ਸ਼ਾਮ ਦਾ ਸਮਾਂ ਸੀ। ਬਾਬਾ ਨਿਹਾਲ ਸਿੰਘ ਰੋਜ ਦੀ ਤਰਾਂ ਹਵਾ ਭੱਖਣ ਲਈ (ਸੈਰ
ਕਰਨ ਲਈ) ਨਿਕਲਿਆ ਅਤੇ ਕਲੋਨੀ ਦਾ ਗੇੜਾ ਲਾਉੁਣਾ ਸ਼ੁਰੂ ਕੀਤਾ। ਰਸਤੇ ਵਿੱਚ ਹੋਰ ਸੈਰ ਕਰਨ ਵਾਲਿਆˆ
ਨਾਲ ਹੈਲੋ-ਹਾਏ ਕਰਦਾ ਹੋਇਆ ਘਰ ਵੱਲ ਵਾਪਸ ਆ ਰਿਹਾ ਸੀ। ਨਾਲ ਵਾਲੇ ਘਰ ਦੇ ਬਾਹਰ ਇਕ ਸਰਦਾਰ ਜੀ
ਖੜੇ ਦੇਖ ਬਾਬਾ ਉਸ ਕੋਲ ਰੁਕ ਗਿਆ, ਫਤਿਹ ਬੁਲਾਈ, ਪੁਛੇ ਜਾਣ ਤੇ ਪਤਾ ਲੱਗਾ ਕੇ ਉਹ ਬਾਬੇ ਦੇ ਨਵੇ
ਗਵਾਂਢੀ ਆਏ ਸਨ। ਸਰਦਾਰ ਜੀ ਨੇ ਕਿਹਾ ਬਜ਼ੁਰਗੋ ਆਜੋ ਘਰ ਚਾਹ ਪਾਣੀ ਪੀਨੇ ਵਾ, ਨਾਲੇ ਚੰਗੀ ਤਰ੍ਹਾਂ
ਜਾਣ ਪਹਿਚਾਣ ਹੋ ਜਾਊ। ਬਾਬੇ ਨੂੰ ਚਾਅ ਚੱੜ ਗਿਆ, ਪਿਆਰ ਦੇਖ ਕੇ ਬਾਬਾ ਉਸ ਨਾਲ ਉਸ ਦੇ ਘਰ ਅੰਦਰ
ਚਲਾ ਗਿਆ। ਘਰ ਵਿੱਚ ਉਸ ਦੀ ਪਤਨੀ ਤੇ ਦੋ ਬੱਚੇ ਘਰ ਦੀ ਸੇਟਿੰਗ ਕਰ ਰਹੇ ਸਨ। ਸਰਦਾਰ ਜੀ ਨੇ
ਦਸਿੱਆ ਕਿ ਇੱਹ ਬਜ਼ੁਰਗ ਆਪਣੇ ਗਵਾˆਢੀ ਹਨ। ਬੱਚਿਆਂ ਨੇ ਤੇ ਪਤਨੀ ਨੇ ਸਤਿ ਸ਼੍ਰੀ ਅਕਾਲ ਬੁਲਾਈ ਅਤੇ
ਫਿਰ ਪਤਨੀ ਚਾਹ ਬਨਾਉਣ ਚਲੀ ਗਈ। ਗੱਲ ਬਾਤ ਕਰਦਿਆਂ ਨੂੰ ਉਸ ਦੀ ਪਤਨੀ ਚਾਹ ਨਾਲ ਨਿਕਸੁਕ ਲੈ ਕੇ
ਆ ਗਈ ਅਤੇ ਬਾਬੇ ਹੁਰਾਂ ਚਾਹ ਪੀਣੀ ਸ਼ੂਰੂ ਕੀਤੀ, ਫਿਰ ਉਸ ਦੀ ਪਤਨੀ ਬੱਚਿਆਂ ਨੂੰ ਕਹਿੰਦੀ ਚਲੋ
ਬੱਚਿਓ ਹੱਥ ਮੂੰਹ ਧੋ ਲਵੋ ਪਾਠ ਕਰੀਏ, ਪਾਠ ਦਾ ਟਾਈਮ ਹੋ ਗਿਆ। ਇਹ ਸੁਣ ਕੇ ਬਾਬੇ ਦਾ ਮਨ ਬਾਗੋ
ਬਾਗ ਹੋ ਗਿਆ, ਕਿ ਇਨ੍ਹਾਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਸਿੱਖੀ ਨਾਲ ਜੋੜਿਆ ਹੈ, ਪਰ
5 ਕੁ ਮਿੰਟਾ ਬਾਦ ਬਾਬੇ ਦੀ ਪੀਤੀ ਹੋਈ ਚਾਹ ਅੰਦਰ ਉਬਲਨੀ ਸ਼ੂਰੂ ਹੋ ਗਈ, ਜਦ ਬਾਬੇ ਦੇਖਿਆ ਕਿ
ਬੱਚਿਆਂ ਹੱਥ ਵਿੱਚ ਅਗਰ ਬੱਤੀਆਂ ਫੜੀਆਂ ਹੋਈਆਂ ਸੀ, ਅਤੇ ਘਰ ਅੰਦਰ ਲੱਗੀਆਂ ਗੁਰੂ ਸਾਹਿਬਾਂ ਦੀਆਂ
ਮਨੋ ਕਲਿਪਤ ਤਸਵੀਰਾਂ ਦੇ ਘੇਰੇ ਘੇਰੇ ਫੇਰ ਰਹੇ ਸਨ।
ਇਹ ਕੁੱਝ ਦੇਖ ਬਾਬੇ ਦਾ ਉਥੇ ਬਹਿਣਾ ਮੁਸ਼ਕਿਲ ਹੋ ਰਿਹਾ ਸੀ, ਇੱਕ ਤਾਂ ਅਗਰ ਬੱਤੀਆਂ ਦੇ ਧੂਏਂ ਨੇ
ਸਾਹ ਬੰਦ ਕੀਤਾ ਹੋਇਆ ਸੀ, ਦੂਜਾ ਸਿੱਖ ਧਰਮ ਵਿਚ ਹੋ ਰਹੀ ਮੂਰਤੀ ਪੂਜਾ ਵੇਖ ਕੇ! ਆਖਿਰ ਬਾਬੇ
ਕੋਲੋ ਰਿਹਾ ਨਾ ਗਿਆ, ਤੇ ਬਾਬਾ ਕਹਿੰਦਾ ਸਰਦਾਰ ਜੀ, ਆਹ ਕੀ ਬੱਚਿਆਂ ਕੋਲ਼ੋਂ ਮੂਰਤੀ ਪੂਜਾ ਕਰਵਾ
ਰਹੇ ਹੋ! ਇਸ ਗੱਲ ਦੀ ਤਾਂ ਗੁਰਮਤਿ ਵਿਚ ਸਖਤ ਮਨਾਹੀ ਹੈ, ਇਹ ਗਲ ਸੁਣ ਸਰਦਾਰ ਜੀ ਹੱਕੇ ਬੱਕੇ
ਹੋਏ ਬੋਲੇ, ਬਜੁਰਗੋ ਆਪਾ ਕਿਹੜਾ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨੂੰ ਅਗਰ ਬੱਤੀਆਂ ਕਰ ਰਹੇ
ਹਾਂ, ਇਹ ਤਾਂ ਸਾਡੇ ਗੁਰੂ ਸਾਹਿਬਾਂ ਦੀਆਂ ਹੀ ਤਸਵੀਰਾਂ ਹਨ, ਤੇ ਆਪਾਂ ਉਨ੍ਹਾਂ ਦਾ ਹੀ ਸਤਿਕਾਰ
ਕਰ ਰਹੇ ਹਾਂ!
ਬਾਬਾ
ਮੁਸਕਰਾਉਂਦਾ ਹੋਇਆ ਕਹਿੰਦਾ, ਸਰਦਾਰ ਜੀ ਇਹੀ ਤਾਂ ਭੁਲੇਖਾ ਪਾਇਆ ਹੈ ਪੰਥ 'ਚ! ਸਰਦਾਰ ਜੀ ਇਹ
ਤਸਵੀਰਾਂ ਮਨੋਕਲਿਪਤ ਹਨ, ਵੱਖਰੇ ਵੱਖਰੇ ਚਿੱਤਰਕਾਰਾਂ ਵਲੋ ਜੋ ਮਨ 'ਚ ਆਇਆ, ਉਸੇ ਤਰਾਂ ਦੀਆਂ
ਤਸਵੀਰਾਂ ਬਣਾ ਦਿਤੀਆਂ! ਕੁੱਝ ਅਖੌਤੀ ਡੇਰੇਦਾਰਾਂ ਨੇ ਆਪਣੀਆਂ ਦੁਕਾਨਾਂ ਚਲਾਉਣ ਲਈ ਆਪਣੇ
ਚਿਤਰਕਾਰਾਂ ਕੋਲੋਂ ਜਿਸ ਤਰ੍ਹਾਂ ਦੇ ਇਹ ਆਪ ਹਨ, ਉਸੇ ਤਰਾਂ ਦੀਆਂ ਤਸਵੀਰਾਂ ਗੁਰੂ ਸਾਹਿਬਾਂ ਦੀਆਂ
ਬਣਾ ਦਿਤੀਆਂ! ਇਹ ਪਖੰਡੀ ਸਾਧ, ਗੁਰੂਆਂ ਨੂੰ ਆਪਣੇ ਵਰਗੇ ਵਿਹਲੇ ਸਾਬਤ ਕਰ ਰਹੇ ਹਨ, ਆਹ ਇੱਕ
ਨਾਨਕਸਰੀਆਂ ਦਾ ਬਾਬਾ ਪਵਾੜਾ ਪਾ ਗਿਆ, ਕਿ ਮੈਨੂੰ ਗੁਰੂ ਨਾਨਕ ਸਾਹਿਬ ਹੁਰਾ ਐਨੀ ਵਾਰ ਸ਼ਾਕਸ਼ਾਤ
ਦਰਸ਼ਨ ਦਿੱਤੇ ਵਾ, ਤੇ ਜਿਹੜੀ ਤਸਵੀਰ ਮੈਂ ਬਣਵਾਈ, ਓੁਹੀ ਗੁਰੂ ਨਾਨਕ ਸਾਹਿਬ ਦੀ ਅਸਲੀ ਤਸਵੀਰ
ਹੈ।
ਕੋਈ ਪੁਛਣ ਵਾਲਾ ਹੁੰਦਾ ਉਸ ਬਾਬੇ ਨੂੰ ਕਿ ਉਹਨੂੰ ਜਿੰਨੀ ਵਾਰ
ਗੁਰੂ ਨਾਨਕ ਪਾਤਸ਼ਾਹ ਨੇ ਦਰਸ਼ਨ ਦਿੱਤੇ ਬਜੁਰਗ ਅਵਸੱਥਾ ਵਿੱਚ ਹੀ ਦਿੱਤੇ? ਕੀ ਗੁਰੂ ਨਾਨਕ ਸਾਹਿਬ
ਕਦੀ ਜਵਾਨ ਨਹੀਂ ਹੋਏ? ਉਸ ਤਸਵੀਰ ਵਿੱਚ ਤਾਂ ਗੁਰੂ ਸਾਹਿਬ ਦੇ ਢੇਰ ਮਾਲਾਂ ਦਾ ਪਾਇਆ ਹੋਇਆ, ਕਈ
ਪ੍ਰਕਾਰ ਦੇ ਫਰੂਟ ਕੋਲ ਪਏ, ਮਖਮਲੀ ਚਾਦਰ ਤੇ ਬੈਠੇ ਚੌਰ ਹੋ ਰਿਹਾ, ਬਿਲਕੁਲ ਇੰਜ ਪ੍ਰਤੀਕ ਹੁੰਦਾ
ਕੀ ਗੁਰੂ ਸਾਹਿਬ ਸਾਰੀ ਉਮਰ ਆਪਣੇ ਸਿੱਖਾਂ ਕੋਲੋ ਜੀ ਹਜ਼ੂਰੀ ਕਰਾਓਂਦੇ ਰਹੇ! ਪੁਛਣ ਵਾਲਾ ਹੁੰਦਾ
ਕੋਈ ਉਸ ਬਾਬੇ ਨੂੰ, ਕੀ ਗੁਰੂ ਨਾਨਕ ਸਾਹਿਬ ਦੀ ਬਾਣੀ ਸਮਝੀ ਸੀ ਕਦੀ ਉਸ ਨੇ? ਗੁਰੂ ਸਾਹਿਬ ਦੀ
ਬਾਣੀ ਨੂੰ ਸਮਝੱਣ ਨਾਲ ਇਸ ਤਰਾਂ ਦੀ ਤਸਵੀਰ ਤਾਂ ਕਦੇ ਵੀ ਨਜ਼ਰ ਨਹੀਂ ਆਉਂਦੀ! 35 ਹਜਾਰ ਮੀਲ ਗੁਰੂ
ਨਾਨਕ ਸਾਹਿਬ ਪੈਦਲ ਤੁਰ ਤੁਰ ਕੇ ਲੁਕਾਈ ਨੂੰ ਉਸ ਅਕਾਲਪੁਰਖ ਦਾ ਸੁਨੇਹਾ ਦਿੰਦੇ ਰਹੇ, ਦੁਖੀਆਂ
ਦੇ ਦੁਖ ਸੁਣੇ, ਹਰ ਹਾਲ ਵਿੱਚ ਉਨ੍ਹਾਂ ਲਈ ਸਹਾਈ ਬਣੇ, ਯਕੀਨਨ ਉਸ ਸਮੇਂ ਨਾ ਹੀ ਮੱਖਮਲੀ ਚਾਦਰ
ਹੁਣੀ ਹੇਠ ਵਿਛੀ, ਨਾ ਹੀ ਕਈ ਪ੍ਰਕਾਰ ਦੇ ਭੋਜਨ, ਹੋ ਸਕਦਾ ਕਈ ਦਿਨ ਇਸ ਤਰ੍ਹਾਂ ਦੇ ਵੀ ਲੰਗੇ
ਹੋਣ ਕੇ ਭੁਖੇ ਪੇਟ ਹੀ ਪੈਂਡਾ ਤੈਅ ਕਰਨਾ ਪੈਂਦਾ ਹੋਵੇ, ਕਿਥੇ ਹੈ ਉਸ ਰੂਪ ਦੀਆ ਤਸਵੀਰਾਂ? ਕੀ
72 ਵਾਰ ਮੱਖਮਲੀ ਚਾਦਰ ਵਾਲੇ ਰੂਪ 'ਚ ਹੀ ਦਰਸ਼ਨ ਹੋਏ, ਗੁਰੂ ਨਾਨਕ ਸਾਹਿਬ ਦੇ? ਦੂਜੀ ਗਲ, ਮਾਲਾ
ਦੀ ਥਾਂ ਤੇ ਇੱਕ ਵਧੀਆ ਡੰਡਾ ਸੀ, ਗੁਰੂ ਸਾਹਿਬ ਕੋਲ ਏਦਾਂ ਦੇ ਵੇਹਲੜ ਬਾਬਿਆਂ ਨੂੰ ਸੁਧਾਰਨ ਲਈ,
ਪਰ ਇਨ੍ਹਾਂ ਡੇਰੇਦਾਰਾਂ ਆਪਣੀਆਂ ਝੂਠ ਦੀਆਂ ਦੁਕਾਨਾਂ ਚਲਾਉਣ ਲਈ ਮੇਰੇ ਗੁਰੂ ਨਾਨਕ ਦਾ ਕੁਝ ਹੋਰ
ਹੀ ਰੂਪ ਪੇਸ਼ ਕੀਤਾ!
ਇਨ੍ਹਾਂ ਕੁੱਝ ਕਹਿੰਦਿਆਂ ਬਾਬੇ ਨਿਹਾਲ ਸਿੰਘ ਦਾ ਮਨ ਭਰ ਆਇਆ ਤੇ ਆਖਿਰ ਵਿੱਚ ਬਾਬਾ ਸਰਦਾਰ ਜੀ
ਨੂੰ ਕਹਿੰਦਾ, ਸਰਦਾਰ ਜੀ, ਇਨ੍ਹਾਂ ਤਸਵੀਰਾਂ ਨਾਲ ਸਾਡਾ ਕੋਈ ਸੰਬੰਧ ਨਹੀਂ, ਸਾਡਾ ਸੰਬੰਧ ਸ਼ਬਦ
ਗੁਰੂ ਨਾਲ ਹੈ! ਛੱਡੀਏ ਇਨ੍ਹਾਂ ਕਾਲਪਿਨਿਕ ਤਸਵੀਰਾਂ ਨੂੰ ਅਤੇ ਗੁਰਬਾਣੀ ਨੂੰ ਆਪ ਪੜੀਏ,
ਵੀਚਾਰੀਏ ਤੇ ਆਪਣੇ ਬਚਿੱਆਂ ਨੂੰ ਦੱਸੀਏ ਉਹ ਗੁਰੂਆਂ ਦੇ ਅਸੂਲ, ਗੁਰਬਾਣੀ ਵਿੱਚ ਸਾਡੇ ਗੁਰੂ
ਸਾਹਿਬਾਂ ਵੱਲੋ ਸਮਝਾਏ ਉਹ ਗੁਣ, ਜਿਨ੍ਹਾਂ ਗੁਣਾ ਨੂੰ ਧਾਰਨ ਕਰਕੇ ਮਨੁੱਖ ਆਪਣੀ ਜ਼ਿੰਦਗੀ ਸੁਚੱਜੇ
ਤਰੀਕੇ ਨਾਲ ਜੀਅ ਸਕਦਾ ਏ! ਇੱਕ ਵਾਰ ਜੇ ਅਸੀਂ ਆਪਣੇ ਬੱਚਿਆਂ ਨੂੰ ਸਾਡੇ ਗੁਰੂ ਸਾਹਿਬ ਵੱਲੋਂ
ਬੱਖਸ਼ੇ ਕੀਮਤੀ ਖਜ਼ਾਨੇ ਗੁਰਬਾਣੀ ਨਾਲ ਜੋੜਾਂਗੇ, ਫਿਰ ਜਿਵੇਂ ਜਿਵੇਂ ਉਹ ਗੁਰਬਾਣੀ ਨੂੰ ਸਮਝਣਗੇ,
ਉਦਾਂ ਉਦਾਂ ਹੀ ਉਨ੍ਹਾਂ ਨੂੰ ਪਤਾ ਲੱਗਦਾ ਜਾਣਾ ਕਿ ਕਿਸ ਤਰਾਂ ਦੇ ਸਨ ਸਾਡੇ ਗੁਰੂ ਸਾਹਿਬ, ਕਿਸੇ
ਤਸਵੀਰ ਦੀ ਕੋਈ ਲੋੜ ਨਹੀਂ! ਫਿਰ ਆਪੇ ਹੀ "ਗੁਰ
ਕੀ ਮੂਰਤਿ ਮਨ ਮਹਿ ਧਿਆਨੁ ॥ ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ ॥"
ਵਾਲਾ ਸੰਕਲਪ ਸ਼ੁਰੂ ਹੋ ਜਾਣਾ! ਵਿਚਾਰ ਕਰਦਿਆਂ ਹਨੇਰਾ ਕਾਫੀ ਹੋ ਗਿਆ ਸੀ, ਬਾਬੇ ਨੇ ਫਤਿਹ ਬੁਲਾਈ
ਤੇ ਮਨ ਹੀ ਮਨ ਇਹ ਅਰਦਾਸ ਕਰਦਾ ਹੋਇਆ “ਕਿ ਗੁਰੂ ਸਾਹਿਬ, ਸਿੱਖ ਕੌਮ
ਨੂੰ ਸੁਮੱਤ ਆ ਜਾਵੇ” ਆਪਣੇ ਘਰ ਵਾਪਸ ਆ ਗਿਆ..........