Share on Facebook

Main News Page

ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਆਪ ਕਬੂਲ ਰਿਹਾ "ਭਗਉਤੀ" ਹੋਰ ਕੋਈ ਨਹੀਂ "ਦੇਵੀ ਭਵਾਨੀ" ਹੈ
-: ਆਤਮਜੀਤ ਸਿੰਘ, ਕਾਨਪੁਰ
10 Mar 2018

ਬਚਿੱਤਰ ਨਾਟਕ ਗ੍ਰੰਥ ਨੂੰ ਮੰਨਣ ਵਾਲਿਆਂ ਦਾ ਹਰ ਵੇਲੇ ਇਹ ਹੀ ਰੌਲਾ ਹੈ ਕਿ ਭਗਉਤੀ ਰੱਬ {ਅਕਾਲ ਪੁਰਖ} ਹੈ, ਦੇਵੀ ਨਹੀਂ ਤੇ ਅਰਦਾਸ ਵਿੱਚ ਵੀ ਨਿੱਤ ਅੱਖਾਂ ਮੀਚ ਕੇ ਉਸ ਅਕਾਲ ਪੁਰਖ ਕਰਤੇ ਨੂੰ ਭੁੱਲ ਕੇ ਸਭ ਤੋਂ ਪਹਿਲਾਂ ਸਿਮਰ ਰਹੇ ਹਨ।

ਓਇ ਭਲਿਓ ਹੁਣ ਤਾਂ ਅੱਖਾਂ ਖੋਲੋ, ਬਚਿੱਤਰ ਨਾਟਕ ਗ੍ਰੰਥ ਦਾ ਲਿਖਾਰੀ "ਸ਼ਸਤ੍ਰਨਾਮ ਮਾਲਾ" ਵਿੱਚ ਆਪ ਕਬੂਲ ਰਿਹਾ ਹੈ ਭਗਵਤੀ {ਭਗੳੁਤੀ} ਤੇ ਭਵਾਨੀ ਇਕ ਹੀ ਹਨ, ਅਰਥਾਤ ਭਗਉਤੀ ਹੋਰ ਕੋਈ ਨਹੀਂ 'ਦੇਵੀ' ਹੈ ।

ਭੂਤਾਂਤਕ ਸ੍ਰੀ ਭਗਵਤੀ ਭਵਹਾ ਨਾਮ ਬਖਾਨ
ਸ੍ਰੀ ਭਵਾਨੀ
ਭੈ ਹਰਨ ਸਭ ਕੋ ਕਰੌ ਕਲਯਾਨ ॥੬॥ { ਸ਼ਸਤ੍ਰਨਾਮ ਮਾਲਾ}

ਸਿੱਖੋਂ ਕਦੋਂ ਤਕ ਹਉਮੈ ਦੇ ਭਾਰ ਵਿਚ ਅੰਨੇ ਹੋਵੇ ਰਹੋਗੇ, ਜਦੋਂ ਤਕ ਇਹ ਗ੍ਰੰਥ ਰੁਮਾਲਿਆਂ ਹੇਠ ਦੱਬਿਆ ਰਹਿਆ, ਤਦੋਂ ਤਕ ਇਸ ਦੀ ਅਸਲੀਯਤ ਕੋਈ ਨਹੀਂ ਜਾਣਦਾ ਸੀ ਹੁਣ ਇਸ ਗ੍ਰੰਥ ਤੋਂ ਰੁਮਾਲਿਆਂ ਭਾਰ ਹੱਟ ਗਿਆ ਹੈ, ਇਸ ਦੀ ਅਸਲੀਯਤ ਹੁਣ ਕਿਸੇ ਤੋਂ 'ਲੁਕੀ ਨਹੀਂ ਹੈ ਜੇ ਫਿਰ ਵੀ ਤੁਸੀ ਸੁਰਤ ਦੀਆਂ, ਗਿਆਨ ਦੀਆਂ ਅੱਖਾਂ ਹੁੰਦੇ ਹੋਏ ਅੰਨੇ ਹੋਏ ਰਹੋ ਤਾਂ ਚੂਕ ਤੁਹਾਡੇ ਵਿੱਚ ਹੈ, ਕਿਸੇ ਹੋਰ ਵਿਚ ਨਹੀਂ ਬਾਬਾ ਕਬੀਰ ਜੀ ਦਾ ਬਚਨ ਹੈ

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top