Share on Facebook

Main News Page

ਕਥਿਤ ਦਸਮ ਗ੍ਰੰਥ ਦੇ ਲਿਖਾਰੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਗਿਆਨ ਨਹੀਂ
-: ਆਤਮਜੀਤ ਸਿੰਘ, ਕਾਨਪੁਰ

ਗੁਰਬਾਣੀ ਅਨੁਸਾਰ 'ਨਰਕ ਅਤੇ ਸੁਰਗ' ਸਭ ਇਥੇ ਹੀ ਹੈ, ਹਰੇਕ ਜੀਵ ਨੂੰ ਅਪਣੇ ਕਰਮਾ ਦੇ ਬੀਜੇ ਹੋਏ ਬੀਜਾਂ ਨੂੰ ਇਥੇ ਹੀ ਭੋਗ ਕੇ ਜਾਣਾ ਪੈਂਦਾ ਹੈ 'ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ' । ਗੁਰਬਾਣੀ ਅਨੁਸਾਰ 'ਕੀ ਨਰਕ ਤੇ ਕੀ ਸੁਰਗ' ਜਿੰਨਾ ਦੀ ਸੁਰਤ ਪਰਮਾਤਮਾ ਨਾਲ ਜੁੜੀ ਹੋਈ ਭਾਵ ਜਿਹੜਾ ਜੀਵ ਪਰਮਾਤਮਾ ਦੇ ਹੁਕਮ ਵਿਚ ਚੱਲਦਾ ਹੈ ਉਸ ਲਈ 'ਕੀ ਸੁਰਗ ਤੇ ਕੀ ਨਰਕ' ਉਹ ਦੋਵਾਂ ਨੂੰ ਰੱਦ ਕਰ ਦੇਂਦਾ ਹੈ, ੳਸ ਨੂੰ ਨ 'ਸੁਰਗ' ਦੀ ਆਸ ਰਹਿੰਦੀ ਹੈ ਤੇ ਹੀ 'ਨਰਕ' ਦਾ ਡਰ ।

ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥ ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥ {ਗੁਰੂ ਗ੍ਰੰਥ ਸਾਹਿਬ ਜੀ, ਅੰਕ:੯੬੯}

ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ ॥ ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥ {ਗੁਰੂ ਗ੍ਰੰਥ ਸਾਹਿਬ ਜੀ, ਅੰਕ: ੧੩੭੦}

ਜਦ ਕੀ 'ਕਥਿਤ ਦਸਮ ਗ੍ਰੰਥ' ਦਾ ਲਿਖਾਰੀ 'ਕਥਿਤ ਦਸਮ ਗ੍ਰੰਥ' ਵਿਚ ਲਿਖਦਾ ਹੈ ਜਿਹੜੇ ਜੀਵ ਰੱਬ ਨੂੰ ਧਿਆਉਦੇ ਹਨ ਉਹ ਅੰਤ ਸਮੇ ਸਵਰਗਾਂ ਨੂੰ ਜਾਂਦੇ ਹਨ ।

ਕਬਿਬਾਚ ॥ ਦੋਹਰਾ ॥
ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿਹੋਂ ਜਗ ਮਾਹਿ
ਜੋ ਤਿਹ ਪ੍ਰਭ ਕੋ ਧਿਆਇ ਹੈ ਅੰਤ ਸੁਰਗ ਕੋ ਜਾਹਿ ॥੫੯॥ {ਕਥਿਤ ਦਸਮ ਗ੍ਰੰਥ}

ਸਭ ਤੋਂ ਪਹਿਲੀ ਗੱਲ ਮਰਣ ਤੋਂ ਬਾਦ ਜੀਵ ਕਿਥੇ ਜਾ ਵੱਸਦਾ ਕਿਸੇ ਨੂੰ ਨਹੀਂ ਪਤਾ, ਫਿਰ ਕਿਵੇਂ ਆਖਿਆ ਜਾ ਸਕਦਾ ਹੈ 'ਕਿ ਉਹ ਸੁਰਗ ਵਿਚ ਗਿਆ ਹੈ ਜਾਂ ਨਰਕ ਵਿਚ। ਗੁਰਬਾਣੀ ਦਾ ਹੁਕਮ ਹੈ :

ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥ {ਗੁਰੂ ਗ੍ਰੰਥ ਸਾਹਿਬ ਜੀ, ਅੰਕ: ੬੪੮}

ਹੁਣ ਫੈਸਲਾ ਤੁਹਾਡੇ ਹੱਥ ਤੁਸੀਂ ਕਿਸ ਨਾਲ ਜੁੜਨਾ ਹੈ, ਜਿਸ ਦੀ ਵਿਚਾਰਧਾਰਾ ਇਕ ਹੈ ਜਿਸਦਾ ਸਿਧਾਂਤ ਇਕ ਹੈ, ਉਸ ਨਾਲ ਜਾਂ ਜੋ ਸੁਰਗ ਅਤੇ ਨਰਕ ਦੀ ਸਿਖਿਆ ਦੇ ਰਿਹਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top