Share on Facebook

Main News Page

ਇਹ ਭਾਈ ਗੁਰਦਾਸ ਦੂਜਾ ਕੌਣ ?
-: ਆਤਮਜੀਤ ਸਿੰਘ, ਕਾਨਪੁਰ
30 Jan 2018

ਅਸਲ ਵਿੱਚ ਭਾਈ ਗੁਰਦਾਸ ਜੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਹੀ ੨੫ ਅਗਸਤ ਸੰਨ ੧੬੩੬ ਨੂੰ ਚੜ੍ਹਾਈ ਕਰ ਗਏ ਸਨ। ਗੁਰੂ ਸਾਹਿਬ ਨੇ ਆਪਣੇ ਹਥੀਂ ਗੋਵਿੰਦਵਾਲ ਸਾਹਿਬ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਆਪਣੇ ਹਥੀਂ ਕੀਤਾ ਸੀ।

ਫਿਰ ਇਹ ਭਾਈ ਗੁਰਦਾਸ ਦੂਜਾ ਕੌਣ ???

ਜਿਸਦੇ ਬਾਰੇ ਸਾਨੂੰ ਅੱਜ ਤੱਕ ਕਿਸੇ ਨੇ ਨਹੀਂ ਦੱਸਿਆ ਕਿੰਨੇ ਵਰ੍ਹੇਂ ਬੀਤ ਗਏ ਮੂੰਹ 'ਤੇ ਉਗੰਲ ਰੱਖ ਕੇ ਬੈਠਿਆਂ ਨਾ ਅਸੀਂ ਕਿਸੇ ਕੋਲ ਪੁੱਛਿਆ ਇਹ ਭਾਈ ਗੁਰਦਾਸ ਦੂਜਾ ਕੌਣ ਹੈ ? ਤੇ ਨਾ ਹੀ ਸਾਡੇ ਆਪੂ ਬਣੇ ਆਗੂਆਂ ਅਤੇ ਇਸ ਵਾਰ ਦਾ ਪ੍ਰਚਾਰ ਕਰਨ ਵਾਲੇ ਰਾਗੀ, ਪ੍ਰਚਾਰਕਾਂ ਨੇ ਸਾਨੂੰ ਦੱਸਿਆ

ਅਸਲ ਵਿੱਚ ਭਾਈ ਗੁਰਦਾਸ ਜੀ ਦੀਆਂ ੪੦ ਵਾਰਾਂ ਪ੍ਰਚਲਿਤ ਹਨ, ਪਰ ਇਸ ਨਾਲ ਕਿਸੇ ਦੁਜੇ ਗੁਰਦਾਸ ਸਿੰਘ ਦੀ ਵਾਰ ਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਸ਼ਾਮਿਲ ਕਰਨਾ ਸਿਧਾਂਤਕ ਤੌਰ 'ਤੇ ਮਿਲਗੋਭਾ ਹੈ

ਇਹ ਮਿਲਗੋਭਾ ਸਿਰਫ਼ ਅਜੋਕੇ ਸਮੇਂ 'ਚ ਹੀ ਨਹੀਂ ਪੁਰਾਣੇ ਸਮੇਂ ਤੋਂ ਚਲਾ ਆ ਰਿਹਾ ਹੈ ਅੱਜ ਤੱਕ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਮਿਲਦੇ ਲੱਗਭਗ ਸਾਰੇ ਹੀ ਟੀਕਿਆਂ ਜਾਂ ਪੋਥੀਆਂ ਵਿੱਚ ਇਸ ਦੁਜੇ ਗੁਰਦਾਸ ਸਿੰਘ ਦੀ ਵਾਰ ਨੂੰ ਵੀ ਨਾਲ ਹੀ ਜੋੜ ਕੇ ਛਾਪਿਆ ਜਾ ਰਿਹਾ ਹੈ

ਕੀ ਕਦੇ ਇੰਝ ਹੋਇਆ ਹੈ ਕਿਸੇ ਕਿਤਾਬ ਦੇ ਲੇਖਕ ਦਾ ਇਸ ਦੁਨਿਆਂ ਤੋਂ ਰੁਖਸੱਤ ਕਰਨ ਤੋਂ ਬਾਦ ਉਸ ਹੀ ਨਾਮ ਦੇ ਜਨਮੇ ਕਈ ਹੋਰਾਂ ਲੇਖਕਾਂ ਦੀ ਰਚਨਾਵਾਂ ਨੂੰ ਉਸ ਹੀ ਨਾਮ ਦੇ ਲੇਖਕ ਦੇ ਹੇਠ ਦਰਜ਼ ਕੀਤੀਆਂ ਹੋਵਣ ਨਹੀਂ! ਭਾਵੇਂ ਉਸ ਹੀ ਨਾਮ ਦੇ ਕਿੰਨੇ ਲੇਖਕ ਹੋਰ ਹੀ ਕਿਉਂ ਨਾ ਆ ਜਾਵਣ ਪਰ ਉਨ੍ਹਾਂ ਦੀ ਰਚਨਾਵਾਂ ਅਲਗ ਹੀ ਛੱਪਣਗੀਆਂ

ਹੁਣ ਸਵਾਲ ਉਠਦਾ ਹੈ ਕੌਮ ਨੇ ਐਸਾ ਕਿਉਂ ਕੀਤਾ ? ਭਾਈ ਗੁਰਦਾਸ ਦੂਜੇ ਦੀ ਰਚਨਾ ਨੂੰ 'ਭਾਈ ਗੁਰਦਾਸ' ਜੀ ਦੀ ਵਾਰਾਂ ਨਾਲ ਮਿਲਗੋਭਾ ਕਿਉਂ ਕੀਤਾ ?

ਜੇ ਮੰਨ ਵੀ ਲਿਆ ਜਾਵੇ ਕੋਈ ਭਾਈ ਗੁਰਦਾਸ ਦੂਜਾ ਹੋਇਆ 'ਤੇ ਉਹ ਇੰਨਾਂ ਕਾਬਿਲ ਸੀ ਕਿ ਉਹ ਆਪਣੀ ਵਖਰੀ ਰਚਨਾਂ ਲਿਖ ਕੇ, ਭਾਈ ਗੁਰਦਾਸ ਜੀ ਦੀਆਂ ੪੦ ਵਾਰਾਂ ਵਿੱਚ ਆਪਣੀ ਵਾਰ ਜੋੜ ਦਿੰਦਾ ? ਕਿਸਨੇ ਹੱਕ ਦਿੱਤਾ ਇਸ ਭਾਈ ਗੁਰਦਾਸ ਦੂਜੇ ਨੂੰ ਜੋ ਅਪਣੀ ਲਿਖੀ ਰਚਨਾ ਨੂੰ 'ਅਸਲ ਭਾਈ ਗੁਰਦਾਸ ਜੀ ਦੀ ਵਾਰਾਂ ਵਿਚ ਆਪਣੀ ਰਚਨਾ ਨੂੰ ਸ਼ਾਮਿਲ ਕਰੇ ।

ਡਾ. ਹਰਜਿੰਦਰ ਸਿੰਘ ਦਿਲਗੀਰ ਅਨੁਸਾਰ...

ਇਹ ਕੋਈ ਬਾਈ ਗੁਰਦਾਸ ਨਹੀਂ ਹੈ, ਅਸਲ ਵਿੱਚ ਇਹ ਸੁੱਖਾ ਸਿੰਘ ਗ੍ਰੰਥੀ ਪਟਨਾ ਵਾਲੇ ਦਾ Pen name ਹੈ। ਸੁੱਖਾ ਸਿੰਘ ਗ੍ਰੰਥੀ ਅਸਲ ਵਿੱਚ ਬਚਿੱਤਰ ਨਾਟਕ ਗ੍ਰੰਥ ਦੇ ਬਹੁਤਾਤ ਹਿੱਸੇ ਦਾ ਰਚਿਯਤਾ ਹੈ।  It is not any 'Bhai Gurdas'; it is Sukha Singh Patna's pen-name. Sukha Singh is creator of major part of Bachitra Natak (so called Dasam Granth).

ਭਾਈ ਗੁਰਦਾਸ ਦੂਜੇ ਨੂੰ ਇਹ ਸ਼ਬਦ ਲਿਖਦਿਆ ਜ਼ਰਾ ਵੀ 'ਝਿੱਝਕ' ਨਾ ਹੋਈ

ਦੀਨ ਮੁਹੰਮਦ ਉਠ ਗਇਉ ਹਿੰਦਕ ਠਹਿਰਾਏ॥ ਤਹਿ ਕਲਮਾ ਕੋਇ ਨ ਪੜਿ ਸਕੇ ਨਹੀਂ ਜ਼ਿਕਰ ਅਲਾਏ॥
ਨਿਵਾਜ਼ ਦਰੂਦ ਨ ਫਾਤਿਹਾ ਨਹ ਲੰਡ ਕਟਾਏ॥ ਯਹ ਰਾਹ ਸ਼ਰੀਅਤ ਮੇਟ ਕਰਿ ਮੁਸਲਿਮ ਭਰਮਾਏ॥
(ਪਉੜੀ ੧੭ ਤੁੱਕ ੨-੫)

ਕੀ ਗੁਰੂ ਗੋਬਿੰਦ ਐਸਾ ਹੁਕਮ ਕਰ ਸਕਦੇ ਸਨ ਕਿ ਹਿੰਦੂ - ਮੁਸਲਮਾਨਾਂ ਦੇ ਮੰਦਿਰ, ਮਸੀਤਾਂ, ਮੜੀਆਂ ਢਾਹ ਕੇ, ਮੈਦਾਨ ਬਣਾ ਦਿਓ ?

ਦੂਜੇ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਦੁਸ਼ਟ ਕਹਿਣਾ "ਤਿਹ ਸਭ ਦੁਸਟਨ ਕਉ ਛੇਦਿ ਕੈ ਅਕਾਲ ਜਪਾਨਾ "

ਕੀ ਇਹ ਗੁਰੂ ਸਾਹਿਬ ਕਹਿ ਸਕਦੇ ਹਨ? ਹੁਣ ਕੋਈ ਸੁੰਨਤ ਨਹੀਂ ਕਰ ਸਕਦਾ, ਸਾਰੇ ਤੁਰਕ ਕੰਬਣ ਲੱਗ ਪਏ

ਤਬ ਸੁੰਨਤ ਕੋਇ ਨ ਕਰ ਸਕੈ ਕਾਂਪਿਉ ਤੁਰਕਾਨਾ॥ ਇਉਂ ਉਮਤ ਸਭ ਮੁਹੰਮਦੀ ਖਪਿ ਗਈ ਨਿਦਾਨਾ॥ (ਪਉੜੀ ੧੬ ਤੁੱਕ ੧੬-੧੭)

ਕੰਧ 'ਤੇ ਲਿਖੇ ਸੱਚ ਨੂੰ ਵੀ ਜੇ ਇਹ ਕੌਮ ਪੜ੍ਹਨ ਦੇ ਕਾਬਿਲ ਨਹੀਂ ਤਾਂ ਇਸਦਾ ਰਬ ਹੀ ਰਾਖਾ ਹੈ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top