Share on Facebook

Main News Page

ਇਕ ਸਲਾਹ, ਪ੍ਰਕਾਸ਼ ਸਿੰਘ ਬਾਦਲ ਨੂੰ! ਅਤੇ ਇੱਕ ਸਲਾਹ ਗਿ. ਗੁਰਬਚਨ ਸਿੰਘ ਨੂੰ!

ਪ੍ਰਕਾਸ਼ ਸਿੰਘ ਬਾਦਲ ਜੀ (ਤੁਸੀਂ ਕੋਈ ਅਜਿਹਾ ਕੰਮ ਤਾਂ ਕੀਤਾ ਨਹੀਂ, ਜੋ ਮੈਂ ਤੁਹਾਨੂੰ “ਜੀ” ਲਿਖਾਂ, ਪਰ ਲੇਖਨ-ਕਲਾ ਦੀ ਨਫਾਸਤ ਦੀ ਮੰਗ ਅਨੁਸਾਰ “ਜੀ” ਲਿਖ ਰਿਹਾ ਹਾਂ) ਪਤਾ ਲੱਗਾ ਹੈ ਕਿ 5 ਦਿਸੰਬਰ ਨੂੰ, 5 ਸਿੰਘ ਸਾਹਿਬਾਨ (ਸੇਵਾਦਾਰ) ਤੁਹਾਨੂੰ, “ਪੰਥ-ਰਤਨ, ਫਖਰ-ਏ-ਕੌਮ” ਦੇ ਖਿਤਾਬ ਨਾਲ ਨਿਵਾਜ ਰਹੇ ਹਨ। ਜ਼ਰਾ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ, ਕੀ ਤੁਸੀਂ ਕੋਈ ਅਜਿਹਾ ਕੰਮ ਕੀਤਾ ਹੈ, ਜਿਸ ਆਸਰੇ ਤੁਸੀਂ, ਆਪਣੇ-ਆਪ ਨੂੰ ਇਸ ਖਿਤਾਬ ਦਾ ਹੱਕਦਾਰ ਸਮਝਦੇ ਹੋ?

ਜੇ ਨਹੀਂ, ਅਤੇ ਤੁਹਾਡੀ ਜ਼ਮੀਰ ਜ਼ਰਾ ਵੀ ਜਾਗਦੀ ਹੈ ਤਾਂ, ਚੰਗਾ ਇਹੀ ਹੈ ਕਿ, ਤੁਸੀਂ ਆਪ ਹੀ ਇਹ ਖਿਤਾਬ ਲੈਣ ਤੋਂ ਇਨਕਾਰ ਕਰ ਦੇਵੋ, ਤਾਂ ਜੋ , ਇਨ੍ਹਾਂ ਪੰਜ ਸਿੰਘ ਸਾਹਿਬਾਂ ਨੂੰ ਆਪਣੀ ਔਕਾਤ ਦਾ ਪਤਾ ਲੱਗ ਜਾਵੇ। ਜੇ ਤੁਸੀਂ ਆਪਣੇ ਆਪ ਨੂੰ “ਪੰਥ-ਰਤਨ, ਫਖਰ-ਏ-ਕੌਮ” ਦਾ ਹੱਕਦਾਰ ਸਮਝਦੇ ਹੋ ਤਾਂ ਫਿਰ “ਪੰਥ-ਦੁਸ਼ਮਣ, ਲਾਨਤ-ਏ-ਕੌਮ” ਦਾ ਖਿਤਾਬ, ਹਮੇਸ਼ਾ ਲਈ ਤੁਹਾਡੇ ਨਾਲ ਜੋੜ ਦਿੱਤਾ ਜਾਵੇਗਾ। ਤੁਸੀਂ ਭਲੀ-ਭਾਂਤ ਜਾਣਦੇ ਹੋ ਕਿ, ਢਾਡੀਆਂ ਦੀ ਢੱਡ 'ਤੇ ਚੜ੍ਹੇ ਨਾਮ ਨੂੰ, ਜਿਉਂਦਿਆਂ ਤਾਂ ਕੀ, ਮੋਇਆਂ ਵੀ ਨਹੀਂ ਲਾਹਿਆ ਜਾ ਸਕਦਾ। ਅੱਗੇ ਤੁਹਾਡੀ ਮਰਜ਼ੀ ਹੈ।

ਗਿ. ਗੁਰਬਚਨ ਸਿੰਘ ਜੀ,

ਹਾਲ਼ਾਂਕਿ ਅਸੀਂ 7 ਮਹੀਨੇ ਪਹਿਲਾਂ ਹੀ ਪੰਥ ਦੇ ਵਾਰਸਾਂ ਨੂੰ, ਸੁਚੇਤ ਕਰ ਦਿੱਤਾ ਸੀ ਕਿ, ਤੁਸੀਂ, ਸਿੱਖ ਨਹੀਂ ਰਹਿ ਗਏ, ਪੰਥ ਤੁਹਾਡੇ ਨਾਲ ਮਿਲੋਂ ਵਰਤੋਂ ਨਾ ਰੱਖੇ, ਪਰ ਤੁਹਾਡਾ ਨਾਮ ਉਸ ਅਹੁਦੇ ਨਾਲ ਜੁੜਿਆ ਹੋਣ ਕਾਰਨ, ਜੋ ਪੰਥ ਵਿਚ ਬਹੁਤ ਸਤਿਕਾਰ ਰਖਦਾ ਹੈ, ਪੰਥ ਤੁਹਾਡੇ ਤੋਂ ਛੁਟਕਾਰਾ ਨਹੀਂ ਪਾ ਸਕਿਆ, ਇਸ ਲਈ ਤੁਹਾਨੂੰ ਇਹ ਸਲਾਹ ਦੇਣੀ ਪੈ ਰਹੀ ਹੈ।

ਜੇ-ਕਰ ਤੁਸੀਂ ਇਸ ਅਹੁਦੇ ਦੀ ਗਰਿਮਾਂ ਤੋਂ ਜਾਣੂ ਹੋ ਤਾਂ, ਤੁਹਾਨੂੰ ਅਜਿਹੇ ਕੰਮ ਕਰਨ ਨਾਲੋਂ, ਚੱਪਣੀ ਵਿਚ ਨੱਕ ਡੋਬ ਕੇ ………………। ਜੇ ਤੁਸੀਂ ਇਸ ਅਹੁਦੇ ਦੀ ਗਰਿਮਾ ਪ੍ਰਤੀ ਸਜੱਗ ਨਹੀਂ ਹੋ ਤਾਂ ਤੁਹਾਨੂੰ ਇਸ ਅਹੁਦੇ ਤੇ ਰਹਣ ਦਾ ਕੋਈ ਹੱਕ ਨਹੀਂ ਹੈ, ਇਸ ਹਾਲਤ ਵਿਚ ਤੁਸੀਂ ਇਹ ਅਹੁਦਾ ਤਿਆਗ ਕੇ, ਇਸ ਅਹੁਦੇ ਤੇ ਬੜਾ ਅਹਿਸਾਨ ਕਰੋਗੇ, ਇਸ ਤਰ੍ਹਾਂ ਤੁਹਾਡੇ ਕਾਲੇ ਸਾਏ ਨਾਲ ਦਾਗਦਾਰ ਹੋ ਰਹੇ ਇਸ ਅਹੁਦੇ ਦੀ ਕੁਝ ਗਰਿਮਾ ਜ਼ਰੂਰ ਬਚ ਜਾਵੇਗੀ । ਬਾਕੀ ਤੁਹਾਡੀ ਮਰਜ਼ੀ।

ਸਲਾਹ-ਕਾਰ
ਅਮਰਜੀਤ ਸਿੰਘ ਚੰਦੀ
27-11-2011


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top