ਮੈਚ
ਜਦ ਹੁੰਦਾ ਹੈ, ਤਾਂ ਉਨ੍ਹਾ ਜੋਰ ਕਈ ਵਾਰ ਖਿਡਾਰੀਆਂ ਦਾ ਨਹੀਂ ਲੱਗਦਾ ਜਿੰਨਾ ਬਾਹਰ ਵਾਲੇ
ਮੁੜਕੋ-ਮੁੜਕੀ ਹੋਏ ਹੁੰਦੇ ਹਨ, ਤੇ ਉਨ੍ਹਾਂ ਨੂੰ ਬਾਹਰ ਬੈਠਿਆਂ ਜਾਪਦਾ ਹੈ, ਕਿ ਜੇ ਕਿੱਕ ਰਤਾ
ਕੁ ਇਧਰ ਮਾਰ ਦਿੰਦਾ, ਜੇ ਥੋੜਾ ਜੋਰ ਦੀ ਮਾਰ ਦਿੰਦਾ, ਜੇ ਜਿਆਦਾ ਉੱਚੀ ਨਾ ਮਾਰਦਾ! ਤੇ ਕਈ ਵਾਰ
ਜ਼ੋਰ ਲਾਉਂਦੇ, ਉਹ ਆਪਸ ਵਿਚ ਘਸੁੰਨ-ਮੁੱਕੀ ਹੋਏ ਹੁੰਦੇ ਹਨ। ਪਰ ਪਤਾ ਉਸ ਨੂੰ ਹੁੰਦਾ ਜਿਹੜਾ ਖੇਡ
ਰਿਹਾ ਹੁੰਦਾ ਕਿ ਕਿਵੇਂ ਖੇਡਣਾ ਹੈ।
ਪ੍ਰੋ. ਧੂੰਦਾ ਦੇ ਸਬੰਧ ਵਿਚ ਜੋ ਸਾਡੇ ਭਰਾਵਾਂ ਦੇ ਵਿਚਾਰ ਆ ਰਹੇ ਹਨ, ਉਸ
ਤੋਂ ਜਾਪਦਾ ਹੈ ਜਿਵੇਂ ਖੇਡ ਮੈਦਾਨ ਦੇ ਬਾਹਰ ਬੈਠੇ ਅਸੀਂ ਆਪਸ ਵਿਚ ਹੀ ਘਸੁੰਨ-ਮੁੱਕੀ ਹੋਏ ਹੋਈਏ।
ਅਸੀਂ ਹਰੇਕ ਜਣਾ ਕੋਚ ਬਣੇ ਹੋਏ ਹਾਂ। ਇੰਝ ਖੇਡ, ਉਂਝ ਖੇਡ, ਇਧਰ ਮਾਰੀਂ ਕਿੱਕ। ਅੰਦਰ ਨਾ ਜਾਵੀਂ,
ਕੋਈ ਭਰਾ ਕਹਿੰਦਾ ਅੰਦਰ ਜਾਵੀਂ।
ਪੁਜਾਰੀ ਕੀ ਬਾਗੜ-ਬਿੱਲੇ ਨੇ ਕਿ ਅੰਦਰ ਗਏ ਧੂੰਦੇ ਨੂੰ ਮੂੰਹ ਪਾ ਲੈਣਗੇ?
ਭਰਾਵੋ, ਜਿਥੇ ਤੁਸੀਂ ਖੜੇ ਹੋ ਆਮ ਲੋਕਾਂ ਦੀ ਮਾਨਸਿਕਤਤਾ ਦੀ ਪਹੁੰਚ ਉਥੇ ਤੱਕ ਨਹੀਂ। ਇਹ ਤਲਵਾਰ
ਉਨ੍ਹਾਂ ਚਿਰ ਸਿੱਖ ਮਾਨਸਿਤਤਾ ਤੇ ਲਟਕਦੀ ਰਹਿਣੀ, ਜਿੰਨਾ ਚਿਰ ਲੁਕਾਈ ਨੂੰ ਅਕਾਲ ਤਖਤ ਅਤੇ ਬੰਦ
ਕਮਰੇ ਦੇ ਫਰਕ ਦਾ ਪਤਾ ਨਹੀਂ ਲੱਗਦਾ। ਪਤਾ ਕਿਵੇਂ ਲਗੂ? ਧੂੰਦੇ ਨੂੰ ਘਰੇ ਬਿਠਾ ਕੇ?
ਅਸੀਂ ਸ਼ਾਂਤ ਹੋ ਜਾਈਏ। ਸਾਡਾ ਗੁੱਸਾ, ਸਾਡਾ ਰੋਹ ਜਾਇਜ ਹੈ, ਅਤੇ ਸਮਝ
ਆਉਂਦਾ ਹੈ, ਪਰ ਬਹੁਤੇ ਲੋਕਾਂ ਨੂੰ ਨਹੀਂ। ਦੱਸੋ ਕਿੰਨਿਆਂ ਕੁ ਨੂੰ ਆਉਂਦਾ ਹੈ? ਸਭ ਤੋਂ ਵੱਡਾ
ਪਹਿਲੂ ਇਹ ਕਿ ਕੁਝ ਇੱਕ ਨੂੰ ਛੱਡ ਗੁਰਦੁਆਰੇ ਤੁਹਾਡੇ ਵਪਾਰਕ ਕੇਂਦਰ ਹਨ, ਉਨ੍ਹਾਂ ਦੀਆਂ ਤਾਂ
ਲੱਤਾਂ ਹੀ ਨਹੀਂ। ਇੱਕ ਗਿਦੜ-ਪ੍ਰਵਾਨਾ ਹੋਰ ਆ ਗਿਆ ਤਾਂ ਬੱਸ। ਤੇ ਹਜਾਰਾਂ ਲੋਕ ਇੱਕ ਵਧੀਆ
ਪ੍ਰਚਾਰਕ ਤੋਂ ਹੱਥ ਧੋ ਬੈਠਣਗੇ।
ਅੰਦਰ ਜਾਣ 'ਤੇ ਵੀ ਜੇ ਉਹ ‘ਛੇਕਦੇ’ ਹਨ ਤਾਂ ਤੁਹਾਡੇ ਕੋਲੇ ਕਹਿਣ ਨੂੰ
ਤਾਂ ਕੁਝ ਬੱਚਦਾ ਕਿ ਗਏ ਹੋਏ ਤੇ ਵੀ ਲਿਹਾਜ ਨਹੀਂ ਕੀਤਾ। ਪ੍ਰੋ. ਦਰਸ਼ਨ ਸਿੰਘ ਨਹੀਂ ਗਏ ਉਨ੍ਹਾਂ
ਦਾ ਅਪਣਾ ਫੈਸਲਾ ਸੀ। ਉਹ ਸਿਆਣੇ ਨੇ ਉਨ੍ਹਾਂ ਸੋਚ ਸਮਝ ਕੇ ਹੀ ਫੈਸਲਾ ਲਿਆ ਹੋਵੇਗਾ। ਪ੍ਰੋ.
ਧੂੰਦੇ ਜਾਂ ਪ੍ਰੋ. ਦਰਸ਼ਨ ਸਿੰਘ ਨੂੰ ਅਸੀਂ ਰਲਗੱਡ ਨਾ ਕਰੀਏ। ਕਰਨ ਦਿਓ ਪ੍ਰੋ. ਧੂੰਦੇ ਨੂੰ ਜਿਵੇਂ
ਉਹ ਫੈਸਲਾ ਕਰਦਾ ਹੈ। ਇੱਕ ਪਾਸੇ ਅਸੀਂ ਕਹਿੰਨੇ ਉਹ ਸਿਆਣਾ ਪ੍ਰਚਾਰਕ ਹੈ, ਸਿੱਖ ਵਿਚਾਰਧਾਰਾ
ਨੂੂੰ ਸਮਰਪਿਤ ਹੈ, ਦੂਜੇ ਅਸੀਂ ਵਿਸਵਾਸ਼ ਵੀ ਨਹੀਂ ਕਰਦੇ।
ਮੈਂ ਹੈਰਾਨ ਹਾਂ, ਕਿ ਅਸੀਂ ਕਹਿੰਨੇ ਪੁਜਾਰੀ ਫਤਵੇ ਦਿੰਦੇ ਪਰ ਸਾਡੇ ਭਾਈ
ਕੀ ਕਰਦੇ। ਆਹ ‘ਤੱਤ ਗੁਰਮਤਿ’ ਵਾਲਿਆਂ ਫਤਵਾ ਪੁਜਾਰੀਆਂ ਤੋਂ ਵੀ ਪਹਿਲਾਂ ਦੇ ਦਿੱਤਾ!! ਅਖੇ "ਪ੍ਰੋ.
ਧੂੰਦਾ ਸੱਚ ਦੇ ਰਾਹ ਤੋਂ ਥਿੜਕੇ"। ਸੱਚ ਦਾ ਮਾਪਦੰਡ ਸਾਡੇ ਮੁਤਾਬਕ ਹੀ ਕਿਉਂ ਬਈ? ਧੂੰਦਾ ਕੀ
ਹੁਣ ਝੂਠ ਬੋਲਣ ਲੱਗ ਪਿਆ?
ਕਿਹੜੀ ਲੜਾਈ ਅਸੀਂ ਜਿੱਤਣੀ ਚਾਹੁੰਦੇ? ਉਨ੍ਹਾਂ ਦਾ ‘ਬਾਬਾ’ ਬਾਈ ਸਾਲ ਝੂਠ
ਬੋਲ ਕੇ ਵੀ ‘ਬ੍ਰਹਮਗਿਆਨੀ’, ਪਰ ਸਾਡੇ ਭਾਈ ਚੰਗੇ ਭਲੇ ਸੱਚ ਬੋਲਦੇ ਬੰਦੇ ਨੂੰ ਵੀ ਝੂਠ ਦੇ ਫਤਵੇ
ਦਈ ਜਾ ਰਹੇ ਹਨ। ਆਲੇ-ਦੁਆਲੇ ਕੂੜਾ-ਕੱਚਰਾ ਬਹੁਤ ਖਿੱਲਰਿਆ ਪਿਆ, ਪਰ ਹੁਣ ਕਾਹਲ ਕੀਤਿਆਂ
ਅੱਧ-ਪਚੱਧ ਆਪਣੇ ਹੀ ਸਿਰ ਪਈ ਜਾਣਾ। ਵੀਰ ਹਰੇਨਕ ਸਿੰਘ ਨਿਉੂਜੀਲੈਂਡ ਵਾਲਿਆਂ ਦੀਆਂ ਗੱਲਾਂ ਪਾਏ
ਦੀਆਂ ਸਨ, ਜੇ ਨਹੀ ਵੀ ਚੰਗੀਆਂ ਲੱਗਦੀਆਂ ਤਾਂ ਕੋਈ ਗੱਲ ਨਹੀਂ ਹਰੇਕ ਦੇ ਆਪਣੇ ਵਿਚਾਰ ਹਨ, ਪਰ
ਅਸੀਂ ਤੱਤੇ ਨਾ ਹੋਈਏ।
ਮੁੱਕਦੀ ਗੱਲ ਕਿ ਪ੍ਰੋ. ਧੂੰਦੇ ਨੂੰ ਖੇਡਣ ਦਿਓ, ਜਿਵੇਂ ਉਹ ਖੇਡਦਾ ਹੈ,
ਉਹ ਸਿਆਣਾ ਖਿਡਾਰੀ ਹੈ। ਅਸੀਂ ਇੱਕ ਗੱਲ ਤੇ ਜਰੂਰ ਸੋਚਣਾ ਸ਼ੁਰੂ ਕਰੀਏ, ਕਿ ਧੂੰਦੇ ਨੂੰ ਜਿਹੜਾ
ਇੱਕ ਵਾਰ ਸੁਣ ਜਾਂਦਾ ਹੈ ਉਹ ਧੂਹਿਆ ਜਾਂਦਾ ਹੈ, ਪਰ ਸੁਣਾਵਾਂਗੇ ਕਿਥੇ ਉਸਨੂੰ?