Share on Facebook

Main News Page

ਹਿੰਦੂ ਦੀ ਸਨਾਤਨਤਾ ਦੀ ਨਕਲ?
-
ਗੁਰਦੇਵ ਸਿੰਘ ਸੱਧੇਵਾਲੀਆ

ਪਿਛਲੀ ਕੁ ਸਦੀ ਦੀ ਗਲ ਹੈ ਡਾਕਟਰ ਅੰਬੇਦਕਰ ਨੇ ਜੇ ਕਿਹਾ ਕਿ ਮੈਂ ਹਿੰਦੂ ਨਹੀਂ ਮਰਨਾ ਚਾਹੁੰਦਾ ਤਾਂ ਇਸ ਦੇ ਕਾਰਨ ਸਨ ਕਿ ਅੰਬਦੇਕਰ ਨੇ ਹਿੰਦੂ ਦੇ ਸਨਾਤਨ ਧਰਮ ਨੂੰ ਚੰਗੀ ਤਰ੍ਹਾਂ ਪੜ ਲਿਆ ਹੋਇਆ ਸੀ। ਗੁਰੂ ਸਾਹਿਬਾਨਾਂ ਜੇ 500 ਪਹਿਲਾਂ ਇਸ ਸਨਾਤਨਤਾ ਨੂੰ ਰੱਦ ਕਰ ਦਿੱਤਾ ਸੀ, ਉਸ ਦੇ ਵੀ ਕਾਰਨ ਸਨ ਕਿ ਗੁਰੂ ਸਾਹਿਬਾਨਾ, ਹਿੰਦੂ ਧਰਮ ਦੇ ਧਾਰਮਿਕ ਗਰੰਥ ਸੋਧ ਦੇਖੇ ਸਨ। ਕੋਈ ਸਵਾ ਜਾਂ ਢਾਈ ਹਜਾਰ ਸਾਲ ਪਹਿਲਾਂ ਬੁੱਧ ਨੇ ਹਿੰਦੂ ਦੀ ਸਨਾਤਨਤਾ ਨੂੰ ਜੇ ਵੰਗਾਰ ਦਿੱਤੀ ਸੀ, ਤਾਂ ਇਸ ਦੇ ਵੀ ਕਾਰਨ ਸਨ। ਬੁੱਧ ਨੂੰ ਵੀ ਹਿੰਦੂ ਧਰਮ ਦੀ ਅਸਲੀਅਤ ਦਾ ਪਤਾ ਲੱਗ ਚੁੱਕਾ ਹੋਇਆ ਸੀ। ਯਾਨੀ ਜਿਹੜਾ ਜਿਹੜਾ ਵੀ ਇਸ ਸਨਾਤਨਤਾ ਨੂੰ ਵਾਚੀ ਗਿਆ ਉਹੀ ਲੁਕਾਈ ਨੂੰ ਦੱਸੀ ਗਿਆ ਕਿ ਬੱਚੋ ਇਸ ਤੋਂ! ਕਿਉਂ?

ਵੈਨਕੁਵਰ ਤੋਂ ਪੰਜਾਬ-ਗਾਰਡੀਆਨ ਦੇ ਹਰਕੀਰਤ ਨੇ ਵਿਕਟੋਰੀਆ ਤੋਂ ਕਿਸੇ ਹਿੰਦੂ ਭਰਾ ਦਾ ਪੱਤਰ ਮੈਨੂੰ ਈ-ਮੇਲ ਕੀਤਾ, ਜਿਸ ਵਿਚ ਉਹ ਸਰੀ ਗੁਰਦੁਆਰੇ ਵਿਚ ਵੋਟ ਦਾ ਹੱਕ ਮੰਗਣ ਲਈ ਸਿੱਖ ਧਰਮ ਨੂੰ ਹਿੰਦੂ ਦੇ ਸਨਾਤਨ ਧਰਮ ਦੀ ਨਕਲ ਦੱਸਦਾ ਹੋਇਆ ਲਿਖ ਰਿਹਾ ਸੀ, ਕਿ ਸਾਡੇ ਵਿਚ ਫਰਕ ਕੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਸਨਾਤਨੀ ਵੇਦ-ਸ਼ਾਸ਼ਤਰਾਂ ਦੀ ਨਕਲ ਹੀ ਤਾਂ ਹੈ, ਤੇ ਸਾਡਾ ਵੀ ਤਾਂ ਹੱਕ ਬਣਦਾ ਹੈ ਵੋਟ ਦਾ। ਸਾਡੇ ਆਖੇ ਜਾਂਦੇ ਸਿੱਖ ਭਰਾ ਵੀ ਦਰਵਾਜੇ ਸਾਰਿਆਂ ਲਈ ਖੁਲ੍ਹੇ ਹੋਣ ਦੀਆਂ ਥੋਥੀਆਂ ਦਲੀਲਾਂ ਵਿਚੋਂ ਅਪਣੀ ਵੋਟਾਂ ਦੀ ਰਾਜਨੀਤੀ ਖੇਡ ਰਹੇ ਦਰਵਾਜਿਆਂ ਦੇ ਖੁਲ੍ਹੇ ਹੋਣ ਦੇ ਮੱਤਲਬ ਨੂੰ ਗਲਤ ਰੰਗਤ ਦੇ ਰਹੇ ਸਨ, ਬਿਨਾ ਇਸ ਗੱਲ ਨੂੰ ਸਮਝਿਆਂ ਕਿ ਦਰਵਾਜੇ ਧਾੜਵੀਆਂ ਲਈ ਕੋਈ ਨਹੀਂ ਖੋਲ੍ਹਦਾ। ਕਿ ਖੋਲ੍ਹਦਾ?

ਜਦ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਦੀ ਨਕਲ ਦੱਸਦਾ ਤਾਂ ਸਿੱਖ ਦਾ ਬੋਲਣਾ ਸੁਭਾਵਕ ਹੈ। ਉਂਝ ਹਿੰਦੂ ਨਾਲ ਮੇਰਾ ਕੋਈ ਜਾਤੀ ਰਾਮ-ਰੌਲਾ ਕੋਈ ਨਹੀਂ, ਉਹ ਜੋ ਮਰਜੀ ਅਪਣੇ ਘਰ ਟੱਲੀਆਂ ਖੜਕਾਈ ਜਾਵੇ ਕਿਸੇ ਨੂੰ ਕੀ ਮੁਸ਼ਕਲ, ਪਰ ਜਦ ਕੋਈ ਅਪਣੀ ਗੱਲ ਮੇਰੇ ਤੇ ਥੋਪੇਗਾ ਤਾਂ ਸਾਨੂੰ ਜਾਨਣਾ ਤਾਂ ਪਵੇਗਾ ਹੀ ਕਿ ਆਖਰ ਵੇਦ-ਸ਼ਾਸ਼ਤਰਾਂ ਵਿਚ ਹੈ ਕੀ, ਜਿਹੜਾ ਮਨੁੱਖਤਾ ਤੋਂ ਹੁਣ ਤੱਕ ਲੁੱਕਿਆ ਹੀ ਰਿਹਾ ਤੇ ਜਿਸ ਦੀ ਨਕਲ ਗੁਰੂ ਸਾਹਿਬਾਨਾ ਨੂੰ ਕਰਨੀ ਪਈ? ਪਰ ਮੈਨੂੰ ਜਾਪਦਾ ਹੀ ਨਹੀਂ ਯਕੀਨ ਵੀ ਹੈ ਬਹੁਤੇ ਸਿੱਖਾਂ ਦੇ ਦਸਮ-ਗਰੰਥ ਨਾ ਪੜਨ ਵਾਂਗ ਵੇਦ-ਸ਼ਾਸ਼ਤਰ ਹਿੰਦੂਆਂ ਵੀ ਨਹੀਂ ਪੜੇ। ਜੀਹਨਾ ਪੜ ਲਏ ਉਹ ਮੁੜ ਲੁੱਟ-ਮਾਰ ਬਿਰਤੀ ਵਾਲੇ ਪੰਡੀਏ ਤੋਂ ਬਿਨਾ ਹਿੰਦੂ ਨਹੀਂ ਰਹੇ। ਕਿ ਰਹੇ?

ਅਸੀਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਕਿ ਜੇ ਦਸਮ-ਗ੍ਰੰਥ ਸੂਰਜ-ਪ੍ਰਕਾਸ਼ ਜਾਂ ਗੁਰਬਿਲਾਸ ਵਰਗੇ ਗ੍ਰੰਥਾਂ ਮੁਤਾਬਕ ਸਿੱਖ ਧਰਮ ਦੀ ਵਿਆਖਿਆ ਕਰਨੀ ਹੋਵੇ, ਫਿਰ ਸਾਡੇ ਕੋਲੇ ਕੋਈ ਜਵਾਬ ਨਹੀਂ ਕਿ ਸਿੱਖ ਧਰਮ ਹਿੰਦੂਆਂ ਦੀ ਹੀ ਨਕਲ ਹੈ। ਹਿੰਦੂ ਭਰਾਵਾਂ ਦਾ ਰੋਸਾ ਜਾਇਜ ਹੋ ਸਕਦਾ, ਕਿ ਮੇਰੇ ਦਾਦੇ-ਪੜਦਾਦੇ-ਲੱਕੜ-ਦਾਦੇ ਜਾਂ ਉਨ੍ਹਾਂ ਤੋਂ ਵੀ ਪਹਿਲਾਂ ਵਾਲੇ ਲੂੰਗੀ ਪਹਿਨਦੇ ਅਤੇ ਜੰਜੂ ਪਾਉਂਦੇ ਰਹੇ ਹੋਣ, ਪਰ ਹੁਣ ਜੇ ਮੈਨੂੰ ਇਹ ਗੱਲਾਂ ਸਮਝ ਆਉਂਣ ਤੋਂ ਬਾਅਦ ਚੰਗੀਆਂ ਨਹੀਂ ਲੱਗਦੀਆਂ ਤਾਂ ਉਹ ਲੂੰਗੀ ਜਾਂ ਜਨੇਊ ਕਿਉਂ ਮੇਰੇ ਉਪਰ ਥੋਪਦੇ ਹਨ। ਮੇਰੇ ਦਾਦੇ-ਬਾਬੇ ਗੱਡਿਆਂ ਉਪਰ ਚੜ੍ਹਦੇ ਰਹੇ ਹਨ, ਤਾਂ ਅੱਜ ਕੋਈ ਮੈਨੂੰ ਕਾਰ ਤੇ ਚੜ੍ਹਨ ਵੇਲੇ ਮੇਰੇ ਦਾਦੇ-ਬਾਬੇ ਯਾਦ ਕਰਾ ਕੇ ਕਹੇ ਕਿ ਤੇਰੇ ਵੱਡੇ ਗੱਡਿਆਂ ਤੇ ਸਨ, ਤੂੰ ਹੁਣ ਉਨ੍ਹਾਂ ਤੋਂ ਸਿਆਣਾ ਹੈ? ਚਲ ਵਾਪਸ ਗੱਡੇ 'ਤੇ???

ਮੇਰੇ ਗੁਰੂ ਨੇ ਬ੍ਰਾਹਮਣ ਦੇ ਗੱਡਿਆਂ ਵਾਲੇ ਜੁੱਗ ਚੋਂ ਕੱਢ ਕੇ, ਮੈਨੂੰ ਕਈ ਸੌ ਸਾਲ ਪਹਿਲਾਂ ਹੀ ਅਕਲ ਵਾਲੇ ਜੁੱਗ ਦਾ ਹਾਣੀ ਬਣਾ ਦਿੱਤਾ ਸੀ, ਤਾਂ ਮੈਂ ਫਿਰ ਉਹੀ ਮੂਰਖਤਾ ਕਿਉਂ ਕਰਾਂ?

ਮੇਰਾ ਵੇਦਾਂ-ਪੁਰਾਣਾਂ ਜਾ ਸਿਮਰਤੀਆਂ ਨਾਲ ਕੋਈ ਵਿਰੋਧ ਨਹੀਂ, ਪਰ ਜੇ ਕੋਈ ਮੇਰੇ ਉਪਰ ਕੋਈ ਇਨ੍ਹਾਂ ਨੂੰ ਇਹ ਕਹਿ ਕੇ ਥੋਪੇਗਾ, ਕਿ ਇਹ ਤਾਂ ਉਹੀ ਹਨ ਜਿਸ ਦੀ ਨਕਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੀਤੀ ਹੋਈ ਹੈ, ਤਾਂ ਫਿਰ ਮੈਨੂੰ ਦੱਸਣਾ ਪਵੇਗਾ, ਕਿ ਆਹ ਲਓ ਪੜੋ ਵੇਦ ਅਤੇ ਸਿੰਮ੍ਰਤੀਆਂ।

ਰਿਗਵੇਦ ਦੇ ਸਰਿਤਾ 10 ਉਪਰ ਲਿਖਿਆ ਹੈ, ਕਿ ਜਦੋਂ ਪਿਤਾ ਨੇ ਪੁਤਰੀ ਨਾਲ ਰਲਕੇ ਵੀਰਜ ਪੈਦਾ ਕੀਤਾ, ਤਾਂ ਸਕੂਤੀ ਦੇਵੀ ਨੇ ਇਸ ਤੋਂ ਬਰਤ-ਰਖਸ਼ਸ਼ ਦੇਵਤਾ ਬਣਾਇਆ। ਉਸੇ ਰਿਗ ਵੇਦ ਵਿੱਚ ਅਗੇ ਜਾ ਕੇ ਹੈ ਕਿ, ਜਦੋਂ ਪਿਤਾ ਨੇ ਅਪਣੀ ਧੀ ਨਾਲ ਸੰਭੋਗ ਕੀਤਾ, ਪ੍ਰਿਥਵੀ ਨਾਲ ਮਿਲਕੇ ਵੀਰਜ ਸਿੰਜਿਆ ਤਾਂ ਕਰਨਕਾਰ ਦੇਵਤਿਆਂ ਨੇ ਉਸ ਤੋਂ ਰੁਦਰ ਦੇਵਤਾ ਨਿਰਮਾਣ ਕੀਤਾ। ਉਦਾਲਕ ਰਿਸ਼ੀ ਦੇ ਲੜਕੇ ਦਾ ਨਾਮ ਸੁਬੇਤ ਕੇਤੂ ਸੀ। ਇਕ ਬ੍ਰਾਹਮਣ ਸੁਬੇਤ ਕੇਤੂ ਦੇ ਸਾਹਮਣੇ, ਉਸ ਦੀ ਮਾਂ ਨਾਲ ਭੋਗ ਕਰਨ ਵਾਸਤੇ ਹੱਥ ਫੜਕੇ ਜਬਰਦਸਤੀ ਇਕਾਂਤ ਜਗ੍ਹਾ ਵਲ ਲੈ ਗਿਆ। ਸੁਬੇਤ ਕੇਤੂ ਨੇ ਉਸ ਨੂੰ ਅਜਿਹਾ ਕੁਕਰਮ ਕਰਨ ਤੋਂ ਰੋਕਣ ਲਈ ਉਸ ਨੂੰ ਲਲਕਾਰਿਆ, ਪ੍ਰੰਤੂ ਉਸ ਦੇ ਪਿਤਾ ਉਦਾਲਕ ਨੇ ਕਿਹਾ ਇਹ ਤਾਂ ਸਨਾਤਨ ਧਰਮ ਹੈ ਕੁਕਰਮ ਨਹੀਂ????

ਯਾਨੀ ਜਵਾਨ ਪੁੱਤਰ ਸਾਹਵੇਂ ਉਸ ਦੀ ਮਾਂ ਨੂੰ ਬ੍ਰਾਹਮਣ ਲਿਜਾ ਰਿਹਾ ਹੈ, ਪੁੱਤਰ ਰੋਕਣ ਲੱਗਦਾ ਹੈ ਪਰ ਬੇਗੈਰਤ ਪਿਤਾ? ਯਾਨੀ ਪਤੀ? ਇਹ ਹੈ ਸਨਾਤਨਤਾ ਜਿਸ ਦੀ ਨਕਲ ਗੁਰੂ ਸਾਹਿਬਾਨਾ ਕੀਤੀ? ਹੋਰ ਅੱਗੇ ਚਲੋ।

ਸਕੀ ਭੈਣ ਭਰਾ ਉਪਰ ਡੋਰੇ ਪਾ ਰਹੀ ਹੈ, ਤੇ ਭੈਣ ਯਮੀ ਅਪਣੇ ਭਰਾ ਨੂੰ ਅਪਣੇ ਨਾਲ ਭੋਗ ਕਰਨ ਲਈ ਆਖਦੀ ਹੈ ਤੇ ਕਹਿੰਦੀ ਹੈ, ਭਾਈ ਦੇ ਹੁੰਦਿਆਂ ਜੇ ਭੈਣ ਦਾ ਮਨੋਰਥ ਪੂਰਾ ਨਾ ਹੋ ਸਕਿਆ ਤਾਂ ਉਸ ਭਰਾ ਦਾ ਭੈਣ ਨੂੰ ਕੀ ਫਾਇਦਾ।

ਇੱਕ ਥਾਂ ਤਾਂ ਧਾਰਮਿਕਤਾ ਦੀ ਹੱਦ ਹੈ, ਜਦ ਇੱਕ ਔਰਤ ਘੋੜੇ ਅਗੇ ਅਰਜੋਈ ਕਰ ਰਹੀ ਹੈ, ਕਿ ਉਹ ਅਪਣਾ ਪਵਿੱਤਰ ਲਿੰਗ ਉਸ ਦੀ ਯੋਨੀ ਵਿਚ ਪਾ ਕੇ ਉਸ ਦੇ ਧੰਨਭਾਗ ਕਰੇ????

ਇਹ ਰਿਗਵੇਦ ਹੈ ਬ੍ਰਾਹਮਣ ਦਾ ਸਭ ਤੋਂ ਪੁਰਾਣਾ ਅਤੇ ਧਾਰਮਿਕ ਗ੍ਰੰਥ!!

ਸਮਵਰਤ ਸਿੰਮ੍ਰਤੀ ਵੀ ਪੜ ਲਓ-ਮਾਮੀ, ਮਾਮੇ ਦੀ ਪੁੱਤਰੀ ਅਤੇ ਉਸ ਦੀ ਬਹੂ ਨਾਲ ਗਮਨ (ਭੋਗ) ਕਰੇ ਤਾਂ ਪਗਨ (ਵਰਤ ਦਾ ਨਾਂ) ਨਾਲ ਸ਼ੁੱਧੀ ਹੁੰਦੀ ਹੈ। ਚਾਚੇ ਦੀ ਔਰਤ, ਭਾਈ ਦੀ ਵਹੁਟੀ ਨਾਲ ਗਮਨ ਕਰੇ, ਤਾਂ ਗੁਰ ਤਲਪ ਗਮਨ ਦਾ ਵਰਤ ਹੀ ਰੱਖਿਆ ਜਾਣਾ ਚਾਹੀਦਾ ਹੈ। ਆਦਮੀ ਜਦ ਗਊ ਨਾਲ ਭੋਗ ਕਰੇ ਤਾਂ ਉਸ ਨੂੰ ਵੀ ਸ਼ੁੱਧ ਹੋਣ ਲਈ ਚੰਦਰਾਇਣ ਵਰਤ ਰੱਖਣਾ ਚਾਹੀਦਾ ਹੈ???

ਮੰਨੂ ਸਿਮਰਤੀ ਵਲ ਨਿਗਾਹ ਮਾਰ ਲਓ।

- ਬ੍ਰਾਹਮਣ ਤੇ ਹਮਲਾ ਕਰਨ ਤੇ ਸ਼ੂਦਰ ਦੇ ਦੋਵੇਂ ਹੱਥ ਕੱਟ ਦਿਓ।
- ਸ਼ੂਦਰ ਜਾਂ ਉਸਦੀ ਕਿਸੇ ਵਸਤੂ ਨਾਲ ਲੱਗਕੇ, ਜੇ ਬ੍ਰਾਹਮਣ ਅਪਵਿਤੱਰ ਹੋ ਜਾਏ ਤਾਂ ਪੰਜ ਗਵੈ, ਗਾਂ ਦਾ ਦੁੱਧ, ਗੋਬਰ, ਪਿਸ਼ਾਬ, ਘਿਓ ਅਤੇ ਦਹੀਂ ਖਾ ਕੇ ਪਵਿਤੱਰ ਹੋ ਜਾਏ।
- ਮੰਨੂ ਸਿਮਰਤੀ ਦੇ ਸ਼ੂਦਰਾਂ ਬਾਰੇ ਸ਼ੁਭ ਬਚਨ।
- ਸ਼ੂਦਰ ਨੂੰ ਖਾਣ ਲਈ ਦੂਜਿਆਂ ਦੀ ਜੂਠ ਅਤੇ ਤੇ ਪਹਿਨਣ ਲਈ ਫਟੇ ਪੁਰਾਣੇ ਕੱਪੜੇ ਦਿਓ।
- ਸ਼ੂਦਰ ਨੂੰ ਗਰੀਬ ਬਣਾਈ ਰੱਖਣਾ ਹੀ ਹਿੰਦੂ ਧਰਮ ਦਾ ਪਾਲਣ ਕਰਨਾ ਹੈ।
- ਨੀਚ ਜਾਤੀ ਅਤੇ ਔਰਤਾਂ ਕੀੜੇ ਸਮਾਨ ਹਨ।
- ਹਰ ਦੇਵਤੇ ਨੂੰ ਵਿਆਹੀ ਜਾਂ ਕਵਾਰੀ ਔਰਤ ਨਾਲ ਬਲਾਤਕਾਰ ਕਰਨ ਦੀ ਆਗਿਆ ਹੈ।
- ਦੇਵਤਿਆਂ ਨੂੰ ਅਪਣੀਆਂ ਧੀਆਂ ਨਾਲ ਬਲਾਤਕਾਰ ਕਰਨ ਦੀ ਆਗਿਆ ਹੈ।
- ਆਦਮੀ ਪਸ਼ੂਆਂ ਨਾਲ ਵੀ ਸੰਭੋਗ ਕਰਨ ਤੇ ਪਵਿੱਤਰ ਹੋ ਸਕਦਾ ਹੈ।
- ਇਸਤਰੀਆਂ ਸੁਭਾਓ ਤੋਂ ਹੀ ਗਿਆਨਹੀਣ ਅਤੇ ਮੂਰਖ ਹੁੰਦੀਆਂ ਹਨ।

ਇਹ ਬਹੁਤ ਲੰਮਾ-ਚੌੜਾ ਖਲਾਰਾ ਹੈ ਹਿੰਦੂ ਦੀ ਸਨਾਤਨਤਾ ਦਾ, ਜਿਸ ਦਾ ਵਿਸਥਾਰ ਤਾਂ ਕਈ ਕਿਤਾਬਾਂ ਲੋੜਦਾ ਹੈ। ਇਸ ਸਨਾਤਨਤਾ ਵਿਚ ਹਾਲੇ ਮਹਾਨ ਜੋਧੇ ਇੰਦਰ, ਵਿਸ਼ਨੂ ਅਤੇ ਬ੍ਰਹਮੇ ਵਰਗੇ ਵੀ ਆਉਂਦੇ ਹਨ, ਜੀਹਨਾ ਦਾ ਕੰਮ ਲੋਕਾਂ ਦੀਆਂ ਔਰਤਾਂ ਨਾਲ ਬਲਾਤਕਾਰ ਕਰਨਾ ਅਤੇ ਅੱਜ ਦੇ ਅਵਾਰਾ ਜੱਟ ਦੇ ਮੁੰਡੇ ਵਾਂਗ ਜੀਪਾਂ ਲੈ ਕੇ ਕੁੜੀਆਂ ਮਗਰ ਦੌੜਨ ਵਾਂਗ ਲੋਕਾਂ ਦੀਆਂ ਔਰਤਾਂ ਮਗਰ ਦੌੜਨਾ ਹੈ। ਤੇ ਸ੍ਰੀ ਕ੍ਰਿਸ਼ਨ ਜੀ? ਉਹ ਇਸ ਮਾਮਲੇ ਵਿਚ ਕਿਸੇ ਨੂੰ ਵੀ ਦਾਹੀ ਨਹੀਂ ਦਿੰਦੇ। ਮੇਰੇ ਵਰਗਾ ਨਾਚੀਜ ਬੰਦਾ ਕਿਸੇ ਦੇ ਧਰਮ ਉਪਰ ਕਿੰਤੂ ਕਰਨ ਦਾ ਕਦੇ ਹੌਸਲਾ ਨਾ ਕਰਦਾ, ਜੇ ਬ੍ਰਾਹਮਣ ਨੇ ਖੁਦ ਹੀ ਇਸ ਸਨਾਤਨਤਾ ਦੀ ਜਹੀ-ਤਹੀ ਨਾ ਫੇਰੀ ਹੁੰਦੀ।

ਜਿਸ ਧਰਮ ਵਿਚ ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ, ਜਿਥੇ ਔਰਤ ਨੂੰ ਕੁੱਤੇ ਅਤੇ ਕੀੜੇ ਨਾਲ ਤੁਲਨਾ ਕੀਤੀ ਜਾਂਦੀ, ਜਿਸ ਧਰਮ ਵਿਚ ਜਿਉਂਦੀ ਔਰਤ ਨੂੰ ਅੱਗ ਲਾ ਕੇ ਫੂਕਿਆ ਜਾਂਦਾ ਹੈ, ਜਿਸ ਧਰਮ ਵਿਚ ਹਾਲੇ ਤੱਕ ਬੰਦੇ ਦਾ ਕੁੱਤੀ ਅਤੇ ਬੱਚੀ ਦਾ ਕੁੱਤੇ ਨਾਲ ਵਿਆਹ ਕਰਕੇ ਮੰਗਲੀਕ ਉਤਾਰੀ ਜਾਂਦੀ ਹੈ, (click here to read the news about this) ਮੈਂ ਉਸ ਧਰਮ ਦੀ ਸਨਾਤਨਤਾ ਵਿਚ ਵਾਪਸ ਕਿਉਂ ਜਾਵਾਂ? ਮੈਨੂੰ ਕਿਉਂ ਮੁੜ-ਮੁੜ ਇਹ ਸੁਣਾਇਆ ਜਾਂਦਾ ਕਿ ਮੈਂ ਹਿੰਦੂ ਹਾਂ, ਮੈਂ ਹਿੰਦੂਆਂ ਵਿਚੋਂ ਹਾਂ, ਮੈਂ ਹਿੰਦੂ ਦਾ ਅੰਗ ਹਾਂ?

   


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top