Share on Facebook

Main News Page

ਲਾਸ਼ਾਂ ਦੀ ਬਦਬੂ

ਇੰਝ ਜਾਪਦਾ ਜਿਵੇਂ ਮੈਂ ਕਬਰਸਤਾਨ ਵਿਚ ਆ ਗਿਆ ਹੋਵਾਂ ਜਿਥੇ ਲਾਸ਼ਾਂ ਦੀ ਗੰਦੀ ਸੜਿਆਂਦ ਆ ਰਹੀ ਹੋਵੇ। ਲਾਸ਼ਾਂ ਹੀ ਲਾਸ਼ਾਂ। ਬੋਲਦੀਆਂ ਲਾਸ਼ਾਂ। ਚਲਦੀਆਂ ਫਿਰਦੀਆਂ ਲਾਸ਼ਾਂ। ਖਾਂਦੀਆਂ-ਪੀਦੀਆਂ ਲਾਸ਼ਾਂ। ਹੈਰਾਨ ਮੱਤ ਹੋਣਾ ਕਿ ਲਾਸ਼ਾਂ ਕਦ ਬੋਲਦੀਆਂ, ਤੁਰਦੀਆਂ ਖਾਂਦੀਆਂ ਹਨ। ਕਿਉਂ ਨਹੀਂ?

ਕਾਜੀ ਨੰਨੇ ਜਿਹੇ ਸਹਿਬਜਾਦਿਆਂ ਨੂੰ ਪੁੱਛਦਾ ਹੈ, ਕਿ ਕੀ ਫਰਕ ਪੈਂਦਾ ਇਕ ਵਾਰ ਕਲਮਾ ਪੜ ਕੇ ਮੁਸਲਮਾਨ ਹੋਣਾ, ਮੰਨ ਜਾਓ, ਬਾਅਦ ਭਵੇਂ ਫਿਰ ਸਿੰਘ ਸੱਜ ਜਾਇਓ। ਪਰ ਜਵਾਬ ਸੀ। ਕਾਜੀ ਸਵੈਮਾਨ ਤੋਂ ਬਿਨਾ ਲਾਸ਼ਾਂ ਲਈ ਫਿਰਨਾ ਸੂਰਮਿਆਂ ਦਾ ਕੰਮ ਨਹੀਂ, ਇਹ ਸਾਡੇ ਗੁਰੂ ਪਿਤਾ ਦੀ ਸਿਖਿਆ ਹੈ। ਤੂੰ ਅਪਣੇ ਚਾਅ ਲਾਹ।

ਭਗਤ ਨਾਮਦੇਵ ਨੂੰ ਕਿਹਾ ਜਾਂਦਾ, ਕਿ ਤੂੰ ਖੁਦਾ ਕਹਿ ਦੇ ਇਸ ਨਾਲ ਕੀ ਫਰਕ ਪੈਂਦਾ। ਖੁਦਾ ਪ੍ਰਮਾਤਮਾ ਸਭ ਇਕ ਹੀ ਤਾਂ ਹਨ। ਗੱਲ ਹੈ ਵੀ ਠੀਕ। ਪਰ ਭਗਤ ਜੀ ਨਹੀਂ ਮੰਨੇ ਜਦ ਕਿ ਉਨ੍ਹਾਂ ਦੀ ਬਾਣੀ ਵਿਚ ਵੀ ਕਈ ਵਾਰ ਖੁਦਾ ਆ ਚੁੱਕਾ ਹੈ। ਕਿਉਂ ਨਹੀਂ ਮੰਨੇ?

ਗੁਰੂ ਸਾਹਿਬਾਨਾਂ ਦੀ ਸਾਰੀ ਲੜਾਈ ਕਾਹਦੀ ਸੀ। ਜਹਾਂਗੀਰ ਜਾਂ ਅਰੰਗੇ ਨਾਲ ਉਨ੍ਹਾਂ ਦਾ ਕਿਹੜਾ ਕੋਈ ਰਾਜ ਭਾਗ ਦਾ ਰੌਲਾ ਸੀ। ਗੱਲ ਸਵੈਮਾਨ ਨਾਲ ਜਿਉਂਣ ਦੀ ਸੀ। ਗੁਰੂ ਦੀ ਨਿਗਾਹ ਵਿਚ ਸਵੈਮਾਨ ਤੋਂ ਬਿਨਾ ਜੀਅ ਰਿਹਾ ਮਨੁੱਖ ਲਾਸ਼ ਤੋਂ ਬਿਨਾ ਕੁਝ ਨਹੀਂ। ਕੁਝ ਹੈ ਤਾਂ ਦੱਸੋ? ਅਣਖ ਹੀ ਮਰ ਗਈ, ਸਵੈਮਾਨ ਹੀ ਬੰਦੇ ਦਾ ਮਰ ਗਿਆ ਭਵੇਂ ਉਹ ਕਿੱਡਾ ਨਾਢੂ-ਖਾਂ ਬਣੀ ਫਿਰੇ ਕੀ ਵੁਕਤ ਹੈ ਉਸ ਲਾਸ਼ ਦੀ।

ਸ੍ਰੀ ਨਗਰ ਵਾਲੇ ਹਰਜਿੰਦਰ ਸਿਓਂ ਨੂੰ ਮੈਂ ਸੁਣ ਰਿਹਾ ਸੀ। ਬਾਦਲ ਦੀ ਮਾਈ ਦੀਆਂ ਹੀ ਵਾਰਾਂ ਗਾਈ ਜਾ ਰਿਹਾ ਸੀ। ਚਾਪਲੂਸ ਬੰਦਾ ਕਦ ਹੁੰਦਾ? ਜਦ ਉਸ ਦਾ ਅੰਦਰਲਾ ਸਵੈਮਾਨ ਦਮ ਤੋੜ ਜਾਏ। ਫਿਰ ਉਹ ਲਾਸ਼ ਹਰੇਕ ਥਾਂ ਅਪਣੀ ਗੰਦਗੀ ਦੀ ਬਦਬੂ ਖਿਲਾਰਦੀ ਫਿਰੇਗੀ। ਕਿਉਂਕਿ ਉਸ ਦਾ ਅੰਦਰਲਾ ਮਨੁੱਖ ਤਾਂ ਮਰ ਚੁੱਕਾ ਹੋਇਆ। ਤੇ ਬਾਬਾ ਜੀ ਅਪਣੇ ਕਹਿੰਦੇ ਤਾਂ ਹਨ ਕਿ ਮੂਏ ਕੋ ਮੂਆ ਮਿਲੇ। ਮੁਰਦਾ ਮੁਰਦਿਆਂ ਦੀਆਂ ਹੀ ਵਾਰਾਂ ਤਾਂ ਗਾਵੇਗਾ। ਨਹੀਂ?

ਚਲੋ ਹੱਛਾ ਹੋਇਆ, ਸ੍ਰੀ ਨਗਰ ਨੇ ਇਹ ਵੀ ਦੱਸ ਦਿੱਤਾ ਕਿ ਬਾਦਲ ਦੀ ਮਾਈ ਦਾ ਚਹੇਤਾ ਪਿੰਦਰਪਾਲ ਵੀ ਸੀ। ਹੁਣ ਸਮਝ ਆਈ ਕਿ ਪਿੰਦਰਪਾਲ ਕਦ ਦਾ ਕਿਉਂ ਮਰੀਆਂ ਜਿਹੀਆਂ ਗੱਲਾਂ ਕਰਨ ਲੱਗ ਪਿਆ। ਮੁਰਦੇ ਦੀ ਸੜਿਆਂਦ ਤੁਹਾਡੇ ਉਪਰ ਅਸਰ ਤਾਂ ਪਾਵੇਗੀ ਹੀ। ਜਿਸ ਮਾਈ ਕੋਲੋਂ ਆਪ ਕੋਲੋਂ ਸੜਿਆਂਦ ਆਉਂਦੀ ਸੀ ਉਸੇ ਤਰ੍ਹਾਂ ਦੀ ਉਸ ਅਪਣੇ ਚਹੇਤਿਆਂ ਕੋਲੋਂ ਆੳਣ ਲਾ ਦਿੱਤੀ।

ਬਾਬਾ ਜੀ ਕਿਉਂ ਦੁਹਾਈਆਂ ਦਿੰਦੇ ਹਨ ਕਿ ਦੌੜ ਜਾ ਦੂਰ ਉਏ, ਬੱਚ ਜਾ ਕਮਲਿਆ ਜੇ ਬੱਚ ਹੁੰਦਾ ਸਾਕਤਾਂ ਕੋਲੋਂ, ਕਿਉਂਕਿ ਇਹ ਅੰਦਰੋਂ ਮਰ ਚੁੱਕੇ ਹੋਏ ਨੇ, ਤੇ ਤੈਨੂੰ ਵੀ ਮਾਰ ਦੇਣਗੇ। ਗੁਰੂ ਜੀ ਅਪਣੇ ਕਹਿੰਦੇ ਇਹ ਸਾਕਤ ਸੂਰ ਨਾਲੋਂ ਵੀ ਗੰਦੇ ਨੇ, ਜਿਹੜੇ ਅਪਣੀ ਅੰਦਰਲੀ ਗੰਦਗੀ ਬਾਹਰ ਸੁੱਟ ਕੇ ਸੁਮੱਚੀ ਮਨੁੱਖਤਾ ਨੂੰ ਵੀ ਮਲੀਨ ਕਰਦੇ ਹਨ। ਸਾਕਤ ਕਿਤੇ ਰੱਬ ਨੂੰ ਨਾ ਮੰਨਣ ਵਾਲਾ ਹੀ ਥੋੜੋਂ। ਅੰਦਰੋਂ ਮਰ ਚੁੱਕਾ ਹੋਇਆ ਚਾਪਲੂਸ ਮਨੁੱਖ ਸਾਕਤ ਹੀ ਤਾਂ ਹੈ, ਜਿਸ ਅਪਣੀ ਜਮੀਰ, ਅਪਣਾ ਸਵੈਮਾਨ, ਅਪਣੀ ਅਣਖ ਸਭ ਗਹਿਣੇ ਪਾ ਦਿੱਤਾ ਹੋਇਆ। ਬਾਦਲਾਂ ਅਪਣਾ ਸਭ ਕੁਝ ਦਿੱਲੀ ਗਹਿਣੇ ਪਾਇਆ ਹੋਇਆ ਅਤੇ ਇਨ੍ਹਾਂ ਭੰਡਾਂ ਅੱਗੋਂ ਅਪਣਾ ਆਪ ਬਾਦਲਾਂ ਨੂੰ ਪਾ ਛੱਡਿਆ। ਤੁਸੀਂ ਕੌਮ ਨੂੰ ਕਿਵੇਂ ਜਿਉਂਦੀ ਰੱਖ ਸਕਦੇ ਜਦ ਤੁਹਾਡੇ ਕੀਰਤਨੀਏ ਹੀ ਮੁਰਦਾ ਲਾਸ਼ਾਂ ਹੋ ਚੁੱਕੀਆਂ।

ਹਰੇਕ ਥਾਂ ਮੁਰਦਿਆਂ ਦੇ ਢੇਰਾਂ ਦੇ ਢੇਰ ਪੈਦਾ ਹੋ ਰਹੇ ਹਨ। ਮਾਰੋ ਨਿਗਾਹ। ਜਥੇਦਾਰਾਂ ਵਲ, ਰਾਗੀਆਂ ਕਥਾ ਵਾਚਕਾਂ ਵਲ, ਡੇਰਿਆਂ ਵਲ। ਕਬਰਸਤਾਨ ਬਣਾ ਕੇ ਰੱਖ ਦਿੱਤਾ ਗਿਆ ਗੁਰੂਆਂ ਦੇ ਨਾਂ ਤੇ ਵੱਸਦਾ ਅਣਖੀਲਾ ਪੰਜਾਬ। ਮੱਕੜ ਨੇ ਤਾਂ ਸਿਰੇ ਦੀ ਕਹੀ, ਕਿ ਧੰਨ ਉਹ ਮਾਂ ਜਿਸ ਬਾਦਲ ਪੈਦਾ ਕੀਤਾ..? ਸ੍ਰੀ ਨਗਰ ਨੇ ਅਗਾਂਹ ਛਾਲ ਮਾਰੀ। ਉਸ ਅਗਲੇ ਬਾਦਲ ਦੀ ਮਾਂ ਨੂੰ ਧੰਨਤਾ ਦਾ ਵਰ ਦੇ ਮਾਰਿਆ। ਅਖੇ ਉਹ 8-8 ਘੰਟੇ ਸਿਮਰਨ ਕਰਦੀ ਸੀ? ਸਿਮਰਨ ਕਰਦੀ ਸੀ ਜਾਂ ਕਿੱਟੀ ਪਾਰਟੀਆਂ ਵਿਚ 8-8 ਘੰਟੇ ਜੂਆ ਖੇਡਦੀ ਸੀ? ਬੰਦਾ ਕੁਝ ਤਾਂ ਝੂਠ ਦਾ ਲਿਹਾਜ ਕਰੇ ਆਖਰ ਗੁਰੂ ਘਰ ਦੇ ਕੀਰਤਨੀਏ, ਜੇ ਅਜਿਹੇ ਝੂਠਾਂ ਦੇ ਊਠ ਲੱਦ ਰਹੇ ਹਨ, ਤਾਂ ਬਾਕੀ ਲੁਕਾਈ ਦਾ ਰੱਬ ਰਾਖਾ ਨਹੀਂ ਤਾਂ ਹੋਰ ਕੀ ਹੈ। ਪਰ ਲਾਸ਼ਾਂ ਤੋਂ ਤੁਸੀਂ ਹੋਰ ਉਮੀਦ ਵੀ ਕੀ ਰੱਖ ਸਕਦੇ ਹੋ।

ਹੋਰ ਸੁਣੋ! ਲਾਸ਼ਾਂ ਦਾ ਇੱਕ ਕਾਫਲਾ ਲਾਸ਼ਾਂ ਕੋਲੇ ਗਿਆ। ਕੀ ਕਰਨ? ਧੂੰਦੇ ਨੂੰ ਧੂਹਣ ਦੀ ਸਿਫਾਰਸ਼ ਕਰਨ! ਇਹ ਨੇ ਭਲੋ ਭਲੋ ਰੇ ਕੀਰਤਨੀਆਂ? ਤੇ ਅਗੇ ਜਾ ਕੇ ਇਨ੍ਹਾਂ ਨੂੰ ਕਿਹਾ ਕਿ ਛੋਡਿ ਮਾਇਆ ਕੇ ਧੰਧ ਸੁਆਉ ਪਰ ਕੀ ਛੱਡ ਦਿੱਤਾ ਇਨ੍ਹਾਂ ਮਾਇਆ ਦਾ ਧੰਧ ਸੁਆਉ? ਕਿਵੇਂ ਛੱਡ ਦੇਣਗੇ ਜਿਹੜੇ ਸਾਰੀ ਉਮਰ ਗੁਰਬਾਣੀ ਵੇਚ ਵੇਚ ਖਾਂਦੇ ਰਹੇ ਪਰ ਜਦ ਉਸੇ ਗੁਰਬਾਣੀ ਉਪਰ ਨੁਕਤਾਚੀਨੀ ਹੋਈ ਤਾਂ ਇਨ੍ਹਾਂ ਦੀਆਂ ਜੁਬਾਨਾ ਠਾਕੀਆਂ ਗਈਆਂ।

ਪ੍ਰੋ. ਦਰਸ਼ਨ ਸਿੰਘ ਤੋਂ ਬਿਨਾ, ਦੱਸੋ ਤੁਹਾਡਾ ਕਿਹੜਾ ਰੰਗੀਲਾ, ਚਮਕੀਲਾ, ਜਗਾਧਰੀ, ਸ੍ਰੀ ਨਗਰ, ਅਨੂਪ ਸਿਓਂ ਜਾਂ ਕੋਈ ਹੋਰ ਭੰਡ ਬੋਲਿਆ। ਬੋਲਿਆ ਕੋਈ? ਇਹ ਉਹ ਮਰਾਸੀ ਨੇ ਜਿਹੜੇ ਮਰ ਚੁੱਕੇ ਬਾਬਿਆਂ ਦੀਆਂ ਬਰਸੀਆਂ ਤੇ ਜਾ ਜਾ ਕੇ ਤਾਂ ਭੰਡਪੁਣਾ ਕਰਦੇ, ਪਰ ਸਿੱਖ ਕੌਮ ਦੀ ਅੱਜ ਦੀ ਦੁਰਦਸ਼ਾ ਬਾਰੇ ਇਨ੍ਹਾਂ ਦੇ ਕੰਨ ਤੇ ਜੂੰਅ ਨਹੀਂ ਸਰਕਦੀ। ਚਾਪਲੂਸੀਆਂ ਜਿੰਨੀਆਂ ਮਰਜੀ ਕਰਵਾ ਲਓ।

ਅਖੇ ਧੂੰਦੇ ਨੇ ਗੁਰੂ ਘਰ ਦੇ ਕੀਰਤਨੀਆਂ ਨੂੰ ਭੱਦੀ ਸ਼ਬਦਾਵਲੀ ਵਰਤੀ ਹੈ। ਭੱਦੀ? ਮੈਨੂੰ ਲੱਗਦੈ ਜਿੰਨੇ ਭੱਦੇ ਇਹ ਲੋਕ ਹਨ ਉਨ੍ਹੀ ਭੱਦੀ ਸ਼ਬਦਾਵਲੀ ਹਾਲੇ ਬਣੀ ਹੀ ਨਹੀਂ, ਜਿੰਨੀ ਇਨ੍ਹਾਂ ਲਈ ਵਰਤੀ ਜਾਣੀ ਚਾਹੀਦੀ ਹੈ। ਜਰਾ ਅਪਣੇ ਗਿਰੇਵਾਨ ਹੇਠ ਝਾਕ ਤਾਂ ਕੇ ਦੋਖੋ, ਭਾਈਓ ਤੁਸੀਂ ਕਿੰਨੇ ਭੱਦੇ ਹੋ ਚੁੱਕੇ ਹੋ ਗੁਰੂ ਦੀ ਬਾਣੀ ਵੇਚ-ਵੇਚ। ਪਦਮ ਸ੍ਰੀ ਮਿਲਣ ਨਾਲ ਬੰਦੇ ਦੀ ਕਰੂਪਤਾ ਕੀ ਢੱਕ ਹੋ ਜਾਂਦੀ?। ਪਦਮ ਸ੍ਰੀ ਮਿਲਣ ਨਾਲ ਕੀ ਲਾਸ਼ ਵਿਚ ਜਾਨ ਪੈ ਸਕਦੀ? ਪਦਮ ਸ੍ਰੀ ਵਾਲੇ ਇਥੇ ਵੀਹ ਤੁਰੇ ਫਿਰਦੇ ਚਾਪਲੂਸ।

ਇਨ੍ਹਾਂ ਭਾਈਆਂ ਨੂੰ ਹਾਲੇ ਇੰਨੀ ਵੀ ਸੋਝੀ ਨਹੀਂ ਆਈ ਕਿ ਅੱਜ ਜਿਥੇ ਸਿੱਖ ਜਗਤ ਬਾਦਲਾਂ ਦੀਆਂ ਲਾਸ਼ਾਂ ਤੇ ਥੂ-ਥੂ ਕਰ ਰਿਹੈ, ਇਹ ਭਾਈ ਉਨ੍ਹਾਂ ਦੀ ਚਾਪਲੂਸੀ ਨੂੰ ਚਾਂਬੜ-ਚਾਂਬੜ ਕੇ ਦੱਸਦੇ ਭੋਰਾ ਸ਼ਰਮ ਨਹੀਂ ਕਰਦੇ। ਕਿ ਕਰਦੇ?

ਕੁੱਝ ਕੁ ਲਾਸ਼ਾਂ ਦੀ ਸ਼ਨਾਖ਼ਤ ਹੋਈ ਹੈ... ਬਾਕੀ ਹਾਲੇ...
ਹਰਜਿੰਦਰ ਸਿੰਘ ਸ੍ਰੀਨਗਰ ਬਲਵਿੰਦਰ ਸਿੰਘ ਰੰਗੀਲਾ ਰਾਗੀ (ਲਾਸ਼) ਸਭਾ ਦਾ ਪ੍ਰਧਾਨ ਬਲਦੇਵ ਸਿੰਘ ਵਡਾਲਾ ਨਿਰਮਲ ਸਿੰਘ ਇੰਦਰਜੀਤ ਸਿੰਘ

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top