਾਪ/ਸਿਮਰਨ ਕਰੀ ਜਾਵੇਂ, ਹਰ ਵਕਤ (ਸਦਾ ਸਦਾ) ਸਿਮਰਨ ਕਰੀਂ ਜਾਵੇਂ, ਕਿਸੇ ਦਾ ਰੋਕਿਆ ਵੀ ਨਾ ਰੁਕੇਂ ਤੇ ਤੂੰ ਥੱਕੇਂ ਵੀ ਨਾ। ਇਹ ਕਿੱਡੀ ਕੁ ਵੱਡੀ ਗੱਲ ਹੋ ਸਕਦੀ ਹੈ ? ਸਿਰਫ ਤਿਲ ਮਾਤਰ ਭਾਵ ਸਮਾ ਵਿਆਰਥ ਗੁਆਉਣ ਦੇ ਬਰਾਬਰ।

ਓਇ ਭਲਿਓ ਇਹ ਮੈਂ ਨਹੀਂ ਕਹਿ ਰਹਿਆ, ਇਹ ਤਾਂ ਬਾਪੂ ਨਾਨਕ ਆਖ ਰਿਹਾ ਤੇਰੇ ਇਕ ਅੱਖਰ {ਨਮੋ ਨਮੋ} ਦਾ ਕ੍ਰੋੜਾਂ ਵਾਰੀ ਰੱਟਨ ਸਿਰਫ ਤਿਲ ਮਾਤਰ ਭਾਵ ਸਮਾਂ ਵਿਆਰਥ ਗੁਆਉਣ ਦੇ ਬਰਾਬਰ। ਭਲਿਓ ਇਕ ਅੱਖਰ ਦਾ ਵਾਰ ਵਾਰ ਰਟਨ ਕਰਨ ਦੀ ਥਾਂ ਤੇ ਸੱਚ {ਗੁਰੂ ਗ੍ਰੰਥ ਸਾਹਿਬ ਜੀ} ਨਾਲ ਜੁੜੋ ਅਤੇ ਉਸ ਅਨੁਸਾਰ ਅਪਣਾ ਜੀਵਨ ਬਣਾਓ ਉਸ ਤੋਂ ਵਡਾ ਹੋਰ ਕੋਈ ਸੋਮਾ ਨਹੀਂ, ਗੁਰ ਭਲੀ ਕਰੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top