Share on Facebook

Main News Page

ਠਹਿਰੋ........... ਰੁਕੋ........... ਅਤੇ.. ਚਲੋ

ਦੋਸਤੋ ਕਈ ਸਵਾਲ ਮਨ ਵਿੱਚ ਆਉਂਦੇ ਹਨ।
.....ਕੀ ਸਾਡੇ ਕਹਿਣ 'ਤੇ ਧੂੰਦਾ ਸਾਹਿਬ ਅਕਾਲ ਤਖਤ ਤੇ ਚਲੇ ਜਾਣਗੇ?
....ਕੀ ਸਾਡੇ ਕਹਿਣ 'ਤੇ ਧੂੰਦਾ ਸਾਹਿਬ ਅਕਾਲ ਤਖਤ ਤੇ ਨਹੀਂ ਜਾਣਗੇ?
.....ਕੀ ਸਾਣੇ ਕਹਿਣ 'ਤੇ ਧੂੰਦਾ ਸਾਹਿਬ ਆਖੇ ਜਾਂਦੇ ਅਖੌਤੀ ਸੈਕਟਰੀਏਟ ਵਿੱਚ ਚਲੇ ਜਾਣਗੇ?
... ....ਕੀ ਸਾਡੇ ਕਹਿਣ 'ਤੇ ਧੂੰਦਾ ਸਾਹਿਬ ਆਖੇ ਜਾਂਦੇ ਅਖੌਤੀ ਸੈਕਟਰੀਏਟ ਵਿੱਚ ਨਹੀਂ ਜਾਣਗੇ?
.....ਕੀ ਸਾਡੇ ਕਹਿਣ 'ਤੇ..........?

ਸਵਾਲ ਬਹੁਤ ਪੈਦਾ ਹੋ ਰਹੇ ਹਨ ਪਰ ਜਵਾਬ ਹੈ ਨਹੀਂ ਜੀ।
.....ਫਿਰ ਅਸੀਂ ਆਪੂੰ ਬਣੇ ਅਖਾਉਤੀ ਜੱਜਾਂ ਨੂੰ ਕੋਸਦੇ ਕੋਸਦੇ ਆਪ ਹੀ ਜੱਜ ਕਿਓਂ ਬਣੀ ਜਾ ਰਹੇ ਹਾਂ ?
......ਇੱਥੌਂ ਤੱਕ ਆਪਣੀ ਜੱਜਮੈਂਟ ਸਹੀ ਦੱਸਣ ਦੀ ਚਾਹਨਾਂ ਵਿੱਚ ਆਪਣੇ ਦੋਸਤਾਂ ਨੂੰ ਹੀ ਦੋਸ਼ੀ ਬਣਾਈ ਜਾ ਰਹੇ ਹਾਂ ਜਿਵੇਂ ਉਹਨਾਂ ਦੇ ਕਹਿਣ ਨਾਲ ਹੀ ਧੂੰਦਾ ਸਾਹਿਬ ਨੇ ਫੈਸਲਾ ਲੈਣਾ ਹੋਵੇ ।
.......ਜਿਸ ਫੇਸਬੁਕ ਤੇ ਇਕੱਤਰ ਹੋਕੇ ਵਿਚਾਰਾਂ ਦੇ ਅਦਾਨ ਪ੍ਰਦਾਨ ਰਾਹੀਂ ਅਸੀਂ ਡੇਰਾਬਾਦ ਅਤੇ ਵਚਿਤਰ ਨਾਟਕ ਵਿਰੁੱਧ ਲਾਮਬੰਦ ਹੋ ਰਹੇ ਸੀ ਉਸੇ ਫੇਸਬੁਕ ਤੇ ਅਸੀਂ ਇਕ ਦੂਜੇ ਲਈ ਅਪਮਾਨ ਜਨਕ ਭਾਸ਼ਾ ਵਰਤਦੇ,ਦੋਸ਼ ਲਾਉਂਦੇ ਆ ਰਹੀ ਜਾਗਰੁਕਤਾ ਦੇ ਵਿਰੋਧ ਵਿੱਚ ਭੁਗਤਣ ਲਈ ਅਧਾਰ ਤਿਆਰ ਕਰਨ ਲੱਗ ਪਏ ਹਾਂ।

ਹੁਣ ਸਵਾਲ ਪੈਦਾ ਹੁੰਦੇ ਹਨ ਕਿ
.......ਕੀ ਇਹ ਆਪੇ ਹੋਈ ਜਾ ਰਿਹਾ ਹੈ?
.......ਕੀ ਕੋਈ ਇਸਦੇ ਪਿੱਛੇ ਹੈ?
........ਕੀ ਅਸੀਂ ਜੋ ਗਿਆਨ ਪਰਾਪਤ ਕਰਨ ਜਾ ਰਹੇ ਸੀ ਕਰ ਚੁੱਕੇ ਹਾਂ?
.........ਕੀ ਸਾਡਾ ਸਿਧਾਂਤਿਕ ਵਿਰੋਧੀ ਸਫਲ ਤੇ ਨਹੀਂ ਹੋ ਰਿਹਾ ?
..........ਕੀ ਸਾਡੇ ਗਰੁੱਪਾਂ ਦੇ ਮਕਸਦ ਵਿੱਚ ਤਬਦੀਲੀ ਤਾਂ ਨਹੀਂ ਆ ਰਹੀ?

ਇਹ ਗਲ ਆਪਾਂ ਭਲੀ ਭਾਂਤ ਜਾਣਦੇ ਹਾਂ ਕਿ ਬ੍ਰਾਹਮਣਵਾਦ ਕਿਸੇ ਵੀ ਚਾਲ ਵਿੱਚ ਕਦੇ ਵੀ ਪਿੱਛੇ ਨਹੀਂ ਰਹਿੰਦਾ ।ਉਹ ਨਹੀਂ ਚਾਹੁੰਦਾ ਕਿ ਕਿਸੇ ਵੀ ਤਰਾਂ ਦੀ ਜਾਗਰੂਕਤਾ ਸਾਡੇ ਵਿੱਚ ਆਵੇ ।ਉਸਦਾ ਅਸਲ ਨਿਸ਼ਾਨਾਂ ਧੂੰਦਾ ਨਹੀਂ ਸਗੋਂ ਉਹ ਕਾਲਜ ਹੈ ਜਿੱਥੋਂ ਧੂੰਦੇ ਪੈਦਾ ਹੋਣ ਲੱਗੇ ਹਨ ।ਇਹ ਗਲ ਕਾਲਜ ਵਾਲੇ ਵੀ ਚੰਗੀ ਤਰਾਂ ਜਾਣਦੇ ਹਨ ।ਸੋ ਇਸ ਸਥਿੱਤੀ ਵਿੱਚ ਕਿਵੇਂ ਨਜਿੱਠਣਾ ਹੈ ਉਹ ਧੂੰਦਾ ਸਾਹਿਬ ਦਾ ਕਾਲਜ ਹੀ ਤਹਿ ਕਰੇਗਾ।

.......ਭਾਵੇਂ ਸਲਾਹਾਂ ਦੇਣ ਵਾਲੇ ਦੋਵੇਂ ਪੱਖ ਹੀ ਜਾਗਰੁਕਤਾ ਲਈ ਚਿੰਤਤ ਹਨ ਪਰ ਰਸਤੇ ਵੱਖਰੇ ਵੱਖਰੇ ਹਨ ।ਇੱਕ ਆਪਣੇ ਤਜਰਬੇ ਦੇ ਅਧਾਰ ਤੇ ਕਿਸੇ ਵੀ ਤਰਾਂ ਪੁਜਾਰੀਵਾਦ ਖਤਮ ਕਰਨ ਦੇ ਕਿਸੇ ਵੀ ਮੌਕੇ ਤੇ ਜਰਾ ਵੀ ਚੁੱਕ ਜਾਣਾ ਪੁਜਾਰੀਵਾਦ ਰੂਪੀ ਅਜਗਰ ਨੂੰ ਸਾਹ ਦੇਣਾ ਸਮਝਦੇ ਹਨ ਜਦ ਕਿ ਦੂਜੇ ਇਸ ਅਜਗਰ ਦੀ ਮੌਤ ਤੋਂ ਪਹਿਲਾਂ ਇੱਕ ਆਮ ਸੰਗਤ ਵਿੱਚ ਜਾਗਰੂਕਤਾ ਦੀ ਵੱਡੀ ਲਹਿਰ ਖੜੀ ਕਰ ਪੁਜਾਰੀ ਬਾਦ ਦਾ ਬਦਲ ਬਣਾਣਾ ਚਾਹੁੰਦੇ ਹਨ।

.........ਪਰ ਸ਼ਾਇਦ ਸਾਡੀ ਹਉਮੈ ਹੀ ਸਾਡੇ ਸਾਂਝੇ ਕਾਰਜ ਵਿੱਚ ਸਾਡੇ ਰਸਤੇ ਰੋਕ ਰਹੀ ਹੈ ਜੋ ਇਕ ਦੂਜੇ ਦੀ ਗਲ ਨੂੰ ਠੰਡੇ ਮਤੇ ਨਾਲ ਸਮਝਣ ਵਿਚਾਰਨ ਦੀ ਜਗਹ ਦੂਸ਼ਣ ਬਾਜੀ ਦਾ ਰਸਤਾ ਅਖਤਿਆਰ ਕਰਵਾ ਦਿੰਦੀ ਹੈ ਜਿਸ ਦਾ ਫਾਇਦਾ ਬ੍ਰਾਹਮਣਵਾਦ ਰੂਪੀ ਪੁਜਾਰੀਵਾਦ ਲੈ ਜਾਂਦਾ ਹੈ।

........ਸੋ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ ਆਓ ਇਸ ਵਿਸ਼ੇ ਤੇ ਖਹਿਬੜਨਾ ਛੱਡਕੇ ਸੱਚੀ ਸੁੱਚੀ ਜਾਗਰੁਕਤਾ ਦੀ ਲਹਿਰ ਦਾ ਹਿੱਸਾ ਬਣੀਏ।

ਡਾ. ਗੁਰਮੀਤ ਸਿੰਘ ਬਰਸਾਲ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top