Share on Facebook

Main News Page

ਦਸਮ ਗ੍ਰੰਥ ਦੇ ਲਿਖਾਰੀ ਦੇ ਝੂਠ ਅਤੇ ਇਤਹਾਸਕ ਭੁਲਾਂ

ਮਹਾਦੇਵ ਅਚੁੱਤ ਕਹਾਯੋ ॥ ਬਿਸਨ ਆਪ ਹੀ ਕੋ ਠਹਿਰਾਯੋ ॥ ਬ੍ਰਹਮਾ ਆਪ ਪਾਰਬ੍ਰਹਮ ਬਖਾਨਾ ॥ ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ ॥੮॥ (ਦ.ਗ੍ਰੰ. ਪੰਨਾ 55)

ਤਬ ਸਾਖੀ ਪ੍ਰਭ ਅਸਟ ਬਨਾਏ ॥ ਸਾਖ ਨਮਿਤ ਦੇਬੇ ਠਹਿਰਾਏ ॥ ਤੇ ਕਹੈ ਕਰੋ ਹਮਾਰੀ ਪੂਜਾ ॥ ਹਮ ਬਿਨ ਅਵਰੁ ਨ ਠਾਕੁਰੁ ਦੂਜਾ ॥੯॥ ਬ੍ਰਹਮਾ ਚਾਰ ਹੀ ਬੇਦ ਬਨਾਏ ॥ ਸਰਬ ਲੋਕ ਤਿਹ ਕਰਮ ਚਲਾਏ ॥
ਜਿਨ ਕੀ ਲਿਵ ਹਰਿ ਚਰਨਨ ਲਾਗੀ ॥ ਤੇ ਬੇਦਨ ਤੇ ਭਏ ਤਿਆਗੀ ॥੧੯॥ ਜਿਨ ਮਤਿ ਬੇਦ ਕਤੇਬਨ ਤਿਆਗੀ ॥ ਪਾਰਬ੍ਰਹਮ ਕੇ ਭਏ ਅਨੁਰਾਗੀ ॥ ਪੁਨਿ ਹਰਿ ਗੋਰਖ ਕੌ ਉਪਰਾਜਾ ॥ ਸਿਖ ਕਰੇ ਤਿਨਹੂੰ ਬਡ ਰਾਜਾ ॥ ਸ੍ਰਵਨ ਫਾਰਿ ਮੁਦ੍ਰਾ ਦੁਐ ਡਾਰੀ ॥ ਹਰਿ ਕੀ ਪ੍ਰੀਤ ਰੀਤਿ ਨ ਬਿਚਾਰੀ ॥੨੪॥

ਪ੍ਰਮਾਤਮਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿ ਰਹੇ ਹਨ ਕਿ ਜਿਸ ਜਿਸ ਨੂੰ ਵੀ ਮੈਂ ਧਰਤੀ ਤੇ ਭੇਜਿਆ ਹੈ ਉਸ ਨੇ ਆਪਣਾ ਆਪਣਾ ਨਾਮ ਹੀ ਜਪਾਇਆ ਹੈ। ਮਹਾਦੇਵ ਆਪ ਪ੍ਰਮਾਤਮਾ ਬਣ ਬੈਠਾ। ਬਿਸਨੂੰ ਵੀ ਆਪ ਹੀ ਰੱਬ ਬਣ ਬੈਠਾ ਤੇ ਬ੍ਰਹਮਾ ਵੀ ਆਪਣੇ ਆਪ ਨੂੰ ਪਰਮਾਤਮਾ ਬਣਾ ਕੇ ਬੈਠ ਗਿਆ। ਬ੍ਰਹਮਾ ਨੇ ਚਾਰ ਵੇਦ ਬਣਾ ਕੇ ਸਾਰੀ ਜਨਤਾ ਨੂੰ ਵੇਦਾਂ ਦੇ ਪਿਛੇ ਲਾ ਦਿੱਤਾ। ਫਿਰ ਪਰਮਾਤਮਾ ਨੇ ਗੋਰਖ ਨੂੰ ਬਣਾਇਆ ਤਾ ਉਸਨੇ ਵੀ ਗੋਰਖ ਗੋਰਖ ਕਰਾਇਆ। ਪ੍ਰਭੂ ਨੂੰ ਕਿਸੇ ਨੇ ਵੀ ਨਾ ਜਾਣਿਆ।ਬੇਦਾਂ ਨੂੰ ਤਿਆਗ ਕੇ ਜਿਨ੍ਹਾਂ ਦੀ ਲਿਵ ਪਰਮਾਤਮਾ ਨਾਲ ਲੱਗ ਗਈ ਉਹ ਅਨੁਰਾਗੀ ਬਣ ਗਏ। ਗੁਰੂ ਪਿਆਰਿਓ ਸਿੱਖੋ! ਇਸ ਗ੍ਰੰਥ ਦਾ ਲਿਖਾਰੀ ‘ਹਰਿ’ ਕਿਸ ਨੂੰ ਕਹਿ ਰਿਹਾ ਹੈ? ਦਸਮ ਗ੍ਰੰਥ ਦਾ ਲਿਖਾਰੀ ਸਾਕਤ ਮੱਤੀਆ ਤੇ ਦਸਮ ਗ੍ਰੰਥ ਦਾ ਰੱਬ ਵੀ ਸ਼ਰਾਬ ਪੀਣ ਵਾਲਾ।

ਮਦਰਾ ਕਰ ਮੱਤ ਮਹਾ ਭਭਕੰ॥ਬਨ ਮੈ ਮਨੋ ਬਾਘ ਬਚਾ ਬਬਕੰ॥ ਦ. ਗ੍ਰੰ. ਪੰਨਾ 42॥

ਮੇਰੇ ਪੁੱਤਰ ਹੁਣ ਤੂੰ ਜਾ ਕੇ ਮੇਰਾ ਨਾਮ ਜਪਾ। ਇਸੇ ਨੁਕਤੇ ਤੋਂ ਹੁਣ ਸਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਅਸੀਂ ਵਾਹਿ ਗੁਰੂ ਦੀਆਂ ਧੁਨੀਆਂ ਕੱਢ ਕੱਡ ਕੇ ਕਿਉਂ ਜਾਪ ਕਰ ਰਹੇ ਹਾਂ।

ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਕੋਈ ਚੇਤਾ ਨਹੀਂ ਕੇ ਉਨ੍ਹਾਂ ਨੇ ਕੀਹਦਾ ਨਾਮ ਜਪਾਇਆ? ਇਹ ਕਿਵੇਂ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਇਹ ਨਾ ਜਾਣਦੇ ਹੋਣ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤਕ ਸਾਰੇ ਗੁਰੂ ਸਹਿਬਾਨ ਨੇ ਹੀ ਲੋਕਾਂ ਨੂੰ ਪਰਮਾਤਮਾ ਦੇ ਲੜ ਲੱਗਣ ਦਾ ਫੁਰਮਾਣ ਕੀਤਾ ਹੈ।

ਪੁਨਿ ਹਰਿ ਰਾਮਾਨੰਦ ਕੋ ਕਰਾ ॥ ਭੇਸ ਬੈਰਾਗੀ ਕੋ ਜਿਨਿ ਧਰਾ ॥ ਕੰਠੀ ਕੰਠਿ ਕਾਠ ਕੀ ਡਾਰੀ ॥ ਪ੍ਰਭ ਕੀ ਕ੍ਰਿਆ ਨ ਕਛੂ ਬਿਚਾਰੀ ॥੨੫॥ ਜੇ ਪ੍ਰਭੁ ਪਰਮ ਪੁਰਖ ਉਪਜਾਏ ॥ ਤਿਨ ਤਿਨ ਅਪਨੇ ਰਾਹ ਚਲਾਏ ॥
ਮਹਾਦੀਨ ਤਬ ਪ੍ਰਭ ਉਪਰਾਜਾ ॥ ਅਰਬ ਦੇਸ ਕੋ ਕੀਨੋ ਰਾਜਾ ॥੨੬॥ ਤਿਨ ਭੀ ਏਕ ਪੰਥ ਉਪਰਾਜਾ ॥ ਲਿੰਗ ਬਿਨਾ ਕੀਨੇ ਸਭ ਰਾਜਾ ॥
(ਦ.ਗ੍ਰੰ. ਪੰਨਾ 56)

ਰਾਮਾਨੰਦ ਗੁਰੂ ਨਾਨਕ ਸਾਹਿਬ ਦਾ ਸਮਕਾਲੀ ਸੀ ਪਰ ਮੁਹੰਮਦ ਸਾਹਿਬ ਤਾਂ ਅੱਜ ਤੋਂ ਕੋਈ 1527 ਸਾਲ ਜਾ ਗੁਰੂ ਨਾਨਕ ਸਾਹਿਬ ਤੋਂ 1200 ਸਾਲ ਪਹਿਲਾਂ ਹੋਏ ਹਨ। ਦਸਮ ਗ੍ਰੰਥ ਦਾ ਲਿਖਾਰੀ ਇਤਹਾਸ ਤੋਂ ਨਾਵਾਕਿਫ । ਗੁਰੂ ਜੀ ਐਸੀ ਭੁੱਲ ਕਦੀ ਵੀ ਨਹੀਂ ਕਰ ਸਕਦੇ। ੲਸ ਕਰਕੇ ਇਹ ਤਰਤੀਬ ਹੀ ਗਲਤ ਹੈ।

ਦਸਮ ਗ੍ਰੰਥ ਦੇ ਪੰਨਾ 1124 ਤੇ ਚਰਿਤ੍ਰ 217 ਵਿਚ ਯੁਨਾਨੀ ਬਾਦਸ਼ਾਹ ਸਿਕੰਦਰ ਦੀ ਕਹਾਣੀ ਲਿਖੀ ਹੈ ਜਿਹੜੀ ਮੂਲੋਂ ਹੀ ਗਲਤ ਹੈ। ਕਿਉਂਕਿ ਅੱਜ ਤਕ ਦੇ ਮੌਜੂਦਾ ਇਤਹਾਸਕ ਸੋਮਿਆਂ ਮਤਾਬਕ ਸਿਕੰਦਰ ਸਿੰਧ ਦਰਿਆ ਪਾਰ ਕਰਕੇ ਹਿੰਦੋਸਤਾਨ ਦੇ ਕਿਸੇ ਵੀ ਹਿਸੇ ਵਿਚ ਨਹੀਂ ਗਿਆ। ਉਤਰ-ਦੱਖਣ ਪੂਰਬ ਪੱਛਮ ਵਿਚ ਲੜਾਈਆਂ ਕਰਕੇ ਹੋਰ ਜਿਤ ਪ੍ਰਾਪਤ ਕਰਨੀ ਤਾਂ ਦੂਰ ਦੀ ਗੱਲ ਹੈ। ਮਾਨਸਰੋਵਰ ਪਰਬਤ ਤੇ ਅੰਮ੍ਰਿਤ ਦਾ ਕੁੰਡ ਲੱਭਣ ਲਈ ਸਿਕੰਦਰ ਨਹੀਂ ਗਿਆ ਤੇ ਨਾ ਹੀ ਕੋਈ ਅੰਮ੍ਰਿਤ ਦਾ ਕੁੰਡ ਕਿਸੇ ਥਾਂ ਤੇ ਅੱਜ ਤਕ ਕਿਸੇ ਨੂੰ ਲੱਭਿਆ ਹੈ। ਇਹ ਸਾਰੀ ਹਿੰਦੂ ਮਥਿਆਲੋਜੀ ਕੰਮ ਕਰ ਰਹੀ ਹੈ। ਪੋਰਸ ਨਾਲ ਲੜਾਈ ਕਰਨ ਤੋਂ ਬਾਅਦ ਸਿਕੰਦਰ ਦੀ ਤਬੀਅਤ ਵਿਗੜ ਗਈ ਤੇ ਥੋੜੇ ਹੀ ਦਿਨਾਂ ਵਿਚ ਉਹ ਪਾਰ ਬੋਲ ਗਿਆ।

ਹੁਣ ਆਪਾਂ ਲੋਕਾਂ ਵਲੋਂ ਪ੍ਰਚਾਰੀ ਗਈ ਗੱਲ ਵੱਲ ਧਿਆਨ ਦਿੰਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਹੱਥੀਂ ਲਿਖੀ ਗਈ ਆਪਣੀ ਕਥਾ ਬਚਿਤ੍ਰ ਨਾਟਕ ਪਹਿਲੇ ਧਿਆਇ ਦੇ ਸ਼ੁਰੂ ਵਿਚ ਲਿਖੀ ਇਕ ਪੰਗਤੀ

‘ਨਮਸਕਾਰ ਸ਼੍ਰੀ ਖੜਗ ਕੋ ਕਰੌ ਸੁ ਹਿਤ ਚਤਿ ਲਾਇ। ਪੁਰਨ ਕਰੌ ਗਿਰੰਥ ਇਹੁ ਤੁਮ ਮੁਹਿ ਕਰਹੁ ਸਹਾਇ’।1। ਸ੍ਰੀ ਕਾਲ ਜੀ ਕੀ ਉਸਤਤਿ। ਦ.ਗ.ਪੰਨਾ 39॥

ਗੁਰੂ ਨਾਨਕ ਸਾਹਿਬ ਸਾਨੂੰ ਅਕਾਲ ਪੁਰਖ ਦੇ ਸੇਵਕ ਬਣਾਉਂਦੇ ਹਨ ਨਾ ਕੇ ਕਿਸੇ ਕਾਲ ਦੇ। ਕਾਲ ਔਰ ਮਹਾਕਾਲ ਦਾ ਪੁਜਾਰੀ ਤਾਂ ਕੋਈ ਸਾਕਤ ਮੱਤੀਆ ਹੀ ਹੋ ਸਕਦਾ ਹੈ ਜਿਸ ਨੇ ਇਹ ਦਸਮ ਗ੍ਰੰਥ ਲਿਖਿਆ ਹੈ ਅਤੇ ਨਾ ਹੀ ਅਸ਼ੀਂ ਖਮਡੇ ਤੇ ਕਿਰਪਾਨਾਂ ਦੇ ਪੁਜਾਰੀ ਬਣਨਾ ਹੈ।

ਡਮਾ ਡੰਮ ਡਉਰੂ ਸਿਤਾ ਸੇਤ ਛੱਤ੍ਰੰ॥ ਹਾਹਾ ਹੂਹ ਹਤਸੰ ਝਮਾ ਝੱਮ ਅੱਤ੍ਰੰ॥ ਮਹਾਂ ਘੋਰ ਸਬਦੰ ਬਜੇ ਸੰਖ ਐਸੰ॥ ਪ੍ਰਲੈ ਕਾਲ ਕੇ ਕਾਲ ਕੀ ਜਵਾਲ ਜੈਸੰ॥19॥ ਦ.ਗ.ਪੰਨਾ 40॥

ਬਹੁ ਬਿਥਾਰ ਕਹ ਲਗੈ ਬਖਾਨੀਅਤ॥ ਗ੍ਰੰਥ ਬਢਨ ਤੇ ਅਤਿ ਡਰ ਮਾਨੀਅਤ॥ ਤਿਨ ਤੇ ਹੋਤ ਬਹੁਤ ਨ੍ਰਿਪ ਆਏ। ਦੱਛ ਪ੍ਰਜਾਪਤਿ ਜਿਨ ਉਪਜਾਏ॥16॥ ਦਸ ਸਹੰਸ੍ਰ ਤਿਹਿ ਗ੍ਰਿਹ ਭਈ ਕੰਨਿਆ॥ ਜਿਹ ਸਮਾਨ ਕਹ ਲਗੈ ਨਾ ਅੰਨਿਆ॥ ਕਾਲ ਕ੍ਰਿਆ ਐਸੀ ਤਹ ਭਈ॥ ਤੇ ਸਭ ਬਿਆਹ ਨਰੇਸਨ ਦਈ॥17॥ ਦ.ਗ.ਪੰਨਾ 48॥

ਅਰਥਕਾਰ ਹਨ ਡਾ. ਜੱਗੀ। (ਮਹਾ ਕਾਲ ਦਾ) ਡਉਰੂ ਡੰਮ ਡੰਮ ਕਰ ਕੇ ਵੱਜਦਾ ਹੈ ਅਤੇ ਉਸ ਦਾ ਕਾਲੇ ਅਤੇ ਚਿੱਟੇ ਰੰਗ ਦਾ ਛੱਤ੍ਰ ਹੈ। (ਉਹ) ਹਾਹਾ-ਹੂਹੂ ਕਰ ਕੇ ਹੱਸ ਰਿਹਾ ਹੈ ਅਤੇ ਉਸਦੇ ਅਸਤ੍ਰ ਚਮਕ ਰਹੇ ਹਨ। ਮਹਾ ਘੋਰ ਧੁੰਨ ਨਾਲ ਸੰਖ ਅਜਿਹੇ ਵੱਜਦੇ ਹਨ ਜਿਵੇਂ ਪਰਲੋ ਦੀ ਮ੍ਰਿਤੂ ਦੀ ਜਵਾਲਾ ਭੜਕ ਰਹੀ ਹੋਵੇ॥

ਜਪਿ ਗੋਬਿੰਦੁ ਗੋਪਾਲ ਲਾਲੁ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ॥ ਪੰਨਾ 885॥ਮ:5॥

ਦਸਮ ਗਰੰਥ ਦੇ ਐਸੇ ਮਹਾਕਾਲ ਨੂੰ ਗੁਰਬਾਣੀ ਜਦੋਂ ਰੱਦ ਕਰਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਕਿਵੇਂ ਸਾਨੂੰ ਮਹਾਕਾਲ ਦੇ ਲੜ ਲਾ ਸਕਦੇ ਹਨ?

ਇਸੇ ਹੀ ਬਚਿਤ੍ਰ ਨਾਟਕ ਦੇ ਦੂਜੇ ਧਿਆਇ ਵਿਚ ਦਸਮ ਗ੍ਰੰਥ ਦਾ ਲਿਖਾਰੀ ਕੀ ਗੰਦ ਘੋਲ ਰਿਹਾ ਹੈ?

ਬਹੁ ਬਿਥਾਰ ਕਹ ਲਗੈ ਬਖਾਨੀਅਤ॥ ਗ੍ਰੰਥ ਬਢਨ ਤੇ ਅਤਿ ਡਰ ਮਾਨੀਅਤ॥ ਤਿਨ ਤੇ ਹੋਤ ਬਹੁਤ ਨ੍ਰਿਪ ਆਏ। ਦੱਛ ਪ੍ਰਜਾਪਤਿ ਜਿਨ ਉਪਜਾਏ॥16॥ ਦਸ ਸਹੰਸ੍ਰ ਤਿਹਿ ਗ੍ਰਿਹ ਭਈ ਕੰਨਿਆ॥ ਜਿਹ ਸਮਾਨ ਕਹ ਲਗੈ ਨਾ ਅੰਨਿਆ॥ ਕਾਲ ਕ੍ਰਿਆ ਐਸੀ ਤਹ ਭਈ॥ ਤੇ ਸਭ ਬਿਆਹ ਨਰੇਸਨ ਦਈ॥17॥ ਦ.ਗ.ਪੰਨਾ 48॥

ਦਸਮ ਗ੍ਰੰਥ ਦਾ ਲਿਖਾਰੀ ਅਤੇ ਗੁਰ ਬਿਲਾਸ ਪਾਤਸ਼ਾਹੀ ਦਾ ਲਿਖਾਰੀ ਹਮੇਸ਼ਾਂ ਹੀ ਇਹ ਖਦਸ਼ਾ ਜਾਹਰ ਕਰਦੇ ਹਨ ਕਿ ਲਿਖਾਰੀ ਨੂੰ ਗ੍ਰੰਥ ਦੇ ਬਢਨ ਦੀ ਬਹੁਤ ਚਿੰਤਾ ਹੈ। ਦੋ ਵੱਖਰ ਵੱਖਰੇ ਗ੍ਰੰਥਾਂ ਦੇ ਲਿਖਾਰੀ ਇਕੋ ਗੱਲ ਕਰਨ ਤਾਂ ਸ਼ੰਕਾ ਸੱਚ ਵਿਚ ਬਦਲ ਜਾਂਦਾ ਹੈ ਕਿ ਇਨ੍ਹਾਂ ਦੋਹਾਂ ਗ੍ਰੰਥਾਂ ਦਾ ਲਿਖਾਰੀ ਇਕ ਹੈ।

ਦੱਛ ਪ੍ਰਜਾਪਤਿ ਦੇ ਦਸ ਹਜਾਰ ਲੜਕੀਆਂ ਪੈਦਾ ਹੋ ਗਈਆਂ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਰਾਜੇ ਦੀਆਂ ਰਾਣੀਆਂ ਕਿਨ੍ਹੀਆਂ ਸਨ ਜਿਨ੍ਹਾਂ ਨੇ ਦਸ ਹਜਾਰ ਲੜਕੀਆਂ ਨੂੰ ਜਨਮ ਦਿੱਤਾ? ਇੱਥੇ ਹੀ ਬਸ ਨਹੀਂ ਇਸ ਤੋਂ ਵੀ ਵੱਡਾ ਝੂੱਠ ਇਹ ਕਿ ਉਹ ਸਾਰੀਆਂ ਹੀ ਦਸ ਹਜਾਰ ਰਾਜਿਆਂ ਨਾਲ ਵਿਆਹੀਆਂ ਗਈਆਂ। ਇਤਨੇ ਰਾਜੇ ਅੱਜ ਤਕ ਕਦੀ ਵੀ ਹਿੰਦੋਸਤਾਨੀ ਇਤਹਾਸ ਵਿਚ ਭਾਰਤ ਦੀ ਧਰਤੀ ਤੇ ਇਕੋ ਸਮੇਂ ਨਹੀਂ ਹੋਏ। ਜਦੋਂ ਹਿੰਦੋਸਤਾਨੀਆਂ ਨੇ ਹਿੰਦੋਸਤਾਨ ਗੋਰਿਆਂ ਕੋਲੋਂ ਅਜਾਦ ਕਰਵਾ ਕੇ ਕਾਲਿਆਂ ਕੋਲ ਗਿਰਵੀ ਰੱਖ ਦਿੱਤਾ ਤਾਂ ਉਸ ਵੇਲੇ ਸਾਰੇ ਭਾਰਤ ਦੀ ਧਰਤੀ ਤੇ ਕੇਵਲ 550 ਕੁ ਰਾਜੇ ਸਨ। ਜਦੋਂ ਕਦੇ ਦੱਛ ਪ੍ਰਜਾਪਤਿ ਹੋਇਆ ਹੈ ਤਾਂ 1947 ਦੇ ਮੁਕਾਬਲੇ ਅਬਾਦੀ ਇਕ ਸੌਵਾਂ ਹਿਸਾ ਵੀ ਨਹੀਂ ਹੋ ਸਕਦੀ ਤਾਂ ਫਿਰ ਦਸ ਹਜਾਰ ਰਾਜੇ ਕਿਹੜੇ ਸੰਸਾਰ ਵਿਚੋਂ ਲਿਆਂਦੇ? ਭੁਲਾਂ ਹੋਰ ਵੀ ਬਹੁਤ ਹਨ ਇਹ ਸਿਰਫ ਨਮੂਨੇ ਮਾਤਰ ਹੈ।

ਪ੍ਰਮਾਤਮਾ ਦੀ ਗੱਲਬਾਤ ਕਿਸੇ ਵੀ ਦੇਹਧਾਰੀ ਮਨੁੱਖ ਨਾਲ ਨਹੀਂ ਹੋ ਸਕਦੀ ਕਿਉਂਕਿ ਬੋਲਣ ਵਾਸਤੇ ਮੂੰਹ ਚਾਹੀਦਾ ਹੈ ਤੇ ਮੂੰਹ ਦੀ ਸਹਾਇਤਾ ਲਈ ਗਰਦਨ ਤੇ ਗਰਦਨ ਵਾਸਤੇ ਸਰੀਰ। ਜੇ ਕਿਸੇ ਰੱਬ ਦਾ ਸਰੀਰ ਹੈ ਤਾਂ ਓਹ ਜਰੂਰ ਮਰ ਗਿਆ ਹੋਵੇਗਾ। ਇਸੇ ਹੀ ਨੁਕਤੇ ਤੇ ਗਿਆਨੀ ਦਿੱਤ ਸਿੰਘ ਜੀ ਨੇ ਸਵਾਮੀ ਦਇਆ ਨੰਦ ਨੂੰ ਲਹੌਰ ਵਿਚ ਹਰਾਇਆ ਸੀ।

ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ (ਬਰੈਂਪਟਨ) ਕੈਨੇਡਾ। # 647 969 3132, 810 223 3648


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top