Share on Facebook

Main News Page

ਸਾਂਝੀਵਾਲਤਾ ਨਾਮ 'ਤੇ ਹਿੰਦੂਕਰਣ
-: ਆਤਮਜੀਤ ਸਿੰਘ ਕਾਨਪੁਰ

ਵਾਹ ਓਇ ਵਾਹ ਇਹ ਹਨ ਕੌਮ ਦੇ ਪ੍ਰਚਾਰਕ ਜਿੰਨਾਂ ਨੂੰ ਦਿੱਲੀ ਦੀ ਸਟੇਜਾਂ 'ਤੇ ਕਥਾ ਕਰਨ ਨੂੰ ਮਿਲਦੀਆਂ ਪਰ ਜਦੋਂ ਕਥਾ ਦੇ ਦੌਰਾਨ ਜਦੋਂ ਪਰਚੀ ਗਵਾਚ ਗਈ ਤਾਂ ਕਥਾ ਸੰਕੋਚ ਕੇ ਫਤਿਹ ਬੁਲਾ ਗਏ ਇਹ ਹਨ ਕੌਮ ਦੇ ਵੱਡੇ ਵਿਦਵਾਨ

ਜਦੋਂ ਤਕ ਜੀਵਾ ਸਿੰਘ ਉਰਫ ਪਰਚੀ ਭਈਆ ਅਤੇ ਬੰਟੀ ਭਈਆ ਵਰਗੇ ਪ੍ਰਚਾਰਕ ਦਿੱਲੀ ਦੀ ਸਟੇਜਾਂ ਤੋਂ ਕਥਾ ਕਰਨਗੇ ਤਦੋਂ ਤੱਕ ਸਿੱਖੀ ਦਾ ਬੇੜਾ ਡੁਬਣਾ ਹੀ ਹੈ ਜਦੋਂ ਤਕ ਦਿੱਲੀ ਦੀ ਸਟੇਜਾਂ ਤੇ ਬਾਦਲ ਦਲੀਏ  ਉਰਫ ਮਨਜੀਤ ਸਿੰਘ ਜੀ. ਕੇ. ਅਤੇ ਪਰਮਜੀਤ ਸਿੰਘ ਰਾਣਾ ਵਰਗੇ ਸਟੇਜਾਂ 'ਤੇ ਕਾਬਜ਼ ਹਨ, ਤਦੋਂ ਸਿਖੀ ਦਾ ਭਲਾ ਨਹੀਂ ਹੋ ਸਕਦਾ

ਹੁਣ ਤਾਂ ਆਰ. ਐਸ. ਐਸ. ਦੇ ਭਗਵਾਂ ਕਰਣ ਦੇ ਕਦਮ ਇੱਥੇ ਤੱਕ ਪਹੁੰਚ ਚੁਕੇ ਹਨ, ਕਿ ਉਹ ਸਾਡੇ ਘਰਾਂ ਤੱਕ ਵੜ ਗਏ ਹਨ ਤੇ ਅਸੀਂ ਘੂਕ ਸੁਤੇ ਹੋਏ ਹਾਂ, ਸਾਨੂੰ ਹੋਸ਼ ਹੀ ਨਹੀਂ ਰਹਿਆ ਉਹ ਸਾਡੇ ਘਰ ਵਿੱਚ ਸੁਰਾਖ ਕਰ ਰਹੇ ਹਨ ਤੇ ਅਸੀਂ ਸੁਤੇ ਹੋਏ ਹਾਂ ਹੁਣ ਤਾਂ ਗੁਰਦੁਆਰਿਆਂ ਦੀ ਚੌਣਾਂ ਅਤੇ ਗੁਰਪੁਰਬਾਂ ਦੀ ਮੀਟੀਂਗ ਵਿੱਚ ਵੀ ਆਰ. ਐਸ. ਐਸ. ਵਾਲੇ ਹਿੱਸਾ ਲੈ ਰਹੇ ਹਨ ਜਦੋਂ ਅਕਾਲ ਤਖਤ ਦੇ ਜਫ਼ੇਮਾਰਾਂ ਨੇ ੨੦੦੧ ਤੇ ੨੦੦੪ ਵਿਚ ਹੁਕਮਨਾਮਾ ਜਾਰੀ ਕੀਤਾ ਸੀ ਤਾਂ ਉਦੋਂ ਆਰ. ਐਸ. ਐਸ. ਨੂੰ ਇਕ ਵਿਰੋਧੀ ਸੰਸਥਾ ਐਲਾਨ ਕੀਤਾ ਸੀ ਕੀ ਹੁਣ ਇਸ ਪ੍ਰਤੀ ਕੋਈ ਜਫ਼ੇਮਾਰ ਅਪਣੀ ਜ਼ੁਬਾਨ ਖੋਲੇਗਾ ਜਾਂ ਮੂਕ ਹੋਏ ਬੈਠੇ ਰਹਿਣਗੇ ।

ਕੋਈ ਵੇਲਾ ਸੀ ਆਰ.ਐਸ.ਐਸ ਤੇ ਉਸ ਵੇਲੇ ਦੀ ਜਨਸੰਘ ਦੇ ਨੇੜਿਓਂ ਵੀ ਕੋਈ ਸਿੱਖ ਨਹੀਂ ਸੀ ਲੰਗਦਾ ਹੁੰਦਾ, ਇਹਨਾਂ ਵਿੱਚ ਸ਼ਾਮਿਲ ਹੋਣਾ ਤਾਂ ਦੂਰ ਦੀ ਗੱਲ ਹੈ। ਅੱਜ ਪੰਜਾਬ ਦੀ ਬੀਜੇਪੀ ਵਿੱਚ ਕਈ 'ਸਿੱਖ ਚਿਹਰੇ' ਸ਼ਾਮਿਲ ਹਨ ।

ਇਸ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਕਿ ਇਹ ਰਸਤੇ ਬਾਦਲ ਪਰਿਵਾਰ ਨੇ ਖੋਲੇ ਹਨ । ਬਾਦਲ ਦੀ 'ਹਿੰਦੂ-ਸਿੱਖ ਏਕਤਾ' ਨੇ ਸਿੱਖੀ ਦੇ ਨਿਆਰੇਪਨ ਨੂੰ ਪੇਤਲਾ ਕਰਨਾ ਸ਼ੁਰੂ ਕਰ ਦਿੱਤਾ ਸੀ, ਤੇ ਅੱਜ ਇਹ ਨੌਬਤ ਆ ਗਈ ਹੈ, ਕਿ ਸਿੱਖ ਸਰੂਪ ਦੇ ਕੁੱਝ ਲੋਕ ਨਿੱਕਰਾਂ ਪਾ ਕੇ ਆਰ.ਐਸ.ਐਸ ਦੀਆਂ ਕਤਾਰਾਂ ਵਿੱਚ ਜਾ ਕੇ ਖੜ੍ਹਨ ਲੱਗ ਗਏ ਹਨ ।

ਸਿੱਖ ਸਿਧਾਂਤ ਦੇ ਪੱਖੋਂ ਆਰ.ਐਸ.ਐਸ, ਬੀਜੇਪੀ ਜਾਂ ਇਹਨਾਂ ਦੀ ਕਿਸੇ ਵੀ ਹੋਰ ਜੱਥੇਬੰਦੀ ਵਿੱਚ ਸ਼ਾਮਿਲ ਹੋਣਾ 'ਸਿੱਖ ਨਾਤੇ ਮਰ ਜਾਣ' ਦੇ ਬਰਾਬਰ ਹੈ। ਮੁਸਲਮਾਨਾਂ ਵਿੱਚ ਅਜਿਹੇ ਲੋਕਾਂ ਨੂੰ 'ਮਰਤੱਦ' ਭਾਵ ਮਰਿਆ ਹੋਇਆ ਕਿਹਾ ਜਾਂਦਾ ਹੈ । ਸਾਡੇ ਲਈ ਵੀ ਇਹਨਾਂ ਜੱਥੇਬੰਦੀਆਂ ਵਿੱਚ ਸ਼ਾਮਿਲ ਹੋਣ ਵਾਲਾ 'ਸਿੱਖ', ਸਿੱਖ ਰਹਿੰਦਾ ਹੀ ਨਹੀਂ।

ਸੋ ਭਲਿਓ ਜਾਗਣ ਦਾ ਵੇਲਾ ਹੈ ਜੇ ਹੁਣ ਜਾਗੇ ਤਾ ਸੁਤੇ ਹੀ ਰਹਿ ਜਾਵੋਗੇ ਸੋ ਜਾਗੋ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top