Share on Facebook

Main News Page

ਧੂੰਦਾ ਸਾਹਿਬ ਨੂੰ ਕਮਜ਼ੋਰ ਕਰਨ ਦੀ ਥਾਂ ਅਸੀਂ ਸਿਧਾਂਤਕ ਪੱਖ ਤੋਂ ਉਨ੍ਹਾਂ ਨੂੰ ਮਜ਼ਬੂਤ ਕਰੀਏ: ਪ੍ਰਭਦੀਪ ਸਿੰਘ, ਟਾਈਗਰ ਜਥਾ ਯੂ.ਕੇ.

ਗੁਰ ਫਤਿਹ ਜੀਓ,

ਮੇਰੇ ਸਤਿਕਾਰ ਯੋਗ ਵੀਰੋ, ਮੈਨੂੰ ਇੱਕ ਗਲ ਸਮਝ ਨਹੀਂ ਆ ਰਹੀ, ਕਿ ਸਾਡੀ ਕੀ ਮਜਬੂਰੀ ਹੈ, ਕੀ ਅਸੀਂ ਸਿਧਾਂਤ ਨੂੰ ਛੱਡ ਕੇ ਇਕ ਵਿਅਕਤੀਵਾਦੀ ਵਿਚਾਰਧਾਰਾ ਅਪਣਾ ਲਈ ਹੈ। ਮਿੱਤਰੋ, ਹਿੰਦੂ ਚਾਹੁੰਦੇ ਸਨ ਕਿ ਦੇਵੀ ਆਏਗੀ ਤਾਂ ਹੀ ਸਾਡਾ ਭਲਾ ਹੋਵੇਗਾ, ਅਤੇ ਸਾਡੀ ਮੁਗਲਾਂ ਤੋਂ ਖਲਾਸਾ ਕਰਾਵੇਗੀ। ਕਿਤੇ ਅਸੀਂ ਵੀ ਪ੍ਰੋਫ਼ੈਸਰ ਧੁੰਦੇ ਨੂੰ ਇੱਕ ਦਿਵਿਆ ਸ਼ਕਤੀ ਦੀ ਤਰ੍ਹਾਂ ਤਾਂ ਨਹੀਂ ਦੇਖ ਰਹੇ, ਕਿ ਅਗਰ ਧੁੰਦਾ ਸਾਹਿਬ ਨਾ ਰਹੇ, ਤਾਂ ਪੰਥ ਜਾਂ ਸਿੱਖ ਕੌਮ ਖਤਮ ਹੋ ਜਾਵੇਗੀ।

ਪਰ ਯਾਦ ਰਖਣਾ, ਕੌਮ ਸਗੋ ਇੰਨ੍ਹਾਂ ਧੁੰਦੇਆਂ ਦੀਆਂ ਕੁਰਬਾਨੀਆਂ ਨਾਲ ਹੋਰ ਮਜਬੂਤ ਹੋਈ ਹੈ। ਤੁਸੀਂ ਜਿੰਨੇ ਭੀ ਵੀਰ ਹੋ, ਤੁਹਾਡੇ ਅੰਦਰ ਕਈ ਧੁੰਦੇ ਛੁਪੇ ਹਨ, ਸਿਰਫ ਆਪਣੇ ਆਪ ਨੂੰ ਪਹਿਚਾਨਣ ਦੀ ਲੋੜ ਹੈ। ਆਸ ਕਰਦਾ ਹਾਂ ਕਿ ਧੂੰਦਾ ਸਾਹਿਬ ਨੂੰ ਕਮਜ਼ੋਰ ਕਰਨ ਦੀ ਥਾਂ ਅਸੀਂ ਸਿਧਾਂਤਕ ਪੱਖ ਤੋਂ ਉਨ੍ਹਾਂ ਨੂੰ ਮਜ਼ਬੂਤ ਕਰਾਂਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top