Share on Facebook

Main News Page

ਕੁੱਝ ਇੱਦਾਂ ਈ ਨਹੀਂ ਲੱਗਦਾ? (ਇੱਕ ਸੱਚ)

ਐਸ ਵਿਸ਼ੇ ਤੇ ਕਦੀਂ ਕਿਸੇ ਨੇ ਗੱਲ ਨਹੀਂ ਕੀਤੀ, ਇਸ ਲਈ ਲੋੜ ਹੈ, ਕਿ ਇੱਕ ਅਜਿਹੀ ਜਥੇਬੰਦੀ/ਸੰਸਥਾ ਦੀ ਸਥਾਪਨਾ ਕੀਤੀ ਜਾਵੇ, ਜੋ ਸਹੀ ਤਰੀਕੇ ਨਾਲ ਗੁਰਮਤਿ ਪ੍ਰਚਾਰ ਕਰੇ, ਅਤੇ ਗਰੀਬ/ਲੋੜਵੰਦਾਂ ਦੀ ਮੱਦਦ ਕਰੇ। ਸਹੀ ਗੱਲ ਹੈ ਵੀਰ ਜੀ, ਤੁਸੀਂ ਸਹੀ ਕਿਹਾ ਆਪਾਂ ਤੁਹਾਡੇ ਨਾਲ ਹਾਂ।

ਕੀ ਨਾਮ ਰੱਖੀਏ? ਹਾਂ ਜੀ ਕੋਈ ਵੀ ਰੱਖ ਲਉ, ਜੋ ਜ਼ਰਾ ਧਾਰਮਿਕ ਜਿਹਾ ਹੋਵੇ ਨਾਲੇ ਇਸਦਾ ਇਹ ਫਾਇਦਾ ਫੰਡ 'ਕੱਠਾ ਕਰਨਾ ਸੌਖਾ ਹੋ ਜਾਂਦਾ।

ਸਹੀ ਗੱਲ ਕੀਤੀ ਹੈ ਜੀ!! ਪ੍ਰਧਾਨ ਕਿਹਨੂੰ ਬਣਾਈਏ? ਦੇਖੋ ਇਹ ਆਈਡੀਆ ਮੇਰਾ ਸੀ, ਤੇ ਮੇਰੇ ਕੋਲ ਤਜ਼ੁਰਬਾ ਵੀ ਹੈ, ਮੈਂ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਸੰਸਥਾਵਾਂ/ਜਥੇਬੰਦੀਆਂ ਆਦਿਕ ਵਿੱਚ ਵਿਚਰਿਆ ਹਾਂ, ਸੱਭ ਪੈਸੇ 'ਕੱਠੇ ਕਰਕੇ ਖਾ ਜਾਂਦੀਆਂ ਨੇ, ਸੋ ਮੈਂ ਤੁਹਾਨੂੰ ਵਧੀਆ ਗਾਈਡ ਕਰ ਸਕਾਂਗਾ। ਮੈਨੂੰ ਪ੍ਰਧਾਨ ਬਣਾ ਦਿਉ, ਤੇ ਤੁਸੀਂ ਸਾਹਿਬ ਜੀ, 'ਤੁਹਾਨੂੰ ਮੀਤ ਪ੍ਰਧਾਨ ਬਣਾ ਦੇਵਾਂਗੇ।'

ਇਹ ਤਾਂ ਠੀਕ ਕਿਹਾ ਜੀ, ਪਰ ਬਾਕੀ ਮੈਂਬਰ ਕਿੱਥੋਂ ਲਿਆਉਣੇ ਹਨ? ਇਸ ਵਾਸਤੇ ਮੇਰਾ ਇੱਕ ਰਿਸ਼ਤੇਦਾਰ ਹੈ, ਬੜਾ ਅਮੀਰ ਸਿੱਖ ਹੈ, ਤੇ ਦਾਨ-ਪੁੰਨ ਵੀ ਵਾਹਵਾ ਕਰਦਾ। ਉਸਨੂੰ ਕੋਈ ਵੱਡਾ ਜਿਹਾ ਅਹੁਦਾ ਦੇ ਕੇ, ਮੈਂਬਰ ਬਣਾ ਲੈਂਦੇ ਹਾਂ, ਨਾਲੇ ਚਾਰ ਪੈਸੇ ਵੀ ਦੇ ਦਊਗਾ ਆਪਣੀ ਸੰਸਥਾ ਲਈ, ਤੇ ਚਾਰ ਪੰਜ ਹੋਰ ਕੱਠੈ ਕਰ ਲਵਾਂਗੇ, ਹੈਗੇ ਨੇ ਮੇਰੇ ਯਾਰ ਦੋਸਤ।

ਇਹ ਤਾਂ ਵਧੀਆ ਕੰਮ ਜੋ ਜਾਊ ਫਿਰ!! 7 ਕੁ ਜਾਣੇ ਇਕੱਠੇ ਹੋ ਕੇ, ਫਿਰ ਇਸਨੂੰ ਰਜਿਸਟਰ ਕਰਵਾ ਲਵਾਂਗੇ, ਤੇ ਫਿਰ ਟੌਹਰ ਬਣ ਜੂ ਇੱਕ ਵੇਰਾਂ ਤਾਂ ਪੂਰੇ ਇਲਾਕੇ ਵਿੱਚ। ਆਹੋ ਯਾਰ ਇੱਕ ਪ੍ਰੈੱਸ ਸਕੱਤਰ ਜ਼ਰੂਰ ਬਣਾਇਉ ਅਖਬਾਰਾਂ ਵਿੱਚ ਖਬਰ ਲਗਵਾਉਣ ਸਬੰਧੀ, ਬਾਕੀ ਬਹੁਤੇ ਮੈਂਬਰ ਨਹੀਂ ਭਰਤੀ ਕਰਨੇ, ਐਵੇਂ ਪ੍ਰਧਾਨਗੀਆਂ ਲਈ ਲੜਦੇ ਫਿਰਨਗੇ।

ਆਹ ਸ਼ਹਿਰ 'ਚ ਜਿਹੜੀਆਂ ਵੱਡੀਆਂ-2 ਕਹਾਉਂਦੀਆਂ ਜਥੇਬੰਦੀਆਂ, ਇਹ ਵੀ ਤਾਂ ਅਸਲ ਵਿੱਚ 5-7 ਬੰਦਿਆਂ ਦੀਆਂ "ਜਥੀਆਂ" ਜਿਹੀਆਂ ਤਾਂ ਹੁੰਦੀਆਂ। ਹਫਤੇ ਕੁ ਬਾਅਦ ਮੀਟਿੰਗ ਦੀ ਖਬਰ ਲੁਆ ਦਿਆ ਕਰਾਂਗੇ ਬਾਕੀ ਬੱਲੇ ਬੱਲੇ !!

ਇਕਵਾਕ ਸਿੰਘ ਪੱਟੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top