ਸੱਚ
ਜਦੋਂ 'ਮਿਆਨ' ਭਾਵ 'ਹਿਰਦੇ' ਰੂਪੀ ਭਾਂਡੇ ਚੋਂ ਬਾਹਰ ਆਉਂਦਾ ਹੈ ਤੇ ਉਹ ਕੂੜ ਨੂੰ ਲੀਰੋ
ਲੀਰ ਕਰ ਦੇਂਦਾ ਹੈ :
ਨਾਨਕ ਸਾਚੇ ਕਉ ਸਚੁ ਜਾਣੁ ॥
ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੇ ਮਾਣੁ ॥
ਸੱਚ ਜਦੋਂ 'ਮਿਆਨ' ਭਾਵ 'ਹਿਰਦੇ' ਰੂਪੀ ਭਾਂਡੇ ਚੋਂ ਬਾਹਰ ਆਉਂਦਾ ਹੈ ਤੇ ਉਹ ਕੂੜ ਨੂੰ
ਲੀਰੋ ਲੀਰ ਕਰ ਦੇਂਦਾ ਹੈ 'ਤੇ ਉਹ ਅਕਲੋਂ ਖਾਲੀ ਧੂਤਿਆਂ ਰਾਸ ਨਹੀਂ ਆਉਂਦਾ, ਗੁਰਬਾਣੀ ਦਾ
ਫੁਰਮਾਨ ਹੈ ...
"ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ॥"
ਉਨ੍ਹਾਂ ਦੇ ਹਿਰਦੇ ਨੂੰ 'ਸੱਚ' ਇਸ ਤਰਾਂ ਚੁੱਭਦਾ ਹੈ 'ਕਿ ਉਹ ਪੱਗਾਂ ਲਾਹੁਣ ਨੂੰ ਗਾੱਲਾਂ
ਕੱਢਣ ਲਈ ਗਿੱਦੜ ਬਣ ਜਾਂਦੇ ਹਨ …। ਕਿਉਂਕਿ ਉਨ੍ਹਾਂ ਪੱਲੇ
ਸੱਚ ਹੈ ਹੀ ਨਹੀਂ, ਗਿਆਨ ਤੋਂ ਹੀਣੇ ਹਨ ਉਨਾਂ ਨੂੰ ਤਾਂ ਬਾਬਿਆਂ ਦੀਆਂ ਗੱਪ ਕਹਾਣੀਆਂ
ਪਸੰਦ ਹਨ, ਜੋ ਉਹ ਕਹਿੰਦੇ ਉਨਾਂ ਨੂੰ ਸੱਚ ਮੰਨ ਲੈਂਦੇ ਹਨ, ਭਾਵੇਂ ਬਾਬਿਆਂ ਨੇ ਉਸ 'ਚ
ਕਿੰਨਾ ਹੀ ਕੂੜ ਕਿਉਂ ਨਾ ਰਲਾਇਆ ਹੋ ...। ਉਨਾਂ ਲਈ ਬਾਬਿਆਂ ਦਾ ਕਹਿਆ ਸਚ ਹੈ
ਕਿਉਂਕੀ ਉਨ੍ਹਾਂ ਨੇ ਅਸਲ 'ਚ ਸੱਚ ਨੂੰ ਪਛਾਣਿਆਂ ਹੀ ਨਹੀਂ, ਗੁਰਬਾਣੀ ਦਾ ਫੁਰਮਾਨ ਹੈ
...
"ਸਚਾ ਸਬਦੁ ਨ ਪਛਾਣਿਓ ਸੁਪਨਾ ਗਇਆ
ਵਿਹਾਇ॥"
ਬਾਬਾ ਕਬੀਰ ਜੀ ਦੇ ਕਮਾਲ ਦੇ ਬਚਨ ਹਨ ਇਹੋ ਜਿਹੇ ਗਿੱਦੜਾਂ ਲਈ ਜੋ ਪੱਗਾਂ ਲਾਹੁਣ ਲਈ,
ਗਾਹਲ਼ਾਂ ਕੱਢਣ ਲਈ ਸ਼ੇਰ ਬਣਦੇ ਹਨ ...
ਏਕੁ ਅਚੰਭਉ ਸੁਨਹੁ ਤੁਮ੍ ਭਾਈ ॥ ਦੇਖਤ ਸਿੰਘੁ ਚਰਾਵਤ
ਗਾਈ ॥
ਇਹੋ ਜਿਹੇ ਗਿੱਦੜਾਂ ਤੋਂ ਸਾਕਤਾਂ ਤੋਂ ਸੂਕਰ ਹੀ ਚੰਗਾ ਹੈ, ਜੋ ਗੰਦਗੀ ਪਾਉਣ ਦੀ ਥਾਂ
'ਤੇ ਗੰਦਗੀ ਨੂੰ ਸਾਫ਼ ਕਰਣ ਦਾ ਜਤਨ ਕਰਦੇ ਹਨ ...
ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ ॥
ਆਖਿਰ 'ਚ ਇੰਨਾ ਹੈ 'ਸੱਚ ਤੇ ਕੱਚ ਹਮੇਸ਼ਾ ਚੁੱਭਦਾ ਹੈ।