Share on Facebook

Main News Page

ਸਿੱਖ ਨੇ ਉਸਤਤਿ ਕਿਸਦੀ ਕਰਨੀ ਹੈ "ਨਿਰੰਕਾਰ" ਦੀ ਜਾਂ "ਦੇਵੀ ਦੇਵਤਿਆਂ" ਦੀ ?
-: ਆਤਮਜੀਤ ਸਿੰਘ, ਕਾਨਪੁਰ
07 May 2017

ਗੁਰੂ ਗ੍ਰੰਥ ਸਾਹਿਬ ਜੀ ਵਿੱਚ "ਉਸਤਤਿ" ਲਫਜ਼ ਦੀ ਵਰਤੋਂ ਬਹੁਤ ਵਾਰ ਕੀਤੀ ਗਈ ਹੈ। ਉਸਤਤਿ ਲਫਜ਼ ਦਾ ਅਰਥ ਹੈ ਤਾਰੀਫ਼, ਵਡਿਆਈ ਜਾਂ ਸ਼ਲਾਘਾ। ਗੁਰਬਾਣੀ ਵਿਚ ਇਹ ਵੀ ਦੱਸਿਆ ਹੈ 'ਕਿ ਉਸਤਤਿ ਕਰਨੀ ਕਿਸ ਦੀ ਹੈ :

ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥ ਤਿਸਹਿ ਧਿਆਵਹੁ ਸਾਸਿ ਗਿਰਾਸਿ ॥ {ਗੁਰੂ ਗ੍ਰੰਥ ਸਾਹਿਬ ਜੀ, ਅੰਕ:੨੮੦}
ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥ {ਗੁਰੂ ਗ੍ਰੰਥ ਸਾਹਿਬ ਜੀ, ਅੰਕ:੬੨੨}

ਪਰ ਅੱਜ ਦਾ ਸਿੱਖ ਬਹੁਤ ਸਿਆਣਾ ਹੋ ਗਿਆ, ਉਹ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਨੂੰ ਛੱਡ ਕੇ ਚੰਡੀ ਦੇਵੀ, ਮਹਕਾਲ, ਚੌਬੀਸ ਅਵਤਾਰਾਂ ਦੀ ਸਿਫਤ ਸਲਾਹ ਕਰ ਰਿਹਾ, ਉਹਨਾਂ ਦੇ ਸੋਹਿਲੇ ਗਾ ਰਿਹਾ, ਦਿਨ ਰਾਤ ਸਿਮਰ ਰਿਹਾ ਹੈ, ਬੇਨਤੀ ਕਰ ਰਿਹਾ ਉਹਨਾਂ ਅੱਗੇ ਹੈ, ਉਸ ਨੂੰ ਦੇਨਹਾਰ ਪ੍ਰਭੂ ਵਿਸਰ ਗਿਆ ਹੈ। ਐਸੇ ਸਿੱਖਾਂ ਲਈ ਗੁਰੂ ਦਾ ਹੁਕਮ:

ਦੇਨਹਾਰ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ॥ ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ॥

ਹੁਣ ਰਹੀ ਗੱਲ 'ਕਿ ਪਰਮਾਤਮਾ ਦੀ ਉਸਤਤ ਕਰਨੀ ਕਿਉਂ ਜ਼ਰੂਰੀ ਹੈ? ਉਸ ਨੂੰ ਚੰਗਾ ਕਹਿਣ ਨਾਲ ਕੀ ਫਰਕ ਪਵੇਗਾ? ਜਦੋਂ ਕਿ ਗੁਰਬਾਣੀ ਵਿੱਚ ਫੁਰਮਾਇਆ ਗਿਆ ਹੈ:

ਜੇ ਸਭਿ ਮਿਲਿ ਕੈ ਆਖਣ ਪਾਹਿ ॥ ਵਡਾ ਨ ਹੋਵੈ ਘਾਟਿ ਨ ਜਾਇ॥ {ਗੁਰੂ ਗ੍ਰੰਥ ਸਾਹਿਬ ਜੀ, ਅੰਕ: ੯}

ਕੀ ਸਾਡੇ ਵਡਿਆਉਣ ਜਾ ਨਾ ਵਡਿਆਉਣ ਨਾਲ ਉਸ ਨੂੰ ਕੋਈ ਫਰਕ ਪੈਂਦਾ ਹੈ ਕੀ ਵਡਿਆਈ ਨਾਲ ਉਹ ਵੱਡਾ ਹੋ ਜਾਂਦਾ ਹੈ ਅਤੇ ਨਾ ਵਡਿਆਉਣ ਨਾਲ ਉਸਦੀ ਹਸਤੀ ਘਟ ਜਾਂਦੀ ਹੈ। ਨਹੀਂ ਅਜਿਹਾ ਨਹੀਂ ਹੈ। ਗੁਰਬਾਣੀ ਵਿੱਚ ਸਮਝਾਇਆ ਗਿਆ ਹੈ ਕਿ ਉਸ ਨੂੰ ਤਾਂ ਤਿਲ ਮਾਤਰ ਵੀ ਤਮ੍ਹਾ ਨਹੀਂ ਨਾ ਹੀ ਵਡਿਆਈ ਦੀ ਭੁੱਖ ਹੈ। ਉਹ ਸਾਡੇ ਵਡਿਆਉਣ ਨਾਲ ਵੱਡਾ ਨਹੀਂ ਬਣਦਾ ਸਗੋਂ ਉਹ ਸੱਚਮੁਚ ਵੱਡਾ ਹੈ ਤਾਂ ਵਡਿਆਈਦਾ ਹੈ। ਫਿਰ ਉਸ ਨੂੰ ਵਡਿਆਉਣਾ ਉਸ ਲਈ ਨਹੀਂ ਸਗੋਂ ਆਪਣੇ ਜੀਵਨ ਦੀ ਭਲਿਆਈ ਲਈ ਹੈ। ਜਦੋਂ ਅਸੀਂ ਉਸ ਦੇ ਗੁਣਾਂ ਨੂੰ ਚਿਤਾਰਾਂਗੇ, ਸਮਝਾਂਗੇ ਤਾਂ ਸਾਡਾ ਮਨ, ਸਾਡੀ ਬਿਰਤੀ ਗੁਣਾਂ ਵੱਲ ਧਾਵੇਗੀ ਅਉਗਣਾਂ ਤੋਂ ਰੁਕੇਗੀ।

ਪਰ ਅੱਜ ਦਾ ਸਿੱਖ ਪਰਮਾਤਮਾ ਦੀ ਸਿਫਤ ਸਲਾਹ ਦੇ ਸੋਹਿਲੇ ਗਾਉਣ ਦੀ ਥਾਂ 'ਤੇ ਗੁਰੂ ਦੀ ਹਜ਼ੂਰੀ ਵਿਚ, ਗੁਰਦੁਆਰੇ ਦੀ ਸਟੇਜ ਤੇ ਬਹਿ ਉਹਨਾਂ ਦੇਵੀ ਦੇਵਤਿਆ ਦੇ ਸੋਹਿਲੇ ਗਾ ਰਿਹਾ, ਉਸਤਤਿ ਕਰ ਰਿਹਾ ਹੈ ਜਿਨ੍ਹਾਂ ਨੂੰ ਗੁਰਬਾਣੀ ਵਿਚ ਲਿਖਿਆ ਹੈ :

ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥ {ਗੁਰੂ ਗ੍ਰੰਥ ਸਾਹਿਬ ਜੀ, ਅੰਕ:੮੭੪}

ਓਇ ਭਲਿਓ ਜੇ ਤੁਸੀ ਇਨ੍ਹਾਂ ਦੇਵੀ ਦੇਵਤਿਆਂ ਦੇ ਸੋਹਿਲੇ ਗਾਉਣੇ ਹਨ 'ਤੇ ਅਪਣੇ ਘਰ ਬਹਿ ਕੇ ਗਾਓ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਗੁਰੂ ਦੇ ਦਰ, ਗੁਰੂ ਦੀ ਸਟੇਜ 'ਤੇ ਆਪਣੀ 'ਮਨ ਦੀ ਮਤਿ' 'ਰੋਟੀਆ ਕਾਰਣਿ ਪੂਰਹਿ ਤਾਲ' ਨੂੰ ਤਿਆਗ ਕੇ ਉਸ ਮਾਲਕ ਪ੍ਰਭੂ ਦੀ ਸਿਫਤ ਸਲਾਹ ਕਰੋ ਜੋ ਸਾਰੇ ਜੀਆਂ ਦਾਤਾ ਹੈ, ਸਰਬਕਲਾ ਭਰਪੂਰ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top