Share on Facebook

Main News Page

ਅਸੀਂ ਜੌਹਰੀ ਨਹੀਂ ਵਿਆਪਾਰੀ ਹਾਂ, ਬੰਦੇ ਦੇ ਗੁਣ ਨਹੀਂ, ਲਾਭ ਤੇ ਹਾਨੀ ਨੂੰ ਮੱਦੇਨਜਰ ਰੱਖ ਕੇ ਬੰਦੇ ਨੂੰ ਤੋਲਦੇ ਹਾਂ

ਪ੍ਰੋਫੈਸਰ ਦਰਸ਼ਨ ਸਿੰਘ ਜੀ ਕੌਮ ਦਾ ਉਹ ਮਹਾਨ ਪ੍ਰਚਾਰਕ ਹੈ, ਜਿਸ ਨੂੰ ਪੰਥ ਦਾ ਅਸਲ ਦਰਦ ਅਤੇ ਫਿਕਰ ਹੈ। 3 ਫਰਵਰੀ 2010 ਨੂੰ ਇਹ ਵੀਡਿਉ ਉਨਾਂ ਦੀ ਤਕਰੀਰ ਦੀ ਰਿਕਾਰਡ ਕੀਤੀ ਗਈ ਸੀ, ਤੇ ਉਸ ਵਿੱਚ ਅਡ ਅਡ ਥਾਂਵਾਂ ਤੋਂ ਪੰਥ ਦਰਦੀ ਇਕਤੱਰ ਹੋਏ ਸਨ। ਪ੍ਰੋਫੇਸਰ ਸਾਹਿਬ ਦੀ ਇਹ ਤਕਰੀਰ 'ਤੇ ਉਨਾਂ ਦੇ ਦਿਲ ਵਿੱਚ ਕੌਮ ਪ੍ਰਤੀ ਵਸਿਆ ਦਰਦ ਸੁਣ ਕੇ, ਉਥੇ ਹਾਜਿਰ ਹਰ ਸਿੱਖ ਦੀਆਂ ਅਖਾਂ ਗਿਲੀਆਂ ਹੋ ਗਈਆਂ ਸੀ, ਤੇ ਪ੍ਰੋਫੇਸਰ ਸਾਹਿਬ ਦਾ ਵੀ ਗਲਾ ਰੂੰਧ ਗਇਆ ਸੀ। ਕੌਮ ਪ੍ਰਤੀ ਇਨਾਂ ਦਰਦ ਵੇਖ ਕੇ, ਉਨ੍ਹਾਂ ਅਭਾਗੇ ਬੰਦਿਆਂ 'ਤੇ ਮੈਨੂੰ ਤਰਸ ਆ ਰਿਹਾ ਸੀ, ਜੋ ਅੱਜ ਵੀ ਉਨਾਂ ਨੂੰ ਬੁਰਾ ਬਣਾਉਣ ਦੀ ਤਾਕ ਵਿੱਚ ਰਹਿੰਦੇ ਨੇ।

 

Prof Darshan Singh Khalsa 03 Feb 2010

ਕੌਮ ਕਿਸੇ ਪੰਥ ਦਰਦੀ ਕੋਲੋਂ ਕੀ ਚਾਂਉਦੀ ਹੈ? ਮੈਂ ਅੱਜ ਤਕ ਸਮਝ ਨਹੀਂ ਸਕਿਆ? ਜਿਸ ਬੰਦੇ ਨੇ ਅਪਣਾ ਪੂਰਾ ਜੀਵਨ ਗੁਰੂ, ਗੁਰਬਾਣੀ ਅਤੇ ਪੰਥ ਲਈ ਲਾ ਦਿਤਾ, ਉਨ੍ਹਾਂ ਨੂੰ ਹਰ ਬੰਦੇ ਨੇ ਇਕ ਇਕ ਕਰ ਕੇ ਛੱਡ ਦਿਤਾ। ਉਨਾਂ ਦਾ ਕਸੂਰ ਸਿਰਫ ਇਤਨਾਂ ਹੈ, ਕਿ ਉਹ ਸੱਚ ਤੇ ਪਹਿਰਾ ਦੇ ਰਿਹਾ ਹੈ, ਤੇ ਅਪਣੀ ਗਿਰਦੀ ਹੋਈ ਸਿਹਤ ਦੇ ਬਾਵਜੂਦ ਵੀ ਕੌਮ ਦੀ ਸੇਵਾ ਕਰ ਰਿਹੇ ਨੇ। ਫੇਰ ਵੀ ਲੋਕ ਉਨਾਂ ਨੂੰ ਇਹ ਕਹਿ ਕਿ ਬਦਨਾਮ ਕਰਦੇ ਨੇ ਕਿ ਉਨਾਂ ਕੀ ਖਟਿਆ, ਜੇ ਸਕਤਰੇਤ ਵਿੱਚ ਚਲੇ ਜਾਂਦੇ, ਤੇ ਨਿਰਾਸ਼ ਹੋ ਕੇ ਘਰ ਤੇ ਨਾਂ ਬਹਿ ਜਾਂਦੇ। ਹਲੀ ਪਿਛਲੇ ਹਫਤੇ ਹੀ ਯਮੁਨਾ ਨਗਰ ਦੇ ਕੀਰਤਨ ਪ੍ਰੋਗ੍ਰਾਮ ਵਿੱਚ ਇਕੱਠੀ ਹੋਈ ਸੰਗਤ, ਇਨ੍ਹਾਂ ਪੰਥ ਦੋਖੀਆਂ ਦੇ ਮੂੰਹ 'ਤੇ ਇਕ ਚਪੇੜ ਸਾਬਿਤ ਹੋਈ ਹੈ, ਜੋ ਇਹ ਕਹਿ ਕੇ ਉਨਾਂ ਨੂੰ ਨੀਵਾਂ ਵਖਾਂਉਦੇ ਨੇ ਕਿ ਉਹ ਘਰ ਬਹਿ ਗਏ ਨੇ।

ਇਸ ਤਕਰੀਰ ਵੇਲੇ ਮੈਂ ਵੀ ਉਥੇ ਮੌਜੂਦ ਸੀ, ਤੇ ਇਹ ਤਕਰੀਰ ਸੁਨਣ ਤੋਂ ਬਾਦ ਮੈਂ ਰਾਤ ਦੀ ਰੋਟੀ ਵੀ ਨਹੀਂ ਖਾ ਸਕਿਆ, ਇਹ ਸੋਚ ਕੇ ਕਿ ਕੌਮ ਨੇ ਹੀਰਿਆਂ ਦੀ ਕਦਰ ਕਦੀ ਵੀ ਜਿਉਦੇ ਜੀ ਨਹੀਂ ਕੀਤੀ। ਇਥੇ ਤੇ ਪਿਉਰ ਖੁਸ਼ਾਮਦ ਕਰਨ ਵਾਲੇ ਤੇ ਫਿਲੌਸਫੀ ਝਾੜਨ ਵਾਲੇ ਪ੍ਰੋਫੇਸ਼ਨਲ ਕਥਾਕਾਰ, ਪੰਥ ਰਤਨ ਅਤੇ ਗੁਰਮਤ ਮਾਰਤੰਡ ਦੇ ਖਿਤਾਬਾਂ ਨਾਲ ਸਤਕਾਰੇ ਜਾਂਦੇ ਨੇ, ਤੇ ਅਪਣੇ ਦਿਲ ਵਿੱਚ ਪੰਥ ਲਈ ਸੱਚਾ ਦਰਦ ਰਖਣ ਵਾਲੇ ਪੰਥ ਤੋਂ ਛੇਕ ਦਿਤੇ ਜਾਂਦੇ ਨੇ।

ਇਸ ਮੀਟਿੰਗ ਵਿੱਚ ਬਹੁਤ ਸਾਰੇ ਵਿਦਵਾਨ ਅਤੇ ਪੰਥ ਦਰਦੀ ਮੌਜੂਦ ਸਨ, ਜੋ ਇਨ੍ਹਾਂ ਦੀ ਇਸ ਤਕਰੀਰ ਨੂੰ ਸੁਣ ਕੇ ਰੋ ਪਏ ਸਨ, ਉਹ ਵੀ ਅੱਜ ਇਨਾਂ ਤੋਂ ਦੂਰ ਹੋ ਚੁਕੇ ਹਨ। ਇਹੀ ਸਾਡਾ ਦੁਖਾਂਤ ਹੈ, ਕਿ ਅਸੀਂ ਜੌਹਰੀ ਨਹੀਂ ਵਿਆਪਾਰੀ ਹਾਂ, ਬੰਦੇ ਦੇ ਗੁਣ ਨਹੀਂ, ਲਾਭ ਤੇ ਹਾਨੀ ਨੂੰ ਮੱਦੇਨਜਰ ਰੱਖ ਕੇ ਬੰਦੇ ਨੂੰ ਤੋਲਦੇ ਹਾਂ।

ਇਹ ਮੇਰੀ ਖਾਸ ਤੇ ਫੇਵਰੇਟ ਵੀਡੀਉ ਹੈ, ਸਾਰੇ ਜਨ ਜਰੂਰ ਵੇਖਣ ਤੇ ਫੈਸਲਾ ਕਰਨ, ਕਿ ਪ੍ਰੋਫੈਸਰ ਸਾਹਿਬ ਕੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਨਾਲੋਂ ਕਦੀ ਤੁਟ ਸਕਦੇ ਹਨ? ਉਨ੍ਹਾਂ ਨੇ ਕੌਮ ਨੂੰ ਕੀ ਦਿਤਾ ਤੇ ਕੌਮ ਉਨਾਂ ਨੂੰ ਕੀ ਦੇ ਰਹੀ ਹੈ?

ਇੰਦਰਜੀਤ ਸਿੰਘ ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top