Share on Facebook

Main News Page

🙏 "ਪੂਜਾ ਅਕਾਲ ਕੀ..." ਕਹਿਣ ਵਾਲਾ ਸਿੱਖ … ਕਿਵੇਂ "ਪ੍ਰਿਥਮ ਭਗਉਤੀ ਸਿਮਰ ਕੈ..." ਕਹਿ ਸਕਦਾ ਹੈ ?
-: ਆਤਮਜੀਤ ਸਿੰਘ, ਕਾਨਪੁਰ
12 Feb 2018

ਅਕਾਲ ਵੱਡਾ ਜਾਂ ਭਗਉਤੀ {ਦੁਰਗਾ ਦੇਵੀ} ਜੋ ਕਾਲ ਵੱਸ ਹੈ?

ਗੁਰੂ ਫੁਰਮਾਨ ਹੈ … "ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ ॥" … ਜੇਹੜਾ ਪ੍ਰਕਾਸ਼ ਰੂਪ ਪ੍ਰਭੂ ਸਭ ਤੋਂ ਵਡਾ ਹੈ ਜਿਸ ਦਾ ਸਰੂਪ ਕਾਲ {ਮੌਤ} ਰਹਿਤ ਹੈ … ਉਸ ਦੀ ਪੂਜਾ-ਭਗਤੀ ਕਰ … ਪਰ ਅੱਜ ਦਾ ਸਿੱਖ ਸਿਆਣਾ ਹੋ ਗਿਆ ਹੈ ਉਹ ਅਕਾਲ ਨੂੰ ਛੱਡ, ਕਾਲ {ਭਗਉਤੀ} ਨੂੰ ਸਿਮਰ ਰਿਹਾ ਹੈ …

ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਜਿਸ ਨੇ ਵੀ ਜਨਮ ਲਿਆ ਹੈ, ਉਹ ਕਾਲ ਦੇ ਵੱਸ ਹੈ … "ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੇ ਕਾਲ ॥" … ਭਲਿਆ ਸਿੱਖਾ ਤੂੰ ਅਕਾਲ ਨੂੰ ਸਿਮਰਨਾ ਛੱਡ ਕਾਲ ਦੇ ਵੱਸ ਪੈ ਗਿਆ ਹੈ, ਨਿਤ ਉਸ ਵਿਚ ਗ੍ਰਸਦਾ ਜਾ ਰਿਹਾ ਹੈ … ਗ੍ਰਸਦਾ ਜਾ ਰਿਹਾ ਹੈ …

ਭਲਿਆ ਸਿੱਖਾ! ਜਿਸ ਭਗਉਤੀ {ਦੇਵੀ} ਨੂੰ ਤੂੰ ਪ੍ਰਿਥਮ ਸਿਮਰ ਰਿਹਾ ਹੈ, ਉਹ ਕਾਲ ਦੇ ਵੱਸ ਹੈ … ਕਾਲ ਤੋਂ ਰਹਿਤ ਅਕਾਲ ਹੀ ਹੈ … ਭਲਿਆ ਕਾਲ ਤਾ ਉੱਥੇ ਅਪੜ ਹੀ ਨਹੀਂ ਸਕਦਾ ਜਿਥੇ ਗੁਰੂ ਦਾ ਗਿਆਨ ਹੈ, ਗੁਰੂ ਦਾ ਸ਼ਬਦ ਹੈ … "ਤਿਥੈ ਕਾਲੁ ਨ ਅਪੜੈ ਜਿਥੈ ਗੁਰ ਕਾ ਸਬਦੁ ਅਪਾਰੁ ॥" … ਪਰ ਅੱਜ ਗੁਰੂ ਗਿਆਨ ਦਾ ਭੰਡਾਰ ਹੁੰਦੇ ਹੋਏ ਵੀ, ਗਿਆਨ ਹੀਣ ਮਨੁੱਖ ਪ੍ਰਿਥਮ ਕਾਲ {ਭਗਉਤੀ} ਨੂੰ ਸਿਮਰ ਰਿਹਾ ਹੈ …

"ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥"

ਭਲਿਆ ਸਿੱਖਾ ਤੂੰ ਉਸ ਕਾਲ ਦੇ ਵੱਸ ਪੈ ਰਿਹਾ ਹੈ ਜਿਸ ਨੇ ਪਾਰਬ੍ਰਹਮ ਦਾ ਅੰਤ ਹੀ ਨਹੀਂ ਜਾਨਿਆ …

ਅੱਜ ਦੇ ਸਿੱਖ ਦਾ ਇਹੋ ਜਿਹਾ ਕਿਰਦਾਰ ਵੇਖ ਕੇ ਗੁਰੂ ਦਾ ਹੁਕਮ ਚੇਤੇ ਆ ਰਿਹਾ ਹੈ … "ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥" … ਗੁਰੂ ਸੁਮਤ ਬਖਸ਼ੇ … ਸਿੱਖ "ਪ੍ਰਿਥਮ ਭਗਉਤੀ..." ਨੂੰ ਛੱਡ ਕੇ "ਪ੍ਰਿਥਮ ਅਕਾਲ ਪੁਰਖ..." ਨੂੰ ਚੇਤ ਕਰੇ …


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top