Share on Facebook

Main News Page

ਸੰਸਾਰ ਵਿੱਚ, ਪਰਿਵਾਰ ਵਿੱਚ, ਸਮਾਜ ਵਿੱਚ, ਮਨੁੱਖ ਨੂੰ ਪੁਰਾਣਾ ਕੁੱਝ ਵੀ ਚੰਗਾ ਨਹੀਂ ਲੱਗਦਾ,
ਪਰ ਗੁਰਦੁਆਰੇ ਆ ਕੇ ਨਿਤ ਨਵੇਂ ਪਰਮਾਤਮਾ ਬਾਰੇ ਪੁਰਾਣੀ ਕਥਾ ਵਿਚਾਰ ਸੁਣਨ ਦਾ ਹੀ ਆਦੀ ਹੈ ? ਕਿਉਂ ?

-: ਆਤਮਜੀਤ ਸਿੰਘ, ਕਾਨਪੁਰ

ਬਸੰਤੁ ਮਹਲਾ 5 ॥ ਸਚੁ ਪਰਮੇਸਰੁ ਨਿਤ ਨਵਾ ॥ ਗੁਰ ਕਿਰਪਾ ਤੇ ਨਿਤ ਚਵਾ ॥... ਪੰਨਾਂ 1183

ਅੱਜ ਦੀ ਲੋਕਾਈ ਨਾ ਸੱਚ ਸੁਣਣਾ ਪਸੰਦ ਹੈ, ਨਾ ਹੀ ਸਚ ਕਹਿਣਾ ਪਸੰਦ ਹੈ ਅਤੇ ਨਾ ਹੀ ਸਚ ਨੂੰ ਸਵੀਕਾਰ ਕਰਨਾ ਪਸੰਦ ਹੈ, ਉਹਨਾਂ ਉਹ ਹੀ ਪਸੰਦ ਜੋ ਪਿੱਛੋਂ ਚੱਲਦਾ ਆ ਰਿਹਾ ਹੈ, ਅਤੇ ਉਹ ਹੀ ਸੁਣਣ ਦਾ ਆਦੀ ਹੋ ਚੁਕਾ ਹੈ।

ਸੰਸਾਰ ਵਿੱਚ ਪਰਿਵਾਰ ਵਿੱਚ ਸਮਾਜ ਵਿੱਚ ਮਨੁੱਖ ਨੂੰ ਪੁਰਾਣਾ ਕੁੱਝ ਵੀ ਚੰਗਾ ਨਹੀਂ ਲੱਗਦਾ, ਪਰ ਗੁਰਦੁਆਰੇ ਆ ਕੇ ਨਿਤ ਨਵੇਂ ਪਰਮਾਤਮਾ ਬਾਰੇ ਪੁਰਾਣੀ ਕਥਾ ਵਿਚਾਰ ਸੁਣਨ ਦਾ ਹੀ ਆਦੀ ਹੈ ? ਕਿਉਂ ?

...ਕਿਉਂਕਿ ਪਦਾਰਥਕ ਸੁੱਖ ਸਹੂਲਤਾਂ ਦੀ ਪ੍ਰਾਪਤੀ ਵਾਸਤੇ ਉਸਨੇ ਆਪਣੀ ਜ਼ਮੀਰ ਨੂੰ ਮੁਰਦਾ ਕਰ ਲਿਆ ਹੈ ਤੇ ਉਸ ਮੁਰਦਾ ਜ਼ਮੀਰ ਦਾ ਹੀ ਪੁਜਾਰੀ ਬਣਕੇ ਰਹਿ ਗਿਆ ਹੈ। ਹੁਣ ਉਸਦੀ ਅੰਤਰ ਆਤਮਾ ਨਾ ਤਾਂ ਨਵਾਂ ਸੁਣ ਸਕਦੀ ਹੈ ਤੇ ਨਾ ਹੀ ਉਹ ਨਵੇਂ ਨੂੰ ਸਵੀਕਾਰ ਕਰਨ ਵਾਸਤੇ ਤਿਆਰ ਹੁੰਦਾ ਹੈ। ਨਵੇਂ ਗਿਆਨ ਤੋਂ ਉਸਨੂੰ ਆਪਣੀ ਮ੍ਰਿਤਕ ਹੋ ਚੁੱਕੀ ਅੰਤਰ ਆਤਮਾ ਦੀ ਹੋਂਦ ਨੂੰ ਖਤਰਾ ਮਹਿਸੂਸ ਹੁੰਦਾ ਹੈ। ਜਿਸ ਕਾਰਨ ਉਹ ਆਪਣੀ ਹੋਂਦ ਨੂੰ ਬਚਾਈ ਰੱਖਣ ਵਾਸਤੇ ਗੁਰਬਾਣੀ ਦਾ ਨਿਤ ਨਵਾਂ ਗਿਆਨ ਸੁਣਾਉਨ ਵਾਲੇ ਨੂੰ ਹੀ ਕਤਲ ਕਰਨ ਦੀਆ ਸ਼ਾਜਿਸ਼ਾਂ ਰੱਚਦਾ ਹੈ।

ਇਤਿਹਾਸ ਨੂੰ ਫਰੋਲ ਕੇ ਦੇਖੋ, ਜਦੋਂ ਆਪਣੇ ਸਮੇਂ ਦੀਆਂ ਮਹਾਨ ਸ਼ਖਸੀਅਤਾਂ ਸਰੀਰਕ ਤੌਰ 'ਤੇ ਸਾਡੇ 'ਚ ਹਾਜ਼ਰ ਸਨ, ਉਦੋਂ ਉਹ ਲੋਕ ਜੋ ਉਹਨਾਂ ਦਾ ਡੱਟਕੇ ਵਿਰੋਧ ਕਰਦੇ ਸਨ ਤਾਂ ਉਹਨਾ ਦੇ ਜਾਣ ਤੋਂ ਬਾਅਦ ਉਹੀ ਲੋਕ ਉਹਨਾ ਦੀ ਵਡਿਆਈਆਂ ਕਰਦੇ ਹਨ, ਇਹ ਹੀ ਦੁਨੀਆ ਦਾ ਦਸਤੂਰ ਹੈ।

ਅੱਜ ਦੀ ਲੋਕਾਈ ਸੱਚ ਤੋਂ ਅਣਜਾਣ ਹੋ ਕੇ 'ਸੱਚ ਦੀ ਕਦਰ ਤੋਂ ਦੂਰ ਹੋ ਰਹੀ ਹੈ, ਪਰ ਸੱਚ ਦੀ ਕਦਰ ਤਾਂ ਹੀ ਸਮਝ ਆਉਂਦੀ ਜਦ ਸਮਾਂ ਲੰਘ ਚੁਕਾ ਹੁੰਦਾ … ਕਹਿੰਦੇ ਹਨ ਜਦੋਂ ਸੱਚ ਘਰੋਂ ਨਿਕਲਣ ਦੀ ਤਿਆਰੀ ਕਰਦਾ, ਤਦੋਂ ਤਕ ਝੂਠ ਅੱਧੀ ਦੁਨੀਆ ਦਾ ਸਫਰ ਤਯ ਕਰ ਚੁਕਾ ਹੁੰਦਾ… ਉਹ ਹੀ ਹਾਲ ਅੱਜ ਸਾਡੇ ਵਿਚ ਵਾਪਰ ਰਿਹਾ ਹੈ, ਝੂਠ ਦਾ ਇਨਾਂ ਕੁ ਪ੍ਰਚਾਰ ਕਰ ਦਿੱਤਾ ਗਇਆ ਅਤੇ ਕਰਵਾਈਆ ਜਾ ਰਹਾ ਹੈ, ਤਾਂ ਕੀ ਅਸੀਂ ਤੋਂ ਅਣਜਾਣ ਰਹਿ ਜਾਈਏ … ਭਲਿਓ ਸਮਾਂ ਰਹਿੰਦੇ ਸੁਚੇਤ ਹੋ ਜਾਵੋ ਅਤੇ ਸੱਚ ਅਤੇ ਝੂਠ ਦੀ ਪਛਾਣ ਗੁਰਮਤਿ ਦੀ ਕਸਵਟੀ 'ਤੇ ਕਰੋ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top