Share on Facebook

Main News Page

ਪੰਥ ਦੇ ਵਿਦਵਾਨੋਂ! ਹੁਣ ਇਹ ਨਿਰਣਾਂ ਕਰੋ ਕਿ ਸਾਡੀ ਅਰਦਾਸ, "ਸ਼੍ਰੀਮਦ ਭਾਗਵਤ ਗੀਤਾ" ਵਿਚੋਂ ਨਕਲ ਕਰਕੇ ਬਣਾਈ ਗਈ ਹੈ, ਜਾਂ "ਸ਼੍ਰੀਮਦ ਭਾਗਵਤ ਗੀਤਾ" ਨੇ ਸਾਡੀ "ਅਰਦਾਸ" ਦੀ ਨਕਲ ਕੀਤੀ ਹੈ?

ਦਾਸ ਨੂੰ ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ ,ਦੀ ਛਪੀ "ਸ਼੍ਰੀਮਦ ਭਾਗਵਤ ਗੀਤਾ" ਜੋ ਹਿੰਦੀ ਭਾਸ਼ਾ ਦਾ ਪੰਜਾਬੀ ਭਾਸ਼ਾ ਵਿਚ ਸਰਲ ਰੂਪਾਂਤਰ ਹੈ, ਪ੍ਰਾਪਤ ਹੋਈ ਜਿਸ ਵਿਚ ਜੋ "ਅਰਦਾਸ" ਲਿਖੀ ਹੋਈ ਹੈ, ਉਹ ਜਾਂ ਤੇ ਸਿੱਖਾਂ ਦੀ ਰਹਿਤ ਮਰਿਯਾਦਾ ਵਿਚੋਂ ਨਕਲ ਕਰਕੇ ਤੋੜ ਮੋੜ ਕੇ ਬਣਾਈ ਗਈ ਹੈ, ਜਾਂ ਫੇਰ ਸਾਡੀ ਰਹਿਤ ਮਰਿਯਾਦਾ ਵਿਚ ਇਸ ਅਰਦਾਸ ਦੀ ਨਕਲ ਹੈ? ਦੋਵੇਂ ਹੀ ਪੱਖ ਠੀਕ ਨਹੀਂ ਹਨ। ਇਸ ਪੁਸਤਕ ਵਿੱਚ ਜੋ ਅਰਦਾਸ ਛਪੀ ਹੋਈ ਹੈ, ਉਸ ਦੀ ਸਕੈਨ ਕਾਪੀ ਨਾਲ ਦਿਤੀ ਜਾ ਰਹੀ ਹੈ। ਇਸ ਪੁਸਤਕ ਦਾ ਨਾਮ "ਸ਼੍ਰੀ ਮਦ ਭਾਗਵਤ ਗੀਤਾ" ਅਠਾਰਾਂ ਅਧਿਆਇ, ਮਹਾਤਮ ਤੇ ਆਰਤੀਆਂ ਸਮੇਤ ਹੈ, ਜੋ ਸਵਾਮੀ ਕਿਸ਼ੋਰੀ ਦਾਸ ਕ੍ਰਿਸ਼ਨ ਦਾਸ ਕ੍ਰਿਤ ਹੈ, ਤੇ ਜਿਸ ਨੂੰ ਭਾ: ਚਤਰ ਸਿੰਘ ਜੀਵਨ ਸਿੰਘ, 1999 ਤੋਂ ਪ੍ਰਕਾਸ਼ਿਤ ਕਰ ਰਿਹਾ ਹੈ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top