Share on Facebook

Main News Page

ਕੱਟੜਤਾ ਅਤੇ ਪਰਪੱਕਤਾ
-: ਆਤਮਜੀਤ ਸਿੰਘ, ਕਾਨਪੁਰ

ਕੀ ਹੈ ਕੱਟੜਤਾ ਅਤੇ ਪਰਪੱਕਤਾ ????

ਇਹ ਦੋਵੇਂ ਲਫ਼ਜ ਅਸੀਂ ਬਹੁਤਾਤ ਵਾਰ ਸੁਣੇ ਹਨ, ਪਰ ਅਸੀਂ ਇਸ ਦੇ ਸਹੀ ਮਾਇਨਿਆਂ ਤੋਂ ਅਣਜਾਣ ਹਾਂ । ਜਿਸ ਤਰ੍ਹਾਂ ਇੱਕ ਔਰਤ ਆਪਣੇ ਪਤੀ ਤੋਂ ਬਿਨ੍ਹਾਂ ਸਮਾਜ ਦੇ ਹਰ ਮਰਦ ਨੂੰ ਆਪਣੀ ਉਮਰ ਮੁਤਾਬਿਕ ਭਰਾ, ਵੀਰ, ਬੱਚਾ, ਪਿਤਾ ਬਾਪ ਸਮਾਨ ਮੰਨਦੀ ਹੈ, ਦੱਸੋ ਕੀ ਉਹ ਔਰਤ ਇੱਥੇ ਕੱਟੜ ਹੈ ਜਾਂ ਇੱਕ ਚੰਗੇ ਸਿਧਾਂਤ ਨਿਯਮ ਵਿੱਚ ਪਰਪੱਕ ਹੈ? ਪਤੀ ਬਰਤਾ ਸਿਧਾਂਤ 'ਤੇ ਪਹਿਰਾ ਦੇ ਰਹੀ ਹੈ? ਉਸ ਹੀ ਤਰ੍ਹਾਂ ਫਿਰ ਅਸੀ 'ਇਕਾ ਬਾਣੀ ਇਕੁ ਗੁਰੁ ਇਕੋ ਸਬਦਿ ਵੀਚਾਰਿ' ਗੁਰੂ ਸਿਧਾਂਤਾਂ ਵਿੱਚ ਪਰਪੱਕ ਗੁਰੂ ਸਿਧਾਂਤਾਂ 'ਤੇ ਪਹਿਰਾ ਦੇਣ ਵਾਲੇ ਗੁਰੂ ਕੇ ਸਿੱਖਾਂ ਨੂੰ ਕੱਟੜ ਆਖ ਕੇ ਕਿਉਂ ਨਿਵਾਜਿਆ ਜਾਂਦਾ ਹੈ?

ਇਕੋ ਇਕ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾ 'ਤੇ ਪਹਿਰਾ ਦੇਣ ਵਾਲਾ ਅਤੇ 'ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਬਾਣੀ ਦਾ ਪ੍ਰਚਾਰ ਕਰਨਾ ਕੱਟੜਤਾ ਹੈ ਜਾਂ ਸਿਧਾਂਤਾਂ ਵਿੱਚ ਪਰਪੱਕਤਾ ?

ਇੰਨ੍ਹਾਂ ਗਿਆਨ ਦੀਆਂ ਗੱਲਾਂ ਨੂੰ ਸਮਝਣ ਤੋਂ ਅਸਮਰੱਥ ਜਾਂ ਆਪਣੇ ਨਿੱਜੀ ਲੋਭ ਲਾਲਚਾਂ ਦੇ ਲਈ ਹਰ ਸਿਧਾਂਤ ਦਾ ਗਲਾ ਘੁੱਟਣ ਵਾਲੇ ਸੁਆਰਥੀ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਹਨ, ਜੀ ਇਹ ਤਾਂ ਕੱਟੜ ਨੇ, ਇਹ ਤਾਂ ਕੱਟੜ ਚਲਦੇ ਹਨ, ਸਿਧਾਂਤਾਂ ਦੀ ਪਰਪੱਕਤਾ ਤੇ ਕੱਟੜਪੁਣੇ ਵਿੱਚ ਬਹੁਤ ਫਰਕ ਹੁੰਦਾ।

ਕੱਟੜਤਾ ਉਹ ਹੁੰਦੀ ਹੈ ਜਿਸ ਗੱਲ ਵਿੱਚ ਕੋਈ ਤੱਤ ਨਾ ਹੋਵੇ, ਜਿਸ ਨਾਲ ਸਗੋਂ ਕਿਸੇ ਦਾ ਨੁਕਸਾਨ ਹੀ ਹੋਵੇ, ਪਰ ਉਸ ਉਪਰ ਅੜੀ ਕਰਕੇ ਬੈਠ ਜਾਣ ਵਾਲਾ ਬੰਦਾ ਜਾਂ ਆਪਣੇ ਵੱਲੋ ਬਣਾਏ ਕਿਸੇ ਗਲਤ ਨਿਯਮਾਂ ਨੂੰ ਜੋਰ ਧੱਕੇਸ਼ਾਹੀ ਨਾਲ ਕਿਸੇ ਉਪਰ ਲਾਗੂ ਕਰਨਾ... ਉਸਨੂੰ ਕੱਟੜਤਾ ਕਿਹਾ ਜਾਂਦਾ ਹੈ।

ਚੰਗੇ ਨਿਯਮ ਸਿਧਾਂਤਾਂ ਵਿੱਚ ਪਰਪੱਕ ਹੋਣ ਨੂੰ, ਉਹਨਾਂ ਸਿਧਾਂਤਾਂ ਦਾ ਪਾਲਣ ਕਰਦਿਆਂ ਆਪਣੀ ਜਾਨ ਤੱਕ ਕੁਰਬਾਨ ਕਰ ਦੇਣ ਨੂੰ ਕੱਟੜਤਾ ਨਹੀਂ... ਪਰਪੱਕਤਾ ਕਿਹਾ ਜਾਂਦਾ।

ਗੁਰੂ ਸਾਹਿਬਾਨਾਂ ਅਤੇ ਹੋਰ ਅਣਗਿਣਤ ਬੇਅੰਤ ਸਿੱਖਾਂ ਨੂੰ ਕੀ ਅਸੀਂ ਕੱਟੜ ਕਹਾਂਗੇ, ਜੋ ਚੰਗੇ ਨਿਯਮ ਸਿਧਾਂਤਾਂ ਦੀ ਪਾਲਣ ਕਰਦਿਆਂ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਗਏ ਤੇ ਸਾਨੂੰ ਵੀ ਤਾਕੀਦ ਕਰ ਗਏ ਕਿ ਇੰਨ੍ਹਾਂ ਸਿਧਾਂਤ ਦੀ ਪਾਲਣਾਂ ਕਰਦਿਆਂ ਜੇ ਤੁਹਾਨੂੰ ਆਪਣਾ ਸਿਰ ਵੀ ਲੁਹਾਉਣਾ ਪੈ ਜਾਏ, ਤਾਂ ਪਿਛਾਂਹ ਨਹੀਂ ਹੱਟਣਾ।

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥

ਓਇ ਭਲਿਓ ਗੁਰੂ ਸਿਧਾਂਤਾਂ 'ਤੇ ਪਹਿਰਾ ਦੇਣ ਵਾਲੇ ਕੱਟੜ ਨਹੀਂ, ਸਗੋਂ ਉਸ ਦੇ ਸਿਧਾਂਤਾਂ ਵਿੱਚ ਪਰਪੱਕ ਹਨ, ਜੋ ਕਦੇ ਵੀ ਗੁਰੂ ਸਿਧਾਂਤਾਂ ਤੋਂ ਮੂੰਹ ਨਹੀਂ ਮੋੜਦੇ, ਭਾਵੇਂ ਇਸ ਸਿਧਾਂਤਾਂ ਦਾ ਪ੍ਰਚਾਰ ਕਰਨ ਲਗਿਆਂ ਜਿੰਨੇ ਮਰਜੀ ਉਨ੍ਹਾਂ 'ਤੇ ਹਮਲੇ ਹੋਵਣ ਅਤੇ ਕੱਟੜ ਉਹ ਹਨ ਜੋ ਧੱਕੇਸ਼ਾਹੀ ਨਾਲ ਆਪਣੇ ਫੈਸਲਿਆਂ ਨੂੰ ਕੌਮ 'ਤੇ ਲਾਗੂ ਕਰਦੇ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top