Share on Facebook

Main News Page

ਜਿਸ ਸ਼ਿਵਾ ਦੇ ਦਰਵਾਜੇ ਤੋਂ ਕਸ਼ਮੀਰੀ ਬ੍ਰਾਹਮਣ ਖਾਲੀ ਹੱਥ ਪਰਤੇ ਸੀ, ਸਿੱਖ ਉਸੇ ਸ਼ਿਵਾ ਕੋਲੋਂ ਵਰ ਮੰਗ ਰਿਹਾ ਹੈ
-: ਆਤਮਜੀਤ ਸਿੰਘ, ਕਾਨਪੁਰ
20 Mar 2018

ਸਿੱਖ ਵੀ ਕਿਸ ਅਣਜਾਣਪੁੱਣੇ ਵਿਚ ਜੀ ਰਿਹਾ ਹੈ, ਜਿਸ 'ਦੇਬਿ ਕਾਲਿਕਾ …' ਅਤੇ ਸ਼ਿਵਾ ਦੇ ਦਰਵਾਜੇ ਤੋਂ ਕਸ਼ਮੀਰੀ ਬ੍ਰਾਹਮਣ ਖਾਲੀ ਹੱਥ ਪਰਤੇ ਸੀ, ਅੱਜ ਸਿੱਖ ਉਸੇ ਸ਼ਿਵਾ ਕੋਲੋਂ ਵਰ ਮੰਗ ਰਿਹਾ ਹੈ "ਦੇਹ ਸ਼ਿਵਾ ਬਰ ਮੋਹਿ …" ।

ਓਇ ਭਲਿਓ ! ਜਦੋਂ ਬਾਬਰ ਨੇ, ਗਜ਼ਨੀ ਨੇ, ਅਬਦਾਲੀ ਨੇ, ਔਰੰਗਜੇਬ ਨੇ ਇੰਨਾਂ ਤੇ ਅਤਿ ਦਾ ਜ਼ੁਲਮ ਢਾਹਿਆ ਤਾ ਇੰਨਾਂ ਨੇ ਕਿਸ ਕਿਸ ਅੱਗੇ ਫਰਿਯਾਦ ਨਾ ਕੀਤੀ {ਕਾਲਕਾ, ਭਗਉਤੀ, ਸ਼ਿਵਾ… ਕਿਸੇ ਨਾ ਸੁਣੀ, ਖਾਲੀ ਹੱਥ ਪਰਤ ਆਏ … ਇਕ ਵਾਰ ਫਿਰ ਦੁਹਰਾਦਿਆ ਅੱਜ ਸਿੱਖ ਉਸੇ "ਸ਼ਿਵਾ" ਕੋਲ ਵਰ ਮੰਗ ਰਿਹਾ ਹੈ।

ਜਿੰਨਾ ਦੇ ਹੱਥ ਤਲਵਾਰ ਚੁੱਕਣ 'ਤੇ ਕੰਬਦੇ ਸੀ … ਇਹ ਆਪ ਕਬੂਲਦੇ ਹਨ 'ਹਮ ਤੋ ਤੋਲਨ ਜਾਣੈ ਤੱਕੜੀ, ਨੰਗੀ ਕਰਦ ਕਬਹੂੰ ਨਹੀ ਪਕੜੀ ਚਿੜੀ ਉਡੇ ਡਰ ਸੇ ਮਰ ਜਾਏਂ, ਮੁਗਲੋਂ ਸੇ ਕੈਸੇ ਲੜ ਪਾਏਂ … ਪਰ ਅਸੀਂ ਅੱਜ ਵੀ ਇਸ ਬ੍ਰਾਹਮਣੀ ਜਾਲ ਦੇ ਵਿਚ ਐਸੇ ਫਸਾਏ ਜਾ ਚੁੱਕੇ ਹਾਂ ਕਿ ਨਿਕਲਣ ਦਾ ਰਸਤਾ ਵਿਖਾਈ ਹੀ ਨਹੀਂ ਦਿੰਦਾ। ਗੁਰਬਾਣੀ ਪੁਕਾਰ ਪੁਕਾਰ ਕੇ ਰਸਤਾ ਦੱਸ ਰਹੀ ਹੈ, ਪਰ ਅਸੀਂ ਅਕਲੋਂ ਅੰਨੇ ਤੇ ਬੇਦਿਮਾਗੇ ਹੋਣ ਕਰਕੇ ਗੁਰੂ ਦੀ ਕਹੀ ਹੋਈ ਗੱਲ ਨੂੰ ਹਰ ਵਕਤ ਅੱਖੋਂ ਪਰੋਖੇ ਕਰ ਛੱਡਦੇ ਹਾਂ।

ਜਿਵੇਂ: ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ .....॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ {ਪੰਨਾ ੧੧੫੮-੧੧੫੯}

ਹੁਣ ਸਾਰੀ ਸਿੱਖ ਕੌਮ ਨੂੰ ਹੀ ਇਹ ਉਪਰਾਲਾ ਕਰਨ ਦੀ ਅਤਿਅੰਤ ਲੋੜ ਹੈ। ਇਹ ਕੌਮ ਬਰਬਾਦੀ ਦੇ ਰਾਹ ਤੋਰ ਦਿੱਤੀ ਗਈ ਹੈ। ਇਸ ਨੂੰ ੧੮੦ ਡਿਗਰੀ ਤੇ ਮੋੜਨ ਦੀ ਲੋੜ ਭਾਸਦੀ ਹੈ ਵਰਨਾ ਅੱਗੇ ਖੂਹ ਹੈ … ਐਸੀ ਮਤ ਦਾ ਗੁਰੂ ਰਾਖਾ ਹੋਵੋ ਜਿਹੜੇ ਸਿੱਖ ਅੱਖਾਂ ਮੀਚ ਕੇ ਦਿਨ ਰਾਤ 'ਸ਼ਿਵਾ' ਕੋਲ ਵਰ ਮੰਗ ਰਹੇ ਹਨ …।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top