ਕਿਸੇ ਮਿੱਤਰ ਨੇ ਫੋਨ ਕਰਕੇ ਦੱਸਿਆ ਕਿ ਕਿਸੇ ਭਰਾ ਨੇ ਤੇਰੇ ਖਿਲਾਫ
ਲਿਖਿਆ ਹੈ, ਜਦ ਮੈਂ ਉਸ ਸਾਈਟ ਤੇ ਜਾ ਕੇ ਦੇਖਿਆ ਤਾਂ ਮੇਰੇ
ਖਿਲਾਫ ਤਾਂ ਕੁੱਝ ਵੀ ਨਹੀਂ ਸੀ!! ਉਹ ਤੇ ਮੇਰੀ ਹਕੀਕਤ ਸੀ ਜਿਹੜੀ ਪਹਿਲਾਂ ਸੀ, ਉਹ ਖਿਲਾਫ
ਕਿਵੇਂ ਹੋਈ? ਹਾਲੇ ਸ਼ੁਕਰ ਏ ਉਸ ਵੀਰ ਨੂੰ ਇਹ ਪਤਾ ਨਹੀਂ ਲੱਗਾ,
ਕਿ ਮੈਂ ਤਾਂ ‘ਬਾਬਾ’ ਨੰਦ ਸਿੰਘ ਦੀਆਂ ਮੂਰਤੀਆਂ ਵੀ ਪੂਜਦਾ ਰਿਹਾ ਹਾਂ, ਜੋਤਾਂ ਵੀ ਜਗਾਉਂਦਾ
ਰਿਹਾ ਹਾਂ, ਥਾਲਾਂ ਦੇ ਭੋਗ ਵੀ ਲਵਾਉਂਦਾ ਰਿਹਾਂ ਤੇ ਬਾਕੀ ਸਾਰੇ ਕਰਮਕਾਂਡ ਵੀ ਕਰਦਾ ਰਿਹਾ
ਹਾਂ।
ਮੈਂ ਹੈਰਾਨ ਹਾਂ ਰੱਬ ਜੀ ਕਿੰਨੇ ਵੱਡੇ ਹਨ, ਕਿ ਉਹ ਬੰਦੇ ਦੇ ਕਈ ਪੜਦੇ
ਬਿਨਾ ਸ਼ਰਤ ਹੀ ਕੱਜੀ ਰੱਖਦੇ ਹਨ ਨਹੀਂ ਤਾਂ ਬੰਦਾ…?
ਸਿਆਣਿਆਂ ਦੀ ਇਕੋ ਮੱਤ ਕਿ ਛੋਟਿਆਂ ਦੇ (ਸ਼ਾਇਦ ਵੱਡੇ ਹੀ ਹੋਣ), ਮੂੰਹ
ਨਹੀਂ ਲੱਗੀਦਾ, ਬਹੁਤ ਕੰਮ ਆਉਂਦੀ ਹੈ, ਜਿੰਦਗੀ ਵਿਚ ਇਹ ਗੱਲ। ਮੇਰੀ ਕੌਮ ਪਹਿਲਾਂ ਹੀ ਉਲਝੀ
ਹੋਈ ਹੈ, ਗੁਰੂ ਮੈਨੂੰ ਮੱਤ ਦੇ ਕੇ ਸਿਆਣਾਂ ਕਰੇ। ਮੇਰੀ ਤਾਂ ਅਰਜ ਹੈ,
ਬਾਕੀ ਭਰਾਵਾਂ ਨੂੰ ਵੀ ਕਿ ਕਿਸੇ ਭਲੇ ਸਮੇਂ ਦੀ ਆਸ ਵਿਚ ਸਾਨੂੰ ਜਵਾਬਾਂ ਵਿੱਚ ਨਹੀਂ ਉਲਝਣਾ
ਚਾਹੀਦਾ। ਕਿ ਚਾਹੀਦਾ?