ਇਕੋ ਸ਼ੇਰ ਹੈ ਭਈ … ਇਕੋ ਸ਼ੇਰ ਹੈ …ਜੋ ਸਭ
ਕੁੱਝ ਬੋਲ ਜਾਂਦਾ ਹੈ …ਡਰਦਾ ਨਹੀਂ।
ਸਿਰਫ
ਇਕੋ ਗ੍ਰੰਥ … ਇਕੋ ਬੰਦੇ ਦੇ ਖਿਲਾਫ ਬਹੁਤਾਤ ਵਾਰ ਬੋਲਣਾ ਹੀ ਸ਼ੇਰ
ਦਿਲੀ ਹੈ?
ਇੱਕ ਗ੍ਰੰਥ
(ਸੂਰਜ ਪ੍ਰਕਾਸ਼ ਗ੍ਰੰਥ) ਵਿੱਚ ਲਿਖੀ ਅਸ਼ਲੀਲਤਾ ਵਿਖਾਈ ਪੈ ਰਹੀਂ ਹੈ,
ਦੂਜੇ ਗ੍ਰੰਥ (ਅਖੌਤੀ ਦਸਮ ਗ੍ਰੰਥ)
ਦੀ ਨਹੀਂ …
ਇੱਕ ਗ੍ਰੰਥ ਵਿੱਚ ਲਿਖੀ ਅਫੀਮ
ਦਿਖਾਈ ਪੈ ਰਹੀ ਹੈ, ਦੂਜੇ ਗ੍ਰੰਥ
ਦੀ ਨਹੀਂ …
ਇੱਕ ਗ੍ਰੰਥ ਵਿਚ ਲਿਖੀ ਦੇਵੀ
ਦਿਖਾਈ ਪੈ ਰਹੀ ਹੈ, ਦੂਜੇ ਗ੍ਰੰਥ ਦੀ
ਨਹੀਂ …
ਇੱਕ ਗ੍ਰੰਥ ਵਿਚ ਲਿਖਿਆ ਕੂੜ
ਕਬਾੜ ਵਿਖਾਈ ਪੈ ਰਿਹਾ ਹੈ, ਦੂਜੇ ਗ੍ਰੰਥ
ਦਾ ਨਹੀਂ … ਜਿਸਦਾ ਇੱਕ ਪੰਨਾ ਨਹੀਂ, ਦੋ ਪੰਨੇ ਨਹੀਂ, ਪੂਰਾ
ਗ੍ਰੰਥ ਹੀ ਦੇਵੀ ਉਸਤਤਿ, ਅਵਤਾਰਵਾਦ ਤੇ ਅਸ਼ਲੀਲਤਾ ਨਾਲ ਭਰਿਆ ਪਇਆ ਹੈ
…
ਸਿਰਫ ਇੱਕੋ ਹੀ ਗ੍ਰੰਥ 'ਤੇ, ਇਕੋ ਹੀ ਬੰਦੇ
ਦੇ ਖਿਲਾਫ ਬਹੁਤਾਤ ਵਾਰ ਬੋਲਣਾ ਸ਼ੇਰ ਦਿਲੀ ਨਹੀਂ ਹੁੰਦੀ…
ਅਸਲੀ ਸ਼ੇਰਦਿਲੀ ਤਾਂ ਉਦੋਂ ਹੈ ਜਦੋਂ ਕੌਮ ਦੇ ਵੇੜ੍ਹੇ ਵਿਚ ਪਏ ਹੋਰਾ
ਗ੍ਰੰਥਾਂ ਬਾਰੇ ਵੀ ਬੋਲਿਆ ਜਾਏ… ਟਕਸਾਲ ਦੇ ਮੁਖੀ ਦੁਆਰਾ ਲਿਖਿਆ
ਗਪੌੜ ਨੂੰ ਸਾਹਮਣੇ ਲਿਆਇਆ ਜਾਇ, ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਾਰੇ
ਬੋਲਿਆ ਜਾਇ … ਜਿਸ ਲਈ ਤੁਸੀ ਮੂੰਹੋਂ ਇਕ ਸ਼ਬਦ ਵੀ ਨਹੀਂ ਕੱਢਿਆ, ਇਹ
ਹੈ ਸ਼ੇਰਦਿਲੀ ?… ਸ਼ੇਰ ਤਾਂ ਗਰਜਦਾ ਆ ਗਰਜਦਾ, ਜੋ ਨਾ ਅਗਾਂਹ ਵੇਖਦਾ
ਨਾ ਪਿਛਾਂਹ, ਸਿਰਫ ਸੱਚ ਹੀ ਬੋਲਦਾ ਹੈ।
ਇੱਕ ਪਾਸੇ ਕਹੀ ਜਾਂਦੇ ਹੋ ਸਟੈਂਡ ਲੈਣਾ
ਹੈ ਜੀ ਸਟੈਂਡ, ਦੂਜੇ ਪਾਸੇ ਸਮਾਂ ਮੰਗੀ ਜਾਂਦੇ ਹੋ …
ਗੁਰਬਾਣੀ ਤਾਂ ਕਹਿੰਦੀ 'ਮਤੁ ਕੀ ਜਾਪੈ
ਸਾਹੁ ਆਵੈ ਕਿ ਨ ਆਵੈ ਰਾਮ' 'ਹਮ
ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ' … ਜਦੋਂ
ਜੀਵਨ ਦਾ ਪੱਖ ਇਕੋ ਦਮ ਬਦਲ ਸਕਦਾ ਹੈ ਤੇ
ਚੁੱਪੀ ਤੋੜਨ ਅਤੇ ਸਟੈਂਡ ਲੈਣ ਵਿੱਚ ਕੀ ਹਰਜ਼ ਹੈ … ਦੂਜੇ
ਗ੍ਰੰਥਾਂ ਵਿੱਚ ਲਿਖਿਆ ਗੰਦ ਦਸਣ ਵਿੱਚ ਕੀ ਹਰਜ਼ ਹੈ। ਅਸਲੀ ਸ਼ੇਰ ਦਿਲੀ
ਤਾਂ ਉਦੋਂ ਹੀ ਹੈ ਜਦੋਂ ਸਾਰਾ ਸੱਚ ਬਾਹਰ ਨਿਕਲੇ।