Share on Facebook

Main News Page

ਹੋਰ ਕਥਨੀ ਬਦਉ ਨ ਸਗਲੀ ਛਾਰੁ
ਜੋ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ 'ਤੇ ਪੂਰੀ ਨਹੀਂ ਉਤਰਦੀ, ਉਸ ਨਾਲ ਜੁੜਨ ਵਾਲੇ ਕੌਣ ਹਨ…?

-: ਆਤਮਜੀਤ ਸਿੰਘ, ਕਾਨਪੁਰ
25 Feb 2018

ਅੱਜ ਅਸੀਂ ਗੁਰਦੁਆਰਿਆਂ ਦੀ ਸਟੇਜਾਂ 'ਤੇ ਆਮ ਵੇਖ ਸਕਦੇ ਹਾਂ, ਕਿ ਸ਼ਬਦ ਗੁਰੂ 'ਗੁਰੂ ਗ੍ਰੰਥ ਸਾਹਿਬ' ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਛੱਕ ਕੇ ਹੋਰ ਤੇ ਹੋਰ ਗ੍ਰੰਥਾਂ ਦਾ ਪ੍ਰਚਾਰ ਪ੍ਰਸਾਰ ਵੱਧ ਹੋ ਰਿਹਾ ਹੈ… ਸੂਰਜ ਪ੍ਰਕਾਸ਼ ਗ੍ਰੰਥਾਂ, ਗੁਰ ਬਿਲਾਸ ਪਾ: ੬, ਅਖੌਤੀ ਦਸਮ ਗ੍ਰੰਥ… ਅੱਜ ਇੰਨਾਂ ਗ੍ਰੰਥਾਂ ਦਾ ਇੰਨਾਂ ਪ੍ਰਚਾਰ ਪ੍ਰਸਾਰ ਵੱਧ ਹੋ ਰਿਹਾ ਹੈ ਕਿ ਸਿੱਖ ਨਿਰੋਲ ਗੁਰਮਤਿ ਪ੍ਰਚਾਰ ਪ੍ਰਸਾਰ ਤੋਂ ਦੂਰ ਹੋ ਕੇ ਨਿੱਤ ਕਰਮਕਾਂਡਾਂ ਵਿੱਚ ਫੱਸ ਰਿਹਾ ਹੈ … ਅਤੇ ਕੁੱਝ ਆਗੂ ਵੀ ਇੰਨਾਂ ਗ੍ਰੰਥਾਂ ਦਾ ਪ੍ਰਚਾਰ ਪ੍ਰਸਾਰ ਵੱਧ ਕਰਾਉਣ ਵਿਚ ਲੱਗੇ ਹੋਏ ਹਨ …।

ਅੱਜ ਇੰਨਾਂ ਗ੍ਰੰਥਾਂ ਦੇ ਪ੍ਰਚਾਰ ਪ੍ਰਸਾਰ ਦਾ ਅਸਰ ਅਸੀਂ ਆਪ ਵੇਖ ਸਕਦੇ ਹਾਂ…

- ਗੁਰਦੁਆਰਿਆਂ 'ਚ ਦੀਵੇ ਬਾਲ ਕੇ ਆਰਤੀ ਕਰਨਾ…
- ਫੁੱਲਾਂ ਦੀ ਬਰਖਾ ਕਰਨਾ {ਸੰਖਨ ਕੀ ਧੁਨ ਘੰਟਨਿ ਕੀ ਕਰਿ ਫੂਲਨ ਕੀ ਬਰਖਾ ਬਰਖਾਵੈ (ਅਖੌਤੀ ਦਸਮ ਗ੍ਰੰਥ) },
- ਸ਼ਸ਼ਤਰਾਂ ਦੀ ਪੂਜਾ ਕਰਨਾ, ਮੱਥਾ ਟੇਕਣਾ { ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ (ਅਖੌਤੀ ਦਸਮ ਗ੍ਰੰਥ) } …

ਅਤੇ ਹੋਰ ਇਹੋ ਜਿਹੇ ਬਹੁਤ ਕਰਮਕਾਂਡ ਹਨ ਜੋ ਨਿਤ ਗੁਰੂ ਘਰ ਦੀ ਸਟੇਜਾਂ 'ਤੇ ਹੋ ਰਹੇ ਹਨ …।

ਗੁਰੂ ਫੁਰਮਾਨ ਹੈ :

ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉ ਨ ਸਗਲੀ ਛਾਰੁ ॥ { ਗੁਰੂ ਗ੍ਰੰਥ ਸਾਹਿਬ ਜੀ, ਅੰਕ- ੯੦੪ }

ਸਭ ਤੋਂ ਉੱਪਰ ਗੁਰੂ ਦੇ ਸ਼ਬਦ ਦੀ ਵੀਚਾਰ ਹੈ… ਹੋਰ ਕੋਈ ਵੀ ਗੱਲਬਾਤ, ਕਥਾ ਕਹਾਣੀ… ਜੋ ਸ਼ਬਦ ਗੁਰੂ 'ਗੁਰੂ ਗ੍ਰੰਥ ਸਾਹਿਬ' ਜੀ ਦੀ ਕਸਵੱਟੀ 'ਤੇ ਪੂਰੀ ਨਹੀਂ ਉਤਰਦੀ, ਉਹ ਸਾਡੇ ਵਾਸਤੇ ਸਵਾਹ ਹੈ…।

ਭਾਵੇਂ ਉਹ ਕਿਸੇ ਵੀ ਗ੍ਰੰਥ 'ਚ, ਕਿਸੇ ਵੀ ਬਾਬੇ, ਕਿਸੇ ਵੀ ਵਿਦਵਾਨ ਨੇ ਲਿਖੀ ਹੋਵੇ, ਅਸੀਂ ਉਸ ਨੂੰ ਮੁੱਢ ਤੋਂ ਹੀ ਰੱਦ ਕਰਦੇ ਹਾਂ…।

ਤਿਆਗਿ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰ ਤੇ ॥ { ਗੁਰੂ ਗ੍ਰੰਥ ਸਾਹਿਬ ਜੀ, ਅੰਕ- ੧੨੬੭ }

ਜਿਹੜੇ ਮਾਲਕ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਨੂੰ ਪੂਜਦੇ ਮੰਨਦੇ ਹਨ, ਉਹ ਅੱਤ ਦਰਜੇ ਦੇ ਮੂਰਖ ਅਤੇ ਖੋਤੇ ਹੁੰਦੇ ਹਨ …।

ਹੁਣ ਤੁਸੀਂ ਫੈਸਲਾ ਆਪ ਕਰਨਾ ਹੈ… ਜੋ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ 'ਤੇ ਪੂਰੀ ਨਹੀਂ ਉਤਰਦੀ, ਉਸ ਨਾਲ ਜੁੜਨ ਵਾਲੇ ਕੌਣ ਹਨ …?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top