Share on Facebook

Main News Page

ਹਲ਼ਕਿਆ ਕੁੱਤਾ ਕੌਣ …?
-: ਆਤਮਜੀਤ ਸਿੰਘ, ਕਾਨਪੁਰ
06 Jan 2018

ਅਖੌਤੀ ਦਸਮ ਗ੍ਰੰਥ ਦੇ ਸਮਰਥਕਾਂ ਵਲੋਂ 'ਇਕ ਹੀ ਨਾਹਰਾ ਵਾਰ-ਵਾਰ, ਹਰ ਇਕ ਪੋਸਟ 'ਤੇ ਭਿੰਡਰਾਂਵਾਲਿਆਂ ਦੀ ਫੋਟੋ ਨਾਲ ਲਿਖ ਕੇ ਪਾਉਣਾ … "ਹਲਕਿਆ ਕੁੱਤਾ ਅਤੇ ਦਸਮ ਗ੍ਰੰਥ ਵਿਰੋਧੀ ਜਿਥੇ ਵੀ ਮਿਲੇ ਝਟਕਾ ਦਿਉ ।"

ਓਇ ਭਲਿਓ ਹਲਕਿਆ ਕੁੱਤਾ ਕੌਣ ਹੈ …? ਜਾਂ ਤੁਸੀਂ ਇਸ ਸ਼ਬਦੁ ਤੋਂ ਅਣਜਾਣ ਹੋ … ਜਾਂ ਭਿੰਡਰਾਂਵਾਲਿਆਂ ਦੀ ਫੋਟੋ ਨਾਲ ਇਹ ਸ਼ਬਦ ਜੋੜ ਕੇ ਭਿੰਡਰਾਂਵਾਲਿਆਂ ਨੂੰ ਅਣਜਾਣ ਬਣਾ ਰਹੋ …

ਆਉ ਵੇਖੀਏ ਹਲਕਿਆ ਕੁੱਤਾ ਕੌਣ ਹੈ …

ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥
ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥
ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ ॥


ਹਰਕਾਇਆ : ਹਰਕਾਇਆ ਤੋਂ ਭਾਵ ਅਲਰਕਾਇਆ, ਹਲਕਾਇਆ, ਹਲਕਿਆ …

ਅਸਲ ਵਿਚ ਹਲਕਿਆ ਕੁੱਤਾ ਉਹ ਹੈ ਜੋ 'ਗੁਰੂ ਗ੍ਰੰਥ ਸਾਹਿਬ' ਜੀ ਨੂੰ ਛੱਡ ਕੇ ਦਰ ਦਰ 'ਤੇ ਭਟਕਦਾ ਫਿਰਦਾ ਹੈ, ਜੋ ਇਹ ਨਹੀਂ ਵੇਖਦਾ ਉਹ ਕਿਤੇ ਮੂੰਹ ਮਾਰ ਰਿਹਾ ਹੈ {ਭਗਉਤੀ, ਮਹਾਕਾਲ, ਚਰਿਤ੍ਰੋ ਪਾਖਿਆਨ, ਕਾਲਕਾ}, ਹਰ ਥਾਂ ਮੂੰਹ ਮਾਰਦਾ ਫਿਰਦਾ ਹੈ।

ਭਲਿਓ ਮੂੰਹੋਂ ਕੁੱਝ ਵੀ ਕੱਢਣ ਤੋਂ ਪਹਿਲਾਂ ਵਿਚਾਰ ਲਿਆ ਕਰੋ 'ਕਿ ਮੂੰਹੋਂ ਕੀ ਕੱਢ ਰਹੇ ਹੋ।

ਭਲਿਓ ਹੁਣ ਵਿਚਾਰਨਾਂ ਤੁਸੀਂ ਅਸਲ ਵਿੱਚ ਹਲਕਿਆ ਕੁੱਤਾ ਕੌਣ ਹੈ … ਜੋ ਇਕੋ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ 'ਤੇ ਪਹਿਰਾ ਦੇ ਰਿਹਾ ਹੈ ਉਹ ਜਾਂ ਉਹ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮ ਜਬਾਬ {ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ} ਕਰਕੇ ਥਾਂ ਥਾਂ 'ਤੇ ਮੂੰਹ ਮਾਰਦਾ ਫਿਰਦਾ ਹੈ…।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top