Share on Facebook

Main News Page

ਤੱਤ ਗੁਰਮਤਿ ਪਰਿਵਾਰ ਵਲੋਂ ਤਿਆਰ ਕੀਤੀ ਗੁਰਸਿੱਖ ਜੀਵਨ ਜਾਚ ਸੰਬੰਧੀ ਕੁੱਝ ਨੁਕਤਿਆਂ 'ਤੇ ਵਿਚਾਰ ਦੀ ਲੋੜ

ਸਤਿਕਾਰ ਯੋਗ ਸਾਰੇ ਸਿੱਖ ਚਿੰਤਕ ਭੈਣਾਂ-ਵੀਰਾਂ ਨੂੰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

ਵਿਸ਼ਾ: “ਗੁਰਮਤਿ ਜੀਵਨ ਜਾਚ” (ਗੁਰਸਿੱਖ ਜੀਵਨ ਜਾਚ ਜਾਂ ਸਿੱਖ ਰਹਿਤ ਮਰਯਾਦਾ)

ਇਸ ਖਰੜੇ ਬਾਰੇ ਸੁਝਾਅ, ਵਿਚਾਰਨ ਅਤੇ ਭੇਜਣ ਤੋਂ ਪਹਿਲਾਂ, ਕੁੱਝ ਹੋਰ ਨੁਕਤਿਆਂ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਜਿਵੇਂ,

  1. ਕੀ ਇਹ ਜੀਵਨ ਜਾਚ, ਸਾਰੇ ਸਿੱਖਾਂ ਲਈ ਤਿਆਰ ਕੀਤੀ ਜਾ ਰਹੀ ਹੈ ਜਾਂ ਇਕ ਗਰੁੱਪ ਲਈ ਹੀ ਤਿਆਰ ਕੀਤੀ ਜਾ ਰਹੀ ਹੈ?

  2. ਕੀ ਇਹ ਲਾਗੂ ਕਰਨ ਲਈ ਤਿਆਰ ਕੀਤੀ ਜਾ ਰਹੀ ਹੈ ਜਾਂ ਆਉਣ ਵਾਲੇ ਸਮੇਂ ਵਿੱਚ, ਤਿਆਰ ਕੀਤੀ ਜਾਣ ਵਾਲੀ ਕਿਸੇ ਰਹਿਤ ਮਰਯਾਦਾ ਦੀ ਪੂਰਵ ਤਿਆਰੀ ਵਜੋਂ, ਇਸ ਖਰੜੇ ਨੂੰ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਵੇਲਾ ਪੈਣ ਤੇ ਸਾਡੇ ਕੋਲ, ਬਹੁਤ ਸਾਰੀ ਸਮੱਗਰੀ, ਅਗਾਊਂ ਤਿਆਰ ਹੋਵੇ?

  3. ਜੇ ਸਾਰੇ ਗੁਰਸਿੱਖਾਂ ਲਈ ਤਿਆਰ ਕੀਤੀ ਜਾ ਰਹੀ ਹੈ, ਤਾਂ ਆਮ ਸਿੱਖਾਂ ਦਾ ਇਸ ਵਿੱਚ, ਯੋਗਦਾਨ ਕਿਵੇਂ ਪਵੇਗਾ? ਕਿਉਂਕਿ ਇਸ ਸਭ-ਕੁੱਝ ਦਾ ਕਾਰਜ ਖੇਤਰ, ਗੁਰਦਵਾਰੇ ਹਨ, ਦੁਨੀਆਂ ਦੇ ਕਿੰਨੇ ਗੁਰਦਵਾਰਿਆਂ ਵਿੱਚ ਇਸ ਦੇ ਲਾਗੂ ਹੋਣ ਦੀ ਸੰਭਾਵਨਾ ਹੈ? ਬਾਕੀ ਗੁਰਦਵਾਰਿਆਂ ਦੇ ਪ੍ਰਭਾਵ ਖੇਤਰ ਵਿੱਚ ਵਸਦੇ ਸਿੱਖਾਂ ਬਾਰੇ ਕੀ ਉਪਰਾਲਾ ਕੀਤਾ ਜਾਵੇਗਾ?

  4. ਕੀ ਦਰਬਾਰ ਸਾਹਿਬ ਅਤੇ ਅਕਾਲ-ਤਖਤ (ਜਾਂ ਪੰਜਾਂ ਤਖਤਾਂ) ਦੇ ਸਹਿਯੋਗ ਤੋਂ ਬਗੈਰ, ਆਮ ਸਿੱਖ ਇਸ ਨੂੰ ਪਰਵਾਨ ਕਰ ਲਵੇਗਾ? ਜੇ ਨਹੀਂ (ਜਿਵੇਂ ਕਿ ਮੌਜੂਦਾ ਹਾਲਤ ਵਿੱਚ ਸੰਭਾਵਨਾ ਹੈ) ਤਾਂ ਉਸ ਹਾਲਤ ਵਿਚ ਕੀ ਕੀਤਾ ਜਾਵੇਗਾ? (ਨਿੱਤ-ਨੇਮ ਦੀਆਂ ਬਾਣੀਆਂ ਦੀ ਗੱਲ ਵੱਖਰੀ ਹੈ, ਉਸ ਬਾਰੇ ਗੁਰੂ ਸਾਹਿਬ, ਆਪ ਹੀ ਫੈਸਲਾ ਕਰ ਚੁੱਕੇ ਹਨ)

ਇਹ ਅਤੇ ਕੁਝ ਹੋਰ ਅਜਿਹੇ ਨੁਕਤੇ ਵਿਚਾਰਨੇ ਬਹੁਤ ਜ਼ਰੂਰੀ ਹਨ। ਕਿਤੇ ਇਹ ਨਾ ਹੋ ਜਾਵੇ ਕਿ, ਪੰਜਾਂ ਤਖਤਾਂ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਸਿੰਘ ਸਭਾਵਾਂ ਅਤੇ ਸੰਤ-ਸਮਾਜ ਵਲੋਂ, ਆਮ ਸਿੱਖਾਂ ਵਿਚ ਪਾਈਆਂ ਵੰਡੀਆਂ ਦੇ ਨਾਲ-ਨਾਲ ਅਸੀਂ ਵੀ ਸੁਹਿਰਦ ਚਿੰਤਕਾਂ ਵਿੱਚ ਹੀ ਹੋਰ ਵੰਡੀਆਂ ਪਾਉਣ ਦਾ ਕਾਰਨ ਬਣ ਜਾਈਏ?

(ਨੋਟ:- ਇਨ੍ਹਾਂ ਸਾਰੀਆਂ ਵਿਚਾਰਾਂ ਨੂੰ, ਵੈਬਸਾਈਟਾਂ ਦੀ ਮਾਰਫਤ, ਜਨਤਕ ਕਰਨ ਨਾਲੋਂ, ਇਕ ਡਿਸਕਸ਼ਨ ਫੋਰਮ ਬਣਾ ਕੇ, ਉਸ ਦੀ ਮਾਰਫਤ, ਇਨ੍ਹਾਂ ਨੂੰ ਪਹਿਲਾਂ, ਅੰਦਰ ਖਾਤੇ ਵਿਚਾਰਨਾ ਜ਼ਰੂਰੀ ਹੈ। ਉਮੀਦ ਕਰਦਾ ਹਾਂ ਕਿ ਸਿੱਖ ਚਿੰਤਕ ਆਪਸੀ ਵਿਚਾਰ-ਵਟਾਂਦਰੇ ਨਾਲ, ਇਸ ਬਾਰੇ ਕੋਈ ਉਪਰਾਲਾ ਕਰਨ ਦੀ ਖੇਚਲ ਕਰਨਗੇ)

ਅਮਰਜੀਤ ਸਿੰਘ ਚੰਦੀ
18-11-2011


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top