Share on Facebook

Main News Page

ਨਗਰ ਕੀਰਤਨ ਅਤੇ ਉਸ ਦੀਆਂ ਪ੍ਰਾਪਤੀਆਂ??
- ਗੁਰਦੇਵ ਸਿੰਘ ਸੱਧੇਵਾਲੀਆ

ਨਗਰ ਕੀਰਤਨ ਹੋਇਆ। ਬਹੁਤ ਰੌਣਕ ਸੀ। ਸਟਾਲ ਲਾਉਣ ਵਾਲਿਆਂ ਤਿੰਨ ਤਿੰਨ ਸੌ ਦਿੱਤਾ। ਨਾਲੇ ਲੋਕਾਂ ਨੂੰ ਮੁਫਤ ਲੰਗਰ ਛਕਾਇਆ ਨਾਲੇ ਸਟਾਲ ਲਾਉਂਣ ਦਾ ਤਿੰਨ ਤਿੰਨ ਸੌ ਦਿੱਤਾ। ਗੁਰਦੁਆਰੇ ਵਿੱਚ ਸੇਵਾ ਕਰਨ ਦਾ ਤਿੰਨ-ਤਿੰਨ ਸੌ?

ਮਾਲਟਨ ਦੇ ਨਵੇਂ ਬਣੇ ਮਹਾਂਪੁਰਖ ਸਾਬਕਾ ਖਾਲਿਸਤਾਨੀ ਦਲਜੀਤ ਸਿਓਂ ਹੁਰੀਂ ਫਲੋਟ ਤੇ ਬੈਠੇ ਕਥਾ ਅਤੇ ਸਿਮਰਨ ਨਾਲ ਸੰਗਤਾਂ ਨੂੰ ਨਿਹਾਲੋ ਨਿਹਾਲ ਕਰਦੇ ਚਲੇ ਜਾ ਰਹੇ ਸਨ। ਉਨ੍ਹਾਂ ਦੇ ਪਹਿਲਾਂ ਹੋ ਰਹੇ ਮਿਮਰਨ ਦੀ ਟਿਊਨ ਸੁਣਕੇ ਇਕ ਅੱਧਖੜ ਉਮਰ ਦਾ ਮਾਸਟਰ ਕਿਸਮ ਦਾ ਜਾਪਦਾ ਭਾਈ ਖਿੜ-ਖਿੜਾ ਕੇ ਹੱਸ ਪਿਆ। ਮੈਂ ਪਿੱਛੇ ਭਉਂ ਕੇ ਦੇਖਿਆ ਤਾਂ ਮੇਰੀ ਉਤਸੁਕਤਾ ਜਾਣ ਕੇ ਉਹ ਆਪੇ ਹੀ ਬੋਲ ਪਿਆ। ਕਹਿੰਦਾ ਇਹ ਸਾਧ ਬੜਾ ਰੰਗੀਲਾ ਜਾਪਦਾ, ਤੈਨੂੰ ਪਤੈ ਇਹ ਟਿਉਨ ਕਿਹੜੀ? ਮੈਂ ਨਾਂਹ ਵਿਚ ਸਿਰ ਮਾਰਿਆ ਤਾਂ ਉੁਹ ਦੱਸਣ ਲਗਾ ਕਿ ਰਣਜੀਤ ਕੌਰ ਦੇ ਬੜੇ ਪੁਰਾਣੇ ਗਾਣੇ ਭਾਬੋ ਮੈਨੂੰ ਤੇਰੀ ਸੌਂਹ ਵੰਗਾਂ ਵਾਲਾ ਆ ਨੀ ਗਿਆ ਦੀ ਟਿਉਂਨ ਹੈ। ਪਰ ਚਲੋ ਹੋਰ ਇਸਨੂੰ ਕਿਹੜਾ ਬਿਹਾਗੜਾ ਆਉਂਦਾ। ਜਿਹੋ ਜਿਹੇ ਗਾਉਂਣ ਵਾਲੇ ਉਹੋ ਜਿਹੇ ਵਜਾਉਂਣ ਵਾਲੇ। ਤੇ ਉਹ ਦੁਬਾਰਾ ਫਿਰ ਆਪੇ ਹੀ ਹੱਸ ਪਿਆ!!

ਬਾਬਾ ਜੀ ਬੱਚਨ ਕਰ ਰਹੇ ਸਨ ਕਿ ਗੁਰੂ ਕੋਲੋਂ ਜੋ ਸ਼ਰਧਾ ਨਾਲ ਮੰਗੋ ਮਿਲ ਜਾਂਦਾ ਹੈ। ਪਿੱਛੇ ਖੜਾ ਉਹੀ ਭਾਈ ਫਿਰ ਬੋਲ ਪਿਆ। ਇਹ ਲੋਕਾਂ ਵਾਸਤੇ ਜਾਂ ਇਸ ਨਵੇ ਬਣੇ ਸਾਧ ਲਈ ਵੀ ਹੈ? ਪਰ ਅਪਣੇ ਸਵਾਲ ਦਾ ਆਪੇ ਜਵਾਬ ਦਿੰਦਾ ਉਹ ਕਹਿਣ ਲਗਾ ਨਹੀ! ਏਸ ਵਾਸਤੇ ਨਹੀਂ। ਜੇ ਇੰਝ ਹੁੰਦਾ ਤਾਂ ਗੁਰਦੁਆਰੇ ਵਾਲੇ ਸਟਾਲ ਲਾਉਣ ਦਾ ਹੀ ਤਿੰਨ ਤਿੰਨ ਸੌ ਕਿਉਂ ਮਾਂਠਦੇ। ਮੈਨੂੰ ਜਾਪਿਆ ਜਿਵੇਂ ਉਹ ਗੁਰਦੁਆਰਿਆਂ ਬਾਰੇ ਕਾਫੀ ਜਾਣਦਾ ਸੀ।

ਉਸ ਦੀ ਟਿੱਪਣੀ ਤੋਂ ਕ੍ਰਿਸਚਨ ਪੁਜਾਰੀ ਵਲੋਂ ਰੱਬ ਤੋਂ ਮੀਂਹ ਮੰਗਣ ਦੀ ਅਰਦਾਸ ਵਾਲੀ ਕਹਾਣੀ ਯਾਦ ਆ ਗਈ। ਉਸ ਅਰਦਾਸ ਵਾਲੇ ਕਾਫਲੇ ਵਿਚ ਛੋਟਾ ਜਿਹਾ ਬੱਚਾ ਵੀ ਸੀ ਪਰ ਉਸ ਨਾਲ ਛੱਤਰੀ ਚੁੱਕ ਲਈ। ਉਸ ਨੂੰ ਪੁਜਾਰੀ ਨੇ ਪੁੱਛਿਆ ਸੁੱਕੇ ਹੀ ਛੱਤਰੀ ਚੁੱਕੀ ਫਿਰਦਾਂ? ਉਹ ਕਹਿਣ ਲੱਗਾ ਕੀ ਅਰਦਾਸ ਤੋਂ ਬਾਅਦ ਮੀਂਹ ਨਹੀਂ ਪਵੇਗਾ? ਯਾਨੀ ਪੁਜਾਰੀ ਨੂੰ ਖੁਦ ਨੂੰ ਕੋਈ ਵਿਸਵਾਸ਼ ਨਹੀਂ ਸੀ ਅਪਣੀ ਅਰਦਾਸ ਉਪਰ!!

ਪੰਜਾਬ ਵਿਚ ਧੀਆਂ ਨੂੰ ਗਰਭ ਵਿਚ ਹੀ ਹਲਾਲ ਕੀਤਾ ਜਾ ਰਿਹੈ। ਪਤਾ ਨਹੀਂ ਕਿੰਨਾ ਕੁ ਸੱਚ ਹੈ, ਪਰ ਕਹਿੰਦੇ ਕਿ ਗੁਰੂਆਂ ਦੇ ਨਾਂ ਤੇ ਜਿਉਂਦਾ ਪੰਜਾਬ ਵਿਚ ਇਸ ਵਿਚ ਬਾਜੀ ਲੈ ਗਿਆ। ਉਸ ਦਾ ਕਾਰਨ ਹੋਰ ਭਵੇਂ ਜੋ ਮਰਜੀ ਹੋਵੇ, ਪਰ ਸਾਡੀ ਪ੍ਰਰਾਚਕ ਸ਼੍ਰੇਣੀ, ਬਾਬੇ, ਢਾਡੀ, ਰਾਗੀ, ਕਥਾ ਵਾਚਕ ਕਾਫੀ ਨਹੀਂ, ਬਹੁਤ ਜਿਆਦਾ ਜਿੰਮੇਵਾਰ ਹਨ। ਜਿਹੜੇ ਗੁਰੂ ਸਾਹਿਬਾਨਾ ਨਾਲ ਪੁੱਤਾਂ ਦੀਆਂ ਹੀ ਕਹਾਣੀਆਂ ਹੀ ਜੋੜਦੇ ਹਨ ਅਤੇ ਉਨ੍ਹਾਂ ਮੁਤਾਬਕ ਤਾਂ ਰੱਬ ਵੀ ਓਸ ਘਰੋਂ ਮੂੰਹ ਮੋੜ ਕੇ ਲੰਘ ਜਾਂਦਾ ਜਿਸ ਘਰ ਵਿਚ ਪੁੱਤ ਨਾ ਹੋਵੇ। ਪਰ ਇਨ੍ਹਾਂ ਭੜੂਆਂ ਨੂੰ ਇਹ ਨਹੀਂ ਪਤਾ ਕਿ ਬੇਬੇ ਨਾਨਕੀ ਦੇ ਕੋਈ ਪੁੱਤ-ਧੀ ਨਹੀਂ ਸੀ, ਪਰ ਰੱਬ ਰਹਿੰਦਾ ਹੀ ਬੇਬੇ ਨਾਨਕੀ ਦੇ ਘਰ ਸੀ ਅਤੇ ਓਸ ਰੱਬ ਨੂੰ ਪਛਾਣਿਆਂ ਵੀ ਸਭ ਤੋਂ ਪਹਿਲਾਂ ਬੇਬੇ ਨਾਨਕੀ ਨੇ ਹੀ ਸੀ।

ਮਾਲਟਨ ਵਾਲਾ ਨਗਰ ਕੀਰਤਨ ਜਦ ਰੈਕਸਡੇਲ ਪਹੁੰਚਿਆ, ਤਾਂ ਬਾਬਾ ਦਲਜੀਤ ਸਿਓਂ ਨੇ ਸੜਕਾਂ ਦੇ ਆਲੇ-ਦੁਆਲੇ ਬੀਬੀਆਂ ਦਾ ਹੜ ਦੇਖਿਆ ਤਾਂ ਉਨਾਂ ਅਪਣੇ ਭੱਥੇ ਚੋਂ ਕੱਢ-ਕੱਢ ਮੁੰਡੇ ਹੋਣ ਵਾਲੇ ਅਣਿਆਲੇ-ਤੀਰ ਚਲਾਉਂਣੇ ਸ਼ੁਰੂ ਕਰ ਦਿੱਤੇ। ਉਹ ਚਿਰਾਂ ਤੋਂ ਪਿਹੋਵੇ ਅਤੇ ਢੱਡਰੀ ਵਰਗੇ ਮਹਾਂਰਥੀਆਂ ਦੀ ਸੰਗਤ ਕਰ-ਕਰ ਇਨਾ ਕੁ ਤਾਂ ਬ੍ਰਹਮਗਿਆਨ ਹਾਸਲ ਕਰ ਹੀ ਚੁੱਕੇ ਹਨ ਕਿ ਕਿਹੜੇ ਸਮੇਂ ਜਿਹੜਾ ਤੀਰ ਚਲਾ ਕੇ ਲੋਕਾਈ ਨੂੰ ਘਾਇਲ ਕਰਨਾ ਹੈ।

ਕਥਾ ਕਰ ਰਹੇ ਸਨ ਮਾਤਾ ਸੁੱਲਖਣੀ ਦੇ ਸੱਤ ਪੁੱਤਰ ਹੋਣ ਵਾਲੀ ਕਹਾਣੀ ਦੀ। ਮੈਂ ਪਹਿਲਾਂ ਵੀ ਅਰਜ਼ ਕਰ ਚੁੱਕਾਂ ਕਿ ਗੁਰੂ ਸਹਿਬਾਨ ਕਾਦਰ ਦੀ ਕੁਦਰਤ ਦੇ ਉਲਟ ਮੁੰਡੇ ਵੰਡਣ ਨਹੀਂ ਸਨ ਆਏ। ਪਰ ਜੇ ਇਸ ਮਹੰਤ ਵਲੋਂ ਸੁਣਾਈ ਕਥਾ ਨੂੰ ਸੱਚ ਮੰਨ ਲਿਆ ਜਾਵੇ ਤਾਂ ਇਹ ਬਹੁਤ ਵੱਡਾ ਮਖੌਲ ਹੈ ਗੁਰੂ ਅਤੇ ਅਕਾਲ ਪੁਰਖ ਦੀ ਮਹਿੰਮਾ ਨਾਲ। ਇਸ ਵਿਚ ਤਾਂ ਘੋੜਾ ਹੀ ਮਹਾਨ ਜਾਪ ਰਿਹਾ। ਗੁਰੂੁ ਦੀ ਕੀ ਵਡਿਆਈ ਹੋਈ ਇਸ ਕਹਾਣੀ ਵਿਚ ਕਿ ਨਿੰਦਿਆ? ਬ੍ਰਾਹਮਣ ਨੇ ਥਾਂ ਥਾਂ ਸਿੱਖ ਅਤੇ ਗੁਰ ਇਤਿਹਾਸ ਨੂੰ ਵਿਗਾੜ ਕੇ ਗੁਰੂੁ ਸਾਹਿਬਾਨਾਂ ਅਤੇ ਸਿੱਖ ਸੂਰਬੀਰਾਂ ਨਾਲ ਬਹੁਤ ਵੱਡੇ ਮਖੌਲ ਅਤੇ ਟਿੱਚਰਾਂ ਕੀਤੀਆਂ ਹਨ, ਪਰ ਇਹ ਅਕਲ ਦੇ ਅੰਨੇ ਉਨ੍ਹਾਂ ਟਿੱਚਰਾਂ ਨੂੰ ਚਾਂਬੜ ਚਾਂਬੜ ਕੇ ਸਿੱਖ ਸਟੇਜਾਂ ਤੋਂ ਸੁਣਾਉਂਦੇ ਭੋਰਾ ਸ਼ਰਮ ਨਹੀਂ ਕਰਦੇ। ਕਿ ਕਰਦੇ? ਕੀ ਮਾਲਟਨ ਵਾਲੇ ਮਹੰਤ ਜੀ ਨੂੰ ਕੋਈ ਪੁੱਛਣ ਦੀ ਗੁਸਤਾਖੀ ਕਰੇਗਾ ਕਿ ਮਾਤਾ ਸੁਲੱਖਣੀ ਦੇ ਉਹ ਸੱਤ ਪੁੱਤਰਾਂ ਦੇ ਨਾਂ ਕੀ ਸਨ? ਉਹਨਾਂ ਦਾ ਸਿੱਖ ਇਤਿਹਾਸ ਵਿਚ ਕੋਈ ਰੋਲ? ਉਨ੍ਹਾਂ ਦੇ ਪਿਤਾ ਦਾ ਨਾਮ? ਉਨਾਂ ਦੀ ਕੋਈ ਅਗਲੀ ਪੀਹੜੀ?

ਪਾਠਕਾਂ ਨੂੰ ਯਾਦ ਹੋਵੇ ਕਿ ਇਹ ਮਹਾਂਪੁਰਖ ਮਿੱਸੇ ਪ੍ਰਸਾਦੇ ਅਤੇ ਗੰਡਿਆਂ ਦਾ ਅਡੰਬਰ ਵੀ ਰੱਚਦੇ ਹਨ ਤਾਂ ਕਿ ਲੋਕਾਂ ਦੇ ਮੁੰਡੇ ਹੋ ਜਾਣ? ਪਰ ਇਨ੍ਹਾਂ ਬੇਸਮਝਾਂ ਨੂੰ ਇਨੀ ਅਕਲ ਨਹੀਂ ਕਿ ਜੇ ਗੰਡਿਆਂ ਅਤੇ ਮਿੱਸੀਆਂ ਰੋਟੀਆਂ ਵਾਲੀ ਕਹਾਣੀ ਨੂੰ ਸੱਚ ਮੰਨ ਲਿਆ ਜਾਵੇ, ਤਾਂ ਗੁਰੂ ਦੀ ਘੋਰ ਨਿੰਦਿਆਂ ਦੇ ਇਹ ਲੋਕ ਵੀ ਜਿੰਮੇਵਾਰ ਹਨ। ਓਸ ਕਹਾਣੀ ਵਿਚ ਤਾਂ ਗੁਰੂ ਅਰਜਨ ਪਾਤਸ਼ਾਹ ਦੇ ਦੋ ਵਿਆਹ ਹਨ।

ਪਹਿਲਾਂ ਕਈ ਸਾਲ ਪਹਿਲੀ ਪਤਨੀ ਦੇ ਕੋਈ ਉਲਾਦ ਨਹੀਂ ਹੋਈ ਤਾਂ ਮਾਤਾ ਗੰਗਾ ਜੀ ਨਾਲ ਗੁਰੂ ਸਾਹਿਬ ਦਾ ਵਿਆਹ ਹੋਇਆ ਹੈ। ਓਸ ਮਾਤਾ ਦੇ ਵੀ ਜਦ ਕੋਈ ਉਲਾਦ ਨਹੀਂ ਹੋਈ ਤਾਂ ਉਹ ਬਾਬਾ ਬੁੱਢਾ ਜੀ ਕੋਲੇ ਜਾਂਦੇ ਹਨ। ਕਹਾਣੀ ਮੁਤਾਬਕ ਬਾਬਾ ਜੀ ਵਲੋਂ ਦਿੱਤੇ ਮੰਤਰ ਨੂੰ ਚੂਸਣ ਸਾਰ, ਮਾਤਾ ਜੀ ਗਰਭਵਤੀ ਹੋ ਗਏ ਤਾਂ ਜਦ ਉਹ ਵਾਪਸ ਗੁਰੂ ਸਾਹਿਬ ਕੋਲੇ ਆਏ ਤਾਂ ਮਾਤਾ ਜੀ ਨੂੰ ਗਰਭਵਤੀ ਜਾਣ ਗੁਰੂ ਸਾਹਿਬ ਨੇ ਲੱਡੂ ਵੰਡੇ! ਜਦ 9 ਮਹੀਨੇ ਪੂਰੇ ਹੋਏ ਤਾਂ ਬਜ਼ੁਰਗ ਰੂਪ ਵਿਚ ਵਿਸ਼ਨੂੰ ਭਗਵਾਨ ਮਾਤਾ ਜੀ ਦੀ ਗੋਦ ਵਿਚ ਬੈਠ ਗਏ!! ਮੁੱਕਦੀ ਗੱਲ ਕਿ ਉਹੀ ਵਿਸ਼ਨੂੰ ਹੀ ਗੁਰੂ ਹਰਬੋਬਿੰਦ ਸਾਹਿਬ ਸਨ!! ਇਸ ਦਾ ਮੱਤਲਬ ਕੀ ਨਿਲਕਿਆ? ਪਹਿਲਾਂ ਤਾਂ ਬ੍ਰਾਹਮਣ ਨੇ ਮੇਰੇ ਮਰਦ ਗੁਰੂ ਨੂੰ ਨਿਪੁੰਸਕ ਸਾਬਤ ਕੀਤਾ। ਦੂਜਾ ਉਸ ਸਾਬਤ ਕੀਤਾ ਕਿ ਤੁਹਾਡਾ ਗੁਰੂ ਮੇਰਾ ਖੀਰ ਸਮੁੰਦਰ ਵਾਲਾ ਵਿਸ਼ਨੂੰ ਹੀ ਸੀ। ਹੁੰਦਾ ਇਹ ਕਿ ਗੁਰੂ ਦੀ ਇਸ ਘੋਰ ਨਿੰਦਿਆ ਕਰਨ ਵਾਲੇ ਨਿੰਦਕ ਬ੍ਰਾਹਮਣ ਦੀ ਕਬਰ ਤੇ ਥੁੱਕਿਆ ਜਾਂਦਾ, ਸਗੋਂ ਇਹ ਮੂਰਖ ਲੋਕ ਉਸ ਦੀਆਂ ਕਹਾਣੀਆਂ ਸੁਣਾ ਸੁਣਾ ਅਪਣਾ ਜਲੂਸ ਅਪਣੇ ਹੱਥੀਂ ਕੱਢ ਰਹੇ ਹਨ।

ਭਰਾਵੋ ਇਨਾਂ ਗੁਰ ਨਿੰਦਕ ਮਸੰਦਾਂ ਤੋਂ ਬਚਾ ਲੌ ਕੌਮ ਨੂੰ ਜੇ ਬਚਾਇਆ ਜਾਂਦਾ, ਨਹੀਂ ਤਾਂ ਮੇਰੀ ਕੌਮ ਦਾ ਨਾਂ ਤਵਾਰੀਖ ਵਿਚੋਂ ਇਹ ਲੋਕ ਸਮੇਟ ਕੇ ਦਮ ਲੈਣਗੇ, ਇਹ ਗੱਲ ਇਨ੍ਹਾਂ ਦੀਆਂ ਯੱਬਲੀਆਂ ਤੋਂ ਵੀ ਸਾਬਤ ਹੁੰਦੀ ਅਤੇ ਕੱਟੜ ਹਿੰਦੂ ਆਰ.ਐਸ.ਐਸ ਦੇ ਯਾਰ ਮਿਸਟਰ ਹੈਰੀ (ਹਰੀ ਪ੍ਰਸਾਦ ਰੰਧਾਵਾ) ਨਾਲ ਇਨ੍ਹਾਂ ਦੀ ਪੱਕੀ ਯਾਰੀ ਵੀ, ਕੀ ਇਹੀ ਸਾਬਤ ਨਹੀਂ ਕਰਦੀ?

ਕੀ ਮਾਲਟਨ ਵਾਲੇ ਭਾਈ ਸਾਹਬ ਇਹ ਜਵਾਬ ਦੇਣਗੇ, ਕਿ ਹਰੀ ਸਿਓਂ ਦੀ ਆਰ.ਐਸ.ਐਸ ਨਾਲ ਯਾਰੀ ਹੈ ਕਿ ਨਹੀਂ? ਜੇ ਨਹੀਂ ਤਾਂ ਕੀ ਮਿਸਟਰ ਹੈਰੀ ਨੇ ਅਪਣੀਆਂ ਲੱਗੀਆਂ ਮੂਰਤੀਆਂ ਦਾ ਕੋਈ ਸਪੱਸ਼ਟੀਕਰਨ ਦਿੱਤਾ? ਜੇ ਹੈ ਤਾਂ ਉਸ ਨਾਲ ਇਸ ਮਹੰਤ ਜੀ ਦਾ ਰਿਸ਼ਤਾ ਕੀ ਸਾਬਤ ਕਰਦਾ? ਕੀ ਗੁਰੂਆਂ ਅਗੇ ਅਪਣੇ ਦੁੱਖਾਂ ਦੀਆਂ ਪੰਡਾਂ ਲਿਜਾਣ ਵਾਲੇ ਲੋਕ, ਆਪਣੇ ਗੁਰੂਆਂ ਦੇ ਇਨ੍ਹਾਂ ਨਿੰਦਕਾਂ ਬਾਰੇ ਅਪਣੀਆਂ ਜੁਬਾਨਾਂ ਖੋਲ੍ਹਣ ਦੀ ਕਦੇ ਹਿੰਮਤ ਕਰਨਗੇ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top