Share on Facebook

Main News Page

'ਸਿੱਖ' ਦੀ ਪਰਿਭਾਸ਼ਾ ?
-: ਆਤਮਜੀਤ ਸਿੰਘ, ਕਾਨਪੁਰ
03 May 2018

ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਦੁਨੀਆਂ ਦੇ ਇਤਿਹਾਸ 'ਚ ਲਫ਼ਜ਼ ਸਿੱਖ ਕਿੱਧਰੇ ਨਹੀਂ ਮਿਲਦਾ। ਅੱਜ ਸਾਡੇ ਕਈ ਬੁਲਾਰੇ ਬੜੇ ਫ਼ਖਰ ਨਾਲ ਕਹੀ ਫ਼ਿਰਦੇ ਹਨ ਅਜੀ! ਸਿੱਖ ਦਾ ਮਤਲਬ ਹੈ ... ਸ਼ਿਸ਼ਯ, ਵਿਦਿਆਰਥੀ, ਸਟੂਡੈਂਟ, ਡੈਸੀਪਲ ਤੇ ਪਤਾ ਨਹੀਂ ਕੀ ਕੀ ...?

ਸਿੱਖ ਦਾ ਮਤਲਬ ਇਕੋ ਹੀ ਹੈ-ਬਾਣੀ ਦੀ ਸਿਖਿਆ ਦਾ ਸਿੱਖ। ਸੁਆਲ ਪੈਦਾ ਹੁੰਦਾ ਹੈ ਆਖਿਰ ਬਾਣੀ ਦੀ ਸਿਖਿਆ ਦਾ ਹੀ ਕਿਉਂ ...? ਕਿਸੇ ਹੋਰ ਦੀ ਸਿਖਿਆ ਦਾ ਕਿਉਂ ਨਹੀਂ ...?, ਉੱਤਰ ਹੈ ਕਿ ਇਹ ਲਫ਼ਜ਼ ਬਖਸ਼ਿਆ ਵੀ ਬਾਣੀ ਰਾਹੀਂ ਹੈ ਅਤੇ ਕੇਵਲ ਬਾਣੀ ਦੀ ਸਿਖਿਆ 'ਤੇ ਚਲਣ ਵਾਲੇ ਮਨੁੱਖ ਲਈ, ਕਿਸੇ ਹੋਰ ਲਈ ਨਹੀਂ।

ਫ਼ੁਰਮਾਨ ਹੈ

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ (ਪੰਨਾ 601) ਅਤੇ ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ (ਪੰਨਾ 667) ਪਾਤਸ਼ਾਹ ਹੋਰ ਫੁਰਮਾਉਂਦੇ ਹਨ ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ॥ (ਪੰ: 465) ਭਾਵ ਸਿੱਖ ਦਾ ਮਤਲਬ ਇਕੋ ਹੀ ਹੈ, ਜਿਹੜਾ ਮਨੁੱਖ ਬਾਣੀ ਦੀ ਵੀਚਾਰ ਕਰਕੇ, ਗੁਰੂ ਦੀ ਸਿਖਿਆ ਅਨੁਸਾਰ ਜੀਵਨ ਬਤੀਤ ਕਰੇ ਉਸ ਤੋਂ ਬਿਨਾ ਨਹੀਂ ...।

ਪਰ ਅੱਜ ਬਹੁਤਾਤ ਸਿੱਖ ਅਪਣੇ ਆਪ ਨੂੰ ਕਹਲਵਾਉਂਦੇ ਬਾਣੀ ਦੇ ਸਿੱਖ ਹਨ, ਪਰ ਅੱਣਮਤੀ ਗ੍ਰੰਥਾਂ ਦੀਆਂ ਰਚਨਾਵਾਂ {ਭਗਉਤੀ, ਦੁਰਗਾ, ਮਹਾਕਾਲ, ਖੜਗਕੇਤ, ਅਸਿਧੁਜ, ਸ਼ਿਵਾ, ਰਾਮਾ ਅਵਤਾਰ, ਕ੍ਰਿਸ਼ਨ ਅਵਤਾਰ ...} ਨੂੰ ਦਿਨ ਰਾਤ ਸਿਮਰ ਰਹੇ ਹਨ ... ਹੁਣ ਸੋਚਣ ਵਾਲੀ ਗੱਲ ਹੈ, ਅਨਮਤੀ ਗ੍ਰਥਾਂ ਦੀ ਰਚਨਾਵਾਂ ਨੂੰ ਸਿਮਰਣ ਵਾਲੇ ਕਿਸ ਤਰਾਂ ਸੱਚੀ ਬਾਣੀ ਦੇ ਸਿੱਖ ਹੋ ਸਕਦੇ ਹਨ ...?, ਗੁਰਬਾਣੀ ਦਾ ਫੁਰਮਾਨ ਹੈ ...

ਦੇਵੀ ਦੇਵਾ ਮੂਲੁ ਹੈ ਮਾਇਆ (ਪੰ: 129)

ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹਿ॥ (ਪੰ: 637)

ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮ ਨਹੀਂ ਜਾਨਾ॥ ਕਹਤ ਕਬੀਰ ਅਕੁਲੁ ਨਹੀਂ ਚੇਤਿਆ ਬਿਖਿਆ ਸਿਉ ਲਪਟਾਨਾ॥ (ਪੰ: 332

ਹੁਣ ਸਾਨੂੰ ਸਿੱਖ ਅਖਵਾਣ ਵਾਲਿਆਂ ਨੂੰ ਵੀ ਸੋਚਣਾ ਪਵੇਗਾ ਅਸੀਂ ਇਕ ਅਕਾਲ ਪੁਰਖ ਨੂੰ ਛੱਡ ਇਹਨਾਂ ਭਗਉਤੀ, ਦੁਰਗਾ ਮਹਾਕਾਲ ਆਦਿਕ ਦੇਵੀ ਦੇਵਤਿਆਂ ਦੀ ਪੂਜਾ ਕਰਕੇ ਕੀ ਖੱਟ ਲਾਵਾਂਗੇ ... ਜੇ ਅਸੀਂ ਫਿਰ ਵੀ ਇਹਨਾਂ ਨਾਲ ਜੁੜਨ ਵਿਚ ਆਪਣਾ ਮਾਨਸਿਕ ਵਿਕਾਸ ਸਮਝਦੇ ਹਾਂ ਤਾਂ ਫਿਰ ਜਰਾ ਗੌਰ ਨਾਲ ਗੁਰੂ ਦਾ ਕਿਹਾ ਸੁਣ ਲਵੋ ...

ਜਿਨ੍ਹ੍ਹੀ ਨਾਮੁ ਵਿਸਾਰਿਆ ਦੂਜੈ ਭਰਮਿ ਭੁਲਾਈ ॥ ਮੂਲੁ ਛੋਡਿ ਡਾਲੀ ਲਗੇ ਕਿਆ ਪਾਵਹਿ ਛਾਈ ॥

ਜੋ ਅਕਾਲ ਪੁਰਖ ਨੂੰ ਛੱਡ ਇਧਰ ਉਧਰ ਮੂੰਹ ਮਾਰਦੇ ਹਨ ਉਹ ਐਵੇ ਦੇ ਹੋਂਦੇ ਹਨ ਜਿਵੇ ਮੂਲ ਨੂੰ ਛੱਡ ਕੋਈ ਟਾਹਲੀ ਫੜਨ ਵਿਚ ਆਪਣੀ ਵਡਿਆਈ ਸਮਝਦਾ ਹੋਵੇ, ਪਰ ਅਜਿਹੀਆਂ ਦੇ ਆਖ਼ਰ ਪੱਲੇ ਖੁਆਰੀ ਪੈਂਦੀ ਹੈ ਜਾ ਕਹਿ ਲਵੋ ਸਿਰ ਸੂਆ ਪਵਾ ਲੈਂਦੇ ਹਨ ... ਸੋ ਭਲਿਓ ਯਕੀਨ ਕਰ ਲਓ ਕੇ ...

ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ ॥ ਸਤਿਗੁਰੁ ਸੇਵੀ ਅਵਰੁ ਨ ਦੂਜਾ ॥ ਸਤਿਗੁਰ ਤੇ ਨਾਮੁ ਰਤਨ ਧਨੁ ਪਾਇਆ ਸਤਿਗੁਰ ਕੀ ਸੇਵਾ ਭਾਈ ਹੇ ॥

ਸਿੱਖ ਦਾ ਮਤਲਬ ਵੀ ਇਕੋ ਹੈ- ਗੁਰੂ ਗ੍ਰੰਥ ਸਾਹਿਬ ਦੀ ਸਿਖਿਆ 'ਤੇ ਚਲਣ ਵਾਲਾ ਮਨੁੱਖ। ਜਿਹੜਾ ਮਨੁੱਖ ਇੱਕ ਅਕਾਲਪੁਰਖ ਤੋਂ ਬਿਨਾ ਕਿਸੇ ਵੀ ਕਿਰਤਮ ਜਾਂ ਭਗਉਤੀ, ਮਹਾਕਾਲ, ਕਾਲਕਾ, ਖੜਗਕੇਤ, ਅਸਿਧੁਜ ਦਾ ਪੁਜਾਰੀ ਹੈ, ਜਾਂ ਮੜ੍ਹੀਆਂ, ਕੱਬਰਾਂ, ਮੂਰਤੀਆਂ, ਤਸਵੀਰਾਂ ਦੀ ਪੂਜਾ ਕਰਦਾ ਹੈ; ਜੰਤ੍ਰ, ਮੰਤ੍ਰ, ਤੰਤ੍ਰ ਆਦਿ ਦੇ ਰਸਤੇ ਚਲਦਾ ਹੈ ਉਹ ਹੋਰ ਕੁੱਝ ਵੀ ਹੋਵੇ ਪਰ ਉਹ ਗੁਰਬਾਣੀ ਅਨੁਸਾਰ ਸੱਚੀ ਬਾਣੀ ਦਾ ਸਿੱਖ ਨਹੀਂ ਹੋ ਸਕਦਾ ...।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top