ਝਾੜੂਬਰਦਾਰ
- ਗੁਰਦੇਵ ਸਿੰਘ ਸੱਧੇਵਾਲੀਆ
ਇਕ ਚੁਟਕਲਾ ਜਿਹਾ ਸੀ, ਕਿ
ਬੱਚਿਆਂ ਦਾ ਸਕੂਲ ਮੜੀਆਂ ਵਿਚ ਲੱਗਦਾ ਹੁੰਦਾ ਸੀ। ਕਿਸੇ ਦਾ ਕੋਈ ਮਰ ਜਾਣਾ ਤਾਂ ਨਿਆਣਿਆਂ ਨੂੰ
ਚੜ੍ਹ ਚਾਅ ਜਾਣੇ ਕਿ ਅੱਜ ਦੀ ਛੁੱਟੀ ਖਰੀ ਕਿਉਂਕਿ ਮੁਰਦਾ ਫੂਕਣ ਲਈ ਮੜੀਆਂ ਤਾਂ ਚਾਹੀਦੀਆਂ
ਹੁੰਦੀਆਂ ਨਾ। ਕਿਸੇ ਬੁੱਢੇ ਨੂੰ ਦੇਖ ਬੱਚੇ ਐਵੈਂ ਹੀ ਰੌਲਾ ਪਾਉਂਣ ਲੱਗ ਜਾਂਦੇ, ਕਿ ਛੁੱਟੀ
ਜਾਂਦੀ ਓਏ ਛੁੱਟੀ ਜਾਂਦੀ ਓਏ। ਅਗਲਿਆਂ ਦਾ ਬੰਦਾ ਮਰਿਆ ਹੁੰਦਾ ਸੀ ਉਨ੍ਹਾਂ ਨੂੰ ਛੁੱਟੀ ਦੇ
ਚਾਅ ਚੜੇ ਪਏ ਹੁੰਦੇ ਸਨ।
ਅਮਰੀਕਾ ਵਿਚ ਬੰਦੇ ਮਰ ਗਏ,
ਪਰ ਸਾਡੇ ਲੂੰਗੀ ਵਾਲੇ ਭਾਈਆਂ ਨੂੰ ਅਪਣੇ ਟੁੱਕੜਬੋਚਾਂ ਨੂੰ ਜਹਾਜਾਂ ਤੇ ਝੂਟੇ ਦਵਾਉਂਣ ਦੇ
ਚਾਅ ਚੜੇ ਪਏ ਨੇ!! ਅਖੇ ਜਾਂਚ ਕਮੇਟੀ? ਤੇ ਅਮਰੀਕਾ ਜਾਵੇਗੀ?
ਅਮਰੀਕਾ ਵਿਚ ਦੁਖਦਾਈ ਘਟਨਾ ਵਾਪਰੀ। ਨਸਲੀ ਗੋਰਿਆਂ ਦੀ
ਬਿਮਾਰ ਮਾਨਸਿਕਤਾ ਕਰਕੇ ਕਈ ਜਾਨਾ ਚਲੇ ਗਈਆਂ। ਇੱਕ ਪੁਲਿਸ ਵਾਲਾ ਵੀ ਕਾਤਲਾਂ ਨਾਲ
ਗੁੱਥਮ-ਗੁੱਥਾ ਹੋਇਆ ਮਾਰਿਆ ਗਿਆ। ਅਮਰੀਕਾ ਦੀ ਐਫ.ਬੀ.ਆਈ. ਵਲੋਂ ਜਾਂਚ ਵੀ ਸਭ ਨੇ ਪੜ ਲਈ ਹੈ।
ਇਥੋਂ ਤੱਕ ਕਿ ਇਨਸਾਨੀਅਤ ਨੂੰ ਮੁੱਖ ਰੱਖਦਿਆਂ ਅਮਰੀਕੀ ਰਾਜਦੂਤ ਨੇ ਗੁਰਦੁਆਰਾ ਬੰਗਲਾ ਸਾਹਿਬ
ਪ੍ਰਾਰਥਨਾ ਵੀ ਕੀਤੀ ਹੈ। ਕੁਝ ਹੋਰ?
ਦਿੱਲੀ ਨੇ ਸਾਡੇ ਇਨੇ ਬੰਦੇ ਫੂਕੇ ਹੁਣ ਤੱਕ ਦੀ ਕੋਈ ਰਿਪੋਟ?
ਲੂੰਗੀ ਭਾਈਆਂ ਵਲੋਂ ਕੋਈ ਜਾਂਚ ਦੇ ਉਦੇਸ਼? ਤੁਸੀਂ ਹੈਰਾਨ ਹੀ ਹੁੰਦੇ ਚਲੋ ਜਾਵੋਂਗੇ ਜਦ ਤੱਕ
ਤੁਹਾਡਾ ਸਾਹ ਨਹੀਂ ਨਿਕਲ ਜਾਂਦਾ। ਨਹੀਂ ਤਾਂ ਕਿਹੜੇ ਆਦੇਸ਼, ਕਿਹੜੀ ਜਾਂਚ, ਤੇ ਕੀ ਦੁੱਖ? ਮਸਲਾ
ਕੇਵਲ ਕਿ ਬਾਦਲਾਂ ਅਪਣੇ ਕਈ ਟੁੱਕੜਬੋਚ ਵੀ ਤਾਂ ਪਾਲਣੇ ਹਨ, ਮੁਫਤੀ ਹੂਟੇ ਦੇ ਕੇ। ਨਹੀਂ ਤਾਂ
ਹਿੰਦੂਆਂ ਨੂੰ ਖੁਸ਼ ਕਰਨ ਲਈ ਭੇਟਾਵਾਂ ਗਾਉਣ ਵਾਲੇ ਭੰਡ ਕਿਥੋਂ ਲੱਭਣਗੇ। ਅਜੀਤ ਵਿਚ ਲੱਗੀ ਉਸੇ
ਖ਼ਬਰ ਦੇ ਨਾਲ ਲੂੰਗੀ ਵਾਲੇ ਭਾਈਆਂ ਦਾ ਬਿਆਨ ਸੀ, ਜਿਸ ਵਿਚ ਉਹ ਇਨ੍ਹਾਂ ਕਤਲਾਂ ਦੇ ਉੱਚ ਪੱਧਰੀ
ਜਾਂਚ ਦੇ ਉਦੇਸ਼ ਦੇ ਰਹੇ ਹਨ। ਵੈਸੇ ਉਂਝ ਜੇ ਠੇਠ ਪੰਜਾਬੀ ਵਿਚ ਕਹਿਣਾ ਹੋਵੇ ਤਾਂ ਕਹਿਣਾ ਇਹ
ਬਣਦਾ ਕਿ ‘ਅਪਣੀ ਤਾਂ ਪੂੰਝੀ ਨਹੀਂ ਜਾਂਦੀ, ਦੂਜਿਆਂ ਦੇ ਜਾਂਚ ਕਰਨ
ਤੁਰੇ ਨੇ’! ਪਰ ਗਧੇ ਦਾ ਕੀ ਏ ਕੰਨ ਮਰੋੜਨਾ ਮਾਲਕ ਨੇ!
ਤੇ ਨਾਲ ਵਾਲੀ ਡੱਬੀ ਵਿਚ ਹੀ ਮਾਲਕ ਦਾ ਵੀ ਯਾਨੀ ਮੱਕੜ ਦਾ
ਵੀ ਬਿਆਨ ਹੈ, ਜਿਸ ਵਿਚ ਉਸਨੇ ਤਿੰਨ ਮੈਂਬਰੀ ਜਾਂਚ ਕਮੇਟੀ ਬਣਾ ਵੀ ਦਿੱਤੀ ਹੈ। ਇਧਰ ਆਦੇਸ਼ ਤੇ
ਉਧਰ ਉਸੇ ਵੇਲੇ ਉਨ੍ਹਾਂ ਨੂੰ ਮੰਨਣ ਦਾ ਐਲਾਨ? ਦੇਖਿਆ ਇਸ ਕੌਮ ਦੇ
‘ਜਥੇਦਾਰਾਂ’ ਦੀ ਕਿੰਨੀ ਇੱਜਤ ਹੈ?
ਤਿੰਨ ਮੈਬਰੀ ਕਮੇਟੀ ਦੇ ਵਕੀਲ ਤੇ ਜਾਂਚ ਦੇ ਮਾਹਰ ਭਲਾ ਕੌਣ
ਹਨ? ਠੇਕੇਦਾਰ ਸੁਰਿੰਦਰ ਸਿੰਘ, ਪਰਮਜੀਤ ਸਿੰਘ ਖਾਲਸਾ ਅਤੇ ਅਮਰਜੀਤ ਸਿੰਘ ਚਾਵਲਾ??? ਚਾਵਲਾ?
ਹਾਂ ਜੀ ਚਾਵਲਾ। ਉਹੀ ਚਾਵਲਾ ਯਾਰ ਮੰਦਰਾਂ ਵਿਚ ਜਾ ਕੇ ਭੇਟਾਵਾਂ ਗਾਉਣ ਵਾਲਾ ਚਾਵਲਾ!!
ਚਾਵਲਾ ਕਨੇਡਾ ਆਇਆ ਹੋਇਆ। ਟਰੰਟੋ! ਮੇਰਾ ਇੱਕ ਮਿੱਤਰ ਕਹਿਣ
ਲੱਗਾ ਇਹ ਕੀ ਕਰਨ ਆਇਆ ਹੋਇਆ ਭਲਾ?
ਨੇੜੇ ਖੜਾ ਦੂਜਾ ਕਹਿਣ ਲੱਗਾ ਸੁਣਿਆਂ ਸੁਖਬੀਰ ਬਾਦਲ ਨੇ
ਆਉਂਣਾ ਪਹਿਲਾਂ ਆ ਕੇ ਝਾੜੂ-ਪੋਚਾ ਫੇਰਨ ਆਇਆ ਹੁਣਾ! ਨਹੀਂ?
ਪਰ ਚਾਵਲੇ ਨੂੰ ਛੱਡੋ ਮੈਨੂੰ ਤਾਂ ਹੈਰਾਨੀ ਉਨ੍ਹਾਂ ਤੇ ਹੋ
ਰਹੀ ਸੀ, ਜਿਹੜੇ ਅਗਾਂਹ ਚਾਵਲੇ ਲਈ ਵੀ ਝਾੜੂ ਚੁੱਕੀ ਫਿਰ ਰਹੇ
ਸਨ। ਯਾਨੀ ਝਾੜੂਆਂ ਦੇ ਝਾੜੂਆਂ ਦੇ ਵੀ ਅਗਾਂਹ ਝਾੜੂ ਬਰਦਾਰ?
ਰੱਬ ਰਹਿਮ ਕਰੇ ਮੇਰੀ ਕੌਮ 'ਤੇ!!!!!!!!
|
|
|
ਭੇਟਾਂ ਗਾਉਣ ਵਾਲੇ ਨੂੰ ਸ਼ਾਬਾਸ਼ੀ, ਕੁੱਤੀ ਤੇ ਚੋਰ ਰਲ਼ੇ ਹੋਏ ਨੇ, ਤੇ
ਇਨ੍ਹਾਂ ਲੋਕਾਂ ਨੇ ਕਰਨੀ ਏ ਜਾਂਚ, ਦੁਰ..., ਲੱਖ ਲਾਅਨਤ... |
|
|