Share on Facebook

Main News Page

ਸਿੱਖ ਕੌਮ "ਧਾਹਾਂ ਮਾਰ-ਮਾਰ ਕੇ, ਪ੍ਰੋ. ਦਰਸ਼ਨ ਸਿੰਘ ਅਤੇ ਧੂੰਦਾ ਸਾਹਿਬ ਦੇ ਹਸਣ ਕਰਕੇ ਨਹੀਂ  ਰੋ ਰਹੀ ਹੈ", ਉਹ ਪੰਥ ਦੋਖੀਆਂ ਅਤੇ ਭਾੜੇ ਦੇ ਵਿਦਵਾਨਾਂ ਦੇ ਕਾਰਨਾਮਿਆਂ ਕਰ ਕੇ (ਰੋ ਰਹੀ ਹੈ)

ਮੇਰੇ ਇਕ ਵਿਦਵਾਨ ਵੀਰ ਨਾਲ ਮੈਂ ਕਈ ਵਾਰ ਵੀਚਾਰ ਸਾਂਝੇ ਕਰ  ਚੁਕਾ ਹੈ ਕਿ ਉਹ  ਜੋ ਕੁਝ ਵੀ ਲਿਖਨਾਂ ਹੋਵੇ ਉਹ "ਸੱਚ" ਦੇ ਅਧਾਰ ਤੇ ਲਿਖਿਆ ਕਰਨ "ਤਰਕ" ਦੇ ਅਧਾਰ ਤੇ ਨਹੀਂ । ਜੋ ਕੁਝ ਵੀ "ਸੰਦੇਸ਼" ਤੁਸੀ ਅਪਣੇ ਲੇਖਾਂ ਵਿੱਚ ਪਾਠਕਾਂ ਨੂੰ ਦੇਣਾਂ ਚਾਂਉਦੇ ਹੋ, ਉਸ ਗਲ ਨੂੰ ਸਿਧੇ ਸਿਧੇ ਤੌਰ ਤੇ ਲਿਖਿਆ ਕਰੋ, ਜੋ ਸਪਸ਼ਟ ਰੂਪ ਵਿੱਚ ਕਿਸੇ ਦੇ ਪੱਲੇ ਪੈ ਸਕੇ । ਲੇਕਿਨ ਪਤਾ ਨਹੀਂ ਕਿਉ  ਉਹ "ਸੱਚ" ਦੀ ਬਜਾਇ "ਤਰਕ" ਨੂੰ ਕਿਉ ਤਰਜੀਹ ਦੇਂਦੇ ਹਨ । ਮੈਂ ਕਈ ਵਾਰ ਇਹ ਕਹਿ ਚੁਕਾ ਹਾਂ ਕਿ,  ਹਰ "ਤਰਕ" ਤੋਂ ਇਕ ਹੋਰ "ਵਡਾ ਤਰਕ" ਕਿਤੇ ਨਾਂ ਕਿਤੇ ਜਰੂਰ ਮੌਜੂਦ ਹੁੰਦਾ ਹੈ , ਜੋ ਅਪਣੇ ਨਾਲੋਂ ਕਮਜੋਰ "ਤਰਕ" ਨੂੰ ਕੱਟ ਸਕਦਾ ਹੈ। ਲੇਕਿਨ "ਸੱਚ" ਹਮੇਸ਼ਾਂ "ਸੱਚ" ਹੁੰਦਾ ਹੈ, ਉਸ ਦੀ ਕਾਟ ਕੇਵਲ "ਸੱਚ" ਨਾਲ ਹੀ ਹੁੰਦੀ ਹੈ। ਇਸਦੀ ਦੀ ਕਦੀ  ਜਰੂਰਤ ਵੀ ਨਹੀਂ ਪੈਂਦੀ ਕਿਉਕਿ ਇਕ  "ਸੱਚ" ਦੂਜੇ "ਸੱਚ" ਦਾ ਵਿਰੋਧਾਭਾਸੀ (ਕੰਟਰਾਡਿਕਟਰੀ) ਨਹੀਂ ਹੁੰਦਾ, ਇਸ ਲਈ ਉਸ ਦੀ ਕੋਈ ਕਾਟ ਵੀ ਕਿਧਰੇ ਮੌਜੂਦ ਨਹੀਂ ਹੁੰਦੀ।

ਅੱਜ ਕਲ ਮੇਰੇ ਉਹ ਮਿਤੱਰ ਫੇਰ ਇਕ ਵੈਬਸਾਈਟ ਵਿੱਚ "ਨਿਤਨੇਮ" ਵਿੱਚ ਦਰਜ "ਅਖੌਤੀ ਬਚਿੱਤਰ ਨਾਟਕ" ਵਿਚੋਂ ਲਈਆਂ ਗਈਆਂ ਰਚਨਾਵਾਂ ਦੀ ਬਹਿਸ ਛੇੜ ਕੇ ਬਹਿ ਗਏ ਹਨ। ਉਸ ਵੈਬ ਸਾਈਟ ਨੂੰ ਅਤੇ ਉਥੇ ਮੌਜੂਦ ਕੁਝ  "ਗਿਆਨ ਅਤੇ ਖੋਜ" ਦੇ ਵਿਗਿਆਨਿਕਾਂ ਨੂੰ ਹੋਰ ਕੀ ਚਾਹੀਦਾ ਹੈ। ਕੋਈ ਇਹੋ ਜਿਹਾ ਬੰਦਾ ਆਵੇ ਤੇ ਉਹ ਉਸ ਨੂੰ ਅਧਾਰ ਬਣਾਂ ਕੇ ਅਖੌਤੀ ਵਿਦਵਾਨ ਗੁਰੂ ਗ੍ਰੰਥ ਇਹ ਸਾਹਿਬ, ਸਿੱਖ ਰਹਿਤ ਮਰਿਯਾਦਾ ਅਤੇ ਅਕਾਲ ਤਖਤ ਦੀ ਬੇਪਤੀ ਕਰ ਸਕਣ, ਜੋ ਹੋਰ ਕਿਸੇ ਵੀ ਥਾਂ ਤੇ ਕਰਨੀ ਮੁਮਕਿਨ ਨਹੀਂ, ਸਿਵਾਏ ਇਸ ਵੈਬਸਾਈਟ ਦੇ। ਮੇਰੇ ਮਿਤੱਰ ਵਿਦਵਾਨ ਦਾ ਇਕ ਤਾਜਾ ਲੇਖ ਵੀ ਪਿਛਲੇ ਦਿਨੀ ਛਪਿਆ ਜਿਨੂੰ ਅਧਾਰ ਬਣਾਂ ਕੇ ਇਨ੍ਹਾਂ ਅਖੌਤੀ ਵਿਦਵਾਨਾਂ ਨੂੰ ਸਵਾਲ ਅਤੇ ਜਵਾਬ ਕਰਨ ਦਾ ਮੌਕਾ ਮਿਲ ਗਇਆ,  ਅਤੇ ਇਸ ਵੈਬਸਾਈਟ ਦਾ ਉਹ "ਆਉ ਤੇ ਖਹਿਬਾਜੀ ਕਰੋ" ਵਾਲਾ ਕਾਲਮ ਫੇਰ ਚਲ ਪਿਆ। ਮੇਰੇ ਇਹ ਵਿਦਵਾਨ ਮਿਤੱਰ ਲਿਖਦੇ ਹਨ ਕਿ -

ਲਗਭਗ ਦੋ ਸਾਲ ਪਹਿਲਾਂ ਦਾਸ ਨੂੰ ਇਹ ਜਾਣਕਾਰੀ ਮਿਲੀ ਕਿ ਕੁੱਝ ਸੱਜਣਾਂ ਨੇ ਨਵੀਂ ਖੋਜ ਕਰਕੇ ਇਹ ਵੇਖਿਆ ਹੈ ਕਿ ਵਚਿੱਤਰ ਨਾਟਕ ਵਿਚ ਕੁੱਝ ਰਚਨਾਵਾਂ ਅਸ਼ਲੀਲ ਹਨ ਅਤੇ ਪੌਰਾਣਕ ਵੀ।ਇਹ ਸੁਣ ਕੇ ਦਾਸ ਕੁੱਝ ਚੌਂਕ ਉੱਠਿਆ ਇਹ ਜਾਣਨ ਲਈ ਕਿ ਇਸ ਨਵੀਂ ਖੋਜ ਦਾ ਕੀ ਮਾਮਲਾ ਹੈ? ਦਾਸ ਲਈ ਅਸ਼ਲੀਲ ਵਿਸ਼ੇ ਬਾਰੇ ਤਾਂ ਨਵੀਂ ਖੋਜ ਦਾ ਦਾਵਾ ਬਿਲਕੁਲ ਝੂਠ ਸੀ ਕਿਉਂਕਿ ਇਹ ਤਾਂ ਦਾਸ ਜਿਹੇ ਆਮ ਬੰਦੇ ਨੂੰ 30 ਸਾਲ ਪਹਿਲਾਂ ਹੀ ਪਤਾ ਸੀ ਅਤੇ ਪੌਰਾਣਕ ਕਥਾਵਾਂ ਦੇ ਉਤਾਰੇ ਦੀ ਗਲ ਤਾਂ ਭਾਈ ਕ੍ਹਾਨ ਸਿੰਘ ਨਾਭਾ ਜੀ ਨੇ 100 ਸਾਲ ਪਹਿਲਾਂ ਹੀ ਲਿਖ ਦਿੱਤੀ ਸੀ ਅਤੇ ਇਤਹਾਸਕਾਰ ਮੈਂਕਾਲਿਫ਼ ਨੇ ਵੀ ਲਗਭਗ 100 ਸਾਲ ਤੋਂ ਵੱਧ ਸਮਾਂ ਪਹਿਲਾਂ ਲਿਖਿਆ ਸੀ ਕਿ ਪੁਰਾ ਵਚਿੱਤਰ ਨਾਟਕ ਗ੍ਰੰਥ ਦਸ਼ਮੇਸ਼ ਜੀ ਦਾ ਨਹੀਂਂ।ਬਾਕਿ ਕਨਿੰਘਮ, ਨਾਰੰਗ ਅਤੇ ਬੈਨਰਜੀ ਵਰਗੇ ਕਈਂ ਇਤਹਾਸਕਾਰਾਂ ਨੇ ਇਸ ਬਾਰੇ ਕਈਂ ਦਹਾਕਿਆਂ ਪਹਿਲਾਂ ਹੀ ਲੇਖ ਲਿਖੇ ਹੋਏ ਸਨ ਕਿ ਵਚਿੱਤਰ ਨਾਟਕ ਪੁਸਤਕ ਦੀਆਂ ਸਾਰੀਆਂ ਰਚਨਾਵਾਂ ਦਸ਼ਮੇਸ਼ ਜੀ ਨਾਲ ਸਬੰਧਤ ਨਹੀਂਂ ਹਨ।ਇਸਦੇ ਨਾਲ ਹੀ ਕਈ ਵਧੇਰਿਆਂ ਪੁਰਾਤਨ ਲਿਖਤਾਂ ਵਿਚ ਵੀ ਇਹ ਗਲਾਂ ਲਿਖਿਆਂ ਮਿਲਦਿਆਂ ਹਨ।

ਵੀਰ ਜੀ ਇਤਿਹਾਸ ਵਿੱਚ ਕੋਈ ਵੀ "ਨਵੀਂ ਖੋਜ" ਨਹੀਂ ਹੁੰਦੀ ਇਤਿਹਾਸ ਸਬੂਤਾਂ, ਅੱਖਾਂ ਦੇਖੀ (ਆਈ ਵਿਟਨੇਸ) ,ਹੱਡ ਬੀਤੀਆਂ ਅਤੇ ਹੱਡ ਵਾਪਰੀਆਂ ਘਟਨਾਵਾਂ ਤੇ ਅਧਾਰਿਤ ਹੁੰਦਾ ਹੇ , ਨਾਂ ਕੇ ਸੁਣੀ ਸੁਣਾਈਆਂ ਗਲਾਂ ਅਤੇ ਅੰਦਾਜਿਆਂ ਉਪਰ ਅਧਾਰਿਤ ਹੁੰਦਾ ਹੈ। ਸੁਣੀਆਂ ਸੁਣਾਈਆਂ ਗਲਾਂ ਤੇ ਅਧਾਰਿਤ ਤੱਥ ਤੇ "ਅਫਵਾਹ" ਅਤੇ "ਕਾਨਾਫੂਸੀ " ਅਖਵਾਂਉਦੇ ਹਨ। ਜੇ ਤੁਹਾਨੂੰ 30 ਵਰ੍ਹੇ ਪਹਿਲਾਂ ਹੀ ਪਤਾ ਲਗ ਚੁਕਾ ਸੀ (ਆਪ ਜੀ ਦੇ ਲਿਖੇ ਉਪਰਲੇ ਪਹਿਰੇ ਅਨੁਸਾਰ) ਕਿ " ਪੂਰਾ "ਬਚਿੱਤਰ ਨਾਟਕ" ਦਸ਼ਮੇਸ਼ ਜੀ ਨਾਲ ਸਬੰਧਤ ਨਹੀਂ ਹੈ " ਫੇਰ ਤੁਸੀ ਉਨਾਂ 30 ਵਰ੍ਹਿਆ ਤੋਂ ਕੀ ਕਰਦੇ ਰਹੇ ? ਤੁਸੀ "ਕਨਿੰਘਮ, ਨਾਰੰਗ ਅਤੇ ਬੈਨਰਜੀ ਵਰਗੇ ਕਈਂ ਇਤਹਾਸਕਾਰਾਂ " ਦੀਆਂ ਲਿਖਤਾਂ ਤੇ ਪੜ੍ਹ ਲਈਆਂ । ਤੁਸੀ ਇਹ ਕਿਉ ਨਹੀਂ ਨਿਰਣਾਂ ਕਰ ਸਕੇ ਕੇ ਕਿ "ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੇੜ੍ਹਿਆਂ ਰਚਨਾਵਾਂ ਲਿਖਿਆਂ ਸਨ ? ਫੇਰ ਉਹ "ਨਵੀ ਖੋਜ" ਕੀ ਸੀ ਅਤੇ "ਕਿਸਨੇ ਕੀਤੀ ਸੀ" ਇਹ ਤੇ ਫੇਰ ਤੁਸੀ ਕਿਤੇ ਸਪਸ਼ਟ ਨਹੀਂ ਕੀਤਾ ? ਜੇ ਉਸ ਨਵੀ ਖੋਜ ਅਤੇ ਉਸ ਦੇ  ਕਰਤੇ ਦਾ ਨਾਮ ਵੀ ਲਿਖ ਦੇਂਦੇ ਤੇ ਪਾਠਕਾਂ ਨੂੰ ਕੁਝ ਪੱਲੇ ਵੀ ਪੈ ਜਾਂਦਾ।

 ਇਨ੍ਹਾਂ  ਦੇ ਵਾਰ ਵਾਰ  ਇਹ ਲਿਖਣ ਨਾਲ ਕਿ "ਵਚਿੱਤਰ ਨਾਟਕ ਪੁਸਤਕ ਦੀਆਂ ਸਾਰੀਆਂ ਰਚਨਾਵਾਂ ਦਸ਼ਮੇਸ਼ ਜੀ ਨਾਲ ਸਬੰਧਤ ਨਹੀਂਂ ਹਨ" ਪੜ੍ਹ ਕੇ ਇਹ ਮਹਸੂਸ ਹੁੰਦਾ ਹੈ ਕਿ ਇਨ੍ਹਾਂ ਦੀ  ਨਜਰ ਵਿੱਚ ਕੁਝ ਰਚਨਾਵਾਂ ਐਸੀਆਂ ਜਰੂਰ ਹਨ ਜੋ ਦਸ਼ਮੇਸ਼ ਜੀ ਨਾਲ ਸੰਬੰਧਿਤ ਹਨ। ਇਨ੍ਹਾਂ ਮੁਤਾਬੁਕ 30 ਵਰ੍ਹੇ ਪਹਿਲਾਂ ਜਦੋਂ ਇਨ੍ਹਾਂ ਨੂੰ ਇਸ ਬਾਰੇ ਗਿਆਨ ਹੋ ਗਇਆ ਸੀ ਅਤੇ 30 ਵਰ੍ਹੇ ਤੱਕ ਇਹ ਅਪਣੇ ਪਾਠਕਾਂ ਨੂੰ ਇਹ ਕਿਉ ਨਹੀਂ ਦਸ ਸਕੇ ਕੇ "ਦਸ਼ਮੇਸ਼ ਜੀ ਨਾਲ ਸੰਬੰਧਿਤ" ਉਹ ਕੇੜਹੀਆਂ ਬਾਣੀਆਂ ਹਨ, ਜਿਨ੍ਹਾਂ ਬਾਰੇ ਅਕਸਰ ਹੀ ਇਨ੍ਹਾਂ ਦੇ  ਵੀਚਾਰ ਡੋਲਦੇ ਹੋਏ ਨਜਰ ਆਂਉਦੇ ਹਨ ?

ਅਪਣੀ ਇਸ  ਵੀਚਾਰਧਾਰਾ ਨੂੰ ਕਿ "ਕੁਝ ਬਾਣੀਆਂ ਦਸ਼ਮੇਸ਼ ਜੀ ਦੀਆਂ ਹੋ ਸਕਦੀਆਂ ਨੇ"  ਇਹ ਵੀਰ ਮੇਰੇ ਨਾਲ ਕਈ ਵਾਰ ਫੋਨ ਤੇ ਵੀ ਵੀਚਾਰ ਕਰ ਚੁਕੇ ਹਨ ਅਤੇ "ਮਹਾਕਾਲ" ਅਤੇ "ਭਗੌਤੀ" ਨੂੰ "ਸਿੱਖਾਂ ਦਾ ਰੱਬ" ਬਣਾਉਣ ਦੀ ਅਸਫਲ ਕੋਸ਼ਿਸ਼ ਕਰ ਚੁਕੇ ਹੋ। ਇਨ੍ਹਾਂ ਦੇ  ਉਨਾਂ ਸਾਰੇ ਲੇਖਾਂ ਦਾ ਜਵਾਬ ਮੈਂ ਇਨ੍ਹਾਂ ਜੀ ਨੂੰ ਅਪਣੇ ਲੇਖਾ ਰਾਹੀ ਪਹਿਲਾਂ ਹੀ ਕਈ ਵਾਰ ਦੇ ਚੁਕਾ ਹਾਂ । ਇਸ ਲਈ ਉਨਾਂ ਨੂੰ ਵਾਰ ਵਾਰ ਦੋਹਰਾਨ ਦੀ ਬਹੁਤੀ ਜਰੂਰਤ ਨਹੀਂ ਸਮਝਦਾ, ਲੇਕਿਨ ਇਨ੍ਹਾਂ ਨੇ  ਅਪਣੇ ਤਰਕਾਂ ਤੇ ਅਧਾਰਿਤ ਇਸ ਸੋਚ ਨੂੰ ਪ੍ਰੋੜਤਾ ਦੇਣ ਲਈ ਜੋ ਪ੍ਰਮਾਣ ਪ੍ਰੋ.  ਦਰਸ਼ਨ ਸਿੰਘ ਹੋਰਾਂ ਦੇ ਇੰਟਰਵਿਉ ਵਾਲਾ ਦਿਤਾ ਹੈ ਉਹ ਤੇ ਬਹੁਤ ਹੀ ਹੌਲਾ  ਹੈ।

ਕਿਸੇ "ਤਰਕ" ਨੂੰ ਤੇ ਨਕਾਰਿਆ ਜਾ ਸਕਦਾ ਹੈ, ਲੇਕਿਨ "ਸੱਚ" ਨੂੰ ਨਕਾਰਿਆ ਨਹੀਂ ਜਾ ਸਕਦਾ। ਭਾਵੇ ਮੈਂ ਹੋਵਾਂ, ਭਾਵੇ ਤੁਸੀ ਹੋਵੋ ਭਾਂਵੇ ਪ੍ਰੋ. ਦਰਸ਼ਨ ਸਿੰਘ ਜੀ ਹੀ ਹੋਣ ਇਕ  ਨਾਂ ਇਕ ਦਿਨ, ਸੱਚ ਹਰ ਬੰਦੇ ਨੂੰ ਸਵੀਕਾਰ ਕਰਨਾਂ ਹੀ ਪੈਂਦਾ ਹੈ। ਮੈਂ ਇਨ੍ਹਾਂ ਦੇ ਲੇਖ ਨੂੰ ਪੜਹਨ ਤੋਂ ਦੂਜੇ ਹੀ ਦਿਨ ਕਹਿ ਦਿਤਾ ਸੀ ਕਿ-

"ਆਪ ਜੀ ਦਾ ਇਹ ਲੇਖ ਬਿਲਕੁਲ ਗਲਤ ਹੈ। ਆਪ ਜੀ ਨੇ ਪ੍ਰੋ. ਦਰਸ਼ਨ ਸਿੰਘ ਜੀ ਦਾ ਹਵਾਲਾ ਦੇ ਕੇ ਅਪਣੇ ਪੱਖ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਤੇ ਜਰੂਰ ਕੀਤੀ ਹੈ, ਲੇਕਿਨ ਕੱਲ ਹੀ ਆਪ ਜੀ ਦੀਆਂ ਇਨ੍ਹਾਂ ਲਾਈਨਾਂ ਨੂੰ "ਕੋਟ" ਕਰ  ਕੇ ਤੁਹਾਨੂੰ ਸਵਾਲ ਪੁਛੇ ਜਾਂਣਗੇ, ਤੇ ਨਿਸ਼ਾਨਾਂ ਪ੍ਰੋ. ਸਾਹਿਬ ਬਨਾਉਣਗੇ"।

ਉਹ ਗਲ ਅੱਜ ਸੱਚ ਵੀ  ਸਾਬਿਤ ਹੋ ਗਈ, ਜਦੋਂ ਅੱਜ ਇਸ ਲੇਖ ਨੂੰ ਅਧਾਰ ਬਣਾਂ ਕੇ  ਕੁਝ ਲੋਕਾਂ ਨੇ ਇਕ ਵੈਬਸਾਈਟ ਤੇ ਇਨ੍ਹਾਂ ਕੋਲੋਂ ਸਪਸ਼ਟੀਕਰਣ ਮੰਗੇ ਹਨ ਅਤੇ ਇਸ ਲੇਖ ਦੇ ਬਹਾਨੇ ਉਨਾਂ ਨੇ ਪ੍ਰੋ. ਸਾਹਿਬ ਨੂੰ ਵੀ ਨਿਸ਼ਾਨਾਂ ਬਣਾਇਆ। ਕਿਉਕੇ ਬਹੁਤ ਸਾਰੇ ਐਸੇ ਲੋਕ ਅਤੇ ਧਿਰਾਂ ਹਨ, ਜੋ ਹਰ ਵੇਲੇ ਪ੍ਰੋ. ਸਾਹਿਬ ਨੂੰ ਨੀਵਾਂ ਵਖਾਉਣ ਦੀ ਫਿਰਾਕ ਵਿੱਚ ਰਹਿੰਦੇ ਹਨ, ਭਾਵੇ ਉਹ ਲੇਖ ਜਾਂ  ਗਲ ਉਨਾਂ ਨੇ ਆਪ ਨਾਂ ਕਹੀ ਹੋਵੇ।  ਮੇਰੇ ਵਿਦਵਾਨ ਵੀਰ ਜੀ  ਨੂੰ ਪਹਿਲਾਂ ਵੀ ਕਈ ਲੇਖਾਂ ਰਾਹੀ  ਕਹਿ ਚੁਕਾ ਹਾਂ ਕਿ ਅਪਣਾਂ ਸਮਾਂ "ਬਚਿਤਰ ਨਾਟਕ" ਦੀਆਂ ਰਚਨਾਵਾਂ ਨੂੰ ਗੁਰੂ ਕ੍ਰਿਤ ਸਾਬਿਤ ਕਰਨ ਲਈ ਖਰਾਬ ਨਾਂ ਕਰੋ। ਜੋ "ਸੱਚ" ਹੈ ਉਸ ਨੂੰ ਤਰਕਾਂ ਰਾਹੀ "ਝੂਠ" ਸਾਬਿਤ ਨਾਂ ਕਰੋ। ਲੇਕਿਨ ਸ਼ਾਇਦ ਇਨ੍ਹਾਂ ਨੂੰ  ਇਸ ਵਿੱਚ ਹੀ ਕੋਈ ਤਸੱਲੀ ਮਿਲ ਰਹੀ ਹੈ।

ਜੇ ਮੈਂ ਇਸ ਵੀਰ ਕੋਲੋਂ   ਇਸ ਗਲ ਦਾ ਜਵਾਬ ਪੁਛਾਂ ਕੇ ਜਿਨ੍ਹਾਂ ਬਾਣੀਆਂ ਨੂੰ ਤੁਸੀ ਗੁਰੂ ਕ੍ਰਿਤ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਸ ਵਿੱਚ ਇਕ "ਚੌਪਈ" ਵੀ ਹੈ । ਇਹ ਚਰਿਤ੍ਰਯੋ ਪਾਖਿਆਨ ਨਾਮਕ ਅਸ਼ਲੀਲ ਬਾਣੀ ਦਾ ਹੀ ਇਕ ਹਿੱਸਾ ਹੈ ਜਿਸਦੀਆਂ ਪੌੜੀਆਂ ਬਚਿੱਤਰ ਨਾਟਕ ਵਾਲੀ ਕੂੜ ਕਿਤਾਬ ਵਿੱਚ 376, 377, 378...........ਹਨ ਅਤੇ ਨਿਤਨੇਮ ਦੇ ਗੁਟਕਿਆਂ ਵਿੱਚ ਇਨ੍ਹਾਂ ਦੇ ਨੰਬਰ ਬਦਲ ਕੇ 1, 2, 3 ਕਰ ਦਿਤੇ ਗਏ ਹਨ  (ਜਿਨ੍ਹਾਂ ਬਾਰੇ ਇਹ 30 ਸਾਲਾਂ ਤੋਂ, ਅਤੇ ਕੌਮ ਦੇ ਉਹ ਲੋਕ ਜੋ ਇਸ ਨੂੰ ਗੁਰੂਬਾਣੀ ਮਣਦੇ ਹਨ  ਇਹ ਨਹੀਂ ਦਸ ਸਕੇ, ਕਿ ਗੁਰੂਬਾਣੀ (ਉਨਾਂ ਅਨੁਸਾਰ) ਦੀਆਂ ਪੌੜ੍ਹੀਆਂ ਦੇ ਨੰਬਰ  ਕਿਸ ਨੂੰ ਬਦਲਨ ਦਾ ਅਧਿਕਾਰ ਹੈ ਅਤੇ ਇਹ ਕਿਸਨੇ ਬਦਲ ਦਿਤੇ ਹਨ।)  ਅਤੇ ਉਪਰ ਪਾਤਸ਼ਾਹੀ 10 ਲਿੱਖ ਦਿਤਾ ਹੈ। ਆਪ ਜੀ ਵਰਗੇ ਹੋਰ ਲੋਕਾਂ ਲਈ ਹੀ ਅਕਾਲ ਤਖਤ ਤੋਂ 1973 ਵਿੱਚ ਕੀਤਾ ਹੋਇਆ ਆਰਡਰ ਵੀ  ਮੌਜੂਦ ਹੈ, ਜਿਸ ਵਿੱਚ ਸਪਸ਼ਟ ਰੂਪ ਵਿੱਚ ਕਹਿਆ ਗਇਆ ਹੈ ਕਿ "ਚਰਿਤ੍ਰਯੋ ਪਾਖਿਯਾਨ ਦਸਮੇਸ਼ ਬਾਣੀ ਨਹੀਂ"। ਹੁਣ ਤੁਸੀ ਮੈਂਨੂੰ ਇਹ  ਦਸੋ ਕੇ ਅਜ ਤੋਂ 10 ਵਰ੍ਹੇ, 20 ਵਰ੍ਹੈ ਜਾਂ 50 ਵਰ੍ਹੇ ਬਾਦ ਕੌਮ ਸੁਚੇਤ ਹੋ ਕੇ ਜਦੋਂ "ਚਰਿਤ੍ਰਯੋ ਪਾਖਿਯਾਨ"  ਨਾਮ ਦੀ ਇਸ "ਕੰਜਰ ਕਵਿਤਾ" ਇਸ ਕਿਤਾਬ ਵਿਚੋ ਪਾੜ ਕੇ ਬਾਹਰ ਸੁੱਟੇਗੀ, ਉਸ ਵੇਲੇ ਉਸ "ਕਵਿਤਾ ਦੀਆਂ "ਅੰਤਲੀਆਂ ਪੌੜੀਆਂ" ਤੁਸੀ ਕਿਵੇਂ ਬਚਾ ਲਵੋਗੇ ? ਮੇਰੇ ਵਿਦਵਾਨ ਮਿਤੱਰ ਤੇ  ਇਕ ਲੇਖ ਵਿੱਚ ਇਸ ਨੂੰ "ਕੰਜਰ ਕਵਿਤਾ" ਅਤੇ "ਗੰਦ" ਕਹਿਨ ਤੋਂ ਵੀ ਇਤਰਾਜ  ਦਰਜ ਕਰ ਚੁਕੇ ਹਨ। ਸ਼ਾਇਦ ਇਨ੍ਹਾਂ ਦੀ  ਕੋਈ ਆਸਥਾ ਜਾਂ ਸਤਕਾਰ ਇਸ "ਕੰਜਰ ਕਵਿਤਾ" ਨਾਲ ਜੁੜਿਆ ਹੋ ਸਕਦਾ ਹੈ, ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਕਸੌਟੀ ਤੇ ਇਹ "ਗੰਦ" ਅਤੇ "ਕੂੜ" ਤੋਂ ਅਲਾਵਾ ਕੁਝ ਹੋਰ ਸਾਬਿਤ ਨਹੀਂ ਹੁੰਦਾ। ਇਸ ਨੂੰ ਗੁਰੂ ਕ੍ਰਿਤ ਸਾਬਿਤ ਕਰਨ ਤੋਂ ਪਹਿਲਾਂ ਸਾਨੂੰ ਇਸ ਵਿੱਚ ਦਰਜ, "ਸਰਬਕਾਲ". "ਅਸਿਧੁਜ" ਅਤੇ "ਖੜਗਕੇਤੁ" ਨਾਮਕ ਦੇਵਤਿਆ ਬਾਰੇ ਵੀ ਵਿਆਖਿਆ ਕਰਨੀ ਪਵੇਗੀ। ਜਿਨ੍ਹਾਂ ਅਗੇ "ਮਰਣਕਾਲ ਦੇ ਤ੍ਰਾਸ" ਵਿੱਚ ਪਇਆ "ਬੇਨਤੀ ਕਰਤਾ" ਕਵੀ  ਕੀ ਸਾਡਾ ਸਰਬੰਸ ਦਾਨੀ ਗੁਰੂ ਹੋ ਸਕਦਾ ਹੈ?

ਰਹੀ ਗਲ ਪ੍ਰੋ. ਸਾਹਿਬ ਦੇ ਸਟੇਂਡ ਬਾਰੇ, ਜਿਨ੍ਹਾਂ ਕੁ ਮੈਂ ਉਨਾਂ ਨੂੰ ਸਮਝ ਸਕਿਆ ਹਾਂ ਅਤੇ ਉਨਾਂ ਦੇ ਵੀਚਾਰ ਬਹੁਤ ਹੀ ਧਿਆਨ ਨਾਲ ਕਈ ਵਾਰ ਸੁਣੇ ਹਨ, ਉਸ ਨਾਲ ਮੈਂਨੂ ਕਿਧਰੇ ਵੀ ਇਹ ਨਹੀਂ ਜਾਪਦਾ ਕਿ ਉਨਾਂ ਨੇ ਕੋਈ ਗਲ ਕੌਮ ਕੋਲੋਂ ਛੁਪਾਈ ਹੈ ਅਤੇ ਉਹ ਕਿਧਰੇ ਵੀ ਸਿਧਾਂਤਕ ਪੱਖੋ ਕਮਜੋਰ ਸਾਬਿਤ ਹੋਏ  ਹਨ। ਇਸ ਬਾਰੇ ਮੈਂ ਪਹਿਲਾਂ ਵੀ ਇਕ ਲੇਖ  ਲਿਖ ਚੁਕਾ ਹਾਂ ਜੋ ਹੇਠ ਦਿਤੇ ਲਿੰਕ ਤੇ ਪੜ੍ਹਿਆ ਜਾ ਸਕਦਾ ਹੈ, ਜੋ ਮੇਰੀ ਹੱਡ ਬੀਤੀ ਹੈ।

http://www.khalsanews.org/articles/2012/01%20Jan%2012/03%20Jan%2012%20Question%20to%20Parcharaks.htm

ਇਹ ਮੇਰਾ ਨਿਜੀ ਤਜੁਰਬਾ ਹੈ ਕਿ ਪ੍ਰੋ. ਸਾਹਿਬ ਨੂੰ "ਮੋਹਰਾ" ਬਣਾਂ ਕੇ ਜੋ ਲੋਕ ਸਟੇਜ ਤੇ ਉਨਾਂ ਕੋਲੋਂ ਸ਼ਾਇਦ ਇਹ ਅਖਵਾਉਣਾਂ ਚਾਂਉਦੇ ਨੇ ਕਿ "ਜਾਪ ਸਾਹਿਬ" ਅਤੇ "ਚੌਪਈ" ਨਾਂ ਪੜ੍ਹੌ। ਪ੍ਰੋ. ਸਾਹਿਬ ਸ਼ਾਇਦ ਉਨਾਂ ਧਿਰਾਂ ਦੀ ਬੱਦ ਨੀਯਤੀ ਨੂੰ ਚੰਗੀ  ਤਰ੍ਹਾਂ ਜਾਂਣਦੇ ਹਨ। ਪ੍ਰੋ. ਸਾਹਿਬ ਨੂੰ ਹਮੇਸ਼ਾ ਲੋਕਾਂ ਨੇ ਮੋਹਰਾ ਬਣਾਂ ਕੇ  ਇਸਤੇਮਾਲ ਕੀਤਾ ਹੈ। ਕਿਨੇ ਹੀ ਲੋਕ ਉਨਾਂ  ਨਾਲ ਜੁੜੇ, ਅਪਣਾ ਉੱਲੂ ਸਿਧਾ ਕੀਤਾ ਅਤੇ , ਉਨਾਂ ਨੂੰ ਇਕ ਮੋੜ ਤੇ ਲਿਆ ਕੇ ਛੱਡ ਦਿਤਾ। ਇਤਿਹਾਸ ਗਵਾਹ ਹੈ, ਉਨਾਂ ਦੇ ਨਾਮ ਲੈਣ ਦੀ ਇਥੇ ਕੋਈ ਜਰੂਰਤ ਨਹੀਂ ਹੈ। ਉਪਰ ਦਿਤੇ ਲਿੰਕ ਵਾਲੇ ਲੇਖ ਵਿੱਚ ਦਾਸ ਨੇ ਅਪਣੀ ਹੱਡ ਬੀਤੀ ਲਿਖੀ ਹੈ,  ਜੋ ਇਹ ਸਾਬਿਤ ਕਰਦੀ ਹੈ ਕੇ ਮੇਰੇ  ਵਰਗੇ ਮੂਰਖ  ਭਾਵੇਂ ਲੇਖਾਂ ਰਾਹੀ ਕੁਝ ਵੀ  ਲਿਖ ਦੇਣ,  ਅਤੇ ਸੰਗਤ ਵਿੱਚ "ਸਿੱਖ ਰਹਿਤ ਮਰਿਯਾਦਾ" ਦੀਆਂ ਹੱਦਾਂ ਵਿੱਚ ਰਹਿ ਕੇ ਪ੍ਰਚਾਰ ਕਰਣ ਵਿੱਚ ਕਿਨਾਂ ਵਡਾ ਫਰਕ ਹੁੰਦਾ ਹੈ। ਇਕ ਸ਼ਬਦ, ਇਕ ਲਾਈਨ ਵੀ ਜੇ ਸਟੇਜ ਤੇ ਥਿੜਕ ਜਾਵੇ, ਤੇ ਉਸ ਪ੍ਰਚਾਰਕ ਨੂੰ ਲੋਕੀ ਜੋੜੇ ਘਰ ਤਕ  ਪੁਜਣ ਤੋਂ ਪਹਿਲਾਂ ਹੀ ਘੇਰ ਕੇ ਖੜੇ ਹੋ ਜਾਂਦੇ ਨੇ। ਪ੍ਰੋ. ਸਰਬਜੀਤ ਸਿੰਘ ਧੂੰਦਾ ਜੀ ਦਾ ਤਾਜਾ ਪ੍ਰਮਾਣ ਸਾਡੇ ਸਾਰਿਆਂ ਦੇ ਸਾਮ੍ਹਣੇ ਹੈ।

ਜਿਥੌਂ ਤਕ ਮੈਂ ਸਮਝਦਾ ਹਾਂ ਕਿ ਪ੍ਰੋ. ਸਾਹਿਬ ਨਾਂ ਤੇ "ਸਿੱਖ ਰਹਿਤ ਮਰਿਯਾਦਾ" ਵਿੱਚ ਲੋੜਵੀਆਂ ਸੋਧਾਂ ਦੇ ਖਿਲਾਫ ਹਨ ਅਤੇ ਨਾਂ ਹੀ "ਬਚਿੱਤਰ ਨਾਟਕ" ਨੂੰ ਰੱਦ ਕਰਨ ਦੇ ਲੇਕਿਨ ਇਹ ਕੰਮ, ਉਹ ਇਕ "ਇਕੱਠ" ਜਾਂ "ਸਰਬਤ ਖਾਲਸਾ" ਦੇ ਅਧਿਕਾਰ ਖੇਤਰ ਦਾ ਸਮਝਦੇ ਹਨ, ਜੋ ਜਾਇਜ ਵੀ ਹੈ। ਉਨਾਂ ਕਈ ਵਾਰ ਇਹ ਕਹਿਆ ਹੈ ਕੇ ਵਿਦਵਾਨਾਂ ਦਾ ਕੋਈ ਪੈਨਲ ਅਤੇ ਇਕੱਠ ਜੋ ਫੈਸਲਾ ਕਰ ਦੇਵੇਗਾ ਉਹ ਮੇਰੇ ਤੇ ਵੀ ਲਾਗੂ ਹੋਵੇਗਾ ਅਤੇ ਉਹ ਸਾਰੀ ਕੌਮ ਨੂੰ ਵੀ ਪ੍ਰਵਾਣ ਹੋਵੇਗਾ,  ਲੇਕਿਨ ਕਿਸੇ ਇਕ ਦੇ ਕੁਝ ਵੀ ਕਹਿ ਦੇਣ ਨਾਲ ਕੋਈ ਪੰਥਿਕ  ਨਿਰਣਾਂ ਕੌਮ ਤੇ "ਕਾਨੂਨ" ਬਣਕੇ ਲਾਗੂ ਨਹੀਂ ਹੋ ਸਕਦਾ।

ਇਸ ਵੇਲੇ ਪੰਥ ਬਹੁਤ ਹੀ ਬੁਰੇ ਦੌਰ ਤੋਂ ਗੁਜਰ ਰਿਹਾ ਹੈ। ਕੌਮ ਬਹੁਤ ਬੀਮਾਰ ਅਤੇ ਕਮਜੋਰ ਹੈ ।ਕੌਮ ਦੀ ਮੌਜੂਦਾ ਹਾਲਤ ਤੇ ਉਸ ਦਾ ਹਾਜਮਾਂ ਵੀ ਤਾਂ ਇਸ ਵੇਲੇ ਬਹੁਤ ਕਮਜੋਰ ਹੈ, ਉਸ ਨੂੰ ਉਨੀ ਹੀ ਖੁਰਾਕ ਦਿਉ ਜੋ ਉਹ ਪਚਾ ਸਕੇ। ਦੂਜਾ ਸਿੱਖ ਰਹਿਤ ਮਰਿਯਾਦਾ ਸਾਡਾ "ਕਾਨੂਨ" ਹੈ ਉਸ ਵਿੱਚ "ਸੋਧਾਂ ਤੇ ਕੀਤੀਆਂ ਜਾ ਸਕਦੀਆਂ ਨੇ"  ਉਸ ਕਾਨੂਨ ਨੂੰ "ਰੱਦ" ਨਹੀਂ ਕੀਤਾ ਜਾ ਸਕਦਾ। ਮੇਰੇ ਵਿਦਵਾਨ ਵੀਰ  ਦੇ ਲੇਖ ਵਿੱਚ ਵੀ ਉਨਾਂ ਦੀ ਗਲ ਨੂੰ ਗਲਤ ਢੰਗ ਨਾਲ ਕੋਟ ਕਰਨ ਕਰਕੇ  ਉਨਾਂ ਦੇ ਵਿਰੋਧੀਆਂ ਨੂੰ ਆਪ ਜੀ ਨੇ ਫੇਰ ਇਕ ਮੌਕਾ ਦੇ ਦਿਤਾ ਹੈ, ਉਸੇ ਰੱਟੀ ਰਟਾਈ ਗੱਲ ਨੂੰ ਕਰਨ ਦਾ। ਦਾਸ ਇਸ ਲੇਖ ਵਿੱਚ ਪਹਿਲਾਂ ਵੀ ਕਹਿ ਆਇਆ ਹੈ ਕੇ "ਸੱਚ" ਨੂੰ ਨਾਂ  ਆਪ ਨਕਾਰ ਸਕੋਗੇ, ਨਾਂ ਮੈਂ ਨਕਾਰ ਸਕਦਾ ਹਾਂ ਤੇ ਨਾਂ ਪ੍ਰੋ. ਸਾਹਿਬ ਨਕਾਰ ਸਕਦੇ ਹਨ ਅਤੇ ਨਾਂ ਹੀ ਕੋਈ ਦੁਣੀਆਂ ਦਾ ਸਿੱਖ ਨਕਾਰ ਸਕੇਗਾ। ਹਾਂ ਸਭ ਦਾ ਅਪਣਾਂ, ਅਪਣਾਂ ਤਰੀਕਾ ਅਤੇ  ਹੱਦਾਂ ਵੱਖ ਵੱਖ ਹੋ ਸਕਦੀਆਂ ਨੇ। "ਸੱਚ" ਨੂੰ ਮਨਣ ਅਤੇ ਸਵੀਕਾਰ ਕਰਨ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ। ਹਾਂ, ਲੋੜ ਹੈ ਇਕ ਦੂਜੇ ਨੂੰ ਸਮਝ ਕੇ ਕੰਮ ਕਰਦੇ ਰਹਿਣ ਦੀ ਅਤੇ ਮਾੜੀ ਨੀਯਤ ਵਾਲਿਆ ਤੋਂ ਬੱਚ ਕੇ ਰਹਿਣ ਦੀ।

ਮਾੜੀ ਨੀਯਤ ਵਾਲੇ ਲੋਕਾਂ ਨੂੰ ਤੇ ਸਿਰਫ ਤਿਨ ਮੁੱਦੇ ਹੀ ਬਹਿਸ ਕਰਨ, ਚਰਚਾ ਕਰਨ ਅਤੇ ਲੇਖ ਤੇ ਹੁਣ ਕਿਤਾਬਾਂ ਲਿਖਣ ਲਈ ਚਾਹੀਦੇ ਹਨ, ਜਿਸ ਨਾਲ ਕਮਜੋਰ ਪਈ ਕੌਮ ਵਿੱਚ ਭੰਬਲਭੂਸਿਆ ਦਾ ਇਕ ਹੋਰ ਦੌਰ ਸ਼ੁਰੂ ਹੋ ਜਾਵੇ ਤੇ, ਸਿੱਖਾਂ ਦੇ ਅਧਿਆਤਮ ਦੀ ਕਮਜੋਰ ਈਮਾਰਤ ਢਹਿ ਢੇਰੀ ਹੋ ਜਾਵੇ।

ਅਕਾਲ ਤਖਤ ਜਹੇ ਸਤਕਾਰਤ ਅਦਾਰੇ ਨੂੰ ਇਟਾਂ ਗਾਰੇ ਦੀ ਈਮਾਰਤ , ਮੜੀ, ਮਕਬਰਾ  ਅਖੌਤੀ ਤਖਤ , ਇਕ ਅੱਡਾ ਆਦਿਕ ਕਹਿ ਕੇ ਅਪਮਾਨਿਤ ਕਰਨ ਨਾਲ, ਸਿੱਖਾਂ ਦੇ ਉਸ "ਸਤਕਾਰਤ ਅਦਾਰੇ" ਦਾ ਸੰਨਮਾਨ ਅਤੇ ਰੁਤਬਾ ਸਿੱਖਾਂ ਦੇ ਮੰਨ ਵਿੱਚ ਘੱਟ ਨਹੀਂ ਹੋਣ ਵਾਲਾ। ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਨੂੰ ਜਾਲ੍ਹੀ ਅਤੇ ਨਕਲੀ ਕਹਿ ਦੇਣ ਨਾਲ ਸਿੱਖਾਂ ਨੇ ਅਪਣੇ "ਸ਼ਬਦ ਗੁਰੂ" ਨੂੰ "ਚਵਰ ਤਖਤ ਦੇ ਮਾਲਿਕ " ਕਹਿਨਾਂ ਨਹੀਂ ਛੱਡ ਦੇਣਾਂ। ਅਤੇ ਸਿੱਖ ਰਹਿਤ ਮਰਿਯਾਦਾ (ਜੋ ਬਹੁਤ ਸਾਰੀਆਂ ਸੋਧਾਂ ਦੀ ਲੋੜ ਵੰਦ ਹੈ), ਨੂੰ ਸਿੱਖਾਂ ਨੇ ਅਪਣਾਂ ਸੰਵਿਧਾਨ ਅਤੇ ਧਾਰਮਿਕ ਕਾਨੂੰਨ ਮਨਣਾਂ ਨਹੀਂ ਛਡ ਦੇਣਾਂ। ਹਾਂ ਇਨ੍ਹਾਂ ਭਾੜੇ ਦੇ ਵਿਦਵਾਨਾਂ ਦਾ ਮੂਹ ਇਕ ਦਿਨ ਜਰੂਰ ਕਾਲਾ ਹੋਣਾਂ ਹੈ ਜੋ ਇਸ ਬਾਰੇ ਕਿਤਾਬਾਂ ਛਾਪਕੇ ਕੌਮ ਨੂੰ ਡੋਬਣ ਦੀ ਤਿਆਰੀ ਕਰ ਰਹੇ ਨੇ। ਇਸ ਅਖੌਤੀ ਡਾਕਟਰ  ਦੀ ਨਿਗਾਹ ਇਹੋ ਜਹੀ ਕਿਤਾਬ ਲਿਖ ਕੇ "ਬੁਰਛਾਗਰਦਾਂ" ਵਲੋਂ  ਛੇਕੇ ਜਾਂਣ ਅਤੇ ਉਨਾਂ ਸਾਮ੍ਹਣੇ ਪੇਸ਼ ਨਾਂ ਹੋਕੇ ਸਿੱਖਾਂ ਵਿੱਚ ਹੀਰੋ ਬਨਣ ਦੀ ਹੈ, ਇਸ ਦਾ ਇਹ ਸੁਫਨਾਂ ਸ਼ਾਇਦ ਹੀ ਪੂਰਾ ਹੋ ਸਕੇਗਾ। ਇਹ  ਅਖੌਤੀ ਡਾਕਟਰ  ਵਿਦਵਾਨ ਇਹੋ ਜਹੀਆਂ ਭਾਵੇ ਕਿਨੀਆਂ ਹੀ ਕਿਤਾਬਾਂ ਲਿਖ ਲਵੇ ਲੇਕਿਨ ਨਾਂ ਤੇ ਉਹ ਗਿਆਨੀ ਭਾਗ ਸਿੰਘ ਅੰਬਾਲਾ ਬਣ ਸਕੇਗਾ। ਨਾਂ ਉਹ ਕਾਲਾ ਅਫਗਾਨਾਂ ਦੀ ਸ਼੍ਰੇਣੀ ਵਿਚ ਹੀ ਖਲੋ  ਸਕੇਗਾ,  ਕਿਉ ਕੇ ਉਨਾਂ ਵਿਦਵਾਨਾਂ ਨੇ "ਸੱਚ" ਤੇ ਅਧਾਰਿਤ ਕਿਤਾਬਾਂ ਲਿਖਿਆਂ ਸਨ। ਇਹ ਡਾਕਟਰ ਝੂਠ ਤੇ ਅਧਾਰਿਤ ਝੂਠੀ ਨੀਯਤ ਨਾਲ ਲਿਖਤਾਂ ਲਿਖ ਰਿਹਾ ਹੈ। ਕੀ ਇਹ ਅਪਣੀ ਕਿਤਾਬ ਵਿਚ ਕੌਮ ਦੇ ਵਿਦਵਾਨਾਂ ਨੂੰ ਇਹੋ ਜਹਿਆ ਟਿਚਕਰਾਂ ਭਰੀਆਂ ਸ਼ਰਾਰਤ ਪੂਰਣ ਗਾਲ੍ਹਾਂ ਲਿੱਖ ਕੇ ਪ੍ਰਚਾਰ ਕਰੇਗਾ?। ਅਤੇ ਕੀ ਇਹ ਸਭ ਸਿੱਖ ਬਰਦਾਸ਼ਤ ਕਰਨਗੇ ? ਜੇ ਫੇਰ ਵੀ ਇਹੋ ਜਹੇ ਲੋਕਾਂ ਨੂੰ ਕੌਮ,  ਗਿਆਨ ਅਤੇ ਖੋਜ ਕਰਨ ਵਾਲਾ ਸਮਝਦੀ ਹੈ, ਤਾਂ ਫੇਰ ਸ਼ਾਇਦ ਹੀ ਕੌਮ ਨੂੰ ਕੋਈ ਬਚਾ ਸਕੇਗਾ।

".................ਸਾਬਕਾ ਜੱਥੇਦਾਰ ਦਰਸ਼ਨ ਸਿੰਘ ਜੀ ਦੇ ਅਕਾਲ-ਤਖਤ ਉਤੇ ਪੇਸ਼ ਹੋਣ ਬਾਰੇ ਮੇਰਾ ਲੇਖ ਸਾਬਕਾ ਜੱਥੇਦਾਰ ..................
"ਸਾਬਕਾ ਜੱਥੇਦਾਰ ਜੀ ਦੀ ਪਾਈ ਹੋਈ ਦੋਗਲੇਪਨ ਦੀ ਲੀਹ ਨੂੰ ਪੱਕਿਆਂ ਕਰਨ ਦੇ ਮਕਸਦ ਦੀ ਪਰਾਪਤੀ ਲਈ ਵਿਚਾਰ-ਅਧੀਨ ਵੈਬਸਾਈਟ ਦੇ ਹੋਮ-ਪੇਜ (ਪਹਿਲਾ ਸਫਾ) ਰਾਹੀਂ ਸਿੱਖ ਕੌਮ ਨੂੰ ਇੱਕ ਬੜਾ ਹੀ ਮਨਮੱਤ ਭਰਿਆ ਸੰਦੇਸ਼ ਭੇਜਿਆ ਜਾ ਰਿਹਾ ਹੈ। ਵੈਬਸਾਈਟ ਦੇ ਇਸ ਪਹਿਲੇ ਸਫੇ ਦੇ ਉਤਲੇ ਹਿੱਸੇ ਦੇ ਵਿਚਕਾਰ ਸਿੱਖ-ਪਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਜੀ ਅਤੇ ਸਾਬਕਾ ਜੱਥੇਦਾਰ ਦਰਸ਼ਨ ਸਿੰਘ ਜੀ ਦੀ ਨਵਜੋਤ ਸਿੱਧੂ ਸਟਾਈਲ ਵਿੱਚ ਖਿੜਖਿੜਾ ਕੇ ਹੱਸਦੇ ਹੋਏ ਇਕੱਠੀ ਖਿਚਵਾਈ ਗਈ ਤਸਵੀਰ ਲਗਾਈ ਹੋਈ ਹੈ (ਜਦੋਂ ਕਿ ਅੱਜ ਸਿੱਖ ਕੌਮ ਧਾਹਾਂ ਮਾਰ-ਮਾਰ ਕੇ ਰੋ ਰਹੀ ਹੈ!)।"


 ਇਸ ਅਖੌਤੀ ਡਾਕਟਰ ਨੂੰ ਅਤੇ ਇਸ ਦੇ ਸਾਥੀਆਂ ਨੂੰ ਕਲ ਵੀ ਮੈਂ ਇਕ ਲੇਖ ਰਾਹੀ ਤਾੜਨਾਂ ਕਿਤੀ ਸੀ ਅਤੇ ਅੱਜ ਫੇਰ ਕਰ ਰਿਹਾ ਹਾਂ ਕਿ ਸਿੱਖ ਕੌਮ "ਧਾਹਾਂ ਮਾਰ-ਮਾਰ ਕੇ  ਪ੍ਰੋ. ਸਾਹਿਬ ਅਤੇ ਧੂੰਦਾ ਸਾਹਿਬ ਦੇ ਹਸਣ ਕਰਕੇ ਨਹੀਂ  ਰੋ ਰਹੀ ਹੈ", (ਜੈਸਾ ਕਿ ਇਸਨੇ ਅਪਣੀਆਂ ਉਪਰ ਵਾਲੀਆਂ ਲਾਈਨਾਂ ਵਿੱਚ ਲਿਖਿਆ ਹੈ) ਉਹ ਤੁਹਾਡੇ ਵਰਗੇ ਪੰਥ ਦੋਖੀਆਂ ਅਤੇ ਭਾੜੇ ਦੇ ਵਿਦਵਾਨਾਂ ਦੇ ਕਾਰਨਾਮਿਆਂ ਕਰ ਕੇ (ਰੋ ਰਹੀ ਹੈ), ਜਿਨ੍ਹਾਂ ਨੇ ਅਪਣੀ ਨਾਸਤਿਕ ਵਿਚਾਰਧਾਂਰਾ ਨੂੰ ਅਪਣੇ ਲੇਖਾਂ ਦਾ ਅਧਾਰ ਬਣਾਂ ਕੇ ਕੌਮ ਦਾ ਬੇੜਾ ਕਰਕ ਕਰਨ ਲਈ ਅਪਣਾਂ ਲੱਕ ਕਸਿਆ ਹੋਇਆ ਹੈ। ਜੋ ਆਏ ਦਿਨ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਨੂੰ "ਜਾਲੀ ਅਤੇ ਨਕਲੀ ਬੀੜ" ਕਹਿ ਕੇ ਅਪਮਾਨਿਤ ਕਰਦੇ ਨੇ ਅਤੇ ਕਦੀ ਸਿੱਖਾਂ ਦੇ ਸਤਕਾਰਤ ਅਕਾਲ ਬੂੰਗੇ ਦੀ ਤੁਲਨਾਂ  "ਮੜ੍ਹੀ ਅਤੇ ਮਕਬਰੇ" ਨਾਲ ਕਰਦੇ ਅਤੇ "........ਇਕ ਹੈ ਦੋਗਲਿਆਂ ਦਾ ਕਲਪਿਆ ਝੂਠਾ ਤਖਤ ਕਹਿ ਕੇ ਅਪਮਾਨਿਤ ਕਰਦੇ ਨੇ। ਇਨ੍ਹਾਂ  ਵਰਗੇ ਨਾਸਤਿਕ ਅਤੇ ਪੰਥ ਦੋਖੀਆਂ ਦੇ ਪਾਜ ਵੀ ਖੁਲਨੇ ਸ਼ੁਰੂ ਹੋ ਗਏ ਨੇ ਅਤੇ ਸਿੱਖੀ ਦਾ ਜੋ  ਲਬਾਦਾ ਤੁਸਾਂ ਪਾਇਆ ਹੋਇਆ ਹੈ, ਉਹ ਬਹੁਤ ਛੇਤੀ ਹੀ ਉਤਰ ਜਾਵੇਗਾ, ਅਤੇ ਤੁਹਾਡੇ ਵਰਗੇ ਨਕਲੀ ਚੇਹਰੇ ਕੌਮ ਦੇ ਸਾਮ੍ਹਣੇ ਹੋਣਗੇ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top