ਹਉ
ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥
ਗੁਰਬਾਣੀ ਵਿਚ ਆਈ ਇੰਨ੍ਹਾਂ ਪਗਤੀਆਂ ਨੂੰ ਜੇ ਗਹੁ ਨਾਲ ਵਾਚੀਏ 'ਤੇ
ਗੁਰੂ ਸਾਹਿਬਾਨਾਂ ਦੇ ਜੀਵਨ ਦੀ ਵਿੱਚਲੀ ਨਿਮਰਤਾ ਸਾਫ਼ ਝਲਕ ਦੀ ਹੈ… ਸਰੀਰ ਨੂੰ ਸਿਰਫ
ਸਾਧਨ ਮਾਤਰ ਦਸਿਆ ਤੇ ਸਮਝਾਇਆ ਗਿਆ ਹੈ…
ਗੁਰੂ ਸਾਹਿਬਾਨਾਂ ਨੇ ਗੁਰਬਾਣੀ ਰੂਪੀ ਅਨਮੋਲ ਖਜਾਨੇ ਨੂੰ ਆਪਣਾ ਨਾ
ਕਹਿ ਕੇ ਅਕਾਲ ਪੁਰਖੁ ਦੀ 'ਧੁਰ ਕੀ ਬਾਣੀ' ਦਸੀ ਹੈ …
"ਹਉਂ" ਜਾਂ "ਮੈਂ" ਦਾ ਨਾਮੋ ਨਿਸ਼ਾਨ ਕੋਹਾਂ ਤੀਕ ਨਜ਼ਰ ਨਹੀਂ ਆਉਂਦਾ
ਹੈ…
ਤੇ ਦੂਜੇ ਪਾਸੇ
ਜਿਸ ਬਚਿੱਤਰ ਨਾਟਕ ਗ੍ਰੰਥ {ਅਖੌਤੀ ਦਸਮ ਗ੍ਰੰਥ} ਦਾ ਗੁਰੂ ਗ੍ਰੰਥ ਸਾਹਿਬ ਦੇ
ਬਾਰਬਰ ਹਨੇਰਾ {ਪ੍ਰਕਾਸ਼} ਕਰਨੀ ਦੀ ਜੋ ਗਲਤੀ ਕੀਤੀ ਜਾ ਰਹੀ ਹੈ ਉਸਦਾ ਲਿਖਾਰੀ ਕੀ ਕਾ
ਰਿਹਾ ਹੈ...
'ਅਬ ਮੈਂ ਆਪਣੀ ਕਥਾ ਬਖਾਨੋ। ਤਪ ਸਾਧਤ
ਜਿਹ ਬਿਧ ਮੋਹਿ ਆਨੋ।'
'ਮੈ'........'ਤਪ ਸਾਧਨਾ'
(ਜਿਸ ਵਿਚ ਸਾਫ਼ ਤੌਰ 'ਤੇ ਹਉਮੈ ਦਾ ਪ੍ਰਗਟਾਵਾ ਹੈ)
ਓਇ ਭਲਿਓ! ਜੇ ਤੁਸੀਂ ਗੁਰੂ ਸਾਹਿਬਾਨਾਂ ਵਿੱਚ ਇੱਕ ਜੋਤ ਮੰਨਦੇ
ਹੋ, ਤਾਂ ਫਿਰ ਗੁਰੂ ਸਿਧਾਂਤ ਕਿਵੇਂ ਵੱਖ ਵੱਖ ਹੋ ਸਕਦੇ ਹਨ ਅਤੇ ਇੱਕ ਜੋਤ ਦੋ ਸਿਧਾਂਤ
ਕਿਵੇਂ ਦੇ ਸਕਦੀ ਹੈ ???