Share on Facebook

Main News Page

ਇਕਬਾਲ ਸਿੰਘ ਪਟਨੇ ਵਾਲੇ ਦਾ ਜਵਾਬ

ਅਖੌਤੀ ਜੱਥੇਦਾਰ ਇਕਬਾਲ ਸਿੰਘ ਪਟਨੇ ਵਾਲਾ ਜੋ ਹੁਣ ਅਖਬਾਰਾਂ ਵਿਚ ਇੰਦਰ ਸਿੰਘ ਘੱਗਾ ਤੇ ਸਾਬਕਾ ਜੱਥੇਦਾਰ ਅਕਾਲ ਤਖਤ ਪ੍ਰੋ. ਦਰਸ਼ਨ ਸਿੰਘ ਨੂੰ ਸੋਧਣ ਦੀਆਂ ਧਮਕੀਆਂ ਦਿੰਦਾ ਹੈ, ਚਾਰ ਕੁ ਸਾਲ ਪਹਿਲਾਂ ਇਹ ਕਿੱਥੇ ਗਿਆ ਸੀ। ਇਹ ਅਖੋਤੀ ਜੱਥੇਦਾਰ ਚਾਰ ਕੁ ਸਾਲ ਪਹਿਲਾਂ ਰਾਚਿਸਟਰ ਨਿਊਯਾਰਕ ਅਮਰੀਕਾ ਆਇਆ ਹੋਇਆ ਸੀ, ਤੇ ਮੈਨੂੰ ਇਸਦੀ ਇਸ ਲੁਕਵੀਂ ਫੇਰੀ ਦਾ ਪਤਾ ਚੱਲ ਗਿਆ। ਬਰੈਂਪਟਨ/ਟੋਰਾਂਟੋ ਤੋਂ ਕੋਈ ਤਿੰਨ ਕੁ ਘੰਟੇ ਦੀ ਡਰਾਈਵ ਹੈ ਰਾਚਿਸਟਰ। ਅਸੀਂ ਸਿਰਫ ਇਸੇ ਹੀ ਮਕਸਦ ਨਾਲ ਇਤਨੀ ਦੂਰ ਗੱਡੀ ਚਲਾ ਕੇ ਗਏ ਸੀ, ਕਿ ਇਹ ਅਖੋਤੀ ਜੱਥੇਦਾਰ ਦਸਮ ਗ੍ਰੰਥ ਬਾਰੇ ਕੀ ਕਹਿਣਾ ਚਾਹੁੰਦਾ ਹੈ, ਆਪਾਂ ਰੀਕਾਰਡ ਕਰਕੇ ਲਿਆਵਾਂਗੇ। ਇਸਦੇ ਆਉਣ ਤੋਂ ਪਹਿਲਾ ਹੀ ਅਸੀਂ ਵੀਰ ਸੋਚ ਦੇ ਘਰ ਕੈਮਰਾ ਫਿਟ ਕਰ ਦਿੱਤਾ। ਇਹ ਕੋਈ ਛੋਟਾ ਜਾਂ ਸਪਾਈ ਕੈਮਰਾ ਨਹੀਂ ਸੀ ਸਗੋਂ ਸਧਾਰਣ ਕੈਮਰਾ ਜੋ ਨੰਗੀ ਅੱਖ ਨਾਲ ਅਰਾਮ ਨਾਲ ਵੇਖਿਆ ਜਾ ਸਕਦਾ ਸੀ। ਇਸ ਇਕਬਾਲ ਸਿੰਘ ਪਟਨੇ ਵਾਲੇ ਦੇ ਆਉਣ ਤੇ ਤਾਂ ਇਸ ਤੋਂ ਸਿਰਫ ਇਜਾਜਤ ਹੀ ਮੰਗੀ ਗਈ ਸੀ ਪਰ ਇਸ ਨੂੰ ਪਤਾ ਨਹੀਂ ਚੱਲਿਆ, ਕਿ ਇਸ ਦੇ ਨਾਂਹ ਕਰਨ ਦੇ ਬਾਵਜੂਦ ਵੀ ਰੀਕਾਰਡਿੰਗ ਹੋ ਰਹੀ ਸੀ। ਕਿਲੇ ਤੇ ਖੜਾ ਤਾਂ ਕੱਟਾ ਵੀ ਝੌਟੇ ਵਾਂਗਰ ਰੰਭਦਾ ਹੈ, ਤੇ ਆਪਣੀ ਗਲੀ ਵਿਚ ਕੁੱਤਾ ਵੀ ਸ਼ੇਰ ਹੁੰਦਾ ਹੈ।

ਉਸ ਵਕਤ ਜਦੋਂ ਇਸਨੂੰ ਦਸਮ ਗ੍ਰੰਥ ਬਾਰੇ ਸਵਾਲ ਕਰਨ ਦੀ ਇਜਾਜਤ ਮੰਗੀ ਸੀ, ਤਾਂ ਪਟਨੇ ਵਾਲੇ ਨੇ ਕਿਸੇ ਪੁਰਾਣੇ ਗ੍ਰੰਥ ਦਾ ਕੋਈ ਹਵਾਲਾ ਕਿਉਂ ਨਹੀਂ ਦਿੱਤਾ? ਉਸ ਵਕਤ ਤਾਂ ਇਸਨੇ ਸਾਫ ਇਹ ਕਹਿ ਦਿੱਤਾ ਗਿਆ ਕਿ ਮੈਂ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ। ਇਸ ਨੂੰ ਤਾਂ ‘ਸ਼ਰਧਾ’ ਲਫਜ ਦੇ ਮਤਲਬ ਦਾ ਵੀ ਨਹੀਂ ਪਤਾ, ਤੇ ਲੋਕ ਇਸ ਨੂੰ ਜੱਥੇਦਾਰ ਸਮਝੀ ਫਿਰਦੇ ਹਨ। ਮੈਂ ਕੋਈ ਝੂਠ ਨਹੀਂ ਲਿਖ ਰਿਹਾ। ਇਹ ਰੀਕਾਰਡਿੰਗ ਅਸੀਂ www.singhsabhacanada.com 'ਤੇ ਪਾਈ ਹੋਈ ਹੈ ਤੇ ਨਾਲ ਹੀ ਇਸਦੀ ਰਾਜਸਥਾਨ ਵਾਲੀ ਔਰਤ ਦੀ ਇੰਟਰਵਿਊ ਵੀ ਪਾਈ ਹੋਈ ਹੈ ਕਿਰਪਾ ਕਰਕੇ ਉਹ ਵੀ ਵੇਖ ਲੈਣਾ। ਇਹ ਸਰਕਾਰੀ ਜੱਥੇਦਾਰ ਆਪਣੇ ਘਰ ਬੈਠਾ ਹੀ ਬੜਕਾਂ ਮਾਰ ਸਕਦਾ ਹੈ। ਜੇ ਇਸ ਨੇ ਦਸਮ ਗ੍ਰੰਥ ਬਾਰੇ ਕੋਈ ਸਬੂਤ ਪੇਛ ਕਰਨੇ ਹਨ ਤਾਂ ਅਸੀਂ ਇਸ ਨਾਲ ਟੋਰਾਂਟੋ ਵਿਚ ਗੱਲਬਾਤ ਕਰਨ ਨੂੰ ਤਿਆਰ ਹਾਂ ਜਦੋਂ ਵੀ ਚਾਹੇ ਮੀਟਿੰਗ ਆਯੋਜਿਤ ਕੀਤੀ ਜਾ ਸਕਦੀ ਹੈ।

ਇਕਬਾਲ ਸਿੰਘ ਦੀ ਰਾਜਸਥਾਨ ਵਾਲੀ ਔਰਤ ਦੀ ਇੰਟਰਵਿਊ

"ਸ਼ਰਧਾ" ਦੇ ਉਪਰ ਵੀਚਾਰ ਚਰਚਾ

   

ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ (ਬਰੈਂਪਟਨ) ਕੈਨੇਡਾ
ਮੋਬਾਈਲ# 647 969 3132, 810 223 3648


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top