ਕਰਤੇ
ਦੀ ਬਣਾਈ ਕਿਰਤ ਨਾਲ ਪਿਆਰ ਕਰਨਾ ਵੱਖਰੀ ਗੱਲ ਹੈ, ਕਰਤੇ ਦੀ ਬਣਾਈ ਹੋਈ ਕਿਰਤ ਨੂੰ ਵੇਖ
ਕੇ ਕਰਤੇ ਦੇ ਗੁਣਾਂ ਨੂੰ ਚੇਤੇ ਕਰਨਾ ਵੱਖਰੀ ਗੱਲ ਹੈ, ਪਰ
ਕਰਤੇ ਨੂੰ ਸਲਾਹੁਣ ਤੇ ਨਮਸਕਾਰ ਕਰਨ ਦੀ ਥਾਂ 'ਤੇ ਕਰਤੇ ਦੀ ਬਣਾਈ ਹੋਈ ਕਿਰਤ ਨੂੰ
ਨਮਸਕਾਰ ਕਰਨਾ ਕਿਥੇ ਦੀ ਸਿਆਣਪ ਹੈ?
ਬਹੁਤ ਹੈਰਾਨੀ ਦੀ ਗੱਲ ਹੈ ਗੁਰੂ ਦਾ ਅਖਵਾਉਣ ਵਾਲਾ ਸਿੱਖ ਰੋਜ਼
ਸਵੇਰੇ ਕਰਤੇ ਨੂੰ ਨਮਸਕਾਰ ਕਰਨ ਦੀ ਥਾਂ 'ਤੇ ਕਰਤੇ ਦੀ ਬਣਾਈ ਕਿਰਤ ਨੂੰ ਨਮਸਕਾਰ ਕਰ ਰਿਹਾ
ਹੈ ...
ਨਮੋ ਸੂਰਜ ਸੂਰਜੇ ਨਮੋ ਚੰਦ੍ਰ ਚੰਦ੍ਰੇ...
{ਜਾਪ, ਅਖੌਤੀ ਦਸਮ ਗ੍ਰੰਥ}
ਸਭ ਕੁਝ ਕਰਤੇ ਦਾ ਆਪ ਬਣਾਇਆ ਹੋਇਆ ਹੈ
ਉਹ ਚਾਹੇ ਧਰਤੀ ਹੋਵੇ ਜਾਂ ਚੰਦ ਸੂਰਜ ਜਾਂ ਜੀਵ ਜੰਤੂ ਜਾਂ ਬਨਸਪਤੀ ਅਤੇ ਸਭ ਕੁਝ ਕਰਤੇ
ਦੇ ਹੁਕਮ ਵਿਚ ਹੈ ...
ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ
ਚਲਹਿ ਲਖ ਦਰੀਆਉ ॥ … ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ {ਗੁਰੂ ਗ੍ਰੰਥ ਸਾਹਿਬ
ਜੀ, ਪੰਨਾ: ੪੬੪}
ਜਦੋਂ ਸਭ ਕੁਝ ਮਾਲਕ ਦੇ ਹੁਕਮ ਵਿਚ ਹੈ, ਫਿਰ ਅਸੀਂ ਕਿਸਦੇ ਹੁਕਮ ਵਿਚ ਚਲਣਾ ਹੈ ਕਿਸ ਨੂੰ
ਸਲਾਹੁਣਾ ਕਿਸ ਨੂੰ ਨਮਸਕਾਰ ਕਰਨੀ ਹੈ ... ਕਰਤੇ ਨੂੰ ਜਾਂ
ਕਰਤੇ ਦੀ ਕਿਰਤ ਨੂੰ ? ਜਦ ਕੀ ਇਹ ਸਭ ਕਰਤੇ ਨੂੰ ਧਿਆ ਰਹੇ ਹਨ, ਪਰ ਅਸੀਂ ਕਰਤੇ
ਨੂੰ ਛੱਡ ਕੇ ਕਰਤੇ ਦੀ ਕ੍ਰਿਤ ਨੂੰ ਨਮਸਕਾਰ ਕਰ ਰਹੇ ਹਾਂ ...
ਸਿਮਰੈ ਧਰਤੀ ਅਰੁ ਆਕਾਸਾ ॥ ਸਿਮਰਹਿ ਚੰਦ ਸੂਰਜ ਗੁਣਤਾਸਾ ॥
ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥ {ਗੁਰੂ ਗ੍ਰੰਥ ਸਾਹਿਬ ਜੀ,
ਪੰਨਾ: ੧੦੭੮}
ਭਲਿਓ ਕਰਤਾ ਵੱਡਾ ਜਾਂ ਕ੍ਰਿਤ, ਜੇ ਕਰਤਾ
ਵੱਡਾ ਹੈ 'ਤੇ ਉਸ ਨੂੰ ਧਿਆਉਣਾ ਕਰੋ ਉਸ ਨੂੰ ਨਮਸਕਾਰ ਕਰੋ ਨਾ ਕਿ ਕਿਰਤ {"ਨਮੋ ਸੂਰਜ
ਸੂਰਜੇ ਨਮੋ ਚੰਦ੍ਰ ਚੰਦ੍ਰੇ"} ਨੂੰ, ਕੁਝ ਸੋਚੋ ਅਤੇ ਵਿਚਾਰੋ ਤੁਸੀਂ ਕਿਸ ਨੂੰ
ਨਮਸਕਾਰ ਕਰ ਰਹੋ ਹੋ, ਤੁਸੀਂ ਕਿਸ ਸਾਜਿਸ਼ ਦੇ ਅਧੀਨ ਫੱਸਦੇ ਜਾ ਰਹੇ ਹੋ ਕਿਤੇ ਤੁਹਾਨੂੰ
ਸੂਰਜ ਤੇ ਚੰਦ੍ਰਮਾ ਦਾ ਪੂਜਾਰੀ ਨਹੀਂ ਬਣਾਇਆ ਜਾ ਰਿਹਾ ... ਸੋਚੋ ਅਤੇ ਵਿਚਾਰੋ।