Share on Facebook

Main News Page

ਬਿਪਰਵਾਦ ਦੇ ਬੁਣੇ ਹੋਏ ਜਾਲ ਤੋਂ ਬਾਹਰ ਨਿਕਲਣ ਦਾ ਇਕ ਹੀ ਰਾਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ 'ਤੇ ਚਲਣਾ
-: ਆਤਮਜੀਤ ਸਿੰਘ, ਕਾਨਪੁਰ
19 May 2018

ਸਤਿਗੁਰ ਦੇ ਨਿਰਮਲ ਪੰਥ ਨੂੰ ਢਾਹ ਲਾਉਣ ਵਾਲੇ ਅਸੀਂ ਆਪ ਹੈ ਹੋਰ ਕੋਈ ਨਹੀਂ, ਅਸੀਂ ਸਤਿਗੁਰ ਦੇ ਬਖ਼ਸ਼ੇ ਨਿਰਮਲ ਪੰਥ 'ਤੇ ਚਲਣ ਦੀ ਥਾਂ 'ਤੇ ਨਿੱਤ ਬਿਪਰਵਾਦ ਦੇ ਬੁਣੇ ਹੋਏ ਜਾਲ ਵਿਚ ਹੋਰ ਡੂੰਘਾ ਫੱਸਦੇ ਜਾ ਰਹੇ ਹਾਂ ...।

ਨਿਰਮਲ ਪੰਥ ਤੋਂ ਭਾਵ ਹੈ, ਉਹ ਰਾਹ ਜਿਸ ਰਾਹ ਤੇ ਨਾ ਕੋਈ ਕਰਮਕਾਂਡ ਹੈ ਨਾ ਕੋਈ ਪਾਖੰਡ ਹੈ ਅਤੇ ਨਾ ਹੀ ਕੋਈ ਸਤਿਗੁਰਾਂ ਦੇ ਬਖ਼ਸ਼ੇ ਹੋਏ ਰਾਹ ਤੋਂ ਅਲਾਵਾ ਹੋਰ ਕੋਈ ਰਾਹ ਹੈ {ਗੁਰੂ ਗ੍ਰੰਥ ਸਾਹਿਬ ਜੀ ਤੋਂ ਅਲਾਵਾ ਹੋਰ ਕੋਈ ਦੂਜਾ, ਤੀਜਾ ਗ੍ਰੰਥ ਨਹੀਂ …}।

ਬਿਪਰਵਾਦ ਰੋਜ਼ ਕੋਈ ਨਵਾਂ ਤੀਰ ਛੱਡਦਾ ਹੈ, ਤੇ ਅਸੀਂ ਸਾਰੇ ਉਸ ਦੇ ਖਿਲਾਫ ਬੋਲਣ ਲੱਗ ਜਾਂਦੇ ਹਾਂ । ਕਦੇ ਕੋਈ ਕਿਤਾਬ, ਕਦੇ ਕੋਈ ਵੀਡੀਓ, ਤੇ ਕਦੇ ਕੋਈ ਅਖਬਾਰੀ ਬਿਆਨ, ਉਹ ਸਾਨੂੰ ਜ਼ਖਮ ਦੇਣ ਲਈ ਦਾਗਦੇ ਹਨ । ਅਸੀਂ ਸੱਭ ਇਸ ਦੇ ਜਵਾਬ ਵਿੱਚ ਬੋਲਦੇ ਹਾਂ, ਕਿ ਬਰਦਾਸ਼ਤ ਨਹੀਂ ਕਰਾਂਗੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਤੇ ਫਿਰ ਕੁੱਝ ਦਿਨ੍ਹਾਂ ਬਾਦ ਚੁੱਪ ਕਰ ਜਾਂਦੇ ਹਾਂ । ਸਾਡੇ ਚੁੱਪ ਕਰਨ ਬਾਦ ਦੁਸ਼ਮਣ ਇੱਕ ਹੋਰ ਗੋਲਾ ਦਾਗ਼ ਦਿੰਦਾ ਹੈ, ਤੇ ਫਿਰ ਉਹੀ ਬਿਆਨਬਾਜ਼ੀ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ।

ਅਸੀਂ ਜਵਾਬ ਵਿੱਚ ਬੋਲਦੇ ਹਾਂ, ਅੱਛੀ ਗੱਲ ਹੈ, ਪਰ ਕੀ ਇੰਨਾ ਕਾਫੀ ਹੈ?
ਅਸੀਂ ਕਿਉਂ ਇਹਨਾਂ ਦੁਸ਼ਮਣ ਤਾਕਤਾਂ ਦੇ ਖਿਲਾਫ 'ਐਲਾਨੇ ਜੰਗ' ਨਹੀਂ ਕਰਦੇ?

ਮੈਂ ਆਪ ਨੂੰ ਹਥਿਆਰ ਚੁੱਕਣ ਦਾ ਸੱਦਾ ਨਹੀਂ ਦੇ ਰਿਹਾ । ਹਥਿਆਰ ਚੁੱਕਣ ਤੋਂ ਪਹਿਲਾਂ ਵਿਚਾਰਾਂ ਦੀ ਜੰਗ ਜਿੱਤਣੀ ਜ਼ਰੂਰੀ ਹੈ ।

ਪਰ ਅਸਲ 'ਚ ਵਿਚਾਰਾਂ ਦੀ ਜੰਗ ਉਦੋਂ ਹੀ ਜਿੱਤੀ ਜਾ ਸਕਦੀ ਜਦੋਂ ਅਸੀਂ ਸਤਿਗੁਰ ਦੇ ਬਖ਼ਸ਼ੇ ਨਿਰਮਲ ਪੰਥ {ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ} ਤੇ ਚਲਾਂਗੇ। ਗੁਰਬਾਣੀ ਦੀ ਕਸਵਟੀ ਰਾਹੀਂ ਹੀ ਵਿਚਾਰਾਂ ਜੰਗ ਜਿੱਤੀ ਜਾ ਸਕਦੀ ਹੈ "ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ" …।

ਸਭ ਤੋਂ ਵੱਡਾ ਅਹਮ ਨੁਕਤਾ, ਬਿਪਰਵਾਦ ਦੇ ਖਿਲਾਫ ਐਲਾਨੇ ਜੰਗ ਕਰਨ ਤੋਂ ਪਹਿਲਾਂ ਘਰ ਦੀ ਖਾਨਾਜੰਗੀ ਬੰਦ ਕਰਨੀ ਤੇ ਸਾਰੀ ਕੌਮ ਨੂੰ ਇੱਕ ਧਿਰ ਬਣਾ ਕੇ ਖੜ੍ਹਾ ਕਰਨਾ ਜ਼ਰੂਰੀ ਹੈ ।

ਬਿਪਰਵਾਦ ਦੇ ਬੁਣੇ ਹੋਏ ਜਾਲ ਤੋਂ ਬਾਹਰ ਨਿਕਲਣ ਦਾ ਇਕ ਹੀ ਰਾਹ ਹੈ ਸਤਿਗੁਰਾਂ ਦੇ ਬਖ਼ਸ਼ੇ ਨਿਰਮਲ ਪੰਥ {ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ} 'ਤੇ ਚਲਣਾ …।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top