ਸਦਾ ਰਿਹਾ ਸਦਾ ਰਹੂ ਤੱਖਤ
ਐਨੀਂ ਸਮਝ ਨਹੀਂ ਕਿ ਕੀ ਲਿਖਾਂ। ਪੱੜ੍ਹਕੇ ਸਮਝ ਆ ਜਾਵੇ
ਤਾਂ ਉਸ ਪ੍ਰਮਾਤਮਾਂ ਦਾ ਸ਼ੁਕਰ ਜਰੂਰ ਕਰੀਏ। ਸਮੇਂ ਦੇ ਹਾਣੀ ਸਮੇਂ ਦਾ ਸਾਥ
ਜਰੂਰ ਮੰਗਦੇ ਹਨ। ਇਸੇ ਤਰਾਂ ਸਮੇਂ ਸਮੇਂ ਸਮਰੱਥ ਕਰਦੇ ਆ ਰਹੇ ਨੇ ਸਾਰੇ
ਸਿੱਖ। ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਸਿੱਖ ਕੌਮ ਉਪਰ ਬਹੁਤੀ ਵਾਰੀਂ ਦੇਸ਼
ਦੀਆਂ ਸਰਕਾਰਾਂ ਚਲਾਉਣ ਵਾਲੇ ਸਿੱਖਾਂ ਨੂੰ ਬਹੁਤ ਹੀ ਦੁਖਦਾਈ ਸਮੇਂ ਵਿਚੋਂ
ਲੰਘਣ ਲਈ ਮਜ਼ਬੂਰ ਕਰਦੀਆਂ ਰਹੀਆਂ ਹਨ।
ਜੋ ਘੜੀ ਇਹਨਾਂ ਦਿਨਾਂ ਦੀ ਸਮੇਂ ਨੇ
ਚਲਾਈ ਹੈ ਉਹ ਬਹੁਤ ਹੀ ਦੁਖਦਾਈ ਤਾਂ ਹੈ ਹੀ, ਪਰ ਅਫਸੋਸ ਇਹ ਹੈ ਕਿ ਇਹ ਕੋਈ
ਬਾਹਰਲੀ ਨਹੀਂ ਹੈ। ਇੱਹ ਇਕ ਵਿਵਾਦਕ ਰੂਪ ਜਰੂਰ ਧਾਰਨ ਕਰ ਗਈ ਹੈ। ਜੋ ਰਾਹ
ਸਿੱਖਾਂ ਦੇ ਭਵਿੱਖ ਲਈ ਅੱਤ ਜਰੂਰੀ ਅਤੇ ਸਿਧਾ ਪੱਧਰਾ ਹੋਵੇ ਅਪਣਾਉਣ ਦੀ ਲੋੜ
ਹੈ। ਮੇਰੇ ਵੀਰ ਜੋ ਇਸ ਮੰਜਲ ਵੱਲ ਵੱਧ ਰਹੇ ਹਨ, ਅਤੇ ਜਿਨ੍ਹਾ ਦੀ ਅਗਵਾਈ
ਸਰਬਜੀਤ ਸਿੰਘ ਧੂੰਦਾ ਜੀ ਕਰ ਰਹੇ ਹਨ, ਇਕ ਸੁਨੇਹਾ ਇਹਨਾਂ ਸਤਰਾਂ ਦੇ ਰਾਹੀ
ਦੇਣਾਂ ਚਾਹੁੰਦਾ ਹਾਂ।
ਆਖਣ ਨੂੰ ਤਾਂ ਸਾਰੇ
ਆਖੀ ਜਾਂਦੇ ਨੇ, ਕੀ ਹੋਊ 25 ਨੂੰ ਭਾਖੀ ਜਾਂਦੇ ਨੇ।
ਸਮਝੇ ਹੋਏ ਨੂੰ ਸਮਝਾਈ ਜਾਂਦੇ ਨੇ, ਅਕਲ ਆਪਣੀ ਹੀ ਦੁੜਾਈ ਜਾਂਦੇ ਨੇ।
ਪੜ੍ਹ ਖਬਰਾਂ ਕਈ ਹੱਸੀ ਜਾਂਦੇ ਨੇ, ਕਈ ਐਵੇਂ ਹੀ ਕਮਰ ਕੱਸੀ ਜਾਂਦੇ ਨੇ।
ਕੋਈ ਇੱਟਾਂ ਦਾ ਤੱਖਤ ਦੱਸੀ ਜਾਂਦਾ ਏ, ਕੋਈ ਬੰਦਿਆਂ ਨੂੰ ਵੱਡਾ ਦੱਸੀ
ਜਾਂਦਾ ਏ।
ਗੱਲ ਉਹਨਾਂ ਨੂੰ ਰਾਸ ਨਹੀਂ, ਜਿੰਨਾਂ ਪੜ੍ਹਿਆ ਤੱਖਤ ਦਾ ਇਤਹਾਸ ਨਹੀਂ।
ਗੱਲਾਂ ਧੂੰਦਿਆ ਰੱਖਣਾ ਯਾਦ ਮੇਰੀਆਂ, ਲੱਤਾਂ ਖਿੱਚਣਗੇ ਲੋਕੀ ਯਾਰ
ਤੇਰੀਆਂ।
ਵੇਲਾ ਹਥੋਂ ਕਿਤੇ ਨਾ ਖੁੰਝਾ ਦੇਵੀਂ, ਜੋ ਸੱਚ ਹੈ ਸੱਭ ਸਮਝਾ ਦੇਵੀਂ।
ਰੱਖੀਆਂ ਬਹੁਤ ਉਮੀਦਾਂ ਨੇ ਲੋਕਾਂ, ਲਾਉਣਾ ਚਾਹੁਣ ਚਿੰਬੜੀਆਂ ਨੇ ਜੋਕਾਂ।
ਸੋਚ ਤੇਰੀ ਦੇ ਹਾਣੀ ਚਾਹੁਣ ਸਿੱਖ ਬਣਨਾ, ਉਹਨਾਂ ਹੀ ਪਿੱਠ ਤੇਰੀ ਪਿੱਛੇ ਖੱੜਨਾ।
ਹੰਬਲਾ ਇੱਕੋ ਵੱਜਿਆ ਹੋਵੇ ਕਾਫੀ, ਭਾਵੇਂ ਹੋਵੇ ਸਜਾ ਭਾਵੇਂ ਹੋਵੇ ਮਾਫੀ।
ਵੱਡਾ ਦਿਨ ਬ-ਦਿਨ ਹੋਊ ਕਾਫਲਾ, ਮੁੱਕ ਜਾਊ ਸੱਚ ਤੇ ਝੂਠ ਦਾ ਫਾਸਲਾ।
ਸਦਾ ਰਿਹਾ ਸਦਾ ਰਹੂ ਤੱਖਤ, ਰਾਣਾ ਆਖੈ ਇੱਕੋ ਨਹੀਂ ਰਹਿਣਾ ਵੱਕਤ।
ਦਾਸ: ਰਣਜੀਤ
ਸਿੰਘ ਖਹਿਰਾ (ਰਾਣਾ)
|