Share on Facebook

Main News Page

ਹੋਸ਼ ਕਰੋ ਦਿੱਲੀ ਦੇ ਸਿੱਖੋ... ਹੋਸ਼ ਕਰੋ...
-: ਆਤਮਜੀਤ ਸਿੰਘ, ਕਾਨਪੁਰ

ਹੋਸ਼ ਕਰੋ ਦਿੱਲੀ ਦੇ ਸਿੱਖੋ... ਹੋਸ਼ ਕਰੋ... ਕਿੱਥੇ ਇੰਝ ਨ ਹੋਵੇ ਕੀ ਆਉਣ ਵਾਲੀ ੨੬ ਫਰਵਰੀ ਨੂੰ ਪਿੱਛਲੀ ਵਾਰ ਵਾਂਗ ਉਹਨਾਂ ਲੋਕਾਂ ਨੂੰ ਵੋਟ ਨਾ ਪਾ ਦਿਆ ਜੇ, ਜਿਨ੍ਹਾਂ ਨੇ ਕੌਮ ਦਾ ਬੇੜਾ ਡੋਬ ਦਿੱਤਾ। ਜਿੰਨਾ ਨੇ ਆਉਂਦੇ ਸਾਰ ਹੀ ਆਪਣੇ ਰੰਗ ਵਿਖਾ ਦਿੱਤੇ ਸਨ 'ਨਿਰੋਲ ਗੁਰਬਾਣੀ ਪ੍ਰਚਾਰ ਪ੍ਰਸਾਰ ਕਰਨ ਵਾਲੇ ਪ੍ਰਚਾਰਕਾਂ ਦੀ ਥਾਂ 'ਤੇ ਉਨ੍ਹਾਂ ਪ੍ਰਚਾਰਕਾਂ ਨੂੰ ਬੈਠਾ ਦਿੱਤਾ, ਜਿੰਨ੍ਹਾਂ ਨੇ ਕੌਮ ਦਾ ਕੁੱਝ ਸਵਾਰਨਾਂ ਕੀ ਸੀ, ਉਹਨਾਂ ਨੇ ਤੇ ਕੌਮ ਨੂੰ ਹੋਰ ਭੰਬਲਭੂਸੇ ਵਿੱਚ ਪਾ ਦਿੱਤਾ।

ਇੱਥੇ ਤਕ ਉੱਥੇ ਦੇ ਇਕ ਪ੍ਰਚਾਰਕ ਨੇ ਗੱਲ ਬਾਤ ਦੇ ਦੌਰਾਨ ਇਹ ਵੀ ਕਹਿ ਦਿਤਾ ਸੀ ਹੁਣ ਅਸੀਂ ਉੱਥੇ ਦੇ ਮੁਲਾਜ਼ਮ ਹੋ ਗਏ, ਕਿ ਕਰਨਾ ਇਹੋ ਜਿਹੇ ਲੋਕਾਂ ਨੂੰ ਵੋਟ ਪਾ ਕੇ ਜੋ ਸੱਚ ਦੀ ਗੱਲ ਦਾ ਹੋਕਾ ਦੇਣ ਵਾਲਿਆਂ ਨੂੰ ਸਟੇਜ 'ਤੇ ਬੈਠਣ ਨਾ ਦੇਣ। ਇਹੋ ਜਿਹੇ ਲੋਕਾਂ ਨੇ ਕੌਮ ਦੇ ਬੇੜੇ ਵਿਚ ਹਜ਼ਾਰਾਂ ਛੇਕ ਕਰ ਦਿੱਤੇ ਹਨ, ਜਿਥੋ 'ਗੁਰੂ ਗ੍ਰੰਥ ਸਾਹਿਬ' ਜੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਹੋਣਾ ਚਾਹੀਦਾ ਸੀ, "ਆਸਾ ਕੀ ਵਾਰ" ਦੀ ਕਥਾ ਹੋਣੀ ਚਾਹੀਦੀ ਸੀ, ਉੱਥੇ "ਚੰਡੀ ਦੀ ਵਾਰ" ਅਤੇ ਮਹਿਖਸੁਰ ਦੀ ਕਥਾ ਕਰਵਾਯੀ ਅਤੇ ਸੱਚ ਦਾ ਪ੍ਰਚਾਰ ਦਾ ਪ੍ਰਸਾਰ ਕਰਨ ਵਾਲਿਆਂ ਦੇ ਪ੍ਰੋਗ੍ਰਾਮਾਂ ਨੂੰ ਰੋਕਣ ਕੋਸ਼ਿਸ਼ ਕੀਤੀ।

ਓਇ ਭਲਿਓ ਭੁੱਲ ਕੇ ਵੀ ਇਹੋ ਜਿਹੇ ਲੋਕਾਂ ਨੂੰ ਵੋਟ ਨਾ ਪਾਇਓ, ਜੋ ਕੌਮ ਦੇ ਬੇੜੇ ਵਿਚ ਹਜ਼ਾਰਾਂ ਛੇਕ ਕਰਨ ਦਾ ਕੰਮ ਕਰ ਰਹੇ ਹਨ ਅਤੇ ਇਸ ਵਾਰ ਜਿਹੜੀ ਨਵੀਂ ਧਿਰ ਖੜੀ ਹੋਈ ਹੈ, ਉਹ ਵੀ ਪਿਛਲੀ ਧਿਰ ਨਾਲੋਂ ਘੱਟ ਨਹੀਂ, ਉਹ ਵੀ ਬਚਿੱਤਰ ਨਾਟਕ ਦੀ ਹਿਮਾਯਤੀ ਹੈ ਅਤੇ ਤੁਸੀਂ ਵੇਖ ਹੀ ਚੁਕੇ ਹੋ, ਇਨ੍ਹਾਂ ਦੀ ਤਾਰਾਂ ਕਿੰਨਾ ਨਾਲ ਜੁੜੀਆਂ ਹੋਇਆ ਹਨ।

ਹੁਣ ਫੈਸਲਾ ਤੁਹਾਡੇ ਹੱਥ ਹੈ ਤੁਸੀਂ ਕਿਸ ਨੂੰ ਵੋਟ ਪਾਉਣਾ ਹੈ, ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਨੂੰ ਜਾਂ ਕੌਮ ਨੂੰ ਇਕ ਰਾਹ ਤੋਂ ਭਟਕਾ ਕੇ ਦੂਜੇ ਰਾਹ ਨਾਲ ਜੋੜਨ ਵਾਲੇ ਨੂੰ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top