Share on Facebook

Main News Page

ਅਖੰਡ ਪਾਠ ਪ੍ਰਥਾ ਬ੍ਰਾਹਮਣਾਂ ਵਲੋਂ ਇਆ ਗਿਆ ਇੱਕ ਕਰਮਕਾਂਡ

ਇਤਹਾਸ ਇਸ ਗੱਲ ਦਾ ਗਵਾਹ ਹੈ, ਕਿ ਗੁਰੂ ਸਾਹਿਬਾਨ ਦੇ ਦੌਰਾਨ (੧੪੬੯-੧੭੦੮ ਈ ਤੱਕ) ਇਹ ਅਖੰਡ ਪਾਠ ਵਾਲੀ ਕੋਈ ਰਸਮ ਜਾਂ ਪ੍ਰਥਾ ਨਹੀਂ ਸੀ ਹੁੰਦੀ। ਬਲਕਿ ਗੁਰਬਾਣੀ ਵਿੱਚ ਤਾਂ ਥਾਂ-ਥਾਂ ਪਾਠ ਮੁਕਾਉਣ, ਗਿਣਤੀ-ਮਿਣਤੀ ਦੇ ਪਾਠ ਕਰਨ ਅਤੇ ਮੰਤਰ ਵਾਂਗੂ ਰਟਨ ਦਾ ਭਰਪੂਰ ਖੰਡਨ ਕੀਤਾ ਗਿਆ ਹੈ। ਗੁਰਮਤਿ ਅਨੁਸਾਰ ਤਾਂ ਗੁਰ ਉਪਦੇਸ਼ਾਂ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਬਣਾਉਣਾ ਹੀ ਸਿੱਖੀ ਹੈ।

ਅਖੰਡ ਪਾਠ ਦੀ ਪ੍ਰਥਾ ਸਿੱਖੀ ਵਿੱਚ ਬ੍ਰਾਹਮਨਵਾਦੀਆਂ ਦੀ ਦੇਣ ਹੈ, ਕਿਉਕਿ ਸਿੱਖ ਬਾਣੀ ਨੂੰ ਪੜਨ ਤੱਕ ਹੀ ਸੀਮਿਤ ਕਰ ਲੈਣ ਵਿਚਾਰਨ ਅਤੇ ਸਮਝਣ ਨਾਂ, ਕਿਉਕਿ ਬਾਣੀ ਨੂੰ ਵਿਚਾਰਨ ਅਤੇ ਸਮਝਣ ਨਾਲ ਬ੍ਰਾਹਮਣਾਂ ਵਲੋਂ ਚਲਾਈ ਕਰਮਕਾਡਾਂ, ਜਾਤ-ਪਾਤ ਅਤੇ ਅੰਧ ਵਿਸ਼ਵਾਸ ਤੇ ਆਧਾਰਤ ਲੁਟ-ਖਸੁਟ ਦੇ ਪ੍ਰਤੀ ਲੋਕਾਂ ਵਿਚ ਜਾਗ੍ਰਤੀ ਆ ਸਕਦੀ ਸੀ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੋਕ ਸੁਖਣਾਂ ਪੂਰੀ ਕਰਨ ਵਾਸਤੇ ਜਾਂ ਕੁਝ ਮੰਗਣ ਵਾਸਤੇ ਅਖੰਡ ਪਾਠ ਕਰਾ ਕਹੇ ਹਨ ਨਾ ਕਿ ਬਾਣੀ ਨੂੰ ਸਮਝਣ ਜਾਂ ਸਮਝਾਉਣ ਵਾਸਤੇ।

ਅੱਜ ਅਖੰਡ ਪਾਠਾਂ ਦੇ ਨਾਂ ਤੇ ਹਰ ਸਾਲ ਕਰੋੜਾਂ/ ਅਰਬਾਂ ਰੁਪਏ ਖਰਚੇ ਜਾ ਰਹੇ ਹਨ। ਸਿੱਖ ਸਮਾਜ ਅੱਜ ਭਰਮਾਂ ਵਿੱਚ ਫੱਸ ਰਿਹਾ ਹੈ। ਸੱਭ ਤੋਂ ਵੱਡੀ ਗੱਲ ਕਿ ਅਖੰਡ ਪਾਠ ਦੀ ਪ੍ਰਥਾ ਕਾਰਨ ਗੁਰਬਾਣੀ ਨੂੰ ਸਮਝ ਵਿਚਾਰ ਕੇ ਪੜਨ ਦੀ ਲੋੜ ਹੀ ਖਤਮ ਹੋ ਗਈ ਹੈ। ਤੇ ਇਹੀ ਮਕਸਦ ਸੀ ਬ੍ਰਾਹਮਨਵਾਦੀਆਂ ਦਾ ਜਿਸ ਵਿੱਚ ਉਹ ਪੂਰੀ ਤਰਾਂ ਕਾਮਯਾਬ ਰਿਹਾ ਹੈ। ਗੁਰਬਾਣੀ ਦੀ ਵਿਚਾਰ ਤੋਂ ਟੁੱਟਣ ਕਰਕੇ ਸਿੱਖ ਸਮਾਜ ਦਾ ਬੌਧਿਕ ਪੱਧਰ ਬਹੁਤ ਨੀਵਾਂ ਹੋ ਰਿਹਾ ਹੈ। ਸਿੱਖ ਸਮਾਜ ਦਾ ਬਹੁਤ ਪੈਸਾ ਅਤੇ ਸਮਾਂ ਬਰਬਾਦ ਹੋ ਰਿਹਾ ਹੈ।

ਸੋ ਅਖੰਡ ਪਾਠ ਪ੍ਰਥਾ ਗੁਰਬਾਣੀ ਵਲੋਂ ਦੱਸੇ 'ਪੜਿ ਪੜਿ ਗਡੀ ਲਦੀਅਹਿ, ਪੜਿ ਪੜਿ ਭਰੀਅਹਿ ਸਾਥ' ਅਨੁਸਾਰ ਇਕ ਕਰਮਕਾਂਡ ਹੀ ਹੈ। ਆਮ ਸਿੱਖ ਤਾਂ ਸਿਰਫ ਪੈਸੇ ਦੇ ਕੇ ਕਰਮਕਾਂਡ ਵਿਚ ਹੀ ਫਸਿਆ ਹੋਇਆ ਹੈ। ਉਨ੍ਹਾਂ ਵਾਸਤੇ ਅਖੰਡ ਪਾਠ ਇਕ ਰਸਮ ਹੀ ਬਣ ਕੇ ਰਹਿ ਗਿਆ ਹੈ। ਇਸ ਲਈ ਗੁਰਬਾਣੀ ਅਨੁਸਾਰ ਅਮਲੀ ਜੀਵਨ ਬਣਾਉਣ ਲਈ ਜਰੂਰੀ ਅਤੇ ਵਧੀਆ ਤਰੀਕਾ ਹੈ ਸ਼ਬਦ ਵਿਚਾਰ ਦਾ। ਗੁਰਵਾਕ ਹੈ :

ਸਭਸੈ ਉਪਰਿ ਗੁਰ ਸ਼ਬਦ ਬੀਚਾਰ (ਅੰਕ ੯੦੪)
ਜਿਨਾ ਸਤਿਗੁਰ ਪੁਰਖ ਨ ਸੇਵਿਓ, ਸਬਦਿ ਨ ਕੀਤੋ ਵੀਚਾਰ॥ ਉਇ ਮਾਣਸ ਜੂਨਿ ਨ ਆਖੀਅਨਿ, ਪਸੂ ਢੋਰ ਗਾਵਾਰ॥ (ਅੰਕ ੧੪੧੯)
ਗੁਰ ਕੀ ਸੇਵਾ ਸਬਦੁ ਵੀਚਾਰ (ਅੰਕ ੨੨੩)

ਹਰਮੀਤ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top