ਰਾਜ ਾ
ਅਤੇ ਬ੍ਰਾਹਮਣ
- ਗੁਰਦੇਵ ਸਿੰਘ ਸੱਧੇਵਲੀਆ
ਹਿੰਦੋਸਤਾਨ ਦਾ ਇਤਿਹਾਸ ਹੈ ਕਿ ਰਾਜਾ ਬ੍ਰਾਹਮਣ ਨੂੰ ਦੇਵਤਾ
ਕਹਿੰਦਾ ਸੀ ਤੇ ਬ੍ਰਾਹਮਣ ਰਾਜਾ ਨੂੰ ਨੇਹਕੰਲਕ! ਦੋਵੇਂ ਰਲਕੇ ਮਨੁੱਖਤਾ ਨੂੰ ਲੁੱਟਦੇ ਸਨ। ਰਾਜਾ
ਬ੍ਰਾਹਮਣ ਦੀ ਲੁੱਟ ਵਿੱਚ ਦਖਲ ਨਹੀਂ ਸੀ ਦਿੰਦਾ ਤੇ ਬ੍ਰਾਹਮਣ ਰਾਜਾ ਦੇ ਜੁਲਮਾਂ ਨੂੰ ਨੇਹਕੰਲਕ
ਕਹਿਕੇ ਬਰੀ ਕਰ ਦਿੰਦਾ ਸੀ। ਇੰਝ ਹੀ ਹੁੰਦਾ ਸੀ ਨਾ?
ਇਸ ਲੁੱਟ ਅਤੇ ਜੁਲਮ, ਦੋਹਾਂ ਦੇ ਖਿਲਾਫ ਗੁਰੂ ਸਾਹਿਬਾਨਾਂ
ਅਤੇ ਸਿੱਖ ਸੂਰਬੀਰਾਂ ਅਵਾਜ ਵੀ ਉਠਾਈ ਅਤੇ ਸਿਰ ਵੀ ਦਿੱਤੇ। ਪਰ ਦੁੱਖ ਇਸ ਗੱਲ ਦਾ ਕਿ ਉਹੀ
ਰਾਜਾ ਅਤੇ ਬ੍ਰਾਹਮਣ ਉਸੇ ਗੁਰੂ ਦੇ ਘਰ ਵਿਚ ਵੀ ਪੈਦਾ ਹੋ ਗਿਆ,
ਜਿਸ ਘਰ ਵਿਚੋਂ ਦੋਹਾਂ ਨੂੰ ਰਾਜੇ ਸ਼ੀਂਹ ਅਤੇ ਬ੍ਰਾਹਮਣ
ਨਾਵੈ ਜੀਆਂ ਘਾਇ ਦੀ ਅਵਾਜ ਬੁਲੰਦ ਹੋਈ ਸੀ।
ਪਿੱਛਲੇ ਸਮੇਂ ਜਦ ਬਾਦਲ ਕੀ ਮਾਈ ਮਰੀ ਤਾਂ ਉਸ ਦੀ ਮੌਤ
ਸਿੱਖਾਂ ਦੇ ਕਈ ਪੱਗਾਂ ਵਾਲੇ ਬ੍ਰਾਹਮਣਾ ਨੂੰ ਨੰਗਾ ਕਰ ਗਈ ਜਦ ਸ੍ਰੀ ਨਗਰ, ਜਸਬੀਰ ਸਿਓਂ
ਪਾਉਂਟਾ ਅਤੇ ਰੰਗੀਲਾ ਵਰਗੇ ਭੰਡਾਂ ਵੱਧ ਵੱਧ ਕੇ ਠੋਹਲੇ ਲਾਏ। ਇਸ ਸਭ ਵਿਚ ਸਭ ਤੋਂ ਵਧ ਚਰਚਤ
ਰਿਹਾ ਪਿੰਦਰਪਾਲ ਸਿਓਂ ਕਥਾਵਾਚਕ। ਕਿਉਂ? ਕਿਉਂਕਿ ਉਹ ਗੱਲਾਂ ਵੱਡੀਆਂ ਕਰਦਾ ਹੈ। ਉਸ ਦੀ ਚਰਚਾ
ਦਾ ਕਾਰਨ ਬਣਿਆ ਹਰਜਿੰਦਰ ਸਿਓਂ ਸ੍ਰੀ ਨਗਰ ਵਾਲਾ, ਜਿਸ ਹੁਭ
ਹੁਭ ਕੇ ਦੱਸਿਆ ਕਿ ਜੇ ਅਸੀਂ ਚਾਰ ਭੰਡ ਧਰਤੀ ਤੇ ਨਾ ਹੁੰਦੇ ਤਾਂ ਮਾਈ ਹੁਣ ਤੋਂ ਪਹਿਲਾਂ ਹੀ
ਮਰ ਗਈ ਹੁੰਦੀ। ਸ੍ਰੀ ਨਗਰ ਨੇ ਤਾਂ ਇਥੋਂ ਤੱਕ ਕਿਹਾ ਕਿ ਸਾਡੇ ਚੌਹਾਂ ਬਾਰੇ (ਸ੍ਰੀ ਨਗਰ ਖੁਦ,
ਅਮਰਜੀਤ ਚਾਵਲਾ, ਪਰਮਜੀਤ ਤੇ ਪਿੰਦਰਪਾਲ) ਬੀਬੀ ਜੀ ਕਿਹਾ ਕਰਦੇ ਸਨ ਕਿ ਇਹ ਮੇਰੇ ਗਰੁੱਪ ਦੇ
ਬੰਦੇ ਹਨ!! ਤੇ ਮਰਨ ਲੱਗੀ ਮਾਈ ਸ੍ਰੀ ਨਗਰ ਵਾਲੇ ਰਾਹੀਂ ਪਿੰਦਰਪਾਲ ਨੂੰ ਸੁਨੇਹਾ ਵੀ ਭੇਜਦੀ
ਹੈ, ਕਿ ਦੂਰ ਨਾ ਜਾਇਓ! ਕਿ ਮੈਂ ਮਰਨ ਵਾਲੀ ਹਾਂ? ਸ੍ਰੀ ਨਗਰ
ਸ਼ਾਇਦ ਇਹ ਦੱਸਣਾ ਚਾਹੁੰਦਾ ਸੀ, ਕਿ ਉਸ ਨੂੰ ਪਹਿਲਾਂ ਹੀ ਬ੍ਰਹਮਗਿਆਨਤਾ ਹੋ ਗਈ ਸੀ, ਪਰ ਉਸ
ਨੂੰ ਇਹ ਨਹੀਂ ਪਤਾ ਕਿ ਗਰੀਬਾਂ ਦਾ ਲਹੂ ਪੀ ਪੀ ਕੇ ਫਿੱਟ ਚੁੱਕੀ ਮਾਈ ਨੂੰ ਕੈਂਸਰ ਕਾਰਨ ਅਪਣੇ
ਪਾਪ ਪਹਿਲਾਂ ਦੀ ਡਰਾਉਂਣ ਲੱਗ ਪਏ ਸਨ, ਜਿਸ ਕਾਰਨ ਉਹ ਇਨ੍ਹਾਂ ਪੱਗਾਂ ਵਾਲੇ ਪੰਡੀਆਂ ਦਾ ਆਸਰਾ
ਲੱਭਦੀ ਫਿਰ ਰਹੀ ਸੀ?
ਬੀਬੀ ਬਾਦਲ ਦਾ
ਨੌਕਰ ਹਰਜਿੰਦਰ ਸਿੰਘ ਸ੍ਰੀ ਨਗਰ
ਪਿੰਦਰਪਾਲ ਨੇ ਕਿਉਂਕਿ ਸ੍ਰੀ ਨਗਰ ਦੀ ਕਿਸੇ ਗੱਲ
ਨੂੰ ਰੱਦ ਨਹੀਂ ਕੀਤਾ ਇਸ ਲਈ ‘ਵਾਇਆ’ ਸ੍ਰੀ ਨਗਰ ਗੱਲ ਇਹੀ ਹੈ,
ਕਿ ਪਿੰਦਰਪਾਲ ਬਾਦਲ ਕੀ ਮਾਈ ਦੇ ਗਰੁੱਪ ਦਾ ਬੰਦਾ ਸੀ! ਪਿੰਦਰਪਾਲ ਹਮੇਸ਼ਾਂ ਬਾਦਲ ਕੀ ਮਾਈ
ਦੇ ‘ਕੰਨਰੈਕਟ’ ਵਿਚ ਰਹਿੰਦਾ ਸੀ! ਪਿੰਦਰਪਾਲ ਨੇ ਬੀਬੀ ਨੂੰ ਬਹੁਤ ਨੇੜੇ ਹੋ ਕੇ ਵੇਖਿਆ ਸੀ!
ਇਸ ਦਾ ਮੱਤਲਬ ਪਿੰਦਰਪਾਲ ਨੂੰ ਪਤਾ ਹੀ ਹੋਣਾ ਕਿ ਇਸ ਤੋਂ ਵੀ ਤੇ ਇਸ ਤੋਂ ਵੀ ਪਹਿਲਾਂ ਜਦ
ਪਿਓ ਪੁੱਤਰਾਂ ਨੂੰ ਕੈਪਟਨ ਨੇ ਜ੍ਹੇਲ ਦੀ ਹਵਾ ਖਵਾਈ ਸੀ,
ਮਾਈ ਸੂਟਕੇਸਾਂ ਦੇ ਸੂਟਕੇਸ ਰਿਸ਼ਵਤ ਦੇ ਕਿਹੜੇ ਭੋਰੇ ਵਿਚ ਰੱਖਦੀ ਸੀ!
ਚਲੋ ਇਹ ਇਕ ਵੱਖਰਾ ਵਿਸ਼ਾ ਹੈ,
ਕਿ ਮਾਈ ਨੇ ਰਿਸ਼ਵਤ ਦੇ ਰੂਪ ਵਿਚ ਕਿੰਨੇ ਲੋਕਾਂ ਦਾ ਲਹੂ ਪੀਤਾ ਅਸੀਂ ਇਸ ਗੱਲ ਤੇ ਆਉਂਦੇ
ਹਾਂ ਕਿ ਪਿੰਦਰਪਾਲ ਦੀ ਕਥਾ ਰਾਹੀਂ ਸਟੇਟਮਿੰਟ ਹੈ, ਕਿ ਜੇ
ਅੱਜ ਬਾਬਾ ਜਰਨੈਲ ਸਿੰਘ ਜਿਉਂਦੇ ਹੁੰਦੇ ਤਾਂ ‘ਦਸਮ ਗਰੰਥ ਸਾਹਿਬ’ ਬਾਰੇ ਸਾਡੇ ਵਰਗੇ
ਦੁੱਕੀ-ਤਿੱਕੀ ਇੰਝ ਰੌਲਾ ਨਾ ਪਾਉਂਦੇ। ਉਨ੍ਹਾਂ ‘ਦੁੱਕੀ-ਤਿੱਕੀ’ ਕਿਹਾ ਨਹੀਂ ਪਰ ਕਈਆਂ ਗੱਲਾਂ
ਦੇ ਭਾਵ ਅਰਥ ਹੁੰਦੇ ਹਨ। ਹੁੰਦੇ ਹਨ ਨਾਂ? ਯਾਨੀ ਪਿੰਦਰਪਾਲ ਬਾਬਾ ਜਰਨੈਲ ਸਿੰਘ ਨੂੰ ਬੁਰੀ
ਤਰ੍ਹਾਂ ‘ਮਿਸ’ ਕਰ ਰਿਹਾ ਹੈ, ਪਰ ਹੈਰਾਨੀ ਦੀ ਗੱਲ ਕਿ ਉਸੇ
ਬਾਬਾ ਜਰਨੈਲ ਸਿੰਘ ਦੇ ਕਾਤਲਾਂ ਯਾਨੀ ਬਾਦਲਾਂ ਨਾਲ ਖੜੋਤੇ ਦੀ ਪਿੰਦਰਪਾਲ ਦੀ ਰੂਹ ਉਸ ਨੂੰ
ਭੋਰਾ ਲਾਹਨਤ ਨਹੀਂ ਪਾਉਂਦੀ!! ਕਿ ਪਾਉਂਦੀ?
ਚਲੋ ਇਕ ਗੱਲ ਹੋਰ ਕਰ ਲਈਏ। ਸਿੱਖ ਦਾ ਕਿਰਦਾਰ ਦੇਖੋ। ਇਹ ਅੱਜ ਖੜਾ ਕਿਥੇ
ਹੈ। ਇਸ ਦੀ ਚੋਚਲੇਬਾਜੀ ਆਉਦੀਂ ਸਮਝ? ਬਾਦਲ ਉਹ ਸਖਸ਼ ਹੈ ਜਿਸ ਪਹਿਲਾਂ ਨਕਸਲਬਾੜੀ ਲਹਿਰ ਵੇਲੇ
ਪੰਜਾਬ ਦੀ ਨੌਜਵਾਨੀ ਦਾ ਸ਼ਿਕਾਰ ਕੀਤਾ। ਫਿਰ ਦਿੱਲੀ ਨੂੰ ਸੱਦਾ ਦੇ ਕੇ ਬਾਬਾ ਜਰਨੈਲ ਸਿੰਘ ਨੂੰ
ਵੀ ਮਰਵਾਇਆ ਅਤੇ ਅਕਾਲ ਤਖਤ ਸਾਹਿਬ ਢਵਾਇਆ।
ਇਹ
ਇਤਿਹਾਸ ਹੈ ਬਾਦਲਾਂ ਨਾਲ ਕੋਈ ਰਾਜਨੀਕਤ ਕਿੜ ਨਹੀਂ। ਉਧਰ ਪਿੰਦਰਪਾਲ ਬਾਦਲਾਂ ਦਾ ਚਹੇਤਾ ਅਤੇ
ਉਧਰ ਖਾਲਿਸਤਾਨੀ ਜਾਂ ਟਕਸਾਲੀ ਸੂਰਮੇ ਪਿੰਦਰਪਾਲ ਦੇ ਚਹੇਤੇ ਜਿਹੜੇ ਬਾਬਾ ਜਰਨੈਲ ਸਿੰਘ ਦੀਆਂ
ਗੁਰਦੁਆਰਿਆਂ ਵਿਚ ਫੋਟੋਆਂ ਵੀ ਲਾਉਂਦੇ ਹਨ ਤੇ ਉਸ ਦੇ ਕਾਤਲਾਂ ਨਾਲ ਖੜੋਣ ਵਾਲੇ ਪਿੰਦਰਪਾਲ ਦੀ
ਕਥਾ ਵੀ ਕਰਵਾਉਂਦੇ ਹਨ? ਲਿਖੋ ਕੀ ਲਿਖਦੇ ਹੋਂ ਅੱਜ ਦੇ ਸਿੱਖ ਦਾ ਇਤਿਹਾਸ?
ਪਰ ਚਲੋ ਕੁਝ ਫਿਰ ਵੀ ਬਚਿਆ ਹੈ। ਕੋਈ ਬੂਟਾ ਹਰਿਆ ਰਹਿ ਗਿਆ।
ਸਿਆਟਲ ਆ ਰਹੇ ਪਿੰਦਰਪਾਲ ਨੂੰ ਸਿੰਘ ਸਭਾ ਵਾਲਿਆ ਨਹੀਂ ਵੜਨ ਦਿੱਤਾ!!
ਸਮਾਂ ਰੱਖ ਕੇ ਕੈਂਸਲ ਹੋ ਗਿਆ! ਹੁਣ ਉਹ ਇੱਕ ਪ੍ਰਾਈਵੇਟ ਗੁਰਦੁਆਰੇ ਕਥਾ ਕਰਨ ਲੱਗਾ।
ਪਿੰਦਰਪਾਲ ਨੂੰ ਕੌਮ ਨੇ ਮਾਣ ਵੀ ਦਿੱਤਾ ਸੀ ਅਤੇ ਸਰਮਾਇਆ ਵੀ। ਹਜ਼ਮ ਨਾ ਹੋਏ ਨਾ। ਕੀ ਇੱਜਤ ਰਹੀ?
ਲੋਕਾਂ ਨੂੰ ਸੱਚ ਦੀਆਂ ਗੱਲਾਂ ਦੱਸਣ ਵਾਲੇ ਖੁਦ ਝੂਠ ਦੀਆਂ ਜੁੱਤੀਆਂ ਚੱਟ ਰਹੇ ਹਨ?
ਜਾਂਦੇ ਜਾਂਦੇ ਇੱਕ ਕਹਾਣੀ ਹੋਰ ਵੀ ਕਹਿੰਦੇ ਚਲੋ। ਵੈਨਕੁਵਰ ਦਾ
‘ਗਿਆਨੀ’ ਨਰਿੰਦਰ ਸਿਓਂ। ਖਾਲਿਸਤਾਨੀਆਂ ਦੇ ਗੁਰਦੁਆਰੇ ਹੁੰਦਾ ਸੀ ਮੇਰੇ ਵੇਲੇ। ਹੁਣ ਉਸ ਅਪਣਾ
ਡੇਰਾ ਬਣਾ ਲਿਆ ਹੈ ਜਿਥੇ ਪਿੰਦਰਪਾਲ ਕਥਾ ਕਰਕੇ ਗਿਆ ਹੈ। ਜਸਬੀਰ ਸਿੰਘ ਖੰਨੇਵਾਲੇ,
ਚੰਗੇ ਬੰਦੇ ਸਨ ਪਰ ਪਤਾ ਨਹੀਂ ਕਦ ਅਸੀਂ ਕੀ ਕਰ ਬੈਠਦੇ ਹਾਂ। ਉਨ੍ਹਾਂ ‘ਗਿਆਨੀ’ ਨਰਿੰਦਰ ਸਿਓਂ
ਨੂੰ ਬਾਬਾ ਬੁੱਢਾ ਜੀ ਵਾਲਾ ਸਿਰੋਪਾ ਉਸ ਦੇ ਗਲ ਪਾ ਦਿੱਤਾ। ਵੱਡਾ ‘ਗਿਆਨੀ’ ਲੜ ਪਿਆ ਕਿ ਬਾਬਾ
ਬੁੱਢਾ ਤਾਂ ਮੈਂ ਸੀ। ਚਲੋ ਇਹ ਲੜਾਈ ਨਰਿੰਦਰ ਸਿਓਂ ਦੇ ਰਾਸ ਆ ਗਈ ਉਸ ਡੇਰਾ ਬਣਾ ਲਿਆ ਤੇ ਜਿਥੇ
ਹੁਣ ਲੋਕਾਂ ਨੂੰ ਗੰਡਿਆਂ, ਲੱਸੀਆਂ ਅਤੇ ਮਿੱਸੇ ਪ੍ਰਸ਼ਾਦਿਆਂ ਨਾਲ ਮੁੰਡੇ ਦਿੰਦਾ ਹੈ। ਰੱਬ ਦਾ
ਸਰੀਕ?
ਸਭ ਤੋਂ ਵਧ ਖਾਲਿਸਤਾਨ ਦਾ ਉਹ ਸੰਘ ਪਾੜਦਾ ਹੁੰਦਾ ਸੀ,
ਤੇ ਬਾਬਾ ਜਰਨੈਲ ਸਿੰਘ ਦਾ ਫੈਨ। ਤੇ ਹੁਣ ਪਿੰਦਰਪਾਲ? ਬਾਦਲ ਕੀ ਮਾਈ? ਬਾਦਲ ਕੇ? ਬਾਬੇ ਦੇ
ਕਾਤਲ? ਆਰ.ਐਸ.ਐਸ ਦੇ ਹੱਥ ਠੋਕੇ? ਇਹ ਸਿੱਖਾਂ ਦੇ ਰਾਜੇ ਅਤੇ ਬ੍ਰਾਹਮਣ ਹਨ ਜਿਹੜੇ ਘਿਓ ਖਿੱਚੜੀ
ਹਨ! ਨਹੀਂ ਹਨ?