Share on Facebook

Main News Page

ਅਖੌਤੀ ਦਸਮ ਗ੍ਰੰਥ ਵਿੱਚ ਇਸਤ੍ਰੀ ਨਿੰਦਾ

ਵੈਸੇ ਤਾਂ ਅੱਧ ਤੋਂ ਜ਼ਿਆਦਾ ਪੰਨੇ ਸਿਰਫ ਇਸਤ੍ਰੀ ਨਿੰਦਾ ਨਾਲ ਭਰੇ ਪਏ ਹਨ। ਫਿਰ ਵੀ 828, 837, 1267 ਪੰਨਿਆਂ ਤੇ ਇਉਂ ਲਿਖਿਆ ਹੈ।

ਸੋਰਠਾ ॥
ਤ੍ਰਿਯਹਿ ਨ ਦੀਜੈ ਭੇਦ ਤਾਹਿ ਭੇਦ ਲੀਜੈ ਸਦਾ ॥ ਕਹਤ ਸਿੰਮ੍ਰਿਤਿ ਅਰੁ ਬੇਦ ਕੋਕਸਾਰਊ ਯੌ ਕਹਤ ॥੧੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰਿਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩॥੨੪੪॥ਅਫਜੂੰ॥ਦੋਹਰਾ ॥ ਪੰਨਾ 828॥

ਔਰਤ ਨੂੰ ਆਪਣਾ ਭੇਦ ਨਹੀਂ ਦੇਣਾ ਚਾਹੀਦਾ, ਸਗੋਂ ਉਸਦਾ ਭੇਦ ਲੈ ਲੈਣਾ ਚਾਹੀਦਾ ਹੈ ਇਉਂ ਸਿਮ੍ਰਤੀਆਂ ਅਤੇ ਬੇਦ ਕਹਿ ਰਹੇ ਹਨ।

ਸਵਾਲ: ਜੇਕਰ ਮਰਦ ਤੇ ਇਸਤਰੀ ਇਕੋ ਘਰ ਵਿਚ ਰਹਿੰਦੇ ਹੋਏ ਇਕ ਦੂਜੇ ਤੋਂ ਗੱਲਾਂ ਲੁਕਾ ਕੇ ਜੀਵਨ ਬਤੀਤ ਕਰ ਰਹੇ ਹਨ ਤਾਂ ਕੀ ਉਹ ਘਰ ਬਹੁਤੀ ਦੇਰ ਚੱਲ ਸਕਦਾ ਹੈ?

ਬਹੁਰਿ ਸੁ ਮੰਤ੍ਰੀ ਰਾਇ ਸੌ ਕਥਾ ਉਚਾਰੀ ਏਕ ॥ ਅਧਿਕ ਮੋਦ ਮਨ ਮੈ ਬਢੈ ਸੁਨਿ ਗੁਨ ਬਢੈ ਅਨੇਕ ॥੧॥
ਏਕ ਤ੍ਰਿਯਾ ਗਈ ਬਾਗ ਮੈ ਰਮੀ ਔਰ ਸੋ ਜਾਇ ॥ ਤਹਾ ਯਾਰ ਤਾ ਕੋ ਤੁਰਤ ਦੁਤਿਯ ਪਹੂੰਚ੍ਯੋ ਆਇ ॥੨॥

ਫਿਰ ਮੰਤਰੀ ਨੇ ਇਕ ਕਥਾ ਹੋਰ ਉਚਾਰਣ ਕੀਤੀ ਜਿਸ ਨੂੰ ਸੁਣ ਕੇ ਗੁਣਾਂ ਵਿਚ ਹੋਰ ਵਾਧਾ ਹੁੰਦਾ ਹੈ। ਇਕ ਔਰਤ ਬਾਗ ਵਿਚ ਆਪਣੇ ਇਕ ਦੋਸਤ ਨਾਲ ਕਾਮ ਦੀ ਪੂਰਤੀ ਵਿਚ ਲੱਗੀ ਹੋਈ ਹੈ ਤੇ ਉਸੇ ਵਕਤ ਉਸੇ ਔਰਤ ਦਾ ਇਕ ਹੋਰ ਮਿਤਰ ਉਥੇ ਆ ਪਹੁੰਦਾ ਹੈ।

ਸਵਾਲ: ਕੀ ਇਸ ਕਹਾਣੀ ਨੂੰ ਸੁਣ ਕੇ ਸਾਡੇ ਗੁਣਾਂ ਵਿਚ ਵਾਧਾ ਹੁੰਦਾ ਹੈ? ਜਿਸ ਗ੍ਰੰਥ, ਅਖੌਤੀ ਦਸਮ ਗ੍ਰੰਥ, ਵਿਚ ਇਹ ਕਹਾਣੀ ਲਿਖੀ ਗਈ ਹੈ ਉਹ ਗ੍ਰੰਥ ਧਾਰਮਿਕ ਗ੍ਰੰਥ ਹੋਣ ਦਾ ਹੱਕ ਰੱਖਦਾ ਹੈ?

ਦੋਹਰਾ ॥ ਪੰਨਾ 828॥ ਬਹੁ ਲੋਗਨੁ ਦੇਖਤ ਜਰੀ ਇਕ ਪਗ ਠਾਢੀ ਸੋਇ ॥ ਹੇਰਿ ਰੀਝਿ ਰੀਝਿਕ ਰਹੇ ਭੇਦ ਨ ਜਾਨਤ ਕੋਇ ॥੧੦॥ ਸਕਲ ਜਗਤ ਮੈ ਜੇ ਪੁਰਖੁ ਤ੍ਰਿਯ ਕੋ ਕਰਤ ਬਿਸ੍ਵਾਸ ॥ ਸਾਤਿ ਦਿਵਸ ਭੀਤਰ ਤੁਰਤੁ ਹੋਤ ਤਵਨ ਕੋ ਨਾਸ ॥੧੧॥ ਜੋ ਨਰ ਕਾਹੂ ਤ੍ਰਿਯਾ ਕੋ ਦੇਤ ਆਪਨੋ ਚਿਤ ॥ ਤਾ ਨਰ ਕੌ ਇਹ ਜਗਤ ਮੈ ਹੋਤ ਖੁਆਰੀ ਨਿਤ ॥੧੨॥  {ਪੰਨਾ 829॥

ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਇਹ ਕਹਿ ਰਿਹਾ ਹੈ ਕਿ ਜੇਕਰ ਕੋਈ ਅਦਮੀ ਆਪਣੀ ਇਸਤਰੀ ਨੂੰ ਆਪਣੇ ਦਿਲ ਦਾ ਭੇਦ ਦੇ ਰਿਹਾ ਹੈ ਤਾਂ ਉਨ੍ਹਾਂ ਦਾ ਸੱਤਾਂ ਦਿਨਾਂ ਦੇ ਅੰਦਰ ਅੰਦਰ ਨਾਸ ਹੋ ਜਾਵੇਗਾ ਜਾਂ ਉਨ੍ਹਾਂ ਦੀ ਖੁਆਰੀ ਹੋਵੇਗੀ। ਇਹ ਸਧਾਂਤ ਵੀ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੇ ਬਿਲਕੁਲ ਉਲਟ ਕੰਮ ਕਰ ਰਿਹਾ ਹੈ। ਸਗੋਂ ਚੰਗਾ ਜੀਵਨ ਬਤੀਤ ਕਰਨ ਲਈ ਇਕ ਦੂਜੇ ਨਾਲ ਹਰ ਗੱਲ ਸਾਂਝੀ ਕਰਨੀ ਅਤੀ ਜਰੂਰੀ ਹੈ।

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੰਦ੍ਰਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫॥੨੬੫॥ ਅਫਜੂੰ॥ ਜਿਥੇ ਅਧਿਆਇ ਖਤਮ ਹੁੰਦਾ ਹੈ ਅਖੌਤੀ ਦਸਮ ਗ੍ਰੰਥ ਵਿਚ ਉਪਰਲੀ ਸਤਰ ਜਰੂਰ ਮਿਲਦੀ ਹੈ, ਤੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦਾ ਲਿਖਾਰੀ ਵੀ ਹਰ ਅਧਿਆਇ ਦੇ ਅੰਤ ਤੇ ਇਉਂ ਹੀ ਲਿਖਦਾ ਹੈ। ਜਿਸ ਤੋਂ ਜਾਹਰ ਹੁੰਦਾ ਹੈ ਕਿ ਇਨ੍ਹਾਂ ਦੋਹਾਂ ਗ੍ਰੰਥਾਂ ਦਾ ਲਿਖਾਰੀ ਇਕ ਹੀ ਹੈ।

ਪਰੈ ਆਪਦਾ ਕੈਸਿਯੈ ਕੋਟ ਕਸਟ ਸਹਿ ਲੇਤ ॥ ਤਊ ਸੁਘਰ ਨਰ ਇਸਤ੍ਰਿਯਨ ਭੇਦ ਨ ਅਪਨੋ ਦੇਤ ॥੧੩॥
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯॥੩੬੫॥ ਅਫਜੂੰ॥
ਪੰਨਾ 837॥

ਸਿਆਣੇ ਪੁਰਸ਼ ਇਸਤਰੀਆਂ ਨੂੰ ਆਪਣਾ ਭੇਦ ਨਹੀਂ ਦਿੰਦੇ

ਚੌਪਈ ॥
ਆਇਸੁ ਦਿਯਾ ਤੋਪਖਾਨਾ ਕੌ ॥ ਇਹ ਘਰ ਪਰ ਛਾਡਹੁ ਬਾਨਾ ਕੌ ॥ ਅਬ ਹੀ ਯਾ ਕਹ ਦੇਹੁ ਉਡਾਈ ॥ ਪੁਨਿ ਮੁਖ ਹਮਹਿ ਦਿਖਾਵਹੁ ਆਈ ॥੧੪॥
ਦੋਹਰਾ ॥ ਸੁਨਿ ਨ੍ਰਿਪ ਕੇ ਚਾਕਰ ਬਚਨ ਤਹਾ ਪਹੂੰਚੇ ਜਾਇ ॥ ਤ੍ਰਿਯਾ ਚਰਿਤ੍ਰ ਨ ਬੂਝਿਯੋ ਭ੍ਰਾਤਾ ਦਿਯੋ ਉਡਾਇ ॥੧੫॥
ਚੌਪਈ ॥ ਤ੍ਰਿਯਾ ਚਰਿਤ੍ਰ ਕਿਨਹੂੰ ਨਹਿ ਜਾਨਾ ॥ ਬਿਧਨਾ ਸਿਰਜਿ ਬਹੁਰਿ ਪਛੁਤਾਨਾ ॥ ਸਿਵ ਘਰ ਤਜਿ ਕਾਨਨਹਿ ਸਿਧਾਯੋ ॥ ਤਊ ਤਰੁਨਿ ਕੋ ਅੰਤੁ ਨ ਪਾਯੋ ॥੧੬॥
ਦੋਹਰਾ ॥ਇਹ ਛਲ ਸੌ ਰਾਜਾ ਛਲਾ ਯੁਧ ਕਰਨ ਕੌ ਘਾਇ ॥ ਤ੍ਰਿਯ ਚਰਿਤ੍ਰ ਕੋ ਮੂੜ ਕਛੁ ਭੇਵ ਸਕਾ ਨਹਿ ਪਾਇ ॥੧੭॥
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਿਰਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੩॥੪੯੬੮॥ਅਫਜੂੰ॥
ਦ. ਗ੍ਰੰ. ਪੰਨਾ 1191॥

ਛਲ ਕਰਕੇ ਸਿਰਫ ਔਰਤਾਂ ਹੀ ਮਰਦ ਨੂੰ ਨਹੀਂ ਛੱਲਦੀਆਂ ਸਗੋਂ ਮਰਦ ਵੀ ਔਰਤਾਂ ਨੂੰ ਛੱਲ ਲੈਂਦੇ ਹਨ।

ਤ੍ਰਿਯ ਬਾਚ ॥ ਦ.ਗ੍ਰੰ ਪੰਨਾ 1267॥
ਕੈ ਜੜ ਪ੍ਰਾਨਨ ਕੀ ਆਸਾ ਤਜੁ ॥ ਕੈ ਰੁਚਿ ਮਾਨਿ ਆਉ ਮੁਹਿ ਕੌ ਭਜੁ ॥ ਕੈ ਤੁਹਿ ਕਾਟਿ ਕਰੈ ਸਤ ਖੰਡਾ ॥ ਕੈ ਦੈ ਮੋਰਿ ਭਗ ਬਿਖੈ ਲੰਡਾ ॥੧੧॥ ਰਾਜ ਕੁਅਰ ਅਤ ਹੀ ਤਬ ਡਰਾ ॥ ਕਾਮ ਭੋਗ ਤਿਹ ਤ੍ਰਿਯ ਸੰਗ ਕਰਾ ॥ ਇਹ ਛਲ ਸੈ ਵਾ ਕੋ ਛਲਿ ਗਈ ॥ ਰਾਇ ਬਿਰਾਗਿਯਹਿ ਭੋਗਤ ਭਈ ॥੧੨॥ ਅੰਤ ਤ੍ਰਿਯਨ ਕੇ ਕਿਨੂੰ ਨ ਪਾਯੋ ॥ ਬਿਧਨਾ ਸਿਰਜਿ ਬਹੁਰਿ ਪਛੁਤਾਯੋ ॥ ਜਿਨ ਇਹ ਕਿਯੌ ਸਕਲ ਸੰਸਾਰੋ ॥ ਵਹੈ ਪਛਾਨਿ ਭੇਦ ਤ੍ਰਿਯ ਹਾਰੋ ॥੧੩॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੨॥੫੯੪੯॥ਅਫਜੂੰ॥

ਇਸਤਰੀਆਂ ਨੂੰ ਸਿਰਜ ਕੇ ਤਾਂ ਇਸ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਪਰਮਾਤਮਾ ਵੀ ਪਛਤਾ ਰਿਹਾ ਹੈ।

ਸਵਾਲ: ਗੰਦ ਨਾਲ ਭਰੇ ਇਸ ਗ੍ਰੰਥ ਦਾ ਲਿਖਾਰੀ ਰੱਬ ਦੇ ਦਿਲ ਦੀ ਗੱਲ ਨੂੰ ਵੀ ਜਾਣਦਾ ਹੈ। ਕੀ ਤੁਸੀਂ ਇਸ ਗੱਲ ਤੇ ਵਿਸ਼ਵਾਸ਼ ਕਰ ਸਕਦੇ ਹੋ?

ਪੰਨਾ 823: ਗੰਧ੍ਰਵ ਜੱਛ ਭੁਜੰਗ ਗਨ ਨਰ ਬਪੁਰੇ ਕਿਨ ਮਾਹਿ॥ ਦੇਵ ਅਦੇਵ ਤ੍ਰਿਯਨ ਕੇ ਭੇਵ ਪਛਾਨਤ ਨਾਹਿ॥
ਪੰਨਾ 848: ਚੰਚਾਲਾਨ ਕੇ ਚਰਿਤ੍ਰ ਕੋ ਸਕਤ ਨ ਕੋਊ ਪਾਇ॥ ਚੰਦ੍ਰ ਸੂਰ ਸੁਰ ਅਸੁਰ ਸਭ ਬ੍ਰਹਮ ਬਿਸਨ ਸੁਰ ਰਾਇ॥
ਪੰਨਾ 992: ਬ੍ਰਹਮ ਬਿਸਨ ਸੁਰ ਅਸੁਰ ਸਭ ਰੈਨਾਧਿਪ ਦਿਨਰਾਇ॥ ਬੇਰ ਬਿਆਸ ੳਰੁ ਬੇਦ ਤ੍ਰਿਯ ਭੇਦ ਸਕੈ ਨਹਿ ਪਾਇ॥
ਪੰਨਾ 1027: ਅਤਭੁਤ ਚਰਿਤ੍ਰ ਤ੍ਰਿਣਨ ਕੋ ਸਕਤ ਨ ਕੋਊ ਚੀਨ॥
ਪੰਨਾ 1079: ਇੰਦ੍ਰ ਬਿਸਨ ਬ੍ਰਹਮ ਸਿਵ ਹੋਈ॥ ਤ੍ਰਿਯ ਚਰਿਤ੍ਰ ਤੇ ਬਚਤ ਨ ਕੋਈ॥
ਪੰਨਾ 1123: ਚੰਚਲਾਨ ਕੇ ਚਰਿਤ੍ਰ ਕੋ ਚੀਨਿ ਸਕਤ ਨਹਿ ਕੋਇ॥ ਬ੍ਰਹਮ ਬਿਸਨ ਰੁਦ੍ਰਾਇ ਸਭ ਸੁਰ
ਸੁਰਪਤਿ ਕੋਊ ਹੋਇ॥13॥

ਇੰਦਰ, ਬਿਸ਼ਨੂੰ, ਬ੍ਰਹਮਾ ਅਤੇ ਹੋਰ ਸਾਰੇ ਦੇਵਤੇ ਵੀ ਇਨ੍ਹਾਂ ਔਰਤਾਂ ਦੇ ਚਰਿਤ੍ਰਾਂ ਤੋਂ ਨਹੀਂ ਬਚ ਸਕੇ। ਅਗਲੀਆਂ ਤੁਕਾਂ ਇਹ ਦੱਸਦੀਆਂ ਹਨ ਕਿ ਦੇਵਤੇ ਲੋਕ ਇਸਤਰੀਆਂ ਤੋਂ ਡੰਗੇ ਹੀ ਨਹੀਂ ਗਏ ਸਗੋਂ ਡਰਦੇ ਵੀ ਸਨ।

ਪੰਨਾ 1170 ਤਰੁਨਿਨ ਕਰ ਹਿਣਰੋ ਨਹਿ ਦੀਜੈ॥ ਤਿਨ ਕੋ ਚੋਰਿ ਸਦਾ ਚਿਤ ਲੀਜੈ॥ ਤ੍ਰਿਯ ਕੋ ਕਛੁ ਬਿਸਵਾਸ ਨ ਕਰਿਯੈ॥ ਤ੍ਰਿਯ ਚਰਿਤ੍ਰ ਤੇ ਜਿਯ ਅਤਿ ਡਰਿਯੈ॥
ਪੰਨਾ 1289: ਤ੍ਰਿਯ ਕੋ ਚਰਿਤ ਨ ਬਿਧਨਾ ਜਾਨੈ॥ ਮਹਾ ਰੁਦ੍ਰ ਭੀ ਕਚੁ ਨ ਪਛਾਨੈ॥ ਇਨਕੀ ਬਾਤ ਏਕ ਹੀ ਪਾਈ॥ ਜਿਨ ਇਸਤ੍ਰੀ ਜਗਦੀਸ ਬਨਾਈ॥
ਪੰਨਾ 1351: ਚੰਚਲਾਨ ਕੇ ਚਰਿਤ ਅਪਾਰਾ। ਚਕ੍ਰਿਤ ਰਹਾ ਕਰਿ ਕਰਿ ਕਰਤਾਰਾ॥
ਪਵੜੀ ॥ ਕਕਾ ਕਾਰਨ ਕਰਤਾ ਸੋਊ ॥ ਲਿਖਿਓ ਲੇਖੁ ਨ ਮੇਟਤ ਕੋਊ ॥ ਨਹੀ ਹੋਤ ਕਛੁ ਦੋਊ ਬਾਰਾ ॥ ਕਰਨੈਹਾਰੁ ਨ ਭੂਲਨਹਾਰਾ ॥ ਕਾਹੂ ਪੰਥੁ ਦਿਖਾਰੈ ਆਪੈ ॥ ਕਾਹੂ ਉਦਿਆਨ ਭ੍ਰਮਤ ਪਛੁਤਾਪੈ ॥ ਆਪਨ ਖੇਲੁ ਆਪ ਹੀ ਕੀਨੋ ॥ ਜੋ ਜੋ ਦੀਨੋ ਸੁ ਨਾਨਕ ਲੀਨੋ ॥17॥ {ਪੰਨਾ 253}

ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਕਰਤਾ ਭੁੱਲਣਹਾਰ ਨਹੀਂ ਤੇ ਨਾ ਹੀ ਉਹ ਔਰਤਾਂ ਨੂੰ ਬਣ ਕੇ ਪਛਤਾ ਰਿਹਾ ਹੈ। ਪਰ ਅਖੌਤੀ ਦਸਮ ਗ੍ਰੰਥ ਦੇ ਇਨ੍ਹਾਂ ਪ੍ਰਮਾਣਾ ਤੋਂ ਸਾਫ ਜਾਹਰ ਹੁੰਦਾ ਹੈ ਕਿ ਕਰਤਾਰ ਨੇ ਇਸਤ੍ਰੀ ਨੂੰ ਬਣਾ ਕੇ ਪਛਤਾਵਾ ਹੀ ਪੱਲੇ ਪਾਇਆ ਹੈ। ਇਸ ਕਰਕੇ ਸਾਡੇ ਸਮਾਜ ਦਾ 50% ਹਿਸਾ ਇਸਤ੍ਰੀਆਂ ਤਾਂ ਇਸ ਗ੍ਰੰਥ ਨੇ ਵੈਸੇ ਹੀ ਨਿਕਾਰ ਦਿੱਤੀਆਂ, ਜਾਂ ਇੰਞ ਕਹਿ ਲਓ ਬਈ ਇਸਤ੍ਰੀਆਂ ਤਾਂ ਕੂੜੇ ਦੀ ਢੇਰੀ ਹੀ ਹਨ। ਇਨ੍ਹਾਂ ਨੂੰ ਆਪਣੇ ਦਿਲ ਦੀ ਕੋਈ ਵੀ ਗੱਲ ਨਹੀਂ ਦੱਸਣੀ ਚਾਹੀਦੀ। ਕੀ ਗੁਰੂ ਗੋਬਿੰਦ ਸਿੰਘ ਜੀ ਇਸਤ੍ਰੀਆਂ ਬਾਰੇ ਇੰਞ ਬਿਆਨ ਕਰ ਸਕਦੇ ਹਨ? ਨਹੀਂ। ਇਹ ਜਰੂਰ ਹੀ ਕੋਈ ਬ੍ਰਹਮਣੀ ਸੋਚ ਦਾ ਧਾਰਣੀ ਵਿਆਕਤੀ ਹੈ ਜਿਸਨੇ ਇਹ ਗ੍ਰੰਥ ਲਿਖਿਆ ਹੈ, ਤੇ ਖਰੀਦੇ ਹੋਏ ਲੋਕ ਇਸ ਗ੍ਰੰਥ ਨੂੰ ਸਿੱਖਾਂ ਦੇ ਗਲ ਮੜ ਕੇ ਗੁਰੂ ਨਾਨਾਕ ਸਾਹਿਬ ਦੀ ਸਿੱਖੀ ਨੂੰ ਖਤਮ ਕਰਨ ਤੇ ਤੁਲੇ ਹੋਏ ਹਨ।

ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ (ਬਰੈਂਪਟਨ) ਕੈਨੇਡਾ, ਮੋਬਾਈਲ# 647 969 3132, 810 223 3648


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top