Share on Facebook

Main News Page

ਤੱਤ ਗੁਰਮਤਿ ਪਰਿਵਾਰ ਵਲੋਂ ਤਿਆਰ ਕੀਤੀ ਗੁਰਸਿੱਖ ਜੀਵਨ ਜਾਚ ਸੰਬੰਧੀ ਮੇਰੇ ਵੀਚਾਰ

With reference to a Draft of Sikh Reht shared on Website: www.sikhmarg.com, I wish to say that I had already shared my views in 2010 as per Attachments as well as messages below. In this respect, I also wish to add further that -

(1) "Keski" has been shown as Kakaar, instead of "Kes". Perhaps this attempt is to appease AKJ or under any other such influence. I disagree with this change !

(2) If Keski is being considered then why there is need to have "Kanghaa" because Kangha is linked with Kes as otherwise it has no significance?

(3) Then again under Bajar Kuraihet - "Kesaan Da Katal" has been mentioned but reference to "Kes" has been eliminated from Five Kakaars ? Why such duality?

(4) Salutation - Satt Kartaar, Satt Siri Akall, Waheguru jee ka Khalsa Waheguru jee kee Fateh. Latest version should continue !

(5) At least Five Dear Ones may wish to sit together or exchange their views after going through the Drafts as per Attachment as well as shared on Website above and work out another Draft so as to be acceptable rather than keeping it restricted to one Parivaar only.

With best wishes,
Gurmit Singh (Sydney - Australia)


2010 Attachment

ੴ ਸਤਿਗੁਰ ਪ੍ਰਸਾਦਿ ॥
ਤੱਤ ਗੁਰਮਤਿ ਪਰਿਵਾਰ

ਸਾਚਾ ਸਤਿਗੁਰ ਕੌਣ?

ਰਾਮਕਲੀ ਮਹਲਾ 1 ਸਿਧ ਗੋਸਟਿ - ਪੰਨਾ 943 ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥

ਤੱਤ ਗੁਰਮਤਿ ਪਰਿਵਾਰ ਨੇ ਆਪਣੀ ਕਿਤਾਬ: “ਮਨਮਤਿ ਤੋਂ ਗੁਰਮਤਿ ਵੱਲ ਵਾਪਸੀ ਦਾ ਸਫ਼ਰ” (ਭਾਗ-1) ਵਿਚ ਇਸ ਬਾਰੇ ਬਹੁਤ ਜਾਣਕਾਰੀ ਦਿੱਤੀ ਹੈ । ਸਿਵਾਏ ਕੁਝ ਜਥ ੇਬੰਦੀਆਂ ਅਤੇ ਡੇਰੇਦਾਰਾਂ ਦੇ, ਸਿੱਖ “ਸ਼ਬਦ ਗੁਰੂ, ਗੁਰੂ ਗਰੰਥ ਸਾਹਿਬ ਵਿਚ ਅੰਕਤਿ ਬਾਣੀ” ਨੂੰ ਹੀ ਆਪਣਾ ਗੁਰੂ ਸਮਝਦੇ ਹਨ।

ਗੁਰੂ ਨਾਨਕ ਸਾਹਿਬ ਸਮੇਂ (1469-1539), ਭਾਈ ਲਹਿਣਾ ਜੀ (1504), ਬਾਬਾ ਅਮਰਦਾਸ ਜੀ (1479) ਅਤੇ ਭਾਈ ਜੇਠਾ ਜੀ (1534) ਸੰਸਾਰ ਵਿਖੇ ਵਿਚਰ ਰਹੇ ਸਨ, ਪਰ ਉਨ੍ਹਾਂ ਨੂੰ ਉਸ ਸਮੇਂ ਕੋਈ ਗੁਰੂ ਨਹੀਂ ਸੀ ਕਹਿੰਦਾ। ਜਿਵੇਂ ਅਸੀਂ “ਗੁਰੂ ਗਰੰਥ ਸਾਹਿਬ” ਨੂੰ ਗੁਰੂ ਕਹਿੰਦੇ ਹਾਂ, ਇਵੇਂ ਹੀ ਗੁਰੂ ਨਾਨਕ ਸਾਹਿਬ ਨੂੰ ਕਿਉਂਕਿ ਉਹ ਆਪਣੇ ਸਰੀਰ ਦੁਆਰਾ ਹੀ ਇਲਾਹੀ ਗਿਆਨ ਦਾ ਉਪਦੇਸ਼ ਦਿੰਦੇ ਸੀ । ਫ਼ਰਕ ਸਿਰਫ ਇਹੀ ਹੈ ਕਿ ਉਸ ਸਮੇਂ ਸਰੀਰ ਸਾਧਨ ਸੀ ਅਤੇ ਹੁਣ ਗਰੰਥ ! ਹਾਂ, ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਸਾਡੇ ਦੱਸ ਗੁਰੂ ਸਨ/ਹਨ, ਗੁਰੂ ਤਾਂ ਇਕ ਹੀ ਰਿਹਾ । ਦੇਖੋ, ਹਰੇਕ ਕਾਲਜ ਵਿਖੇ ਪ੍ਰਿੰਸੀਪਲ ਬਦਲਦੇ ਰਹਿੰਦੇ ਹਨ, ਪਰ ਇਹ ਕੋਈ ਨਹੀਂ ਆਖਦਾ ਕਿ ਹੁਣ ਇਹ ਸਾਡਾ ਗਿਆਰਵਾਂ ਪ੍ਰਿੰਸੀਪਲ ਹੈ ! {ਇਸ ਪ੍ਰਥਾਏ ਇਕ ਹੋਰ ਕਿਤਾਬ ਹੈ : “ਸੱਚਾ ਗੁਰੂ” ਲੇਖਕ ਗਿਆਨੀ ਊਧਮ ਸਿੰਘ,
ਸਿੰਘ ਬ੍ਰਦਰਜ਼ ਤੋਂ ਪਰਾਪਤ ਹੋ ਸਕਦੀ ਹੈ, ਦਾਸਰਾ ਭੀ ਇਸ ਨੂੰ ਪੜ੍ਹਣ ਦਾ ਓਪਰਾਲਾ ਕਰੇਗਾ}

ਇਸ ਲਈ ਬਾਬਾ, ਪਾਤਸ਼ਾਹ, ਜਾਮਾ ਕਹਿਣ ਦੇ ਬਜਾਏ, ਗੁਰੂ ਕਹਿਣ ਵਿਚ ਕੋਈ ਹਰਜ਼ ਨਹੀਂ ਜਿਵੇ :

1469-1539 ਗੁਰੂ ਨਾਨਕ ਸਾਹਿਬ 1539-1552 ਗੁਰੂ ਅੰਗਦ ਸਾਹਿਬ
1552-1574 ਗੁਰੂ ਅਮਰਦਾਸ ਸਾਹਿਬ 1574-1581 ਗੁਰੂ ਰਾਮਦਾਸ ਸਾਹਿਬ
1581-1606 ਗੁਰੂ ਅਰਜਨ ਸਾਹਿਬ 1606-1644 ਗੁਰੂ ਹਰਿਗੋਬਿੰਦ ਸਾਹਿਬ
1644-1661 ਗੁਰੂ ਹਰਿਰਾਏ ਸਾਹਿਬ 1661-1664 ਗੁਰੂ ਹਰਿਕਿਸ਼ਨ ਸਾਹਿਬ
1664-1675 ਗੁਰੂ ਤੇਗ਼ ਬਹਾਦਰ ਸਾਹਿਬ 1675-1708 ਗੁਰੂ ਗੋਬਿੰਦ ਸਿੰਘ ਸਾਹਿਬ
07-10-1708 ਗੁਰੂ ਗਰੰਥ ਸਾਹਿਬ

ਸਿੱਖ ਰਹਤ ਮਰਿਆਦਾ ਦੀ ਪੁਨਰ ਪੜਚੋਲ ਕਿਉਂ ਜ਼ਰੂਰੀ?

ਪਿਛਲੇ ਸਾਲ, ਡਾਕਟਰ ਹਰਜਿੰਦਰ ਸਿੰਘ ਜੀ ਦਿਲਗੀਰ ਨੇ ਰਿਵਾਈਜ਼ਡ ਡਰਾਫਟ ਭੇਜਿਆ ਸੀ ਅਤੇ ਦਾਸਰੇ ਨੇ ਕੁਝ ਹੋਰ ਅਦਲਾ-ਬਦਲੀ ਕਰਕੇ ਕਈ ਹੋਰ ਸ਼ੁੱਭ-ਚਿੰਤਕਾਂ ਨੂੰ ਭੇਜਿਆ ਸੀ ਤਾਂ ਜੋ ਉਸ ਵਿਚ ਹੋਰ ਸੁਧਾਰ ਹੋ ਸਕੇ । ਪਰ, 5-6 ਮਹੀਨਿਆਂ ਤੋਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਬਾਰੇ ਬਾਦ-ਬਿਵਾਦ ਹੋਣ ਕਰਕੇ, ਕਿਸੇ ਨੇ ਕੋਈ ਖ਼ਾਸ ਗੌਰ ਨਹੀਂ ਕੀਤੀ ਜਾਪਦੀ । ਇਸ ਲਈ, ਬੇਨਤੀ ਹੈ ਕਿ ਤੱਤ ਗੁਰਮਤਿ ਪਰਿਵਾਰ ਦੇ ਮੈਂਬਰ ਜ਼ਰੂਰ ਵਿਚਾਰ ਕਰਨ ਅਤੇ ਉਸ ਡਰਾਫਟ ਨੂੰ ਫਿਰ ਦੇਖਣ ਦੀ ਕ੍ਰਿਪਾਲਤਾ ਕਰਨ।

ਬੇਨਤੀ: ਈਮੇਲ ਭੇਜਣ ਸਮੇਂ ਲਿਖਣ/ਭੇਜਣ ਵਾਲੇ ਦਾ ਨਾਮ ਅਤੇ ਪਲੇਸ ਆਫ ਰੈਜ਼ੀਡਿੰਸ ਜ਼ਰੂਰ ਲਿਖਣਾ ਬਣਦਾ ਹੈ ਜਿਵੇਂ ਆਪਜੀ ਦੇ ਮੈਂਬਰ ਕਈ ਸ਼ਹਿਰਾਂ ਵਿਖੇ ਰਹਿੰਦੇ ਹਨ ।

ਦਾਸਰਾ: ਗੁਰਮੀਤ ਸਿੰਘ (ਸਿੱਡਨੀ, ਆਸਟ੍ਰੇਲੀਆ)

ਸਿੱਖ ਮਾਰਗ ਵਲੋਂ ਤਿਆਰ ਕੀਤੀ ਮਰਿਆਦਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top