Share on Facebook

Main News Page

ਅਰਦਾਸ ਵਿਚ ਮੰਗਿਆਂ ਜਾਣ ਵਾਲਾ "ਸਿੱਖਾਂ ਨੂੰ ਸਿੱਖੀ ਦਾਨ" ਕੀ ਹੈ …?
-: ਆਤਮਜੀਤ ਸਿੰਘ, ਕਾਨਪੁਰ

ਅਸੀਂ ਨਿੱਤ 'ਅਰਦਾਸ' ਵਿਚ "ਸਿੱਖਾਂ ਨੂੰ ਸਿੱਖੀ ਦਾਨ" ਮੰਗਦੇ ਹਾਂ … ਇਹ ਸਿੱਖੀ ਦਾਨ ਕੀ ਹੈ …?

ਅਸੀਂ ਅਰਦਾਸ ਨੂੰ ਨਿੱਤ ਦੀ ਨਿਯਮਾਂ ਪੂਰਤੀ ਕਰਨ ਲਈ ਪੜ੍ਹਦੇ ਹਾਂ … ਕਦੇ ਇਸ ਨੂੰ ਗਹੁ ਨਾਲ ਪੜ੍ਹਿਆਂ ਹੀ ਨਹੀਂ … ਇਸ ਵਿਚ ਕੀ ਲਿਖਿਆ ਹੈ … ਅਰਦਾਸ ਦਾ ਇੱਕ-ਇੱਕ ਅੱਖਰ ਵਿਚਾਰਣ ਵਾਲਾ ਹੈ। ਇਸ ਲਈ ਹੀ ਅਸੀਂ  ਅਰਦਾਸ ਵਿੱਚ ਆਏ 'ਭਗਉਤੀ' ਸ਼ਬਦ ਤੋਂ ਵੀ ਅਣਜਾਣ ਹਾਂ … ਬਹੁਤਾਤ ਲੋਕਾਂ ਨੂੰ ਤਾਂ ਇਹ ਹੀ ਨਹੀਂ ਪਤਾ ਅਰਦਾਸ ਵਿੱਚ ਭਗਉਤੀ ਸ਼ਬਦ ਆਇਆ ਕਿਥੋਂ … ਅਸੀਂ ਤਾਂ ਇੱਕੋ ਰੱਟ ਫੜ੍ਹ ਕੇ ਬੈਠੇ ਹਾਂ … ਇਹ ਭਗਉਤੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਲਇਆ ਗਇਆ ਹੈ … ਭਲਿਓ ! ਇਹ ਭਗਉਤੀ ਸ਼ਬਦ ਅਖੌਤੀ ਦਸਮ ਗ੍ਰੰਥ ਵਿਚੋਂ ਲਇਆ ਗਇਆ ਹੈ … ਸਗੋਂ ਇਹ 'ਵਾਰ ਭਗਉਤੀ' ਕੀ ਨਹੀਂ "ਵਾਰ ਦੁਰਗਾ" ਕੀ ਹੈ … ਇਹ ਭਗਉਤੀ ਕੋਈ ਅਕਾਲ ਪੁਰਖ ਜਾਂ ਕਿਰਪਾਨ ਨਹੀਂ, ਸਗੋਂ ਦੁਰਗਾ ਦੇਵੀ ਹੈ …

ਆਉ ਅਪਣੇ ਵਿਸ਼ਯ ਵੱਲ ਵੱਧੀਏ ਸਿੱਖਾਂ ਨੂੰ ਸਿੱਖੀ ਦਾਨ ਕੀ ਹੈ …

ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਸਿੱਖਾਂ ਨੂੰ ਸਿੱਖੀ (ਗੁਰਮਤਿ) ਦਾਨ, ਗੁਰਬਾਣੀ ਸਿੱਖਿਆ ਦੇ ਰੂਪ ਵਿੱਚ ਮਿਲਦਾ ਆਇਆ ਹੈ। ਉਸ ਤੋਂ ਬਾਅਦ ਸਿੱਖੀ ਦਾ ਇਹ ਦਾਨ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਗਾਤਾਰ ਮਿਲਦਾ ਆ ਰਿਹਾ ਹੈ। ਜਿਹੜਾ ਮਨੁੱਖ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਆਪ ਪੜ੍ਹਦਾ ਅਤੇ ਸਮਝਦਾ ਹੈ, ਗੁਰੂ ਪਾਸੋਂ ਸਿੱਖੀ ਦਾ ਦਾਨ ਪ੍ਰਾਪਤ ਕਰਦਾ ਹੈ। ਪਰ ਦੇਖਣ ਵਿਚ ਆਉਂਦਾ ਹੈ ਕਿ ਪੁਜਾਰੀ ਸ੍ਰੇਣੀ ਨੇ ਸਿੱਖੀ ਦੇ ਇਸ ਦਾਨ ਨੂੰ ਗੁਰਦੁਆਰਿਆਂ ਵਿੱਚ ਮਾਇਆ ਇਕੱਤਰ ਕਰਨ ਦੇ ਸਾਧਨ ਵੱਜੋਂ ਅਪਣਾਇਆ ਹੋਇਆ ਹੈ। ਗੁਰਬਾਣੀ ਸਿੱਖਿਆ ਦੇ ਥਾਂ-ਥਾਂ 'ਤੇ ਅਨੇਕਾਂ ਅਖੰਡ ਪਾਠ ਕਰਕੇ, ਗੁਰਮਤਿ ਦੀ ਬਹੁਤ ਬੇਕਦਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਖੰਡ ਪਾਠਾਂ ਦੇ ਨਾਂ 'ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਪਰ ਇਹ ਪੁਜਾਰੀ ਸ਼੍ਰੇਣੀ ਜਾਂ ਸਿੱਖ, ਗੁਰਮਤਿ ਨੂੰ ਹਾਸਲ ਕਰਨ ਦੀ ਥਾਂ, ਹੋਰ ਪਤਾ ਨਹੀਂ ਕਿਹੜਾ ਸਿੱਖੀ ਦਾ ਦਾਨ ਮੰਗਦੇ ਹਨ, ਜਿਹੜਾ ਕਿ ਹੁਣ ਤੱਕ, ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਮਿਲਿਆ?

ਯਾਦ ਰੱਖੋ! ਗੁਰੂ ਗ੍ਰੰਥ ਸਾਹਿਬ ਜੀ ਕੋਲ ਸਿੱਖੀ ਦਾ ਬਹੁਤ ਵੱਡਾ ਭੰਡਾਰ ਹੈ, ਜਿਹੜਾ ਪੜ੍ਹਣ ਅਤੇ ਸਮਝਣ ਉਪਰੰਤ ਹੀ ਹਰ ਇਕ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ। ਪਰ ਸਿੱਖੀ ਦਾ ਇਹ ਦਾਨ ਆਪਣੇ ਜੀਵਨ ਵਿੱਚ ਲਾਗੂ ਕਰਨਾ ਬਹੁਤ ਹੀ ਔਖਾ ਹੈ। ਬਹੁਤ ਵਿਰਲੇ ਸਿੱਖ ਹੋਣਗੇ, ਜਿਨ੍ਹਾਂ ਨੇ ਇਸ ਦਾਨ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਦੀ ਦਲੇਰੀ ਕੀਤੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top