ਹਜਾਰਾਂ ਸਾਲ ਮਨੁੱਖ
ਜਾਨਵਰ ਦੀ ਤਰਾਂ ਜੰਗਲਾਂ ਵਿਚ ਰਿਹਾ,
ਜਿਉਂ ਜਿਉਂ ਗਿਆਨ ਵਧਿਆ, ਕੁਛ ਲੋਕਾਂ ਨੇ ਉਦੋਂ
ਤੋਂ ਹੀ ਗਿਆਨ 'ਤੇ ਆਪਣਾ ਕਬਜਾ ਕੀਤਾ ਹੋਇਆ ਹੈ,
ਖਾਸ ਕਰਕੇ ਬ੍ਰਾਹਮਣ ਨੇ।
ਬ੍ਰਾਹਮਣ ਨੇ ਲੋਕਾਂ ਨੂੰ ਰੱਬ ਬਾਰੇ ਤਰਾਂ ਤਰਾਂ ਦੇ ਭੁਲੇਖੇ ਪਾਏ,
ਦਾਨ ਪੁੰਨ ਦੇ ਨਾਂ ਤੇ ਨਾਮ ਜਪਾਣ ਦੇ ਨਾਂ ਤੇ ਲੋਕਾਂ ਨੂੰ ਖੂਬ ਲੁਟਿਆ। ਕਦੇ
ਇਕ ਅਖਰੀ ਨਾਮ ਕਦੇ, ਪੁਠੇ ਲਟਕਣ ਵਾਲਾ ਨਾਮ,
ਕਦੇ ਭੋਰਿਆਂ ਵਿਚ ਵੜਕੇ ਜਪਣ ਵਾਲਾ ਨਾਮ, ਕਦੇ...
ਗੱਲ ਕੀ ਲੋਕਾਂ ਨੂੰ ਰੱਜਕੇ ਬੇਫਕੂਫ ਬਣਾਇਆ।
ਫਿਰ
1469 ਨੂੰ ਗਿਆਨ ਦੇ ਸੂਰਜ ਦਾ ਦਾ ਪ੍ਰਕਾਸ਼ ਹੋਇਆ। ਗੁਰੂ ਜੀ ਨੇ ਮਨੁੱਖਤਾ
ਨੂੰ ਬਿਲਕੁਲ ਨਵਾਂ ਗਿਆਨ, ਨਵੀਂ ਸੋਚ,
ਨਵੇਂ ਅਰਥਾਂ ਵਿਚ, ਰੱਬ ਦੀ ਦੱਸ ਪਾਈ। ਗੁਰੂ
ਜੀ ਨੇ ਗੁਰਬਾਣੀ ਵਿਚ ਜੋ ਲੋਕਾਂ ਦੀ ਜੁਬਾਨ ਤੇ ਪਰਚੱਲਤ ਮੁਹਾਵਰੇ ਸਨ,
ਓਹੀ ਵਰਤੇ, ਜੋ ਰੱਬ ਦੇ ਪਰਚੱਲਤ ਨਾਮ ਸਨ,
ਓਹ ਵੀ ਵਰਤੇ। ਕਿਉਂਕੇ ਜੋ ਲੋਕਾਂ ਨੇ ਕਦੇ ਸੁਣਿਆਂ ਹੀ ਨਹੀਂ ਸੀ,
ਉਸ ਗਿਆਨ ਨੂੰ ਸਮਝਾਣ ਲਈ ਜਰੂਰੀ ਸੀ। ਗੁਰੂ ਜੀ ਨੇ ਕਿਹਾ ਕੇ
(ਏਹੁ ਵਿਸ ਸੰਸਾਰੁ ਤੁਮ ਦੇਖਦੇ ਏਹੁ ਹਰਿ
ਕਾ ਰੂਪ ਹੈ, ਹਰਿ ਰੂਪ ਨਦਰੀ ਆਇਆ)
ਗੁਰੂ ਜੀ ਨੇ ਦਸਿਆ ਕੇ
ਰੱਬ ਨੁੰ ਪਾਉਣ ਲਈ ਅੱਖਾਂ ਮੀਟਣ ਦੀ ਲੋੜ ਨਹੀਂ,
ਮਾਲਾ ਫੇਰਨ ਦੀ ਲੋੜ ਨਹੀਂ, ਭੋਰੇ ਪੱਟਣ ਦੀ
ਲੋੜ ਨਹੀਂ, ਘਰ ਛਡਣ ਦੀ ਲੋੜ ਨਹੀਂ,
ਸਿਰ ਮਾਰਨ ਦੀ ਲੋੜ ਨਹੀਂ, ਕਿਸੇ ਵੀ ਇਕ
ਅੱਖਰ ਨੂੰ ਵਾਰ ਵਾਰ ਪ੍ਹੜਨ ਦੀ ਲੋੜ ਨਹੀਂ,
ਬੱਸ ਇਸ ਮਨੱਖਤਾ ਨੂੰ ਪਿਆਰ ਕਰੋ। ਗੁਰੂ ਜੀ ਨੇ ਦਸਿਆ ਕੇ ਗੁਰੂ ਦਾ
ਗਿਆਨ ਹੀ ਨਾਮ ਹੈ, ਗੁਰੂ ਦੀ ਦਿਤੀ ਮੱਤ ਹੀ
ਨਾਮ ਹੈ (ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ
ਕੀਰਤਿ ਹਮਰੀ ਰਹਰਾਸਿ) ਜਪਣਾਂ ਹੈ ਇਸ ਨੂੰ ਆਪਣੀ ਜਿੰਦਗੀ ਤੇ ਲਾਗੂ
ਕਰਨਾ।
ਕੁੱਛ ਸਿੱਖੀ ਭੇਸ ਵਿਚ
ਲੁਕੇ ਬ੍ਰਾਹਮਣ, ਅੱਜ ਵੀ ਮਨੁੱਖਤਾ ਨੂੰ ਲੁਟ
ਰਹੇ ਹਨ, ਨਾਮ ਜਪਾਉਣ
ਦਾ ਭੜਭੰਜ ਕਰਕੇ, ਇਨਾਂ ਤੋਂ ਬਚਣ ਦੀ ਲੋੜ ਹੈ,
ਉਸ ਦਾ ਇਕੋ ਇਕ ਹੱਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਹੜੋ,
ਵਿਚਾਰੋ, ਤੇ ਉਸ ਅਨੁਸਾਰ ਜਿੰਦਗੀ ਜੀਓ।