Share on Facebook

Main News Page

ਤਿੰਨ ਗੱਲਾਂ ਵਿਚਾਰਣਯੋਗ

ਬਚਪਨ ਤੋਂ ਇਕ ਵਿਚਾਰ ਮੈਂ ਅਕਸਰ ਹੀ ਬੱਸਾਂ ਗੱਡੀਆਂ ਤੇ ਕੈਲੰਡਰਾਂ ਤੇ ਪੜੀ। ਮੈਨੂੰ ਬਹੁਤ ਚੰਗੀ ਵੀ ਲੱਗੀ। ਤਿੰਨ ਗੱਲਾਂ ਦਾ ਸਿਰਲੇਖ ਦੇ ਕੇ ਕਿਸੇ ਵਿਚਾਰਵਾਨ ਨੇ ਵਿਚਾਰ ਦਿੱਤੇ ਸੀ। ਕਿ ਤਿੰਨ ਚੀਜਾਂ ਬਰਬਾਦ ਅਤੇ ਤਿੰਨ ਅਬਾਦ ਕਰ ਦਿੰਦੀਆ ਨੇ ਜੇ ਅਪਣਾ ਲਈਆਂ ਜਾਣ ਤਾਂ।

ਬਿਲਕੁੱਲ ਅੱਜ ਤਿੰਨ ਗੱਲਾਂ ਹੀ ਮੇਰੀ ਕੌਮ ਵਿਚ ਵੀ ਆਬਾਦੀ ਤੇ ਬਰਬਾਦੀ ਦਾ ਫੈਸਲਾ ਕਰ ਸਕਦੀਆਂ ਹਨ। ਵੈਸੇ ਬਰਬਾਦੀ ਤਾਂ ਕਰ ਹੀ ਰਹੀਆਂ ਹਨ। ਮੈਂ ਪਹਿਲਾਂ ਆਬਾਦ ਹੋਣ ਦੀ ਗੱਲ ਕਰਾਂ ਜੇ ਕੌਮ ਨੇ ਤਰੱਕੀ ਤੇ ਬੁਲੰਦੀਆਂ ਨੂੰ ਛੂਹਣਾ ਹੈ, ਤਾਂ ਆਓ ਸਾਰੇ ਇਹਨਾਂ ਤਿੰਨ ਗੱਲਾਂ ਨੂੰ ਚੰਗੀ ਤਰ੍ਹਾਂ ਅਪਣਾ ਲਈਏ:

  1. ਸਿੱਖ ਦਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  2. ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਖਰਾ ਉਤਰਨ ਵਾਲਾ ਇਤਿਹਾਸ

  3. ਰਹਿਤ ਮਰਿਆਦਾ ਦੀ ਇਕਸਾਰਤਾ

ਹੁਣ ਗੱਲ ਕਰ ਲਈਏ ਜੋ ਅੱਜ ਦਾ ਸਭ ਤੋਂ ਵੱਡਾ ਦੁਖਾਂਤ ਕੌਮ ਦਾ ਬਣ ਗਿਆ। ਜਿੰਨ੍ਹਾਂ ਗੱਲਾਂ ਕਰਕੇ ਕੌਮ ਬਰਬਾਦੀ ਕਿਨਾਰੇ ਪਹੁੰਚ ਰਹੀ ਹੈ, ਇਹ ਤਿੰਨ ਗੱਲਾਂ ਹਨ:

  1. ਜੀ ਇਹ ਮਰਿਆਦਾ ਤਾਂ ਪੁਰਾਤਨ ਸਮੇਂ ਤੋਂ ਚਲਦੀ ਆ ਰਹੀ ਹੈ।

  2. ਮੈਂ ਨਾ ਮਾਨੂੰ ਵਾਲੀ ਬਿਰਤੀ

  3. ਗੰਧਲੀ ਰਾਜਨੀਤੀ

    1. ਜਦੋਂ ਵੀ ਕੋਈ ਗੱਲ ਚਲਦੀ ਏ, ਭਾਵੇਂ ਜਿੰਨੀਆਂ ਮਰਜੀ ਗੁਰਬਾਣੀ ਵਿੱਚੋ ਦਲੀਲਾਂ ਦੇ ਕੇ ਸਮਝਾ ਦੇਈਏ, ਤਾਂ ਇੱਕ ਧਾਰਨਾ ਸਾਡੀ ਫਿਰ ਵੀ ਨਹੀਂ ਜਾਂਦੀ। ਜੀ ਇਹ ਤਾਂ ਫਲਾਣੇ ਮਹਾਂਪੁਰਖਾਂ ਦੀ ਪੁਰਾਤਨ ਸਮੇਂ ਤੋਂ ਮਰਿਆਦਾ ਚੱਲਦੀ ਆ ਰਹੀ ਹੈ। ਜੇ ਗੱਲ ਸਿਰਫ ਪੁਰਾਤਨਤਾ ਦੀ ਹੈ ਤਾਂ ਕੀ ਕੋਈ ਮਰਿਆਦਾ ਹੈ ਜਿਹੜੀ ਗੁਰੂ ਬਾਣੀ ਤੋ ਪਹਿਲਾਂ ਦੀ ਹੋਵੇ...?

    2. ਇੱਕ ਦੁਖਾਂਤ ਹੈ ਕੋਈ ਜਿੰਨ੍ਹਾਂ ਮਰਜੀ ਗੁਰਬਾਣੀ ਦੀ ਕਸਵੱਟੀ ਤੇ ਵੀ ਵਿਚਾਰ ਦੇਵੇ। ਬਸ ਮੈਂ ਨਾ ਮਾਨੂੰ। ਇੱਕ ਗੱਲ ਯਾਦ ਆ ਗਈ ਕਹਿੰਦੇ ਨੇ ਦੋ ਦੋਸਤਾਂ ਵਿਚ ਮੁਕਾਬਲਾ ਚੱਲ ਰਿਹਾ ਸੀ, ਕਿ 8 ਤੇ 8 ਕਿੰਨੇ ਹੁੰਦੇ ਇੱਕ ਕਹਿੰਦਾ ਸੀ 17 ਕਿਸੇ ਨੇ ਆਖਿਆ ਤੂੰ ਹਾਰ ਜਾਣਾ ਈ ਅੱਠ ਤੇ ਅੱਠ ਸਤਾਰਾਂ ਨਹੀਂ ਹੁੰਦੇ, ਤਾਂ ਉਸਦਾ ਜਵਾਬ ਸੀ ਹਾਰੂੰ ਤੇ ਤਾਂ ਜੇ ਮੈਂ ਮੰਨ ਜਾਵਾਂਗਾ, ਮੈਂ ਤੇ ਮੰਨਣਾ ਹੀ ਨਹੀਂ।

    3. ਗੰਦੀ ਰਾਜਨੀਤੀ ਤੋਂ ਬਚਣ ਦੀ ਵੀ ਲੋੜ ਹੈ, ਇਸ ਦਾ ਵੀ ਸਾਰਥਿਕ ਹਲ ਲੱਭਣਾ ਪਵੇਗਾ, ਹਰ ਛੋਟੀ ਤੋਂ ਛੋਟੀ ਸੰਸਥਾ, ਜਥੇਬੰਦੀ ਅਤੇ ਗੁਰਦੁਆਰਾ ਇਸ ਦੀ ਸ਼ਿਕਾਰ ਹੈ।

ਇਹਨਾਂ ਤਿੰਨਾਂ ਗੱਲਾਂ ਵਿੱਚੋ ਚੋਣ ਆਪ ਜੀ ਨੇ ਕਰਨੀ ਹੈ।

ਗੁਰੂ ਪੰਥ ਦਾ ਦਾਸ

ਗੁਰਸ਼ਰਨ ਸਿੰਘ (ਗੁਰਮਤਿ ਪ੍ਰਚਾਰਕ)
ਫੋਨ-91+808-791-5039


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top