Share on Facebook

Main News Page

ਡਾ. ਇਕਬਾਲ ਸਿੰਘ ਢਿਲੋਂ ਦੀ ਨਵੀਂ "ਜੁਗਾਲੀ" - ਅਕਾਲ ਤਖਤ ਦੀ ਤੁਲਨਾ "ਮੜ੍ਹੀ ਅਤੇ ਸਮਾਧ" ਨਾਲ ਕੀਤੀ

ਡਾ. ਇਕਬਾਲ ਸਿੰਘ ਢਿਲੋਂ ਨਾਮ ਦਾ ਇਕ ਸਿਰ ਫਿਰਿਆ ਅਖੌਤੀ ਵਿਦਵਾਨ, ਅੱਜ 01.02.2012 ਨੂੰ ਇਕ ਵੇਬਸਾਈਟ ਤੇ, ਇਕ ਵਾਰ ਫੇਰ ਅਪਣੀ ਵਿਦਵਤਾ ਦੀ "ਜੁਗਾਲੀ" ਕਰਦਾ ਨਜਰ ਆਇਆ। ਇਹ ਵੇਬਸਾਈਟ ਇਸ ਇਕੱਲੇ ਲਈ ਹੀ ਨਹੀਂ, ਕਈ ਹੋਰ ਨਾਸਤਿਕ ਅਤੇ ਕਾਮਰੇਡੀ ਸੋਚ ਵਾਲੇ ਲਿਖਾਰੀਆਂ ਲਈ ਇਕ "ਤਬੇਲਾ" ਬਣੀ ਹੋਈ ਹੈ, ਜਿਥੇ ਉਹ ਅਪਣੀ ਅਖ਼ੌਤੀ ਵਿਦਵਤਾ ਦੀ "ਜੁਗਾਲੀ" ਬੜੇ ਅਰਾਮ ਨਾਲ ਕਰ ਸਕਦੇ ਨੇ। ਇਨਾਂ ਨੂੰ ਹਾੰਕਣ ਲਈ ਜੇ ਕੋਈ ਸੁਚੇਤ ਸਿੱਖ ਇਸ "ਤਬੇਲੇ" ਵਿੱਚ" ਆ ਜਾਵੇ ਤੇ ਇਸ ਦਾ ਕਾਮਰੇਡੀ ਸੋਚ ਵਾਲਾ ਸੰਪਾਦਕ ਉਸ ਨੂੰ ਡਾਂਗ ਲੈ ਕੇ ਉਸ ਦੇ ਮਗਰ ਪੈ ਜਾਂਦਾ ਹੈ। ਕੁਝ ਵਰ੍ਹੇ ਪਹਿਲਾਂ, ਇੱਸੇ ਡਾਕਟਰ ਦੀਆਂ ਗੈਰ ਸਿਧਾਂਤਕ ਗਲਾਂ ਅਤੇ ਪੰਥ ਵਿਰੋਧੀ ਲਿਖਤਾਂ ਦਾ ਦਾਸ ਨੇ ਕਰੜਾ ਨੋਟਿਸ ਲੈਂਦਿਆਂ ਜੇ ਇਸ ਵੇਬਸਾਈਟ ਤੇ ਖੰਡਨ ਕੀਤਾ, ਤੇ ਇਸ ਸੰਪਾਦਕ ਨੇ ਮੈਂਨੂੰ ਵੀ ਬੈਨ ਕਰ ਦਿਤਾ।

ਸਪੋਕਸਮੈਨ ਅਖਬਾਰ ਦੇ ਨਕਸ਼ੇ ਕਦਮ ਤੇ ਤੁਰ ਪਈ ਇਹ ਵੇਬਸਈਟ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਕਰਕੇ ਮਸ਼ਹੂਰ ਹੋਈ ਸੀ ਹੂਣ ਇਕ "ਫਸਟਰੇਸ਼ਨ" ਦਾ ਸ਼ਿਕਾਰ ਹੋ ਚੁਕੀ ਹੈ, ਕਿਉਕਿ ਇਸ ਨੂੰ ਬਹੁਤ ਸਾਰੇ ਪਾਠਕਾਂ ਨੇ ਪੜ੍ਹਨਾਂ ਹੀ ਛੱਡ ਦਿਤਾ ਹੈ, ਕਿਉ ਕੇ ਇਸ ਦੇ ਇਕ ਕਾਲਮ ਵਿੱਚ ਸਿਰਫ ਇਕ ਦੂਜਿਆਂ ਦੀ "ਟੰਗ ਖਿਚਾਈ" ਅਤੇ ਇਕ ਦੂਜੇ ਨਾਲ "ਖਹਿਬਾਜੀ" ਕਰਨ ਤੋਂ ਅਲਾਵਾ ਕੁਝ ਹੋਰ ਹੂੰਦਾ ਹੀ ਨਹੀਂ ਹੈ। ਲੇਖ ਵੀ ਕੁੱਝ ਗਿਨੇ ਚੁਣੇ ਲੇਖਕਾਂ ਦੇ ਹੀ ਲਾਏ ਜਾਂਦੇ ਨੇ ਜੋ ਕਿਸੇ ਹੋਰ ਵੇਬਸਈਟ ਤੇ ਲੇਖ ਨਾਂ ਭੇਜਦੇ ਹੋਣ, ਜਾਂ ਉਹ ਲੇਖ ਕਿਸੇ ਹੋਰ ਵੇਬਸਾਈਟ ਤੇ ਨਾਂ ਛਪਿਆ ਹੋਵੇ । ਇਸ ਸੰਪਾਦਕ ਦਾ ਬਣਾਇਆ ਇਹ ਨਿਯਮ ਵੀ ਹੈ,ਕੇ ਹੋਰ ਵੇਬਸਾਈਟਾਂ ਤੇ ਭੇਜਿਆ ਗਇਆ ਲੇਖ ਇਹ ਛਾਪਦਾ ਨਹੀਂ। ਉਸ ਦਾ ਇਕੋ ਇਕ ਕਾਰਣ ਹੈ ਕੇ ਇਹ ਇਕ ਵਿਚਾਰਧਾਰਾ ਦਾ ਹਿਮਾਇਤੀ ਹੈ ਅਤੇ ਉਸ ਵਿਚਾਰਧਾਰਾ ਦਾ ਖੰਡਣ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ।

"ਗਿਆਨ ਅਤੇ ਖੋਜ" ਦੇ ਨਾਮ ਤੇ ਜੋ "ਕੂੜ ਕਬਾੜ" ਪਾਠਕਾਂ ਨੂੰ ਪਰੋਸਿਆ ਜਾ ਰਿਹਾ ਹੈ, ਉਹ ਪੰਥ ਦਰਦੀਆਂ ਅਤੇ ਸੂਝਵਾਨ ਪਾਠਕਾਂ ਨੂੰ ਹਜਮ ਨਹੀਂ ਹੋ ਰਿਹਾ। ਇਸ ਵੇਬਸਾਈਟ ਦਾ ਇਕ ਕਾਲਮ ਹੀ ਐਸਾ ਹੈ ਜਿਸ ਵਿਚ "ਆਉ ਤੇ ਲੜੋ" ਦੀ ਨੀਤੀ ਅਪਣਾਈ ਜਾਂਦੀ ਹੈ। ਗਿਆਨ ਖੋਜ ਤੇ ਕਿਧਰੇ ਦੀ ਗਲ ਹੈ, ਇਸ ਵਿੱਚ ਲੋਕ ਅਪਣੇ ਅਪਣੇ ਖਤਾਂ ਰਾਹੀ ਇਕ ਦੂਜੇ ਉਤੇ "ਚਿੱਕੜ" ਸੁਟਦੇ ਅਕਸਰ ਨਜਰ ਆਂਉਦੇ ਹਨ। ਜਦੋਂ ਬਹੁਤ ਖਲਾਰਾ ਪੈ ਜਾਂਦਾ ਹੈ, ਤੇ ਉਹ ਕਾਲਮ ਥੋੜੇ ਦਿਨਾਂ ਲਈ ਬੰਦ ਕਰ ਦਿਤਾ ਜਾਂਦਾ ਹੈ ਜਾਂ ਵੇਬਸਾਈਟ ਨੂੰ ਬੰਦ ਕਰਕੇ, ਕੁਝ ਦਿਨਾਂ ਲਈ ਸੰਪਾਦਕ ਜੀ ਛੁਟੀਆਂ ਮਨਾਉਣ ਲਈ ਚਲੇ ਜਾਂਦੇ ਹਨ, ਜਾਂ ਉਨਾਂ ਨੂੰ ਘਰ ਦਾ ਕੋਈ ਕੰਮ ਆ ਬਣਦਾ ਹੈ।

ਕਿਸੇ ਲਿਖਾਰੀ ਵੀਚਾਰ ਜੇ ਇਨਾਂ ਦਾ ਪੱਖ ਨਹੀਂ ਪੂਰਦੇ ਤੇ ਇਹ ਉਹ ਲੇਖ ਛਾਪ ਕੇ ਉਸ ਹੇਠ ਲਾਲ ਪੀਲੀਆਂ ਟਿਪਣੀਆਂ ਰਾਹੀ (ਜਿਨਾਂ ਵਿੱਚ ਅਕਸਰ ਬਹੁਤ ਹੀ ਔਖੀ ਸ਼ਬਦਾਵਲੀ ਵਰਤੀ ਜਾਂਦੀ ਹੈ) ਉਸ ਦੇ ਲੇਖ ਥੱਲੇ ਲਾ ਦੇਂਦੇ ਨੇ। ਖੈਰ ਇਹ ਉਸ ਵੇਬਸਾਈਟ ਅਤੇ ਉਸ ਦੇ ਸੰਪਾਦਕ ਦਾ ਨਿਜੀ ਸੋਚ ਦਾ ਮਸਲਾ ਹੈ। ਲੇਕਿਨ ਇਹ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਕਿਸੇ ਵੀ ਪੰਥਿਕ ਮਸਲੇ ਤੇ ਗਲਤ ਇਤਿਹਾਸ ਅਤੇ ਮੰਨ ਘੜੰਤ ਲਿਖਤਾਂ ਇਥੇ ਛਪਣ ਤੇ ਪੂਰਾ ਪੰਥ ਇਸ ਨੂੰ ਚੁੱਪ ਕਰਕੇ ਬਰਦਾਸ਼ਤ ਕਰਦਾ ਰਹੇ। ਐਸੇ ਲੇਖ ਪੜ੍ਹ ਕੇ ਕਿਸੇ ਵੀ ਸਿੱਖ ਦੀ ਧਾਰਮਿਕ ਆਸਥਾ ਉਤੇ ਸੱਟ ਵਜਨੀ ਸੁਭਾਵਿਕ ਹੈ, ਅਤੇ ਇਸ ਨਾਲ ਭੜਕਾਵ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਵੇਬਸਾਈਟ ਨੂੰ ਇਸ ਗਲ ਦਾ ਵੀ ਧਿਆਨ ਰਖਣਾਂ ਚਾਹੀ ਦਾ ਹੈ ਕੇ ਸ਼ੀਸ਼ੇ ਦੇ ਘਰ ਵਿੱਚ ਰਹਿਣ ਵਾਲਿਆਂ ਨੂੰ ਦੂਜੇ ਦੇ ਘਰ ਪੱਥਰ ਨਹੀਂ ਮਾਰਨੇ ਚਾਹੀਦੇ। ਸਾਰੀਆਂ ਹੀ ਪੰਥਕ ਵੇਬਸਾਈਟਾਂ ਨਿਰੋਲ ਨਿਸ਼ਕਾਮ ਸੇਵਾ ਕਰ ਰਹਿਆਂ ਨੇ। ਉਨਾਂ ਨੂੰ ਇਹੋ ਜਹੀਆ ਲਿਖਤਾਂ ਛਾਪਣ ਤੋਂ ਪਰਹੇਜ ਕਰਨਾਂ ਚਾਹੀਦਾ ਹੈ ਜਿਨਾਂ ਲਿਖਤਾਂ ਵਿੱਚ ਦੂਜੀ ਵੇਬਸਾਈਟ ਦੀ ਬੇਪਤੀ ਕੀਤੀ ਗਈ ਹੋਵੇ। ਖਾਸ ਕਰਕੇ ਉਸ ਵੇਬਸਾਈਟ ਬਾਰੇ ਜੋ ਜਾਗਰੂਕ ਲਹਿਰ ਦਾ ਇਕ ਹਿੱਸਾ ਹੀ ਬਣ ਚੁਕੀ ਹੋਵੇ।

ਗਲ ਕਰਦੇ ਹਾਂ ਉਸ ਅਖੌਤੀ ਵਿਦਵਾਨ ਡਾ. ਇਕਬਾਲ ਸਿੰਘ ਢਿਲੋਂ ਬਾਰੇ। ਇਸ ਬੰਦੇ ਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ "ਨਕਲੀ", "ਅਖੌਤੀ" ਤੇ "ਜਾਲੀ ਬੀੜ" ਵਰਗੇ ਅਭੱਦਰ ਸ਼ਬਦ ਵਰਤ ਕੇ ਅਪਣੀ ਨਾਸਤਿਕ ਸੋੱਚ ਦਾ ਪ੍ਰਗਟਾਵਾ ਕੀਤਾ ਅਤੇ ਅਪਣੇ ਅਸਿੱਖ ਹੋਣ ਦਾ ਪ੍ਰਗਟਾਵਾ ਕਰਦਾ ਰਿਹਾ। ਇਸੇ ਸੋਚ ਨਾਲ ਮਿਲਦੀ ਜੁਲਦੀ ਇਸ ਵੇਬਸਾਈਟ ਦੇ ਸੰਪਾਦਕ ਨੇ ਉਸ ਨੂੰ ਬਹੁਤ ਹੀ ਸਤਕਾਰਤ ਢੰਗ ਨਾਲ "ਗਿਆਨ ਅਤੇ ਖੋਜ" ਦੀ 'ਪੁੜੀ' ਬਣਾਂ ਕੇ ਪਾਠਕਾਂ ਨੂੰ ਪੇਸ਼ ਕੀਤਾ। ਉਸ ਤੋਂ ਬਾਦ ਇਸਨੇ ਅਕਾਲ ਤਖਤ ਦੇ ਉਸ ਫਲਸਫੇ ਅਤੇ ਕਾਂਨਸੇਪਟ ਨੂੰ ਹੀ ਮੂੰਡੋ ਰੱਦ ਕਰਨ ਵਾਲੇ ਲੇਖ ਲਿਖੇ ਜਿਸ ਵਿੱਚ ਅਕਾਲ ਤਖਤ ਨੂੰ ਇਸਨੇ "ਅਖੌਤੀ ਤਖਤ", "ਇਕ ਅੱਡਾ" , "ਥੜਾ" ਅਤੇ "ਗੁਰੂ ਦੀ ਰਿਹਾਇਸ਼" ਗਾਹ ਲਿਖ ਕੇ ਅਪਮਾਨਿਤ ਕੀਤਾ। ਇਸ ਦਾ ਵਿਰੋਧ ਅਸੀ ਅਪਣੇ ਲੇਖਾਂ ਵਿੱਚ ਕਰਦੇ ਰਹੇ ਲੇਕਿਨ ਇਸ ਦਾ "ਤਬੇਲਾ" ਇਸ ਨੂੰ ਅਪਣੀ ਵਿਦਵਤਾ ਦੀ "ਜੁਗਾਲੀ" ਕਰਨ ਲਈ ਮਹਿਫੂਜ ਥਾਂ ਦੇਂਦਾ ਰਿਹਾ।

ਇਸ ਤੋਂ ਬਾਦ ਜਦੋਂ ਇਸ ਨੇ ਇਕ ਲੇਖ ਰਾਹੀ ਸਿੱਖਾਂ ਨੂੰ ਅਕਾਲ ਤਖਤ ਤੋ ਖਹਿੜਾ ਛੁੜਾ ਲੈਣ ਦਾ ਹਲੂਣਾਂ ਦਿਤਾ ,ਤੇ ਬਹੁਤ ਸਾਰੇ ਪੰਥ ਦਰਦੀਆਂ ਦੇ ਮੰਨ ਵਲੂੰਧਰੇ ਗਏ, ਇਨਾਂ ਵਿਚੋਂ ਚੰਦੀਗੜ੍ਹ ਦੇ ਰਹਿਣ ਵਾਲੇ ਭੈਣ ਸੁਰਿੰਦਰ ਕੌਰ ਨਿਹਾਲ ਇਨਾਂ ਦੇ ਘਰ ਵੀ ਗਏ ਤੇ ਇਨਾਂ ਨੂੰ ਇਸ ਬਾਰੇ ਅਪਣਾਂ ਵਿਰੋਧ ਵੀ ਕੀਤਾ । ਭੇਣ ਜੀ ਦੇ ਉਥੋ ਆਉਣ ਤੋਂ ਬਾਦ ਇਕਬਾਲ ਸਿੰਘ ਢਿਲੋਂ ਦੀ ਧਰਮ ਪਤਨੀ ਨੇ ਭੈਣ ਜੀ ਨੂੰ ਇਹ ਦਸਿਆ ਕੇ " ਇਹ 1-1 ਘੰਟਾ ਫੋਨ ਕਰਕੇ ਅਮਰੀਕਾ, ਕਨੇਡਾ ਅਤੇ ਹੋਰ ਥਾਂਵਾਂ ਤੇ ਗਲ ਕਰਦਾ ਹੈ, ਅਤੇ ਅਕਸਰ ਇਹ ਕਹਿੰਦਾ ਹੈ ਕਿ ਹੁਣ ਤੱਕ ਸਿੱਖਾਂ ਦਾ ਜੋ ਇਤਿਹਾਸ ਲਿਖਿਆ ਗਇਆ ਹੈ ਉਸ ਸਾਰਾ ਨਕਲੀ ਹੈ, ਹੁਣ ਸਿੱਖਾਂ ਦਾ ਨਵਾਂ ਇਤਿਹਾਸ ਮੈਂ ਲਿਖਾਂਗਾ! ਤੇ ਸਾਰੀ ਦੁਣੀਆਂ ਦੁਨੀਆਂ ਉਸ ਨੂੰ ਹੀ ਮੰਨੇਗੀ। ਭੈਣ ਜੀ ! ਇਸ ਬੰਦੇ ਨੇ ਆਪਣਾਂ ਘਰ ਤਾਂ ਉਜਾੜ ਦਿਤਾ ਹੈ ਹੁਣ ਇਹ ਕੌਮ ਨੂੰ ਵੀ ਉਜਾੜਨ ਦਾ ਕੰਮ ਕਰ ਰਿਹਾ ਹੈ। ਇਸ ਕੋਲੋਂ ਇਹ ਕੰਮ ਕੋਈ ਹੋਰ ਕਰਵਾ ਰਿਹਾ ਹੈ।" ਇਸੇ ਨਾਲ ਮਿਲਦੀ ਜੁਲਦੀ ਗਲ ਇਸ ਦੀ ਧਰਮ ਪਤਨੀ ਨੇ ਇਕ ਹੋਰ ਪੰਥਿਕ ਵਿਦਵਾਨ ਅਗੇ ਵੀ ਕੀਤੀ, ਜਿਨਾਂ ਦਾ ਨਾਮ ਕਿਨਾਂ ਕਾਰਣਾਂ ਕਰਕੇ ਮੈਂ ਇਥੇ ਲੈਣਾਂ ਸਹੀ ਨਹੀਂ ਸਮਝਦਾ। ਇਸ ਸਾਰੀ ਗਲ ਦਾ ਬਿਉਰਾ ਭੈਣ ਸੁਰਿੰਦਰ ਕੌਰ ਜੀ ਨੇ ਅਪਣੇ ਇਕ ਲੇਖ " ਸਿੱਖ ਵਿਦਵਾਨ ਗਿਆਨ ਖੜਗ ਲੈ ਕੇ ਅੱਗੇ ਆਉਣ" ਵਿੱਚ ਵੀ ਕੀਤਾ ਹੈ। ਜੋ ਖਾਲਸਾ ਨਿਊਜ ਅਤੇ ਹੋਰ ਵੇਬਸਾਈਟਾਂ ਉੱਤੇ ਹੇਠ ਦਿਤੇ ਲਿੰਕ ਤੇ ਪੜਹਿਆ ਜਾ ਸਕਦਾ ਹੈ।

http://khalsanews.org/newspics/2011/07July2011/11%20Jul%2011/11%20Jul%2011%20Sikh%20Scholars%20come%20forward.htm

ਉਨਾਂ ਨੇ ਇਸ ਅਖੌਤੀ ਵਿਦਵਾਨ ਬਾਰੇ ਹੋਰ ਵੀ ਬਹੁਤ ਕੁਝ ਖੁਲਾਸਾ ਕੀਤਾ ਲੇਕਿਨ ਉਨਾਂ ਨੇ ਉਸ ਨੂੰ ਅਪਣੇ ਲੇਖ ਵਿੱਚ ਦਰਜ ਨਹੀਂ ਕੀਤਾ, ਕਿਉਕੇ ਉਹ ਗਲਾਂ ਇਸ ਅਖੌਤੀ ਲਿਖਾਰੀ ਦੀ ਧਰਮ ਪਤਨੀ ਨੇ ਇਕ ਇਸਤਰੀ ਹੋਣ ਦਾ ਵਾਸਤਾ ਦੇ ਕੇ ਲਿਖਣ ਤੋਂ ਮਣਾਂ ਕਿਤਾ ਸੀ। ਇਸ ਬਾਰੇ ਵਧੇਰੇ ਜਾਨਕਾਰੀ ਲੈਣ ਲਈ ਕੋਈ ਵੀ ਪਾਠਕ ਭੇਣ ਸੁਰਿੰਦਰ ਕੌਰ ਨਿਹਾਲ ਨੂੰ ਫੋਨ ਕਰਕੇ ਪੁਛ ਸਕਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਨੂੰ "ਜਾਲੀ" " ,"ਅਖੌਤੀ" ਅਤੇ "ਨਕਲੀ" ਕਹਿਣ ਵਾਲਾ ਅਤੇ ਅਕਾਲ ਤਖਤ ਵਰਗੇ ਸਿੱਖਾਂ ਦੇ ਸਤਕਾਰਤ ਅਦਾਰੇ ਨੂੰ ਇਹ "ਅਖੌਤੀ", "ਮਾਮੂਲੀ ਥੜਾ" "ਨਕਲੀ ਅੱਡਾ" ਅਤੇ ਗੁਰੂ ਦੀ "ਅਲੋਪ" ਹੋ ਚੁਕੀ ਰਿਹਾਇਸ਼ ਗਾਹ" ਕਹਿ ਕੇ ਅੱਜ ਤਕ ਅਪਮਾਨਿਤ ਕਰਦਾ ਰਿਹਾ ਲੇਕਿਨ ਇਸ ਖਤ ਵਿੱਚ ਤੇ ਇਸ ਨੇ ਅਪਣੀ ਬੇਸ਼ਰਮੀ ਦੀਆਂ ਸਾਰੀਆਂ ਹਦਾਂ ਨੂੰ ਪਾਰ ਕਰਦਿਆ ਗੁਰੂ ਦੇ ਉਸ ਸਿਰਜੇ "ਤਖਤ" ਨੂੰ "ਮੜ੍ਹੀ" ,"ਸਮਾਧ" ਅਤੇ "ਮਕਬਰਾ" ਜਹੇ ਸ਼ਬਦ ਵਰਤ ਕੇ ਉਸ ਦੀ ਬੇਪਤੀ ਕੀਤੀ ਹੈ। ਇਸ ਦੇ ਲਿਖੇ ਲੇਖ ਦੇ ਇਹ ਅੰਸ਼ ਪੜ੍ਹੋ ਜੀ-


"................ਇਹ ਇਮਾਰਤ ਸ੍ਰੀ ਗੁਰੁ ਹਰਗੋਬਿੰਦ ਜੀ ਦੇ ਤਖਤ ਨੂੰ ਸ਼ਹੀਦ ਕਰਨ ਉਪਰੰਤ ਮੰਦਭਾਵਨਾ ਨਾਲ ਸਥਾਪਤ ਕੀਤੀ ਗਈ ਹੋਈ ਉਸ ਤਖਤ ਦੀ ਮੜ੍ਹੀ ਜਾਂ ਸਮਾਧ ਹੈ। ਇਸੇ ਤਰਜ਼ ਤੇ ਇਸ ਅਸਥਾਨ ਨੂੰ ਇੱਕ ਮਕਬਰਾ ਵੀ ਕਿਹਾ ਜਾ ਸਕਦਾ ਹੈ। ਇਸ ਤਰ੍ਹਾਂ ਤਾਂ ਇਸ ਅਸਥਾਨ ਤੇ ਨਤਮਸਤਕ ਹੋਣਾ ਮੜ੍ਹੀ ਪੂਜਾ ਦੇ ਸਮਾਨ ਹੋ ਜਾਂਦਾ ਹੈ ਜਿਸ ਦੀ ਆਗਿਆ ਗੁਰਮੱਤ ਨਹੀਂ ਦਿੰਦੀ। ਇਮਾਰਤ ਦੀ ਉਪੱਰ ਦਿੱਤੀ ਤਸਵੀਰ ਦੇ ਉਪਰਲੇ ਹਿੱਸੇ ਤੇ ਖੱਬੇ ਪਾਸੇ ਵੱਲ ਖਾਲਸਾ ਪੰਥ ਲਿਖਿਆ ਹੋਇਆ ਹੈ। ਹੁਣ ਸਵਾਲ ਇਹ ਪੈਦਾ ਹੋ ਜਾਂਦਾ ਹੈ ਕਿ ਕੀ ਮੜ੍ਹੀ, ਸਮਾਧ ਜਾਂ ਮਕਬਰੇ ਦੀ ਪੂਜਾ ਦੇ ਅਸਥਾਨ ਨਾਲ ਖਾਲਸਾ ਪੰਥ ਦਾ ਕੋਈ ਸਬੰਧ ਹੋ ਸਕਦਾ ਹੈ?"

ਬੜੀ ਹੈਰਾਨਗੀ ਅਤੇ ਅਫਸੋਸ ਦੀ ਗਲ ਇਹ ਹੈ ਕਿ ਅਸੀ ਅਪਣੇ ਸਤਕਾਰਤ ਅਦਾਰਿਆਂ ਬਾਰੇ ਇਹ ਸਭ ਕੁਝ ਕਿਸ ਤਰ੍ਹਾਂ ਬਰਦਾਸ਼ਤ ਕਰ ਲੈਂਦੇ ਹਾਂ? ਨਾਂ ਕੋਈ ਸਿੱਖ ਇਸ ਇਮਾਰਤ ਅਗੇ ਮੱਥਾ ਟੇਕਦਾ ਹੈ ਅਤੇ ਨਾਂ ਹੀ ਪੂਜਾ ਕਰਦਾ ਹੈ। ਲੇਕਿਨ ਹਰ ਸਿੱਖ ਉਸ ਤਖਤ ਦਾ ਸਤਕਾਰ ਜਰੂਰ ਕਰਦਾ ਹੈ ਜੋ ਹਰ ਸਿੱਖ ਨੂੰ ਉਸ ਦੀ 'ਵਖਰੀ ਹੋਂਦ' ਅਤੇ 'ਮੀਰੀ ਪੀਰੀ' ਦੇ ਸਿਧਾਂਤ ਦੀ ਹਮੇਸ਼ਾ ਯਾਦ ਦੁਆਂਦਾ ਰਹਿੰਦਾ ਹੈ । ਦਾਸ ਦਾ ਇਕ ਲੇਖ ਇਸ ਬਾਰੇ ਹੇਠ ਦਿਤੇ ਲਿੰਕ ਤੇ ਪੜ੍ਹਿਆ ਜਾ ਸਕਦਾ ਹੈ:

http://singhsabhausa.com/fullview.php?type=article&path=1404
 

ਪਿਛਲੇ ਦਿਨੀ ਇਕ ਬਹੁਤ ਹੀ ਪੰਥਿਕ ਜਾਗਰੂਕ ਧਿਰ ਦੇ ਇਕ ਲੇਖ ਹੇਠਾਂ ਇਸ ਵੇਬਸਾਈਟ ਦੇ ਸੰਪਾਦਕ ਨੇ ਜੋ ਟਿਪਣੀ ਲਾਈ, ਉਹ ਹੂ ਬ ਹੂ ਇਸ ਅਖੌਤੀ ਵਿਦਵਾਨ ਦੀ ਸੋਚ ਨਾਲ ਮੇਲ ਖਾਂਦੀ ਹੈ, ਜੋ ਇਸ ਪ੍ਰਕਾਰ ਹੈ:

(ਸੰਪਾਦਕੀ ਟਿੱਪਣੀ:- ਆਪ ਜੀ ਨੇ ਜੋ ਲਿਖਿਆ ਹੈ ਬਹੁਤ ਹੀ ਵਧੀਆ ਲਿਖਿਆ ਹੈ। ਪਰ ਸਾਰੀਆਂ ਗੱਲਾਂ ਤੁਸੀਂ ਵੀ ਜੋ ਕਹਿਣੀਆਂ ਚਾਹੁੰਦੇ ਹੋ ਖੁੱਲ ਕੇ ਸਪਸ਼ਟ ਰੂਪ ਵਿੱਚ ਨਹੀਂ ਕਹਿ ਰਹੇ। ਅਕਾਲ ਤਖ਼ਤ ਬਾਰੇ ਆਪਣੀ ਗੱਲ ਪੂਰੀ ਤਰ੍ਹਾਂ ਸਪਸ਼ਟ ਨਹੀਂ ਕਰ ਰਹੇ। ਆਪ ਜੀ ਸਿੱਧੇ ਤੇ ਸਪਸ਼ਟ ਲਫਜਾਂ ਵਿੱਚ ਇਹ ਖਿਆਲ ਸਭ ਦੇ ਸਾਹਮਣੇ ਰੱਖੋ ਕਿ ਤੁਸੀਂ ਅਕਾਲ ਤਖ਼ਤ ਕਿਸ ਨੂੰ ਮੰਨਦੇ ਹੋ? ਉਸ ਬਿੱਲਡਿੰਗ ਨੂੰ, ਜਿਸ ਨੂੰ ਕਿ ਬਾਕੀ ਦੇ 99. 99% ਸਿੱਖ ਮੰਨਦੇ ਹਨ। ਜਿਹੜੀ ਕਿ ਗੁਰਮਤਿ ਵਿਰੋਧੀ ਪੁਸਤਕ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੀ ਦੇਣ ਹੈ, ਅਤੇ ਇਹ ਲਿਖੀ ਹੀ ਸਿੱਖੀ ਦਾ ਸਤਿਆਨਾਸ ਕਰਨ ਲਈ ਸੀ। ਇਸ ਦੇ ਹੀ ਹੁਣ ਤੱਕ ਸਾਰੇ ਹਵਾਲੇ ਦਿੰਦੇ ਆਏ ਹਨ। ਜਿਸ ਵਿੱਚ ਲਿਖਿਆ ਹੈ ਕਿ ਇਸ ਤਖ਼ਤ ਨੂੰ ਬਣਾਉਣ ਲਈ: ਕਿਸੀ ਰਾਜ ਨਹਿ ਹਾਥ ਲਗਾਯੋ। ਬੁੱਢੇ ਔ ਗੁਰਦਾਸ ਬਣਾਯੋ।)

ਕੀ ਇਹ ਇੱਟਾਂ, ਪੱਥਰ, ਸੀਮਿੰਟ ਤੇ ਮਿੱਟੀ ਆਦਿ ਬਾਕੀਆਂ ਦੇ ਹੱਥ ਲੱਗਣ ਨਾਲ ਭਿੱਟੇ ਜਾਣੇ ਸਨ? ਕੀ ਇਹ ਗੁਰਮਤਿ ਹੈ? ਜਿਤਨਾ ਚਿਰ ਇਹ ਗੱਲਾਂ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੁੰਦੀਆਂ ਉਤਨਾ ਚਿਰ ਇਕੱਲੇ ਪ੍ਰੋ: ਸਰਬਜੀਤ ਸਿੰਘ ਧੁੰਦੇ ਤੇ ਗੁਰਮਤਿ ਵਿਰੋਧੀ ਸਟੈਂਡ ਦਾ ਇਲਜ਼ਾਮ ਲਉਣਾ ਠੀਕ ਨਹੀਂ ਹੈ। ਜਦ ਬਾਕੀ ਸਾਰੇ ਮੀਡੀਏ ਵਿੱਚ ਅਤੇ ਗੁਰਦੁਆਰਿਆਂ ਵਿੱਚ ਰੋਜ ਇਹ ਪ੍ਰਚਾਰ ਹੁੰਦਾ ਹੈ ਕਿ ਅਸੀਂ ਤਾਂ ਜੀ ਅਕਾਲ ਤਖ਼ਤ ਨੂੰ ਪੂਰੀ ਤਰ੍ਹਾਂ ਸਮਰਪਤਿ ਹਾਂ। ਸਿੱਖ ਕੌਮ ਨੇ ਸੇਧ ਉਥੋਂ ਹੀ ਲੈਣੀ ਹੈ ਤਾਂ ਇਕੱਲਾ ਧੁੰਦਾ ਵਿਚਾਰਾ ਕੀ ਕਰ ਸਕਦਾ ਹੈ। ਸ਼ਾਇਦ ਕੋਈ ਵਿਰਲਾ ਹੀ ਇਹ ਕਹਿੰਦਾ ਹੋਵੇਗਾ ਕਿ ਦਸਵੇਂ ਗੁਰੂ ਤਾਂ ਜਾਣ ਸਮੇਂ ਸੇਧ ਗੁਰੂ ਗ੍ਰੰਥ ਸਾਹਿਬ ਤੋਂ ਲੈਣ ਲਈ ਕਹਿ ਕੇ ਗਏ ਸਨ ਨਾ ਕਿ ਕਿਸੇ ਤਖ਼ਤ ਜਾਂ ਪੁਜਾਰੀ ਕੋਲੋਂ। ਇਹ ਗੱਲ ਵੀ ਤੁਹਾਡੇ ਸਾਹਮਣੇ ਹੀ ਹੈ ਕਿ ਕਈ ਇਸ ਵਿਸ਼ੇ ਬਾਰੇ ਆਪਣੇ ਖੁਦ ਲਿਖੇ ਹੋਏ ਵਿਚਾਰਾਂ ਤੋਂ ਹੀ ਮੁਨਕਰ ਹੋ ਕਿ ਧੜੇ ਬਾਜ਼ੀ ਵਿੱਚ ਪੈ ਕੇ ਦੂਸਰਿਆਂ ਦੇ ਵਿਰੋਧੀ ਬਣ ਗਏ ਸਨ। ਪਹਿਲਾਂ ਸਾਰੇ ਆਪਣੇ ਆਪ ਨੂੰ ਜਾਗਰਕ ਕਹਾਉਂਦੇ ਹੋਏ ਸਾਰੇ ਵਿਸ਼ਿਆਂ ਬਾਰੇ ਸਪਸ਼ਟ ਹੋਣ ਫਿਰ ਗੱਲ ਸਹੀ ਦਿਸ਼ਾ ਵੱਲ ਤੁਰ ਸਕਦੀ ਹੈ ਵਰਨਾ ਨਹੀਂ)

ਉਸ ਲੇਖ ਦੇ ਲਿਖਾਰੀ ਨੇ ਤਾਂ ਭਾਂਵੇ ਸੰਪਾਦਕ ਦੀ ਇਸ ਟਿਪਣੀ ਦਾ ਜਵਾਬ ਅੱਜ ਤਕ ਨਹੀਂ ਦਿਤਾ (ਹੋ ਸਕਦਾ ਹੈ ਉਹ ਵੀ ਇਸ ਦੀ ਵੀਚਾਰਧਾਰਾ ਦਾ ਸਮਰਥਕ ਬਣ ਗਿਆ ਹੋਵੇ , ਜਾਂ ਇਸ ਸੰਪਾਦਕ ਤੋਂ ਬੁਰਾ ਬਨਣ ਤੋਂ ਡਰ ਗਇਆ ਹੋਵੇ), ਲੇਕਿਨ ਦਾਸ ਨੇ ਇਸ ਟਿਪਣੀ ਦਾ ਸੰਕੇਤਕ ਜਵਾਬ ਜਰੂਰ ਦੇ ਦਿਤਾ ਸੀ ਜਿਸਨੂੰ ਹੇਠ ਦਿੱਤੇ ਲਿੰਕ ਤੇ ਪਾਠਕ ਪੜ੍ਹ ਸਕਦੇ ਨੇ।

http://singhsabhausa.com/fullview.php?type=article&path=1404

ਇਹ ਟਿਪਣੀ ਇਸ ਗਲ ਦਾ ਪ੍ਰਤਿਯਖ ਸਬੂਤ ਹੈ ਕੇ ਇਹ ਕਾਮਰੇਡੀ ਵੀਚਾਰ ਧਾਰਾ ਵਾਲੇ ਲੋਕ ਇਕ ਲਾਬੀ ਬਣਾਂ ਕੇ ਕੌਮ ਵਿੱਚ ਭੰਬਲਭੁਸੇ ਪਾਉਣ ਵਾਲੀ ਨੀਤੀ ਨੂੰ ਚਾਲੂ ਰਖਣਾਂ ਚਾਂਉਦੇ ਨੇ। ਇਸ ਵੇਲੇ ਕੌਮ ਬਹੁਤ ਹੀ ਨਾਜੁਕ ਦੌਰ ਤੋਂ ਗੁਜਰ ਰਹੀ ਹੈ, ਅਤੇ ਉਹ ਇਨੀ ਕਮਜੋਰ ਹੋ ਚੁਕੀ ਹੈ ਕਿ ਇਹੋ ਜਹੇ ਭੰਬਲਭੂਸੇ ਪਾਉਣ ਵਾਲੀਆਂ ਜਹਿਰ ਭਰੀਆਂ ਲਿਖਤਾਂ ਉਸ ਦੀ "ਅਧਿਆਤਮਿਕ ਮੌਤ" ਦਾ ਕਾਰਣ ਵੀ ਬਣ ਸਕਦੀਆਂ ਹਨ। ਬੀਮਾਰ ਬੰਦੇ ਦਾ ਹਾਜਮਾਂ ਬਹੁਤ ਕਮਜੋਰ ਹੋ ਚੁਕਾ ਹੂੰਦਾ ਹੈ। ਜੇ ਉਸ ਨੂੰ ਇਹੋ ਜਹਿਆ ਘਿਉ ਪਿਆਉਗੇ ਤੇ ਉਹ ਜਰੂਰ ਮਰ ਜਾਵੇਗਾ। ਕਿਸੇ ਕੀਮਤ ਤੇ ਉਸ ਲਈ ਇਹ ਲਾਹੇਵੰਦ ਸਾਬਿਤ ਨਹੀਂ ਹੋ ਸਕਦਾ। ਕੀ ਐਸੇ ਲੋਗ ਨਿਤ ਭੰਬਲਭੂਸੇ ਖੜੇ ਕਰਕੇ ਉਸ ਕਮਜੋਰ ਕੌਮ ਨੂੰ ਖਤਮ ਕਰ ਦੇਣਾਂ ਚਾਂਉਦੇ ਹਨ?

ਮੈਂ ਪਾਠਕਾਂ ਦੇ ਧਿਆਨ ਵਿੱਚ ਇਕ ਹੋਰ ਗਲ ਲਿਆ ਦੇਣਾਂ ਚਾਂਉਦਾ ਹਾਂ, ਕਿ ਇਸ ਸੰਪਾਦਕ ਨੇ ਮੈਨੂੰ ਇਸ ਵੇਬਸਾਈਟ ਤੋਂ ਕਡ੍ਹਣ ਵੇਲੇ ਮੇਰੇ ਤੇ ਬਹੁਤ ਹੀ ਮਾੜੀ ਸ਼ਬਦਾਵਲੀ ਵਿਚ ਇਹ ਤੌਹਮਤ ਲਾਈ ਸੀ ਕਿ ਮੇਰੀ ਸ਼ਬਦਾਵਲੀ ਬਹੁਤ ਮਾੜੀ ਹੈ। ਸੱਚ ਹਮੇਸ਼ਾ ਕੌੜਾ ਹੂੰਦਾ ਹੈ। ਇਸ ਵਿੱਚ ਕੋਈ ਸ਼ਕ ਨਹੀਂ ਲੇਕਿਨ ਮੇਰੇ ਲੇਖ ਤੇ ਇਨਾਂ ਦਾ ਜਾਇਕਾ ਕਸੈਲਾ ਵੀ ਕਰ ਜਾਂਦੇ ਹੋਣੇ ਨੇ। ਕਿਊਕਿ ਕੌੜਾ ਤੇ ਪਾਣੀ ਪੀਕੇ ਲੰਘਾਇਆ ਜਾ ਸਕਦਾ ਹੈ, ਲੇਕਿਨ ਕਸੈਲਾ ਤਾਂ ਇਕ ਵਾਰ ਖਾਧਾ ਜਾਵੇ ਤੇ ਪਾਣੀ ਪੀ ਲੈਣ ਨਾਲ ਵੀ ਮੂੰਹ ਦਾ ਕਸੈਲਾ ਪਣ ਦੂਰ ਨਹੀਂ ਹੁੰਦਾ। ਇਥੇ ਇਸ ਵੇਬਸਾਈਟ ਦੇ ਸੰਪਾਦਕ ਦੇ ਸਤਕਾਰਤ ਵਿਦਵਾਨ ਦੀ ਸ਼ਬਦਾਵਲੀ ਤੇ ਵੀ ਇਕ ਝਾਤ ਮਾਰੋ, ਜੋ ਕੌਮ ਦੇ ਮਾਹਨ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਅਤੇ ਪੰਥ ਦੀ ਇਕ ਨਿਡਰ ਅਤੇ ਮੌਜੂਦਾ ਸਮੇਂ ਵਿੱਚ ਇਕ ਲਹਿਰ ਬਣ ਚੁਕੀ ਵੇਬਸਾਈਟ "ਖਾਲਸਾ ਨਿਉਜ" ਨੂੰ "ਦੋਗਲਾ" ਕਹਿ ਕੇ ਵੰਗਾਰ ਰਿਹਾ ਹੈ।

ਮੈਨੂੰ ਮੇਰੇ ਇਕ ਵਿਦਵਾਨ ਵੀਰ ਦੀ ਇਹ ਗਲ ਵੀ ਕੁਝ ਠੀਕ ਹੀ ਲਗਦੀ ਹੈ ਕਿ ਇਹ ਬੰਦਾ ਕੁਝ ਇਹੋ ਜਹੇ ਵਿਵਾਦ ਖੜੇ ਕਰਕੇ ਸੁਰਖੀਆਂ ਵਿੱਚ ਆਉਣਾਂ ਚਾਂਉਦਾ ਹੈ, ਕਿ ਉਸ ਨੂੰ ਅਕਾਲ ਤਖਤ ਬੁਲਾਇਆ ਜਾਵੇ ਤੇ ਉਹ ਪੇਸ਼ ਨਾਂ ਹੋਕੇ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ ਅਤੇ ਪ੍ਰੋਫੇਸਰ ਦਰਸ਼ਨ ਸਿੰਘ ਜੀ ਦੀ ਸ਼੍ਰੇਣੀ ਵਿੱਚ ਗਿਣਿਆ ਜਾਂਣ ਲਗੇ। ਲੇਕਿਨ ਅਖੌਤੀ ਵਿਦਵਾਨ ਵਿੱਚ ਤੇ ਇਤਨੀ ਵੀ ਵਿਦਵਤਾ ਨਹੀਂ ਹੈ, ਕਿ "ਅਕਾਲ ਤਖਤ" ਬਾਰੇ ਇਸ ਦੀ ਛੇੜੀ ਚਰਚਾ ਦੇ ਸੰਬੰਧ ਵਿੱਚ ਆਏ "ਪੰਜ ਸਵਾਲਾਂ" ਦਾ ਜਵਾਬ ਇਹ ਅੱਜ ਤਕ ਨਹੀਂ ਦੇ ਸਕਿਆ, ਅਤੇ ਉਸ ਚਰਚਾ ਤੋਂ ਆਪ ਹੀ ਭਜ ਖਲੋਤਾ ਸੀ।

ਖਾਲਸਾ ਜੀ ਇਹੋ ਜਹੇ ਅਖੌਤੀ ਵਿਦਵਾਨਾਂ ਤੋਂ ਸਾਵਧਾਨ !! ਇਹ ਕੌਮ ਨੂੰ ਉਸ ਗਰਤ ਵਿੱਚ ਡੋਬਣ ਦੇ ਉਪਰਾਲੇ ਕਰ ਰਹੇ ਨੇ ਜਿਥੋਂ ਉਸ ਨੂੰ ਕਡ੍ਹਣ ਦਾ ਕੋਇ ਹੀਲਾ ਸਦੀਆਂ ਤਕ ਨਹੀਂ ਹੋ ਸਕੇਗਾ। ਕਦੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਅਟੈਕ ਕਰਦੇ ਨੇ ਕਦੀ ਅਕਾਲ ਤਖਤ ਦੇ ਸਤਕਾਰਤ ਅਦਾਰੇ ਤੋਂ ਕੌਮ ਨੂੰ ਖਹਿੜਾ ਛੁੜਾ ਲੈਣ ਦੇ ਹਲੂਣੇ ਦੇ ਰਹੇ ਨੇ। ਇਹ ਅਖੌਤੀ ਵੁਦਵਾਨ ਅਕਾਲ ਤਖਤ ਤੋਂ ਖਹਿੜਾ ਛੁੜਾ ਲੈਣ ਦੇ ਹਲੂਣੇ ਤੇ ਦੇਂਦੇ ਨੇ, ਉਸ ਤੇ ਕਾਬਿਜ ਕੇਸਾਧਾਰੀ ਬ੍ਰਾਹਮਣਾਂ ਅਤੇ ਉਨਾਂ ਦੇ ਸਿਰਜੇ ਛੇਵੇਂ ਤਖਤ "ਸਕਤਰੇਤ" ਤੋਂ ਖਹਿੜਾ ਛੁੜਾ ਲੈਣ ਦੀ ਜੁਗਤ ਇਹ ਕੌਮ ਨੂੰ ਕਿਉ ਨਹੀਂ ਦਸਦੇ ? ਇਸ ਬਾਰੇ ਤੇ ਇਨਾਂ ਅੱਜ ਤਕ ਇਕ ਅਖਰ ਵੀ ਨਹੀਂ ਲਿਖਿਆ ? ਇਨਾਂ ਦੀ ਇਹ ਗਲ ਹੀ ਇਨਾਂ ਦੀ ਖੋਟੀ ਨੀਯਤ ਨੂੰ ਅੰਦਰ ਤਕ ਉਜਾਗਰ ਕਰ ਜਾਂਦੀ ਹੈ। ਪੰਥ ਦੇ ਜਾਗਰੂਕ ਵਿਦਵਾਨ ਹਾਲੀ ਵੀ ਸੁਚੇਤ ਨਾਂ ਹੋਏ, ਤੇ ਇਹ ਠੀਕ ਹੀ ਕਹਿ ਰਹੇ ਨੇ, ਕੇ ਇਹ ਐਸਾ ਇਤਿਹਾਸ ਲਿੱਖ ਜਾਂਣਗੇ ਜੋ ਕੌਮ ਕੋਲੋਂ ਮੁੜ ਸਮੇਟਿਆ ਨਹੀਂ ਜਾਣਾ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top