Share on Facebook

Main News Page

ਕਬਿਓ ਬਾਚ ਬੇਨਤੀ ਚੌਪਈ ਦੇ "ਚੁਨਿ ਚੁਨਿ ਸਤ੍ਰ" ਕੌਣ …?
-: ਆਤਮਜੀਤ ਸਿੰਘ, ਕਾਨਪੁਰ
03 Apr 2018

ਕਬਿਓ ਬਾਚ ਬੇਨਤੀ ਚੌਪਈ ਨੂੰ ਪੜ੍ਹਨ ਵਾਲਿਆਂ ਦੀ ਇਕ ਹੀ ਰੱਟ ਹੈ, 'ਨਾ ਮੈਂ ਮਾਨੂੰ' … ਉਨਾਂ ਨੂੰ ਜਿੰਨਾਂ ਮਰਜ਼ੀ ਸਮਝਾਉਣ ਦਾ ਜਤਨ ਕਰੋ 'ਕਿ ਇਹ ਉਹ ਸ਼ਤਰੂ ਨਹੀਂ ਹਨ {ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ} ਜਿੰਨਾਂ ਨੂੰ ਤਸੀਂ ਸਮਝੇ ਬੈਠੇ ਹੋ…। ਭਲਿਓ! ਜੇ ਤੁਹਾਡੀ ਨਜ਼ਰ ਵਿਚ ਹਨ 'ਤੇ ਕਿਸ ਨੂੰ ਚੁਣ ਕੇ ਮਾਰੋਗੇ, ਕਾਮ ਨੂੰ ਜਾਂ ਕ੍ਰੋਧ ਨੂੰ ਜਾਂ ਮੋਹ ਨੂੰ ਜਾਂ ਲੋਭ ਨੂੰ ਜਾਂ ਅਹੰਕਾਰ ਨੂੰ … ਚੁਨਿ ਚੁਨਿ ਦਾ ਭਾਵ ਹੀ ਕੀ 'ਚੁਣਨਾ' ਇਹ ਨਹੀਂ ਕੀ ਸਾਰੇ ਚੁਣ ਲਉ ।

ਭਲਿਓ ਕਬਿਓ ਬਾਚ ਬੇਨਤੀ ਵਿਚ ਆਏ 'ਚੁਨ ਚੁਨ ਸਤ੍ਰੂ' ਅਤੇ ਦੁਸ਼ਟ ਕੌਣ ਹਨ …? ਇਹ ਕਬਿਓ ਬਾਚ ਬੇਨਤੀ ਦਾ ਲਿਖਾਰੀ ਆਪ ਇਸ ੪੦੪ ਨੰ. ਚਰਿਤ੍ਰ ਦੀ ਪਉੜੀ ਨੰ. ੨੭੯, ੨੮੦, ੨੮੧ … ਤੇ ਆਪ ਕਬੂਲ ਰਿਹਾ ਇਹ ਕੌਣ ਹਨ, ਅਤੇ ਇਹ ਕਬਿਓ ਬਾਚ ਬੇਨਤੀ ਚੌਪਈ ਇਸ ਹੀ ਚਰਿਤ੍ਰ ਦਾ ਹਿੱਸਾ ਜੋ ਸਾਨੂੰ ਅੱਧੀ ਅਧੂਰੀ ਪੜ੍ਹਨ ਲਈ ਕਿਹਾ ਜਾਂਦਾ ਹੈ। ਆਓ ਵੇਖੀਏ ਪਉੜੀ ਨੰ. ੨੭੯, ੨੮੦ ਅਤੇ ੨੮੧ …

ਇਹ ਬਿਧਿ ਕੋਪ ਕਾਲ ਜਬ ਭਰਾ। ਦੁਸਟਨ ਕੋ ਛਿਨ ਮੈ ਬਧੁ ਕਰਾ। ਆਪੁ ਹਾਥ ਦੈ ਸਾਧ ਉਬਾਰੇ। ਸਤ੍ਰੁ ਅਨੇਕ ਛਿਨਕ ਮੋ ਟਾਰੇ।੨੭੯। {ਅਖੌਤੀ ਦਸਮ ਗ੍ਰੰਥ}

ਅਰਥ: ਜਦ ਕਾਲ ਕ੍ਰੋਧ ਨਾਲ ਭਰ ਗਇਆ ਤਾ ਉਸ ਨੇ ਛਿਣ ਵਿਚ ਦੁਸ਼ਟਾਂ ਨੂੰ ਮਾਰ ਦਿੱਤਾ, ਉਸ ਨੇ ਅਪਣਾ ਹੱਥ ਦੇ ਕੇ ਸਾਧਾਂ ਨੂੰ ਬਚਾ ਲਿਆ ਅਤੇ ਅਨੇਕਾਂ ਵੈਰੀਆਂ ਨੂੰ ਛਿਣ ਵਿਚ ਮਾਰ ਦਿੱਤਾ।

ਅਸਿਧੁਜ ਜੂ ਕੋਪਾ ਜਬ ਹੀ ਰਨ। ਮਾਰਤ ਭਯੋ ਸਤ੍ਰੁਗਨ ਚੁਨ ਚੁਨ। ਸਭ ਸਿਵਕਨ ਕਹ ਲਿਓ ਉਭਾਰਾ। ਦੁਸਟ ਗਠਨ ਕੋ ਕਰਾ ਪ੍ਰਹਾਰਾ।੨੮੦। {ਅਖੌਤੀ ਦਸਮ ਗ੍ਰੰਥ}

ਅਰਥ: ਜਿਸ ਵੇਲੇ ਅਸਿਧੁਜ {ਮਹਾਕਾਲ} ਰਣ ਵਿਚ ਕ੍ਰੋਧਿਤ ਹੋਇਆ ਤਦ ਉਸ ਨੇ ਵੈਰੀਆਂ ਨੂੰ ਚੁਣ ਚੁਣ ਕੇ ਮਾਰ ਦਿੱਤਾ, ਸਾਰਿਆਂ ਸੇਵਕਾਂ ਨੂੰ ਬਚਾ ਲਿਆ ਅਤੇ ਦੁਸ਼ਟਾਂ ਦੇ ਸਮੂਹ ਅਤੇ ਪ੍ਰਹਾਰ ਕੀਤੇ।

ਇਹ ਬਿਧਿ ਹਨੇ ਦੁਸਟ ਜਬ ਕਾਲਾ। ਗਿਰਿ ਗਿਰਿ ਪਰੇ ਧਰਨਿ ਬਿਕਰਾਲਾ। ਨਿਜ ਹਾਥਨ ਦੈ ਸੰਤ ਉਬਾਰੇ। ਸਤ੍ਰੁ ਅਨੇਕ ਤਨਕ ਮਹਿ ਹਾਰੇ।੨੮੧। {ਅਖੌਤੀ ਦਸਮ ਗ੍ਰੰਥ}

ਅਰਥ: ਜਦੋਂ ਕਾਲ ਨੇ ਇਸ ਤਰਾਂ ਦੁਸ਼ਟ ਮਾਰ ਦਿੱਤੇ ਤਦ ਭਿਆਨਕ ਦੈਂਤ ਧਰਤੀ 'ਤੇ ਡਿਗਣ ਲਗ ਪਏ, ਅਪਣੇ ਹੱਥਾਂ ਨਾਲ ਸੰਤਾਂ ਨੂੰ ਉਬਾਰਿਆ ਅਤੇ ਅਨੇਕਾਂ ਵੈਰੀਆਂ ਨੂੰ ਛਿਣ ਵਿਚ ਮਾਰ ਮੁਕਾਇਆ।

ਭਲਿਓ ਅੱਧੀ ਅਧੂਰੀ ਰਚਨਾ ਪੜ੍ਹਨ ਨਾਲ ਕੁੱਝ ਨਹੀਂ ਹੁੰਦਾ ਜੇ ਇਸ ਕਬਿਓ ਬਾਚ ਬੇਨਤੀ ਚੌਪਈ ਦਾ ਸੱਚ ਜਾਣਨਾ ਚਾਹੁੰਦੇ ਹੋ ਤੇ ਇਸ ਚੌਪਈ ਦੇ ੪੦੫ ਬੰਦ ਪੂਰੇ ਪੜ੍ਹੋ ਤਾਂ ਇਸ ਚੌਪਈ ਦੀ ਅਸਲੀਯਤ ਸਾਹਮਣੇ ਆਉਂਦੀ ਹੈ। ਅਤੇ ਭਲਿਓ ਹੁਣ ਫੈਸਲਾ ਤਸੀਂ ਆਪ ਕਰਨਾ ਤਸੀਂ ਕਿਹੜੇ ਸ਼ਤ੍ਰੂ ਮਾਰਨੇ ਹਨ ਇਸ ਚੌਪਈ ਵਾਲੇ ਜਾਂ ਗੁਰੂ ਸਿਧਾਂਤ ਨੂੰ ਅਪਨਾਉਣਾ ਹੈ।

"ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥" {ਸ੍ਰੀ ਗੁਰੂ ਗ੍ਰੰਥ ਸਾਹਿਬ ਜੀ}


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top