Share on Facebook

Main News Page

ਸਿੱਖੀ ਦੇ ਭੇਖ ਵਿਚ ਸਿੱਖ ਧਰਮ ਦਾ ਬ੍ਰਾਹਮਣੀਕਰਨ ਕਰਦੇ ਪੁਜਾਰੀ
-: ਆਤਮਜੀਤ ਸਿੰਘ, ਕਾਨਪੁਰ

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥

ਸਿੱਖੋ ਕਿਸੇ ਦਾ ਧਾਰਮਿਕ ਪਹਿਰਾਵਾ ਦੇਖਣ ਸਾਰ ਇਨ੍ਹਾਂ 'ਤੇ ਵਿਸਵਾਸ਼ ਨਾ ਕਰ ਲਿਆ ਕਰੋ, ਸੱਪ ਦੁੱਧ ਪੀਣ 'ਤੇ ਵੀ ਸੱਪ ਹੀ ਰਹਿੰਦਾ ਹੈ। ਅੱਜ ਬੜੀ ਕੋਝੀ ਸਾਜਸ਼ ਦੇ ਅਧੀਨ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਧਾਰਾ ਨਾਲੋਂ ਤੋੜਨ ਦਾ ਜਤਨ ਕੀਤਾ ਜਾ ਰਿਹਾ ਹੈ ਤੇ ਅਸੀਂ ਇਹ ਸਭ ਵੇਖਦੇ ਹੋਏ ਵੀ ਸੁੱਤੇ ਹੋਏ ਹੈ ਇਹ ਹੀ ਕਾਰਣ ਹੈ, ਅੱਜ ਅਸੀਂ ਲੁੱਟੇ ਜਾ ਰਹੇ ਹਾਂ..

ਲੁੱਟਣ ਵਾਲੇ ਹੋਰ ਕੋਈ ਆਪਣੇ ਹੀ ਘਰ ਵਾਲੇ ਹਨ ਸਿੱਖੀ ਦੇ ਪਹਿਰਾਵੇ ਵਿੱਚ ਸਿੱਖ ਧਰਮ ਦਾ ਬ੍ਰਾਹਮਣੀਕਰਨ ਕਰਣ ਲੱਗੇ ਹੋਏ ਹਨ, ਜਿਨ੍ਹਾਂ ਕੰਮਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਰੋਕਦੇ ਹਨ, ਉਨ੍ਹਾਂ ਸਾਰੇ ਕੰਮਾਂ ਨੂੰ ਸਿੱਖ ਧਾਰਮਿਕ ਦਿਖਾਵੇ ਵਾਲੇ ਲੋਕ ਕਰਦੇ ਹਨ..

ਹਜ਼ੂਰ ਸਾਹਿਬ ਅੱਜ ਮਨਮਤ ਦਾ ਪਹਿਰਾ ਹੈ, ਮਹਾਕਾਲ ਦੀ ਉਪਾਸ਼ਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਾਰ ਮਨਮੱਤੀ ਗ੍ਰੰਥਾਂ ਦੀ ਪੂਜਾ, ਦੀਵੇ ਜਗਾ ਕੇ ਆਰਤੀ ਕਰਨਾ, ਤਿਲਕ ਲਾਉਣਾ, ਬੱਕਿਰਆਂ ਦੀ ਬਲੀ ਦੇਣੀ ਅਤੇ ਉਸਦੇ ਲਹੂ ਨਾਲ ਗੁਰੂ ਕੀ ਪਾਲਕੀ ਅਤੇ ਸ਼ਸਤਰਾਂ ਨੂੰ ਟੀਕਾ ਲਾਉਣਾ...

ਓਇ ਭਲਿਓ ਸਿੱਖੀ ਦਾ ਬੇੜਾ ਗਰਕ ਨ ਕਰੋ, ਤਰਸ ਕਰੋ ਅਤੇ ਭਲਿਓ ਸਿੱਖੋ, ਸਿੱਖੀ ਦੇ ਭੇਖ ਵਿਚ ਬੈਠੇ ਇਹਨਾਂ ਬ੍ਰਾਹਮਣਾਂ ਨੂੰ ਪਛਾਣੋ, ਜੋ ਸਿੱਖੀ ਦੇ ਭੇਖ ਵਿਚ ਸਿੱਖ ਧਰਮ ਦਾ ਬ੍ਰਾਹਮਣੀਕਰਨ, ਕਰਣ ਵਿੱਚ ਲਗੇ ਹੋਏ ਹਨ, ਇਹ ਚਿੱਟੇ ਚੋਲੇ ਪਾ ਕੇ ਤੀਰਥਾਂ 'ਤੇ ਬੈਠੇ ਪੁਜਾਰੀ ਲੋਕਾਂ ਦੀ ਹਾਲਤ ਚਿੱਟੇ ਬਗਲਿਆਂ ਵਰਗੀ ਹੈ..

ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍‍ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨ ਕਹੀਅਨ੍‍ ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top