Share on Facebook

Main News Page

ਮਾਮਲਾ ਪ੍ਰੋ. ਧੂੰਦਾ ਨੂੰ ਅਕਾਲ ਤਖਤ ਤੇ ਸੱਦਣ ਦਾ: ਆਰ.ਐਸ.ਐਸ. ਦੇ ਵਫਾਦਾਰਾਂ ਨੇ ਕੁੱਤਿਆਂ ਨੂੰ ਵੀ ਪਛਾੜ ਦਿੱਤਾ…!

ਜਦੋਂ 4 ਜਨਵਰੀ 2012 ਦੀਆਂ ਅਖਬਾਰਾਂ ਵਿੱਚ ਗੁਰਮਤਿ ਦੇ ਸਿਧਾਂਤਕ ਪ੍ਰਚਾਰਕ ਸੂਰਮੇ ਪ੍ਰੋ: ਸਰਬਜੀਤ ਸਿੰਘ ਧੁੰਦਾ ਦੇ ਸੱਚੇ ਸੁੱਚੇ ਪ੍ਰਚਾਰ ਤੇ ਆਰ.ਐਸ.ਐਸ. ਦੇ ਵਫਾਦਾਰ ਜਥੇਦਾਰਾਂ ਵੱਲੋਂ ਲਗਾਈ ਪਾਬੰਦੀ ਦੀ ਖਬਰ ਪੜ੍ਹੀ ਤਾਂ ਜਥੇਦਾਰਾਂ ਦੀ ਵਫਾਦਾਰੀ ਅੱਗੇ ਸਿਰ ਝੁਕ ਗਿਆ, ਕਿਉਂਕਿ ਵਫਾਦਾਰੀ ਦੀਆਂ ਕਹਾਣੀਆਂ ਤਾਂ ਕਾਫੀ ਸੁਣਨ ਨੂੰ ਮਿਲਦੀਆਂ ਹਨ, ਪਰ ਜਥੇਦਾਰਾਂ ਵੱਲੋਂ ਆਪਣੇ ਮਾਲਕਾਂ (ਆਰ.ਐਸ.ਐਸ./ਬ੍ਰਾਹਮਣਵਾਦ) ਪ੍ਰਤੀ ਨਿਭਾਈ ਜਾ ਰਹੀ ਵਫਾਦਾਰੀ ਦੇ ਬਰਾਬਰ ਦੀ ਕਹਾਣੀ ਅੱਜ ਤੱਕ ਮੇਰੇ ਸੁਣਨ ਵਿੱਚ ਨਹੀਂ ਸੀ ਆਈ। ਉਂਝ ਜਿਆਦਾਤਰ ਲੋਕ ਕੁੱਤੇ ਨੂੰ ਵਫਾਦਾਰ ਮੰਨਦੇ ਹਨ, ਕਿਉਂਕਿ ਕੁੱਤਾ ਆਪਣੇ ਮਾਲਕ ਦਾ ਹੀ ਖਾਂਦਾ ਹੈ, ਅਤੇ ਵਫਾਦਾਰੀ ਵੀ ਆਪਣੇ ਮਾਲਕ ਨਾਲ ਹੀ ਨਿਭਾਉਂਦਾ ਹੈ, ਪਰ ਆਰ.ਐਸ.ਐਸ. ਦੇ ਵਫਾਦਾਰ ਜਥੇਦਾਰਾਂ ਨੇ ਤਾਂ ਵਫਾਦਾਰੀ ਵਿੱਚ ਕੁੱਤਿਆਂ ਨੂੰ ਵੀ ਪਛਾੜ ਦਿੱਤਾ ਅਤੇ ਉਨ੍ਹਾਂ ਦੇ ਜੁਗਾਂ-ਜੁਗਾਂਤਰਾਂ ਤੋਂ ਬਣੇ ਰਿਕਾਰਡ ਨੂੰ ਤੋੜ ਕੇ ਆਪਣਾ ਰਿਕਾਰਡ ਸਥਾਪਤ ਕਰ ਦਿੱਤਾ ਹੈ, ਰਹਿੰਦੀ ਦੁਨੀਆਂ ਤੱਕ ਹੁਣ ਇਸ ਰਿਕਾਰਡ ਨੂੰ ਕੋਈ ਤੋੜ ਨਹੀਂ ਸਕੇਗਾ। ਕੋਈ ਇਸ ਰਿਕਾਰਡ ਨੂੰ ਤੋੜ ਵੀ ਕਿਵੇਂ ਸਕਦਾ ਹੈ ਕਿਉਂਕਿ ਇਹ ਰਿਕਾਰਡ ਵਫਾਦਾਰ ਜਥੇਦਾਰਾਂ ਨੇ ਅਕਾਲ ਤਖਤ ਸਾਹਿਬ ਉੱਪਰ ਬੈਠ ਕੇ ਬਣਾਇਆ ਹੈ। ਨਾਲੇ ਕੁੱਤੇ ਦੀ ਵਫਾਦਾਰੀ ਤਾਂ ਇੰਨੀ ਕੁ ਹੀ ਹੁੰਦੀ ਹੈ ਕਿ ਉਹ ਦਰ-ਦਰ ਨਹੀਂ ਫਿਰਦਾ, ਆਪਣੇ ਮਾਲਕ ਦੇ ਦਰ ਤੇ ਹੀ ਰਹਿੰਦਾ ਹੈ, ਆਪਣੇ ਮਾਲਕ ਦਾ ਹੀ ਖਾਂਦਾ ਹੈ ਅਤੇ ਵਫਾਦਾਰੀ ਵੀ ਆਪਣੇ ਮਾਲਕ ਨਾਲ ਹੀ ਕਰਦਾ ਹੈ।

ਵਫਾਦਾਰ ਜਥੇਦਾਰਾਂ ਦੀ ਕੁੱਤੇ ਕੀ ਰੀਸ ਕਰਨਗੇ? ਕਿਉਂਕਿ ਵਫਾਦਾਰ ਜਥੇਦਾਰ ਤਾਂ ਰਹਿੰਦੇ ਸਿੱਖਾਂ ਦੇ ਤਖਤਾਂ ਤੇ ਹਨ, ਖਾਂਦੇ ਵੀ ਸਿੱਖਾਂ ਦਾ (ਗੁਰੂ ਦੀ ਗੋਲਕ ਵਿੱਚੋਂ) ਹਨ ਪਰ ਦਰ-ਦਰ (ਡੇਰਿਆਂ) ਤੇ ਵੀ ਫਿਰਦੇ ਹਨ ਅਤੇ ਵਫਾਦਾਰੀ ਸਿੱਖਾਂ ਦੇ ਦੁਸ਼ਮਣਾਂ (ਆਰ.ਐਸ.ਐਸ.) ਨਾਲ ਨਿਭਾਉਂਦੇ ਹਨ। ਆਪਣੇ ਮਾਲਕ ਦੇ ਘਰੇ ਰਹਿਣਾ, ਮਾਲਕ ਦਾ ਹੀ ਖਾਣਾ ਤੇ ਵਫਾਦਾਰੀ ਵੀ ਆਪਣੇ ਮਾਲਕ ਦੀ ਹੀ ਕਰਨੀ, ਇਹ ਕੋਈ ਬਹੁਤੀ ਵੱਡੀ ਗੱਲ ਨਹੀਂ। ਕਿਸੇ ਦੇ ਘਰ ਰਹਿ ਕੇ, ਉਸ ਦਾ ਖਾ ਕੇ ਵਫਾਦਾਰੀ ਉਸਦੇ ਦੁਸ਼ਮਣਾਂ ਨਾਲ ਨਿਭਾਉਣੀ ਬਹੁਤ ਵੱਡੀ ਕੁਰਬਾਨੀ ਹੈ, ਅਜਿਹੀ ਕੁਰਬਾਨੀ ਸਿਰਫ ਵਫਾਦਾਰ ਜਥੇਦਾਰ ਹੀ ਕਰ ਸਕਦੇ ਹਨ। ਬੇਸ਼ੱਕ ਆਪਣੇ ਮਾਲਕ ਦੇ ਦਰ ਤੇ ਕੁੱਤਿਆਂ ਦੇ ਭੌਂਕਣ ਦੀਆਂ ਸਤਿਕਾਰਤ ਉਦਹਾਰਣਾਂ ਗੁਰਬਾਣੀ ਵਿੱਚ ਵੀ ਮਿਲਦੀਆਂ ਹਨ, ਜਿਵੇਂ ਕਿ :- ਹਮ ਕੂਕਰ ਤੇਰੇ ਦਰਬਾਰਿ ॥ ਭਉਕਹਿ ਆਗੈ ਬਦਨੁ ਪਸਾਰਿ ॥ (ਪੰਨਾ ਨੰ: ੯੬੯) ਪਰ ਵਫਾਦਾਰ ਜਥੇਦਾਰ ਤਾਂ ਇਹਨਾਂ ਤੋਂ ਕਾਫੀ ਅੱਗੇ ਨਿਕਲ ਚੁੱਕੇ ਹਨ। ਹੁਣ ਤਾਂ ਇਸ ਤਰ੍ਹਾਂ ਲੱਗਦੈ ਕਿ ਲੋਕ ਵਫਾਦਾਰੀ ਦੇ ਸਬੰਧ ਵਿੱਚ ਕੁੱਤਿਆਂ ਦੀ ਜਗ੍ਹਾ ਵਫਾਦਾਰ ਜਥੇਦਾਰ ਸ਼ਬਦ ਵਰਤਿਆ ਕਰਨਗੇ। ਕਿਹਾ ਕਰਨਗੇ ਭਾਈ ਜੇ ਵਫਾਦਾਰੀ ਹੋਵੇ ਤਾਂ ਉਨ੍ਹਾਂ ਜਥੇਦਾਰਾਂ ਵਰਗੀ ਹੋਵੇ, ਜਿਹੜੇ ਸਿੱਖਾਂ ਦੇ ਤਖਤਾਂ ਉੱਪਰ ਰਹਿੰਦਿਆਂ, ਸਿੱਖਾਂ ਦਾ ਖਾਂਦਿਆਂ ਵੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਸਿੱਖੀ ਦੇ ਦੁਸ਼ਮਣਾਂ (ਆਰ.ਐਸ.ਐਸ./ਬ੍ਰਾਹਮਣਵਾਦ) ਨਾਲ ਨੰਗੇ ਚਿੱਟੀ ਵਫਾਦਾਰੀ ਨਿਭਾਉਂਦੇ ਰਹੇ ਹਨ।

ਲੋਕ ਕਿਹਾ ਕਰਨਗੇ ਕਿ ਇਹਨਾਂ ਜਥੇਦਾਰਾਂ ਵਰਗਾ ਤਾਂ ਕੌਣ ਬਣਜੂ, ਜਿਹੜੇ ਸਿੱਖਾਂ ਨੇ ਗੁਰੂ ਘਰ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਘੜ ਦਾ ਸਿਰ ਵੱਢਤਾ, ਇੰਦਰਾ ਗਾਂਧੀ ਮਾਰਤੀ, ਜਨਰਲ ਵੈਦਿਆ ਚੱਕਤਾ, ਬੇਅੰਤ ਸਿੰਘ ਉਡਾਤਾ, ਉਨ੍ਹਾਂ ਸਿੱਖਾਂ ਦੀ ਪ੍ਰਵਾਹ ਨਾ ਕਰਦਿਆਂ ਸਿੱਖਾਂ ਦੇ ਤਖਤਾਂ ਉੱਪਰ ਬੈਠ ਕੇ ਸਿੱਖੀ ਦੇ ਦੁਸ਼ਮਣਾਂ ਨੂੰ ਸਿਰੋਪੇ, ਪੰਥ ਰਤਨ ਅਤੇ ਫਖਰ-ਏ-ਕੌਮ ਦੇ ਖਿਤਾਬ ਦਿੰਦੇ ਰਹੇ ਹਨ, ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਕਲੰਕਤ ਕਰਨ ਵਾਲੇ ਗੰਦੇ ਤ੍ਰਿਯਾ ਚਰਿਤਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਦੇ ਰਹੇ ਹਨ, ਆਰ.ਐਸ.ਐਸ. ਦੇ ਵਫਾਦਾਰ ਜਥੇਦਾਰ ਤਾਂ ਭਾਈ ਜਥੇਦਾਰ ਹੀ ਹਨ। ਜਦੋਂ ਪ੍ਰੋ: ਧੂੰਦੇ ਵਰਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸੱਚ ਦਾ ਮੀਂਹ ਵਰਸਾਉਂਦੇ ਹਨ ਤਾਂ ਜਿੱਥੇ ਸੱਚ ਦੇ ਆਸ਼ਕਾਂ ਦੇ ਹਿਰਦੇ ਠੰਡ ਪੈਂਦੀ ਹੈ, ਉੱਥੇ ਕੂੜ ਦੇ ਵਪਾਰੀ, ਜਿਨ੍ਹਾਂ ਨੇ ਆਪਣੇ ਰੇਤ ਦੇ ਮਹਿਲਾਂ ਨੂੰ ਅਮਰ ਪੁਰੀਆਂ ਬਣਾ ਕੇ ਪੇਸ਼ ਕੀਤਾ ਹੋਇਆ ਹੈ, ਤੜਫ ਉੱਠਦੇ ਹਨ, ਕਿਉਂਕਿ ਉਨ੍ਹਾਂ ਨੂੰ ਸੱਚ ਦੀ ਇੱਕ-ਇੱਕ ਕਣੀ ਨਾਲ ਆਪਣੀਆਂ ਲੋਕ ਪ੍ਰਲੋਕ ਦੀ ਪੁਰੀਆਂ ਤਹਿਸ ਨਹਿਸ ਹੁੰਦੀਆਂ ਨਜ਼ਰ ਆਉਂਦੀਆਂ ਹਨ। ਫਿਰ ਵਫਾਦਾਰ ਜਥੇਦਾਰ ਆਪਣੇ ਮਾਲਕਾਂ ਨੂੰ ਤੜਫਦੇ ਕਿਸ ਤਰ੍ਹਾਂ ਵੇਖ ਸਕਦੇ ਹਨ। ਉਹ ਝੱਟ ਅਕਾਲ ਤਖਤ ਦੇ ਹੁਕਮਨਾਮੇ ਰੂਪੀ ਛਤਰੀ ਨੂੰ ਆਪਣੇ ਮਾਲਕਾਂ ਦੇ ਮਹਿਲਾਂ ਉੱਪਰ ਤਾਣ ਕੇ ਸੱਚ ਨੂੰ ਕੋਸਣ ਲੱਗ ਜਾਂਦੇ ਹਨ।

ਸਿੱਖਾਂ ਦੇ ਗਲ ਮੜ੍ਹੇ ਹੋਏ ਅਖੌਤੀ ਦਸਮ ਗ੍ਰੰਥ ਨੂੰ ਨੰਗਾ ਕਰਨ ਵਾਲੇ ਪ੍ਰੋ: ਦਰਸ਼ਨ ਸਿੰਘ ਨੂੰ ਇਹ ਜਥੇਦਾਰ ਪੰਥ ਵਿੱਚੋਂ ਛੇਕ ਚੁੱਕੇ ਹਨ, ਗੁਰਬਾਣੀ ਦੇ ਸੱਚ ਨੂੰ ਪ੍ਰਚਾਰਣ ਵਾਲੇ ਪ੍ਰੋ: ਸਰਬਜੀਤ ਸਿੰਘ ਧੂੰਦੇ ਦੇ ਬੋਲਣ ਤੇ ਪਾਬੰਦੀ ਲਗਾ ਦਿੱਤੀ ਹੈ ਤੇ ਉਸਨੂੰ ਪੰਥ ਵਿੱਚੋਂ ਛੇਕਣ ਦੀ ਤਿਆਰੀ ਕਰ ਰਹੇ ਹਨ। ਜਥੇਦਾਰਾਂ ਦੀ ਵਫਾਦਾਰੀ ਦੀਆਂ ਮਿਸਾਲਾਂ ਤਾਂ ਬਹੁਤ ਹਨ, ਪਹਿਲਾਂ ਇਨ੍ਹਾਂ ਨੇ ਪ੍ਰੋ: ਗੁਰਮੁੱਖ ਸਿੰਘ ਜੀ ਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ ਸੀ, ਜਨਰਲ ਡਾਇਰ ਨੂੰ ਸਿਰੋਪਾ ਵੀ ਦੇ ਦਿੱਤਾ ਸੀ, ਪਿੱਛੇ ਜੇ ਪੂਰਨ ਸਿੰਘ ਨੇ ਤਾਂ ਮੱਧ ਪ੍ਰਦੇਸ਼ ਦੇ ਗੁਨਾ ਸ਼ਹਿਰ ਦੇ ਪੀ.ਸੀ.ਓ. ਨੂੰ ਹੀ ਅਕਾਲ ਤਖਤ ਬਣਾ ਦਿੱਤਾ ਸੀ, ਆਪਣੇ ਮਾਲਕਾਂ (ਆਰ.ਐਸ.ਐਸ.) ਦੀ ਵਫਾਦਾਰੀ ਨਿਭਾਉਂਦਿਆਂ ਨਾਨਕਸ਼ਾਹੀ ਕੈਲੰਡਰ ਦੇ ਵਿਰੁੱਧ ਪੀ.ਸੀ.ਓ. ਤੋਂ ਹੀ ਹੁਕਮਨਾਮਾ ਜਾਰੀ ਕਰ ਦਿੱਤਾ ਸੀ, ਇੰਨ੍ਹਾਂ ਜਥੇਦਾਰਾਂ ਨੇ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ, ਇੰਦਰ ਸਿੰਘ ਘੱਗਾ ਦੇ ਬੋਲਣ ਤੇ ਪਾਬੰਦੀ ਲਗਾ ਦੱਤੀ ਸੀ, ਨਾਨਕਸ਼ਾਹੀ ਕੈਲੰਡਰ ਖਤਮ ਕਰ ਦਿੱਤਾ ਸੀ। ਸੋਚਣ ਵਾਲੀ ਗੱਲ ਹੈ ਕਿ ਜੇ ਕਿਸੇ ਨੇ ਆਪਣੇ ਘਰ ਦੀ ਰਾਖੀ ਕਰਨ ਲਈ ਕੁੱਤਾ ਪਾਲਿਆ ਹੋਵੇ, ਉਹ ਕੁੱਤਾ ਉਸ ਘਰ ਵਿੱਚ ਕਿਸੇ ਚੋਰ ਦੇ ਦਾਖਲ ਹੋਣ ਤੇ ਨਾ ਭੌਂਕੇ ਤਾਂ ਅਜਿਹੇ ਕੁੱਤੇ ਨੂੰ ਕੋਈ ਵੀ ਆਪਣੇ ਘਰ ਨਹੀਂ ਰੱਖੇਗਾ।

ਪਰ ਸਿੱਖ ਕੌਮ ਦੇ ਘਰ ਵਿੱਚ ਬੈਠੇ ਕੁੱਤੇ (ਵਫਾਦਾਰ ਜਥੇਦਾਰ) ਤਾਂ ਜਿੱਥੇ ਸਿੱਖੀ ਦੇ ਘਰ ਵਿੱਚ ਵੜੇ ਚੋਰਾਂ ਦਾ ਪੂਛ ਹਿਲਾ ਕੇ ਸਵਾਗਤ ਕਰਦੇ ਹਨ ਉੱਥੇ ਆਪਣੇ ਘਰ ਦੀ ਰਾਖੀ ਕਰਨ ਲਈ ਜਾਗੇ ਹੋਏ ਸਿੱਖਾਂ (ਪ੍ਰੋ: ਦਰਸ਼ਨ ਸਿੰਘ, ਪ੍ਰੋ: ਸਰਬਜੀਤ ਸਿੰਘ ਧੂੰਦਾ ਵਰਗਿਆਂ) ਉੱਤੇ ਟੁੱਟ ਕੇ ਵੀ ਪੈ ਜਾਂਦੇ ਹਨ। ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਸਿੱਖ ਕੌਮ, ਸਿੱਖੀ ਭੇਖ ਵਾਲੇ ਆਪਣੇ ਦੁਸ਼ਮਣਾਂ ਨੂੰ ਪਹਿਚਾਨਣ ਤੋਂ ਅਸਮੱਰਥ ਹੀ ਰਹੀ ਹੈ। ਸਿੱਖਾਂ ਦੀ ਇਸ ਕਮਜੋਰੀ ਦਾ ਲਾਭ ਉਠਾਉਂਦਿਆਂ ਸਿੱਖੀ ਦੇ ਦੁਸ਼ਮਣਾਂ ਨੇ ਆਪ ਸਿੱਧੇ ਤੌਰ ‘ਤੇ ਹਮਲੇ ਕਰਨ ਦੀ ਬਜਾਇ ਆਪਣੇ ਵਫਾਦਾਰਾਂ ਨੂੰ ਸਿੱਖ ਸਜਾ ਕੇ ਜਾਂ ਵਿਕਾਊ ਅਖੌਤੀ ਸਿੱਖਾਂ ਨੂੰ ਮੁੱਲ ਖਰੀਦ ਕੇ ਸਿੱਖੀ ਦੀਆਂ ਜੜ੍ਹਾਂ ਵੱਢਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਇਸ ਵਿੱਚ ਉਨ੍ਹਾਂ ਨੂੰ ਸਫਲਤਾ ਵੀ ਲੋੜ ਤੋਂ ਵੱਧ ਮਿਲ ਰਹੀ ਹੈ। ਸਿੱਖੀ ਦੇ ਦੁਸ਼ਮਣਾਂ ਨੇ ਸੋਚਿਆ ਕਿ ਲੜ ਕੇ ਵੀ ਸਿੱਖ ਪੰਥ ਨੂੰ ਜਿੱਤਿਆ ਨਹੀਂ ਜਾ ਸਕਦਾ, ਮਾਰ ਕੇ ਵੀ ਸਿੱਖਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਸਾਰੀ ਕੌਮ ਨੂੰ ਮੁੱਲ ਵੀ ਨਹੀਂ ਖਰੀਦਿਆ ਜਾ ਸਕਦਾ, ਗੁਰਬਾਣੀ ਦੇ ਸੱਚ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ, ਇਸ ਲਈ ਉਨ੍ਹਾਂ ਨੇ ਅਕਾਲ ਤਖਤ ਦੇ ਹੁਕਮਨਾਮੇ ਵਾਲਾ ਨਵਾਂ ਰਸਤਾ ਕੱਢਿਆ, ਜਿਸ ਵਿੱਚ ਇੱਕ ਅਖੌਤੀ ਜਥੇਦਾਰ ਨੂੰ ਖਰੀਦਣ ਨਾਲ ਵੱਡੀ ਗਿਣਤੀ ਦੇ ਅਖੌਤੀ ਸਿੱਖ ਫਰੀ ਵਿੱਚ ਹੀ ਮਿਲ ਜਾਂਦੇ ਹਨ, ਫਿਰ ਸਿੱਖੀ ਦੇ ਦੁਸ਼ਮਣ ਆਪਣੇ ਖਰੀਦੇ ਹੋਏ ਅਖੌਤੀ ਜਥੇਦਾਰ ਤੋਂ ਅਕਾਲ ਤਖਤ ਦੇ ਹੁਕਮਨਾਮੇ ਦੇ ਨਾਮ ਤੇ ਸਿੱਖੀ ਉੱਤੇ ਹਮਲਾ ਕਰਵਾਉਂਦੇ ਹਨ, ਜਿਸ ਨੂੰ ਅਖੌਤੀ ਸਿੱਖ ਬਿਨਾਂ ਸੋਚੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦੇ ਦਿੰਦੇ ਹਨ ਅਤੇ ਇਸ ਹਮਲੇ (ਹੁਕਮਨਾਮੇ) ਦਾ ਵਿਰੋਧ ਕਰਨ ਵਾਲਿਆਂ ਸੱਚੇ ਸਿੱਖਾਂ ਨੂੰ ਖਤਮ ਕਰਨ ਤੇ ਵੀ ਉਤਰ ਆਉਂਦੇ ਹਨ। ਆਰ.ਐਸ.ਐਸ. ਦੇ ਵਫਾਦਾਰ ਜਥੇਦਾਰਾਂ ਵਿੱਚ ਮੱਸੇ ਰੰਘੜ ਦੀ ਰੂਹ ਕੰਮ ਰਹੀ ਹੈ।

ਪਹਿਲਾਂ ਜਦੋਂ ਮੱਸੇ ਰੰਘੜ ਨੇ ਦਰਬਾਰ ਸਾਹਿਬ ਵਿੱਚ ਵੇਸਵਾ ਦਾ ਨਾਚ ਕਰਵਾਇਆ ਸੀ ਤਾਂ ਸਿੱਖਾਂ ਨੇ ਜਲਦੀ ਹੀ ਉਸ ਦਾ ਸਿਰ ਵੱਢ ਕੇ ਬਣਦੀ ਸਜ਼ਾ ਦੇ ਦਿੱਤੀ ਸੀ। ਪਰ ਹੁਣ ਮੱਸਾ ਰੰਘੜ ਸਿਆਣਾ ਹੋ ਗਿਆ, ਉਹ ਪੰਜ ਕਕਾਰੀ ਰਹਿਤ ਦਾ ਧਾਰਨੀ ਹੋ ਕੇ ਜਥੇਦਾਰਾਂ ਦੇ ਰੂਪ ਵਿੱਚ ਇੱਕਲੇ ਦਰਬਾਰ ਸਾਹਿਬ ਦੀ ਬਜਾਇ ਚਾਰ ਤਖਤਾਂ ਤੇ ਗੱਦੀ ਲਾ ਕੇ ਬਹਿ ਗਿਆ। ਸਿੱਖਾਂ ਨੇ ਉਸਨੂੰ ਗੁਰੂ ਤੋਂ ਵੀ ਉੱਪਰ ਮੰਨਦਿਆਂ ਉਸਦੇ ਪੈਰੀਂ ਹੱਥ ਲਾਉਣੇ ਸ਼ੁਰੂ ਕਰ ਦਿੱਤੇ। ਮੱਸੇ ਰੰਘੜ ਨੇ ਸੋਚਿਆ ਕਿ ਮਸਲਾ ਹੁਣ ਠੀਕ ਹੋਵੇਗਾ ਪਹਿਲਾਂ ਤਾਂ ਐਵੇਂ ਹੀ ਗਲ ਵਢਾ ਲਿਆ ਸੀ। ਇਸ ਲਈ ਮੱਸੇ ਨੇ ਦਰਬਾਰ ਸਾਹਿਬ ਵਿੱਚ ਵੇਸਵਾ ਦਾ ਖੁਦ ਨਾਚ ਕਰਵਾਉਣ ਦੀ ਥਾਂ ਇੱਕ ਕਿਤਾਬ (ਅਖੌਤੀ ਦਸਮ ਗ੍ਰੰਥ) ਰਾਹੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਵੇਸਵਾ ਕੋਲ ਭੇਜ ਦਿੱਤਾ:

ਚਲਯੋ ਧਾਰਿ ਆਤੀਤ ਕੋ ਭੇਸ ਰਾਈ ॥ ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈ ॥ ਚਲਯੋ ਸੋ ਤਤਾ ਕੇ ਫਿਰਯੋ ਨਾਹਿ ਫੇਰੇ ॥ ਧਸਯੋ ਜਾਇਕੈ ਵਾ ਤ੍ਰਿਯਾ ਕੇ ਸੁ ਡੇਰੇ ॥ ਗੰਦੀ ਕਿਤਾਬ ਪੰਨਾ ਨੰ: ੮੩੮

ਫਿਰ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਇਸ ਵੇਸਵਾ ਨੂੰ ਹਜ਼ਾਰਾਂ ਰੁਪਏ ਵੀ ਦਿਵਾ ਦਿੱਤੇ:

ਛਿਮਾ ਕਰਹੁ ਤ੍ਰਿਯਹ ਮੈਂ ਬਹੁਰਿ ਨ ਕਰਯਿਹੁ ਰਾਂਧਿ ॥ ਬੀਸ ਸਹੰਸਰ ਟਕਾ ਤਿਸ ਦਈ ਛਿਮਾਹੀ ਬਾਂਧਿ ॥ ਗੰਦੀ ਕਿਤਾਬ ਪੰਨਾ ਨੰ: ੮੪੪

ਫਿਰ ਗੁਰੂ ਗੋਬਿੰਦ ਸਿੰਘ ਜੀ ਤੋਂ ਲੋਕਾਂ ਦੀਆਂ ਪੱਗਾਂ ਲੁਹਾ ਦਿੱਤੀਆਂ।

ਚੌਪਈ ॥ ਮੋਲਹਿ ਏਕ ਪਾਗ ਨਹਿ ਪਾਈ ॥ ਤਬ ਮਸਲਤਿ ਹਮ ਜਿਯਹਿ ਬਨਾਈ ॥ ਜਾਹਿ ਇਹਾਂ ਮੂਤਤਿ ਲਖਿ ਪਾਵੋ ॥ ਤਾਕੀ ਛੀਨ ਪਗਰਿਯਾ ਲਯਾਵੋ ॥ ਗੰਦੀ ਕਿਤਾਬ ਪੰਨਾ ਨੰ: ੯੦੧

ਵਿਰਲਿਆਂ ਨੂੰ ਛੱਡ ਕੇ ਸਿੱਖਾਂ ਦਾ ਬੇੜਾ ਹੀ ਬੈਠ ਗਿਆ, ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬੇਇੱਜਤੀ ਕਰਨ ਵਾਲੀ ਇਸ ਗੰਦੀ ਕਿਤਾਬ ਨੂੰ ਵੀ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਹੀ ਸਤਿਕਾਰ ਦੇਣ ਲੱਗ ਪਏ।

ਅਖੌਤੀ ਸਿੱਖਾਂ ਦੀ ਇਸ ਮੂਰਖਤਾ ਨੂੰ ਦੇਖ ਕੇ ਮੱਸਾ ਰੰਘੜ ਆਪਣੀ ਪਿਛਲੀ ਕੀਤੀ ਤੇ ਪਛਤਾਵਾ ਕਰ ਰਿਹਾ ਹੋਵੇਗਾ, ਕਿ ਪਹਿਲਾਂ ਮੈਂ ਐਵੇਂ ਹੀ ਦਰਬਾਰ ਸਾਹਿਬ ਵਿੱਚ ਵੜ ਕੇ ਸਿੱਖਾਂ ਤੋਂ ਗਲ ਵਢਾ ਲਿਆ, ਜੇ ਕਿਤੇ ਉਦੋਂ ਹੀ ਮੈਂ ਹੁਣ ਵਾਂਗ ਸਿੱਖੀ ਭੇਖ ਵਿੱਚ ਸਜ ਕੇ ਦਰਬਾਰ ਸਾਹਿਬ ਦੀ ਥਾਂ ਅਕਾਲ ਤਖਤ ਦਾ ਜਥੇਦਾਰ ਬਣ ਕੇ ਆਇਆ ਹੁੰਦਾ, ਤਾਂ ਸਿੱਖਾਂ ਨੇ ਮੇਰੀਆਂ ਸਾਰੀਆਂ ਗੰਦੀਆਂ ਮੰਦੀਆਂ ਗੱਲਾਂ ਨੂੰ ਹੁਕਮਨਾਮੇ ਮੰਨ ਕੇ ਸੀਸ ਝੁਕਾ ਦੇਣੇ ਸਨ, ਅਤੇ ਨਾਲ ਹੀ ਇੱਕਲਾ ਦਰਬਾਰ ਸਾਹਿਬ ਤਾਂ ਕੀ ਸਾਰੀ ਦੁਨੀਆਂ ਦੇ ਗੁਰੂ ਘਰ ਮੇਰੇ ਅਧੀਨ ਹੋਣੇ ਸਨ।

ਅਕਾਲ ਪੁਰਖ ਸਿੱਖਾਂ ਨੂੰ ਸੁਮੱਤ ਬਖਸ਼ੇ ਕਿ ਸਿੱਖ ਵੀ (ਵਿਰਲਿਆਂ ਨੂੰ ਛੱਡ ਕੇ) ਆਪਣੀ ਮੂਰਖਤਾ ਤੇ ਪਛਤਾਵਾ ਕਰਨ ਕਿ ਅਸੀਂ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੁਕਮਨਾਮਾ ਮੰਨਣ ਦੀ ਬਜਾਇ, ਮੱਸੇ ਰੰਘੜਾਂ (ਬੇਈਮਾਨ ਜਥੇਦਾਰਾਂ) ਦੇ ਬਕਵਾਸਾਂ ਨੂੰ ਹੁਕਮਨਾਮੇ ਕਿਉਂ ਮੰਨਦੇ ਰਹੇ? ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਲਈ ਸਭ ਤੋਂ ਸਰਬੋਤਮ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਹੀ ਹੈ, ਇਹੀ ਸਿੱਖਾਂ ਲਈ ਗੁਰੂ ਹੈ, ਇਹੀ ਗੁਰੂ ਦਾ ਹੁਕਮ ਹੈ, ਇਹੀ ਅਕਾਲ ਪੁਰਖ ਦਾ ਹੁਕਮ ਹੈ ਅਤੇ ਇਹੀ ਸਾਡੇ ਲਈ ਹੁਕਮਨਾਮਾ ਹੈ।

ਜਿੰਨਾ ਚਿਰ ਸਿੱਖ ਗੁਰਬਾਣੀ ਨੂੰ ਛੱਡ ਕੇ ਆਕਲ ਤਖਤ ਦੇ ਨਾਮ ਤੇ ਮੱਸੇ ਰੰਘੜਾਂ (ਅਖੌਤੀ ਜਥੇਦਾਰਾਂ) ਵੱਲੋਂ ਕੀਤੇ ਗਏ ਬਕਵਾਸ ਨੂੰ ਹੁਕਮਨਾਮਾ ਮੰਨਦੇ ਰਹਿਣਗੇ, ਉਨ੍ਹਾਂ ਚਿਰ ਸਿੱਖੀ ਦੀ ਚੜ੍ਹਦੀਕਲਾ ਹੋ ਹੀ ਨਹੀਂ ਸਕਦੀ, ਅਤੇ ਸਿੱਖੀ ਦੇ ਦੁਸ਼ਮਣ ਸਿੱਖ ਕੌਮ ਦੇ ਹੀਰਿਆਂ ਨੂੰ ਇਸੇ ਤਰ੍ਹਾਂ ਜਲੀਲ ਕਰਦੇ ਰਹਿਣਗੇ ਕਿਉਂਕਿ ਅਖੌਤੀ ਜਥੇਦਾਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਉੱਪਰ ਸਥਾਪਿਤ ਹੋ ਚੁੱਕੇ ਹਨ, ਜਿਸ ਕਾਰਨ ਜਿੱਥੇ ਗੁਰਬਾਣੀ ਦੇ ਹੁਕਮ ਨੂੰ ਨਾ ਮੰਨਣ ਵਾਲੇ ਅਤੇ ਗੁਰਬਾਣੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਗੁਰਮਤਿ ਦੇ ਵਿਰੋਧੀ, ਮਨਮੱਤੀਏ, ਡੇਰੇਦਾਰ, ਅਖੌਤੀ ਜਥੇਦਾਰਾਂ ਅਨੁਸਾਰ ਚੱਲਣ ਵਾਲੇ ਸਾਰੇ ਦੇ ਸਾਰੇ ਪੰਥਕ ਹਨ, ਉੱਥੇ ਗੁਰਮਤਿ ਦੀ ਸਹੀ ਵਿਆਖਿਆ ਕਰਨ ਵਾਲੇ, ਮਨਮਤਿ ਦਾ ਵਿਰੋਧ ਕਰਨ ਵਾਲੇ ਜਥੇਦਾਰਾਂ ਦੇ ਹੁਕਮ ਨੂੰ ਨਾ ਮੰਨਣ ਕਾਰਣ ਗੁਰਬਾਣੀ ਅਨੁਸਾਰ ਜੀਵਨ ਜਿਉਂਦਿਆਂ ਵੀ ਪੰਥ ਵਿੱਚੋਂ ਛੇਕੇ ਜਾ ਰਹੇ ਹਨ, ਸਿੱਖ ਕੌਮ ਪਤਾ ਨਹੀਂ ਕਦੋਂ ਜਾਗੇਗੀ?

ਅੱਜ ਲੋੜ ਹੈ ਕਿ ਸਿੱਖ ਕੌਮ ਤਖਤਾਂ ਉੱਪਰ ਜਥੇਦਾਰਾਂ ਦੇ ਰੂਪ ਵਿੱਚ ਬੈਠੇ ਮੱਸੇ ਰੰਘੜਾਂ ਨੂੰ ਪਹਿਲਾਂ ਵਾਂਗ ਹੀ ਸਜ਼ਾਵਾਂ ਦੇਵੇ। ਅੱਗੇ ਤੋਂ “ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ” ਦੇ ਹੁਕਮਾਂ ਤੇ ਪਹਿਰਾ ਦਿੰਦਿਆਂ ਜਥੇਦਾਰ ਅਤੇ ਅਕਾਲ ਤਖਤ ਦੇ ਹੁਕਮਨਾਮੇ ਨੂੰ ਸਦਾ ਲਈ ਖਤਮ ਕਰਕੇ, ਸਿਰਫ ਗੁਰਬਾਣੀ ਨੂੰ ਹੀ ਹੁਕਮਨਾਮਾ ਮੰਨੇ। ਜਦੋਂ ਗੁਰੂ ਸਾਹਿਬਾਨ ਆਪਣੇ ਵੱਲੋਂ ਸ਼ੁਰੂ ਕੀਤੀ ਮਸੰਦ ਪ੍ਰਥਾ ਨੂੰ (ਗਲਤ ਹੋ ਜਾਣ ਤੇ) ਖਤਮ ਕਰਨ ਲਈ ਮਸੰਦਾਂ ਨੂੰ ਸਾੜ ਕੇ ਸੁਆਹ ਕਰ ਸਕਦੇ ਹਨ, ਫਿਰ ਸਿੱਖ ਕੌਮ ਆਪਣੇ ਵੱਲੋਂ ਸ਼ੁਰੂ ਕੀਤੀ ਜਾਂ ਧੋਖੇ ਨਾਲ ਸ਼ੁਰੂ ਕਰਵਾਈ ਅਕਾਲ ਤਖਤ ਦੇ ਹੁਕਮਨਾਮਿਆਂ ਅਤੇ ਜਥੇਦਾਰੀ ਦੀ ਪ੍ਰਥਾ ਨੂੰ ਖਤਮ ਕਿਉਂ ਨਹੀਂ ਕਰ ਦਿੰਦੀ?

ਨੋਟ: ਇਸ ਲਈ ਵਿੱਚ ਵਰਤਿਆ ਗਿਆ ਵਫਾਦਾਰ ਜਥੇਦਾਰ ਸ਼ਬਦ ਗੁਰਬਚਨ ਸਿੰਘ ਅੰਮ੍ਰਿਤਸਰ ਸਾਹਿਬ, ਤਰਲੋਚਨ ਸਿੰਘ ਅਨੰਦਪੁਰ ਸਾਹਿਬ, ਇਕਬਾਲ ਸਿੰਘ ਪਟਨਾ ਸਾਹਿਬ, ਕੁਲਵੰਤ ਸਿੰਘ ਤੇ ਜੋਤਇੰਦਰ ਸਿੰਘ ਹਜੂਰ ਸਾਹਿਬ ਲਈ ਹੈ। ਇਸਨੂੰ ਪ੍ਰਕਾਸ਼ ਸਿੰਘ ਬਾਦਲ ਅਤੇ ਅਵਤਾਰ ਸਿੰਘ ਮੱਕੜ ਵਰਗਿਆਂ ਨਾਲ ਤਾਂ ਜਰੂਰ ਲਗਾ ਲੈਣਾ, ਪਰ ਇਸ ਸ਼ਬਦ ਨੂੰ ਕਿਸੇ ਗੁਰਸਿੱਖ ਸਖਸ਼ੀਅਤ ਨਾਲ ਜੋੜਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਜੀ ਨੂੰ ਵੀ ਇਨ੍ਹਾਂ ਚਾਰੇ ਅਖੌਤੀ ਜਥੇਦਾਰਾਂ ਤੋਂ ਬਾਹਰ ਰੱਖਿਆ ਗਿਆ ਹੈ, ਕਿਉਂਕਿ ਉਹ ਕਈ ਵਾਰ ਸੱਚ ਬੋਲ ਚੁੱਕੇ ਹਨ। ਅਕਾਲ ਪੁਰਖ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਜੀ ਨੂੰ ਹੋਰ ਬਲ ਬੁੱਧੀ ਬਖਸ਼ਣ ਕਿ ਉਹ ਸੱਚ ਤੇ ਡੱਟ ਕੇ ਪਹਿਰਾ ਦੇਣ ਅਤੇ ਇਹਨਾਂ ਆਰ.ਐਸ.ਐਸ. ਦੇ ਚਮਚਿਆਂ ਨੂੰ ਲਲਕਾਰਦੇ ਰਹਿਣ।

ਹਰਲਾਜ ਸਿੰਘ ਬਹਾਦਰਪੁਰ
ਮੋ : 94170-23911
e-mail : harlajsingh70@gmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top