ਨਿੱਤ
ਆਰਤੀ ਵਿੱਚ
ਸਵੈਯਾ ॥
ਹੇ ਰਵਿ ਹੇ ਸਸਿ ਹੇ
ਕਰੁਨਾਨਿਧ ਮੇਰੀ ਅਬੈ ਬਿਨਤੀ ਸੁਨਿ ਲੀਜੈ ॥
ਅਉਰ ਨ ਮਾਂਗਤ ਹਉ ਤੁਮ ਤੇ ਕਛੁ ਚਾਹਤ ਹਉ ਚਿਤ ਮੈ ਸੋਈ ਕੀਜੈ ॥
ਸ਼ੱਤ੍ਰਨ ਸਿਉ ਅਤਿ ਹੀ ਰਨ ਭੀਤਰ ਜੂਝ ਮਰੋ ਕਹਿ ਸਾਚ ਪਤੀਜੈ ॥
ਸੰਤ ਸਹਾਇ ਸਦਾ
ਜਗ ਮਾਇ
ਕ੍ਰਿਪਾ ਕਰਿ
ਸਯਾਮ ਇਹੈ
ਬਰੁ ਦੀਜੈ ॥1900॥
ਗੁਰੂ ਗ੍ਰੰਥ ਸਾਹਿਬ ਅੱਗੇ ਅੱਖਾਂ ਬੰਦ ਕਰਕੇ
ਕੂਕ ਕੂਕ ਕੇ ਪੜ੍ਹਨ ਵਾਲਿਓ ਅਤੇ ਝੂਮਣ ਵਾਲਿਓ ਪੜ੍ਹਨ ਅਤੇ ਸੁਣਨ ਤੋਂ
ਪਹਿਲਾਂ ਇਹ ਤਾਂ ਵੇਖ ਲਿਆ ਕਰੋ ਕੀ ਇਹ ਕਿਥੇ ਲਿਖਿਆ ਹੈ ਅਤੇ ਕਿਸ ਅਗੇ
ਬੇਨਤੀ ਕਰ ਰਿਹਾ ਹੈ। ਭਲਿਓ ਇੰਝ ਹੀ ਕੋਈ ਰਚਨਾ ਨ ਪੜੀ ਜਾਇਆ ਕਰੋ,
ਪੜ੍ਹਨ ਤੋਂ ਪਿਲਲਾਂ ਵੇਖ ਲਿਆ ਕਰੋ ਕਿਥੇ ਲਿਖੀ ਹੈ ਅਤੇ ਉਸ ਨੂੰ ਗੁਰਮਤਿ
ਦੀ ਰੌਸ਼ਨੀ ਵਿਚ ਪਰਖ ਲਿਆ ਕਰੋ,
ਇਹ ਰਚਨਾ ਗੁਰੂ ਦੀ ਲਿਖਤ ਨਹੀਂ, ਇਹ ਕਵੀ ਸਯਾਮ ਦੀ ਲਿਖਤ ਹੈ ਜੋ ਸਾਕਤ ਮਤ
ਦਾ ਕਵੀ ਸੀ।
ਜੋ "ਸਵੈਯਾ" ਤੁਸੀਂ ਗੁਰੂ ਗ੍ਰੰਥ ਸਾਹਿਬ ਅੱਗੇ
ਕੂਕ ਕੂਕ ਕੇ ਪੜ੍ਹਦੇ ਹੋ ਉਹ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਨਹੀਂ,
ਉਹ ਬਚਿੱਤਰ ਨਾਟਕ (ਕਥਿਤ ਦਸਮ ਗ੍ਰੰਥ) ਵਿਚ ਦਰਜ ਹੈ, ਜਿਸ ਵਿਚ ਕਵੀ ਸਯਾਮ
ਅਕਾਲ ਪੁਰਖ ਅੱਗੇ ਬੇਨਤੀ ਨਹੀਂ ਕਰ ਰਿਹਾ, ਸਗੋਂ
ਦੁਰਗਾ ਨੂੰ ਜਗਤ ਮਾਤਾ
ਦੱਸ ਕੇ ਉਸ ਤੋਂ ਵਰ ਮੰਗ ਰਿਹਾ ਹੈ।
ਇਹ ਸਵੈਯਾ ਕਥਿਤ ਦਸਮ
ਗ੍ਰੰਥ ਦੀ ਇਕ ਰਚਨਾ ਚੌਬੀਸ ਅਵਤਾਰ ਦੇ ਭਾਗ 'ਕ੍ਰਿਸ਼ਨਾਵਤਾਰ' ਵਿਚੋਂ ਲਿਆ
ਇਕ ਬੰਦ ਹੈ, ਜੋ ਕਵੀ ਸਯਾਮ ਦੀ ਰਚਨਾ ਹੈ ਜਿਸ ਵਿਚ ਅਸ਼ਲੀਲਤਾ
ਅਤੇ ਬ੍ਰਾਹਮਣਵਾਦੀ ਅੰਸ਼ ਬਹੁਤ ਭਾਰੂ ਹਨ, ਕਵੀ ਸਯਾਮ ਚੰਡੀ ਅਤੇ ਮਹਾਂਕਾਲ
ਦਾ ਪੁਜਾਰੀ ਸਾਕਤ ਮੱਤ ਦਾ ਕਵੀ ਸੀ, ਇਸ ਵਿਚ ਵੀ ਕਵੀ ਸਯਾਮ ਚੰਡੀ ਨੂੰ
ਜਗਤ ਮਾਤਾ ਦੱਸ ਕੇ ਉਸ ਤੋਂ ਵਰ ਮੰਗ ਰਿਹਾ ਹੈ, ਜੋ ਗੁਰਮਤਿ
ਸਿਸ਼ਾਂਤਾਂ ਦੀ ਸ਼ਰੇਆਮ ਵਿਰੋਧਤਾ ਹੈ, ਵਰ ਤੇ ਸੱਰਾਪ ਦੇਣੇ ਗੁਰਮਤਿ ਦੇ
ਸਿਧਾਂਤ ਨਹੀਂ ਹਨ, ਗੁਰੂ ਕਦੀ ਕਿਸੇ ਨੂੰ ਵਰ ਜਾਂ ਸਰਾਪ ਨਹੀਂ ਦਿੰਦਾ ਸਗੋਂ
ਬਖਸ਼ਿਸ਼ ਕਰਦਾ ਹੈ, ਸਿਰਫ ਯੁੱਧ ਵਿਚ ਜੁਝੱਣ ਵਾਲੀ ਗੱਲ ਪੜ੍ਹ ਕੇ ਕੁੱਝ
ਭੁਲੱਣ ਤੇ ਨਾਸਮਝ ਵੀਰ ਇਸ ਦੇ ਗੁਰਮਤਿ ਅਨੁਸਾਰੀ ਹੋਣ ਦਾ ਭੁਲੇਖਾ ਖਾ
ਲੈਂਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਵਿਚ ਇਕ ਅਕਾਲ ਪੁਰਖ ਦੀ
ਉਸਤਤਿ ਹੈ ਅਤੇ ਉਸ ਅੱਗੇ ਹੀ ਅਰਦਾਸ ਕੀਤੀ ਗਈ ਹੈ, ਪਰ ਬ੍ਰਹਾਮਣੀ ਮਤ ਦੇ
ਗ੍ਰੰਥ ਅਤੇ ਦਸਮ ਗ੍ਰੰਥ ਵਰਾਂ ਸਰਾਪਾਂ ਦੀਆਂ ਕਲਪਿਤ ਕਥਾ ਕਹਾਣੀਆਂ ਨਾਲ
ਭਰਿਆ ਪਿਆ ਹੈ।
ਹੁਣ ਫੈਸਲਾ ਤੁਹਾਡੇ ਹੱਥ ਹੈ ਤੁਸੀਂ ਕਿਸ ਅੱਗੇ
ਬੇਨਤੀ ਕਰਨੀ ਹੈ... ਅਕਾਲ ਪੁਰਖ ਅੱਗੇ
ਜਾਂ ਦੁਰਗਾ ਮਾਤਾ ਅੱਗੇ
?
ਆਤਮਜੀਤ ਸਿੰਘ, ਕਾਨਪੁਰ