Share on Facebook

Main News Page

ਮੋਰਾਂ ਦੀਆਂ ਪੈਲਾਂ
ਗੁਰਦੇਵ ਸਿੰਘ ਸੱਧੇਵਾਲੀਆ

ਵੈਨਕੁਵਰ ਵਾਲੇ ਪੰਜਾਬ ਗਾਰਡੀਅਨ ਵਿਚ ਮੈਂ ਮੋਰਾਂਵਾਲੀ ਬਾਰੇ ਇਸ਼ਿਤਿਹਾਰ ਪੜ੍ਹ ਰਿਹਾ ਸੀ, ਜਿਸ ਵਿਚ ਪ੍ਰਬੰਧਕਾਂ ਨੂੰ ਮੋਰਾਂਵਾਲੀ ਵਰਗੇ ਬਦ-ਇਖਲਾਕੀ ਪ੍ਰਚਾਰਕਾਂ ਤੋਂ ਸੁਚੇਤ ਰਹਿਣ ਦੀ ਗੱਲ ਕਹੀ ਗਈ ਸੀ। ਉਸ ਇਸ਼ਤਿਹਾਰ ਵਿਚ ਬਕਾਇਦਾ ਮੋਰਾਂਵਾਲੀ ਦੀਆਂ ਆਰ.ਐਸ.ਐਸ ਨਾਲ ਸਬੰਧਤ ਹੋਣ ਦੀਆਂ ਮੂਰਤੀਆਂ ਵੀ ਸਨ। ਪਿੱਛੇ ਜਿਹੇ ਖ਼ਾਲਸਾ-ਨਿਊਜ਼ ਵਿਚ ਵੀ ਇੱਕ ਇਸ਼ਤਿਹਾਰ ਲੱਗਾ ਸੀ ਜਿਸ ਵਿਚ ਮੋਰਾਂਵਾਲੀ ਵਲੋਂ ਅਪਣੀ ਪਹਿਲੀ ਛੱਡ ਚੁੱਕੀ ਪਤਨੀ ਦਾ ਬਾਪ ਮੋਰਾਂਵਾਲੀ ਦੀਆਂ ਪੈਲਾਂ ਦੀਆਂ ਦੁਹਾਈਆਂ ਦੇ ਰਿਹਾ ਸੀ। ਵੈਨਕੁਵਰ ਤੋਂ ਹੀ ਮੈਨੂੰ ਪਤਾ ਲੱਗਾ ਕਿ ਮੋਰਾਂਵਾਲੀ ਅਪਣੇ ਏਸ ਹੀਰ-ਰਾਂਝੇ ਦੇ ਕਿੱਸੇ ਨੂੰ ਅਪਣੀ ਪਰਸਨਲ-ਲਾਈਫ ਦੱਸ ਕੇ ਲੋਕਾਂ ਦੇ ਅੱਖੀਂ ਘੱਟਾ ਪਾ ਰਿਹਾ ਹੈ। ਉਸ ਨੂੰ ਜਵਾਬ ਦੇਣ ਲੱਗਿਆਂ ਇੰਨੀ ਸਮਝ ਨਹੀਂ ਕਿ ਪਰਸਨਲ ਬੰਦੇ ਦਾ ਉਨ੍ਹਾਂ ਚਿਰ ਹੁੰਦਾ ਜਿੰਨਾ ਚਿਰ ਉਹ ਪਰਸਨਲ ਹੀ ਵਿਚਰਦਾ ਹੋਵੇ। ਪਬਲਿਕ ਲਾਈਫ ਵਿੱਚ ਆ ਕੇ ਕੁੱਝ ਵੀ ਪਰਸਨਲ ਨਹੀਂ ਰਹਿੰਦਾ।

ਪਰ ਕਸੂਰ ਮੋਰਾਂਵਾਲੀ ਜਾਂ ਅਜਿਹੇ ਇਖਲਾਕੋਂ ਗਿਰੇ ਪ੍ਰਚਾਰਕਾਂ ਦਾ ਨਹੀਂ ਬਲਕਿ ਮੇਰੀ ਕੌਮ ਵਿਚ ਹੀ ਇੰਨੀ ਗਿਰਾਵਟ ਆ ਚੁੱਕੀ ਹੈ, ਕਿ ਉਹ ਸਿਰੇ ਦੇ ਮੁਸ਼ਟੰਡਿਆਂ ਨੂੰ ਵੀ ਸਨਮਾਨਿਤ ਕਰੀ ਜਾ ਰਹੀ ਹੈ, ਤੇ ਜਾਂ ਜ਼ੁਬਾਨਾਂ ਬੰਦ ਕੀਤੀ ਬੈਠੀ ਹੈ ਕਿ ਸਾਨੂੰ ਕੀ! ਉਸਦਾ ਵੱਡਾ ਕਾਰਨ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਆ ਚੁੱਕਾ ਨਿਘਾਰ ਵੀ ਹੈ।

ਸਾਰੇ ਭਵੇਂ ਨਹੀਂ, ਪਰ ਬਹੁਤੇ ਪ੍ਰਬੰਧਕਾਂ ਦੀ ਸੋਚ, ਕੋਠੇ ਉਪਰ ਬੈਠੀ ਰੰਡੀ ਵਰਗੀ ਹੈ, ਜਿਸ ਨੂੰ ਕੇਵਲ ਤੇ ਕੇਵਲ ਪੈਸਾ ਚਾਹੀਦਾ ਗਾਹਕ ਭਾਂਵੇ ਖੁਰਕ-ਖਾਧਾ ਹੀ ਕਿਉਂ ਨਾ ਹੋਵੇ। ਪ੍ਰਬੰਧਕ ਦੇਖਦਾ ਹੈ, ਕਿ ਮਾਰਕਿਟ ਕਿਸ ਦੀ ਹੈ। ਮਾਰਕਿਟ ਭਵੇਂ ਗੁਰੂ ਸਾਹਿਬ ਨਾਲ ਘੜੀ ਗਈ ਕਹਾਣੀ ਵਾਲੇ ਲੋਟੇ ਦੀ ਹੀ ਕਿਉਂ ਨਾ ਹੋਵੇ। ਮੋਰਾਂਵਾਲੀ ਹੋਵੇ ਜਾਂ ਪਿਹੋਵੇ ਵਾਲਾ ਜਾਂ ਢੱਡਰੀ ਉਨ੍ਹਾਂ ਨੂੰ ਕੋਈ ਫਰਕ ਨਹੀਂ।

ਗੱਲ ਇਹ ਨਹੀ ਕਿ ਮੋਰਾਂਵਾਲੀ ਜਿਥੇ ਅੱਡੀਆਂ ਚੁੱਕ-ਚੁੱਕ ਕ੍ਹਿਲ ਰਿਹੈ ਉਥੇ ਦੇ ਖਾਲਿਸਤਾਨੀਆਂ ਨੂੰ ਓਸ ਬਾਰੇ ਪਤਾ ਨਹੀਂ, ਪਰ ਮੇਰੀ ਮੁਸ਼ਕਲ ਇਹ ਹੈ ਕਿ ਜਿਸ ਤਰ੍ਹਾਂ ਦਾ ਮੈਂ ਹੋਵਾਂਗਾ ਬੰਦੇ ਵੀ ਤਾਂ ਮੈਨੂੰ ੳਹੋ-ਜਿਹੇ ਹੀ ਚੰਗੇ ਲੱਗਣਗੇ। ਹੁਣ ਦੱਸੋ ਸੋਫੀ ਬੰਦਾ ਸ਼ਰਾਬੀ ਨੇੜੇ ਕਿਵੇਂ ਬੈਠੇਗਾ। ਜੂਏਬਾਜ਼ ਨਾਲ ਚੰਗੇ ਬੰਦੇ ਦੀ ਮਿੱਤਰਤਾ ਕਿਵੇਂ ਨਿੱਭ ਸਕਦੀ। ਨਿੱਭ ਸਕਦੀ? ਸਾਬਕਾ ਖਾਲਿਸਤਾਨੀਆਂ ਨੂੰ ਸਮਝਣ ਦੇ ਹੋਰ ਕਿਸੇ ਫਾਰਮੂਲੇ ਦੀ ਲੋੜ ਨਹੀਂ। ਬੱਅਸ ਇੰਨਾਂ ਹੀ ਕਾਫੀ ਨਹੀਂ ਕਿ ਉਨ੍ਹਾਂ ਦੇ ਚਹੇਤੇ ਪਿਹੋਵੇ ਵਰਗੇ ਬਲਾਤਕਾਰੀ ਰਹੇ ਨੇ। ਗੁਰੂ ਸਾਹਿਬਾਨਾਂ ਦੀਆਂ ਰੀਸਾਂ ਕਰਨ ਵਾਲੇ ਢੱਡਰੀ ਵਰਗੇ ਛੋਕਰੇ ਰਹੇ ਨੇ। ਮੋਰਾਂਵਾਲੀ ਵਰਗੇ ਇਖਲਾਕਹੀਣ ਪ੍ਰਚਾਰਕ ਉਨ੍ਹਾਂ ਦੇ ਚਹੇਤੇ ਹਨ, ਤੇ ਨੇ ਆਰ.ਐਸ.ਐਸ ਨਾਲ ਸਾਬਤ ਹੋ ਚੁੱਕੇ ਹਰੀ ਪ੍ਰਸ਼ਾਦ ਰੰਧਾਵਾ ਵਰਗੇ ਹਨ।

ਤੁਸੀਂ ਕਿਸੇ ਮਨੁੱਖ ਬਾਰੇ ਅੰਦਾਜ਼ਾ ਲਗਾਉਂਣਾ ਹੋਵੇ ਤਾਂ ਉਸ ਦੇ ਯਾਰਾਂ-ਮਿੱਤਰਾਂ ਤੋਂ ਲਗਾ ਸਕਦੇ ਹੋ, ਕਿਉਂਕਿ ਤੁਸੀਂ ਅਪਣੀ ਰੁਚੀ ਤੋਂ ਉਲਟ ਅਪਣਾ ਮਿੱਤਰ ਚੁਣ ਹੀ ਨਹੀਂ ਸਕਦੇ। ਤੁਹਾਡੇ ਮਿੱਤਰ, ਤੁਹਾਡੇ ਰੋਜ਼ਾਨਾ ਮਿਲਣ ਵਾਲੇ ਇਸ ਗੱਲ ਦਾ ਅੰਦਾਜ਼ਾ ਹਨ ਕਿ ਤੁਸੀਂ ਕਿਹੋ ਜਿਹੇ ਹੋ, ਨਹੀਂ ਤਾਂ ਤੁਸੀਂ ਮਿੱਤਰ ਤਾਂ ਕੀ, ਅਪਣੇ ਸੱਕੇ ਪੁੱਤਰਾਂ ਨੂੰ ਛੱਡ ਜਾਵੋਂਗੇ, ਜੇ ਮਾੜਾ-ਮੋਟ ਬੰਦਾ ਤੁਹਾਡੇ ਅੰਦਰ ਜਿਉਂਦਾ ਹੋਵੇ।

ਮੋਰਾਂਵਾਲੀ ਜਾਂ ਪਿਹੋਵੇ ਵਰਗਿਆਂ ਨਾਲ ਰਹਿ ਚੁੱਕੀ ਖਾਲਿਸਤਾਨੀਆਂ ਦੀ ਭਾਈਬੰਦੀ, ਇਹ ਦੱਸਦੀ ਕਿ ਮੇਰੀ ਕੌਮ ਇੰਨੇ ਬੰਦੇ ਮਰਵਾ ਕੇ ਵੀ ਕਿਸੇ ਕਿਨਾਰੇ ਕਿਉਂ ਨਾ ਲੱਗ ਸਕੀ। ਮੋਰਾਂਵਾਲੀ ਆਰ.ਐਸ.ਐਸ. ਦਾ ਚਹੇਤਾ ਹੋਵੇ, ਇਨ੍ਹਾਂ ਖਲਿਸਤਾਨੀਆਂ ਨੂੰ ਕੀ ਫਰਕ ਪੈਂਦਾ। ਇਹ ਆਪ ਕਿਸ ਦੇ ਚਹੇਤੇ ਹਨ ਕਹਿਣ ਦੀ ਲੋੜ ਹੈ?

ਦਸ਼ਮੇਸ ਦਰਬਾਰ ਦਾ ਸਾਬਕਾ ਖਾਲਿਸਤਾਨੀ ਪੰਜਾਬ ਜਾ ਕੇ ਅਪਣਾ ਜਨਮ ਦਿਨ ਮਨਾ ਰਿਹਾ ਹੈ ਅਤੇ ਉਸ ਨੂੰ ਤੁਮ ਜੀਓ ਹਜਾਰੋਂ ਸਾਲ ਕਹਿਣ ਵਾਲਾ ਪੰਜਾਬ ਪੁਲਿਸ ਦਾ ਬੈਂਡ ਹੈ। ਟਰੰਟੋ ਦਾ ਇੱਕ ਖਾਲਿਸਾਤਾਨੀ ਦਿੱਲੀ ਜਾ ਕੇ ਸਿੱਖਾਂ ਦੇ ਕਾਤਲ ਜਗਦੀਸ਼ ਟਾਇਟਲਰ ਵਰਗਿਆਂ ਨਾਲ ਚਾਹ ਦੇ ਸੁੜਾਕੇ ਲਾ ਰਿਹਾ ਹੈ। ਟਰੰਟੋ ਦੀ ਗੱਲ ਹੈ। ਮੇਰਾ ਇੱਕ ਮਿੱਤਰ ਕੌਂਸਲੇਟ ਦੇ ਇੰਡੀਆ ਲਈ ਕੋਈ ਪੇਪਰ ਟੈਸਟ ਕਰਾਉਂਣ ਗਿਆ। ਉਥੇ ਰੱਬ ਜਿੱਡੀ ਲੰਮੀ ਲਾਇਨ ਲੱਗੀ ਹੋਈ ਸੀ। ਉਹ ਕਈ ਚਿਰ ਦਾ ਲਾਇਨ ਵਿੱਚ ਖੜਾ ਅੱਕ ਗਿਆ ਹੋਇਆ ਸੀ, ਪਰ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ, ਜਦ ਟਰੰਟੋ ਦਾ ਖਾਲਿਸਤਾਨੀ ਅਤੇ ਹੁਣ ਮਹੰਤ ਬਣੇ ਬੰਦੇ ਦਾ ਇਕ ਖਾਸਮ-ਖਾਸ ਚੇਲਾ, ਲੱਗੀ ਹੋਈ ਲਾਇਨ ਨੂੰ ਛੱਡ ਕੇ ਸਿੱਧਾ ਧੁੱਸ ਦੇ ਕੇ ਅੰਦਰ ਵੜ ਗਿਆ। ਇਸ ਗੱਲ ਦੀ ਚਰਚਾ ਫੇਸਬੁੱਕ ਤੇ ਵੀ ਕਾਫੀ ਚਲੀ।

 

ਬੱਬੂ ਮਾਨ ਆ ਰਿਹੈ। ਬੱਬੂ ਮਾਨ ਨੇ ਕੁਝ ਚੰਗਾ ਵੀ ਗਾਇਆ ਅਤੇ ਲੱਚਰਤਾ ਵਲੋਂ ਵੀ ਕਸਰ ਬਾਕੀ ਨਹੀਂ ਛੱਡੀ। ਪਰ ਚਲੋ ਇਸ ਪੱਖ ਨੂੰ ਪਾਸੇ ਕਰਦੇ ਹਾਂ। ਸਿੱਖ ਨੌਜਵਾਨੀ ਦੇ ਆਹੂ ਲਾਹੁਣ ਵਾਲੇ ਕਾਤਲ ਬੇਅੰਤੇ ਦੇ ਪੋਤਰੇ ਦੀ ਚੋਣ-ਰੈਲੀ ਤੇ ਬੱਬੂ-ਮਾਨ ਬੇਅੰਤੇ ਨੂੰ ਪਾਣੀ ਪੀ-ਪੀ ਮਹਾਨ-ਸ਼ਹੀਦ ਕਹਿਕੇ, ਉਨ੍ਹਾਂ ਮਾਵਾਂ ਦੀਆਂ ਆਂਦਰਾਂ ਦੇ ਰੁੱਗ ਭਰਦਾ ਰਿਹਾ, ਜੀਹਨਾਂ ਦੇ ਜਵਾਨ ਪੁੱਤ ਬੇਅੰਤੇ ਨੇ ਕੋਹ-ਕੋਹ ਕੇ ਮਾਰੇ ਸਨ। ਪਰ ਚਲੋ ਇਹ ਵੀ ਉਸ ਉਪਰ ਛੱਡ ਦਿਓ ਕਿ ਉਸ ਕਿਹੜਾ ਰਾਹ ਚੁਣਿਆ। ਪਰ ਇਸ ਦਾ ਸ਼ਰਮਨਾਕ ਪਹਿਲੂ ਇਹ ਹੈ ਕਿ ਖਾਲਿਸਤਾਨ ਜਿੰਦਾਬਾਦ ਦੇ ਨਾਂ ਤਾ ਰੋਟੀਆਂ ਸੇਕਣ ਵਾਲਾ ਖਲਿਸਤਾਨੀ ਹੁੱਭ-ਹੁੱਭ ਕੇ ਬੱਬੂ-ਮਾਨ ਦੀਆਂ ਵਾਰਾਂ ਗਾ ਰਿਹਾ ਹੈ, ਜਦ ਕਿ ਉਸ ਨੂੰ ਬੱਬੂ ਮਾਨ ਬਾਰੇ ਪਤਾ ਹੈ। ਕਿਉਂ? ਆਉਂਦੇ ਹੋਏ ਚਾਰ ਛਿੱਲੜਾਂ ਖਾਤਰ? ਮੈਂ ਫਿਰ ਕਹਿੰਨਾ ਕਿ ਕੋਠੇ ਉਪਰ ਬੈਠੀ ਰੰਡੀ ਦਾ ਵੀ ਯਾਰ ਕੋਈ ਈਮਾਨ ਹੈ!

ਮੋਰਾਂਵਾਲੀ ਦੇ ਆਰ.ਐਸ.ਐਸ ਨਾਲ ਸਬੰਧਾ ਬਾਰੇ ਲੱਗੇ ਇਸ਼ਤਿਹਾਰਾਂ ਦਾ ਅਸਰ ਤਾਂ ਹੋਵੇ ਜੇ ਮੇਰੇ ਨਾ ਹੋਣ। ਟਰੰਟੋ ਵਿਖੇ ਹੀ ਵੱਡੀਆਂ ਵੱਡੀਆਂ ਗੱਪਾਂ ਮਾਰਨ ਵਾਲਾ ਹਰੀ ਪ੍ਰਸ਼ਾਦ ਰੰਧਾਵਾ ਖਾਲਿਸਤਾਨੀਆਂ ਦੇ ਗੁਰਦੁਆਰੇ ਕਥਾ ਕਰ ਰਿਹਾ ਹੈ। ਜਦ ਕਿ ਮੋਰਾਂਵਾਲੀ ਦੀ ਆਰ.ਐਸ.ਐਸ ਦੀ ਟੋਲੀ ਵਿਚ ਉਹ ਵੀ ਸ਼ਾਮਲ ਸੀ। ਓਸ ਮਹਿਫਲ ਵਿਚ ਉਹ ਵੀ ਹਾਜਰ ਸੀ ਜਿਸ ਵਿਚ ਮੋਰਾਂਵਾਲੀ ਪੈਲਾਂ ਪਾ ਰਿਹਾ ਸੀ। ਇਸ ਦਾ ਜਵਾਬ ਕੌਣ ਦੇਵੇਗਾ? ਮੋਰਾਂਵਾਲੀ? ਹਰੀ ਪ੍ਰਸ਼ਾਦ ਰੰਧਾਵਾ? ਪ੍ਰਬੰਧਕ? ਨਹੀਂ ਕੋਈ ਨਹੀਂ ਦੇਵੇਗਾ। ਕਿਉਂ ਦੇਣ ਜਵਾਬ ਉਹ? ਜਦ ਸਵਾਲ ਪੁੱਛਣ ਵਾਲਾ ਹੀ ਕੋਈ ਨਹੀਂ। ਹੈ ਕੋਈ ਪੁੱਛਣ ਵਾਲਾ? ਤਾਂ ਫਿਰ ਮੇਰੀ ਕੌਮ ਦੀਆਂ ਸਟੇਜਾਂ ਤੇ ਤਾਂ ਅਜਿਹੇ ਮੋਰ ਹੀ ਪੈਲਾਂ ਪਾਉਂਣਗੇ! ਨਹੀਂ?

ਦੇਖੋ ਇਸ ਭੇਖੀ, ਸੰਘ ਪਾੜੂ ਢਾਡੀ ਦੀ ਅਸਲੀਅਤ

ਪਿਛਲੇ ਸਾਲ ਹੋਏ ਪੰਜਾਬੀ ਅਖੌਤੀ ਸਭਿਆਚਾਰ ਪ੍ਰੋਗ੍ਰਾਮ ਵਿੱਚ ਇਕ ਹੋਰ ਰਾਗੀ ਜੋਗਿੰਦਰ ਸਿੰਘ ਰਿਆੜ ਨਾਲ

ਠੱਗ ਸਮਾਜ ਦਾ ਪ੍ਰਧਾਨ ਹਰੀ ਪ੍ਰਸਾਦ ਰੰਧਾਵਾ, ਆਰ.ਐਸ.ਐਸ ਦੀ ਮੁੱਖ ਪ੍ਰਚਾਰਕ ਸਾਧਵੀ ਰਿਤੰਭਰਾ ਅਤੇ ਸਾਧ ਪਰਮਹੰਸ ਨਾਲ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top